Home /News /lifestyle /

Truecaller ਦੇ ਯੂਜ਼ਰਸ ਦੇਣ ਧਿਆਨ! ਚੋਰੀ ਹੋ ਸਕਦਾ ਹੈ ਤੁਹਾਡਾ ਡਾਟਾ, ਜਾਣੋ ਇਸ ਬਾਰੇ ਅਹਿਮ ਗੱਲਾਂ

Truecaller ਦੇ ਯੂਜ਼ਰਸ ਦੇਣ ਧਿਆਨ! ਚੋਰੀ ਹੋ ਸਕਦਾ ਹੈ ਤੁਹਾਡਾ ਡਾਟਾ, ਜਾਣੋ ਇਸ ਬਾਰੇ ਅਹਿਮ ਗੱਲਾਂ

Truecaller ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਾਡੇ ਫੋਨ ਵਿੱਚ ਜਿੰਨੇ ਵੀ ਨੰਬਰ ਹਨ, ਸਾਰਿਆਂ ਨੂੰ ਜਨਤਕ ਕਰ ਦਿੰਦੀ ਹੈ

Truecaller ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਾਡੇ ਫੋਨ ਵਿੱਚ ਜਿੰਨੇ ਵੀ ਨੰਬਰ ਹਨ, ਸਾਰਿਆਂ ਨੂੰ ਜਨਤਕ ਕਰ ਦਿੰਦੀ ਹੈ

App ਇਹ ਸਾਰੀ ਜਾਣਕਾਰੀ ਯੂਜ਼ਰ ਦੇ ਡਾਟਾ ਤੋਂ ਲੈਂਦੀ ਹੈ। ਇਹ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ। ਅਜੇ ਡਾਟਾ ਹੀ ਸਭ ਤੋਂ ਕੀਮਤੀ ਹੈ ਅਤੇ Truecaller ਕੰਪਨੀ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ। ਉਹ ਚਾਹੇ ਤਾਂ ਸਾਡਾ ਡਾਟਾ ਕਿਸੇ ਨੂੰ ਵੀ ਵੇਚ ਸਕਦੀ ਹੈ ਜਾਂ ਕਿਸੇ ਥਰਡ ਪਾਰਟੀ ਨੂੰ ਵੀ ਦੇ ਸਕਦੀ ਹੈ।

ਹੋਰ ਪੜ੍ਹੋ ...
  • Share this:

    Tech News: ਅੱਜ ਸਾਡੇ ਸਾਰੇ ਕੰਮ ਫੋਨ ਨਾਲ ਹੀ ਘਰ ਬੈਠੇ ਹੋ ਜਾਂਦੇ ਹਨ। ਫਿਰ ਚਾਹੇ ਉਹ ਪੈਸੇ ਭੇਜਣੇ ਹੋਣ ਜਾਂ ਪ੍ਰਾਪਤ ਕਰਨੇ ਹੋਣ, ਜਾਂ ਫਿਰ ਤੁਸੀਂ ਰੇਲ ਦੀਆਂ ਟਿਕਟਾਂ ਬੁੱਕ ਕਰਨੀਆਂ ਹੋਣ ਜਾਂ ਫਿਰ ਬਿਜਲੀ ਦਾ ਬਿੱਲ ਭਰਨਾ ਹੋਵੇ। ਅਜਿਹੇ ਵਿੱਚ ਕਈ ਕੰਪਨੀਆਂ ਆਪਣੇ ਪ੍ਰੋਡਕਟ ਵੀ ਤੁਹਾਨੂੰ ਫੋਨ 'ਤੇ ਵੇਚਣ ਲਈ ਮੈਸੇਜ ਜਾਂ ਕਾਲ ਕਰਦੀਆਂ ਹਨ।

    ਇਹਨਾਂ ਵਿੱਚ ਬੈਂਕਾਂ, ਇੰਸੂਰੈਂਸ ਕੰਪਨੀਆਂ ਆਦਿ ਵੀ ਸ਼ਾਮਲ ਹਨ ਜੋ ਬਾਰ ਬਾਰ ਫੋਨ ਕਰਕੇ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹਨ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਫੋਨ ਚ Truecaller ਨਾਮ ਦੇ ਇਕ ਐੱਪ ਦੀ ਵਰਟੋਮਨ ਕਰਦੇ ਹਾਂ। ਜੋ ਤੁਹਾਨੂੰ ਫੋਨ ਕਰਨ ਵਾਲੇ ਦੀ ਜਾਣਕਾਰੀ ਦਿੰਦਾ ਹੈ ਕਿ ਫੋਨ ਕਿਸਦਾ ਹੈ। ਇਸ ਤੋਂ ਇਲਾਵਾ ਇਹ ਐੱਪ Spam ਕਾਲਸ ਨੂੰ ਬਲਾਕ ਵੀ ਕਰਦੀ ਹੈ। ਮਤਲਬ ਜੇਕਰ ਤੁਹਾਡੇ ਨੰਬਰ 'ਤੇ ਕਾਲ ਆਉਂਦੀ ਹੈ, ਤਾਂ ਇਹ ਐਪ ਤੁਹਾਨੂੰ ਉਸ ਨੰਬਰ ਦੇ ਮਾਲਕ ਦਾ ਨਾਮ ਦੱਸਦੀ ਹੈ, ਜੋ ਤੁਹਾਨੂੰ ਕਾਲ ਕਰ ਰਿਹਾ ਹੈ।

    ਕੀ ਹੈ Truecaller?

    Truecaller ਇੱਕ ਕਾਲਰ ID ਅਤੇ ਸਪੈਮ ਬਲਾਕਿੰਗ ਸੇਵਾ ਹੈ। ਇਸ ਨੂੰ ਸਵੀਡਿਸ਼ ਕੰਪਨੀ ਟਰੂ ਸਾਫਟਵੇਅਰ ਸੈਂਡਿਨੇਵੀਆ ਏਬੀ ਨੇ ਤਿਆਰ ਕੀਤਾ ਹੈ। ਇਹ ਐਂਡਰਾਇਡ, ਆਈਓਐਸ, ਬਲੈਕਬੇਰੀ, ਸਿੰਬੀਅਨ ਅਤੇ ਵਿੰਡੋਜ਼ (ਫੋਨ) ਓਪਰੇਟਿੰਗ ਸਿਸਟਮਾਂ ਲਈ ਉਪਲਬਧ ਹੈ।

    App ਇਹ ਸਾਰੀ ਜਾਣਕਾਰੀ ਯੂਜ਼ਰ ਦੇ ਡਾਟਾ ਤੋਂ ਲੈਂਦੀ ਹੈ। ਇਹ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ। ਅਜੇ ਡਾਟਾ ਹੀ ਸਭ ਤੋਂ ਕੀਮਤੀ ਹੈ ਅਤੇ Truecaller ਕੰਪਨੀ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ। ਉਹ ਚਾਹੇ ਤਾਂ ਸਾਡਾ ਡਾਟਾ ਕਿਸੇ ਨੂੰ ਵੀ ਵੇਚ ਸਕਦੀ ਹੈ ਜਾਂ ਕਿਸੇ ਥਰਡ ਪਾਰਟੀ ਨੂੰ ਵੀ ਦੇ ਸਕਦੀ ਹੈ।

    ਕੀ ਹੈ ਨੁਕਸਾਨ: Truecaller ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਾਡੇ ਫੋਨ ਵਿੱਚ ਜਿੰਨੇ ਵੀ ਨੰਬਰ ਹਨ, ਸਾਰਿਆਂ ਨੂੰ ਜਨਤਕ ਕਰ ਦਿੰਦੀ ਹੈ। ਇਸ ਨਾਲ ਕੋਈ ਵੀ ਸਾਡਾ ਨੰਬਰ ਦੇਖ ਸਕਦਾ ਹੈ। ਹੁਣ ਤੁਸੀਂ ਕਹੋਗੇ ਕਿ ਇਸ ਵਿਚ ਖ਼ਤਰਾ ਕੀ ਹੈ?

    ਖਤਰੇ ਦੀ ਗੱਲ ਕਰੀਏ ਤਾਂ ਮੰਨ ਲਓ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ (ਖਾਸ ਕਰਕੇ ਔਰਤਾਂ) ਦੇ ਨੰਬਰ ਵੀ ਤੁਹਾਡੀ ਸੰਪਰਕ ਸੂਚੀ ਵਿੱਚ ਸੇਵ ਹਨ, ਜੋ Truecaller ਦੁਆਰਾ ਜਨਤਕ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ, ਜੇ ਇਹ ਨੰਬਰ ਗਲਤ ਹੱਥਾਂ ਵਿੱਚ ਆ ਜਾਵੇ ਤਾਂ ਕੀ ਹੋਵੇਗਾ।

    ਨੰਬਰ ਤੱਕ ਸੀਮਤ ਨਹੀਂ ਹੈ Truecaller ਦੀ ਪਹੁੰਚ: ਬਹੁਤ ਵਾਰ ਲੋਕਾਂ ਨੂੰ ਲਗਦਾ ਹੈ ਕਿ Truecaller ਸਿਰਫ ਸਾਡੇ ਮੋਬਾਈਲ ਨੰਬਰ ਦੀ ਜਾਣਕਾਰੀ ਤੱਕ ਹੀ ਸੀਮਤ ਹੈ ਅਤੇ ਅਸੀਂ ਸਿਰਫ ਇਸਦੀ ਪਰਮਿਸ਼ਨ ਦਿੱਤੀ ਹੈ ਪਰ ਅਜਿਹਾ ਨਹੀਂ ਹੈ, Truecaller ਤੁਹਾਡੀਆਂ ਕਈ ਖਾਸ ਜਾਣਕਾਰੀਆਂ ਤੱਕ ਪਹੁੰਚ ਬਣਾਉਂਦਾ ਹੈ ਜਿਸ ਵਿੱਚ ਤੁਹਾਡੇ ਨਾਮ, ਮੋਬਾਈਲ ਨੰਬਰ, ਸੰਪਰਕ, ਈਮੇਲ ਪਤਾ, IP ਪਤਾ ਅਤੇ ਹੋਰ ਜਾਣਕਾਰੀ ਸ਼ਾਮਲ ਹੈ।

    ਪ੍ਰਾਈਵੇਸੀ ਪਾਲਿਸੀ: ਕੰਪਨੀ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਵਿੱਚ ਸਾਫ ਲਿਖਿਆ ਹੈ ਕਿ ਉਹ ਯੂਜ਼ਰ ਦੇ ਡਾਟਾ ਨੂੰ ਥਰਡ ਪਾਰਟੀ ਕੰਪਨੀਆਂ ਅਤੇ ਹੋਰ ਦੇਸ਼ਾਂ ਨਾਲ ਸ਼ੇਅਰ ਕਰ ਸਕਦਾ ਹੈ। ਮਤਲਬ ਤੁਹਾਡਾ ਡੇਟਾ ਕਿਸੇ ਹੋਰ ਕੰਪਨੀ ਜਾਂ ਦੇਸ਼ ਨੂੰ ਵੇਚਿਆ ਜਾ ਸਕਦਾ ਹੈ ਅਤੇ ਤੁਸੀਂ ਇਸਦਾ ਵਿਰੋਧ ਵੀ ਨਹੀਂ ਕਰ ਸਕਦੇ।

    First published:

    Tags: Lifestyle, Tech News, Truecaller