• Home
  • »
  • News
  • »
  • lifestyle
  • »
  • STAY FIT DURING PREGNANCY NOT ONLY EXERCISE IT IS ALSO IMPORTANT TO TAKE CARE OF THESE 5 THINGS GH AP

ਗਰਭ ਅਵਸਥਾ ਦੌਰਾਨ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਮਾਂ ਤੇ ਬੱਚਾ ਦੋਵਾਂ ਨੂੰ ਹੋਵੇਗਾ ਲਾਭ

ਗਰਭ ਅਵਸਥਾ ਦੌਰਾਨ ਔਰਤਾਂ ਦਾ ਸਿਹਤਮੰਦ ਅਤੇ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਨਿਯਮਤ ਕਸਰਤ ਅਤੇ ਯੋਗਾ ਕਰੋ। ਇਸ ਤੋਂ ਇਲਾਵਾ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਗਰਭ ਅਵਸਥਾ ਦਾ ਆਨੰਦ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਗਰਭ ਅਵਸਥਾ ਦੌਰਾਨ ਕਿਵੇਂ ਫਿੱਟ ਰਹਿ ਸਕਦੇ ਹੋ।

ਗਰਭ ਅਵਸਥਾ ਦੌਰਾਨ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਮਾਂ ਤੇ ਬੱਚਾ ਦੋਵਾਂ ਨੂੰ ਹੋਵੇਗਾ ਲਾਭ

  • Share this:
ਮਾਂ ਬਣਨਾ ਹਰ ਔਰਤ ਲਈ ਬਹੁਤ ਖਾਸ ਪਲ ਹੁੰਦਾ ਹੈ ਪਰ ਔਰਤਾਂ ਇਸ ਅਹਿਸਾਸ ਦਾ ਆਨੰਦ ਉਦੋਂ ਹੀ ਲੈ ਸਕਦੀਆਂ ਹਨ ਜਦੋਂ ਉਹ ਆਪਣੀ ਗਰਭ ਅਵਸਥਾ ਦੌਰਾਨ ਸਿਹਤਮੰਦ ਅਤੇ ਫਿੱਟ ਰਹਿੰਦੀਆਂ ਹਨ। ਗਰਭ ਵਿੱਚ ਪਲ ਰਹੇ ਬੱਚੇ ਲਈ ਸਿਹਤਮੰਦ ਅਤੇ ਖੁਸ਼ਹਾਲ ਗਰਭ ਅਵਸਥਾ ਬਹੁਤ ਮਹੱਤਵਪੂਰਨ ਹੈ। ਦਰਅਸਲ, ਜੇਕਰ ਗਰਭ ਅਵਸਥਾ ਦੌਰਾਨ ਔਰਤਾਂ ਫਿੱਟ ਨਹੀਂ ਰਹਿੰਦੀਆਂ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਗਰਭ ਅਵਸਥਾ ਦੌਰਾਨ ਤਣਾਅ ਅਤੇ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਨ੍ਹਾਂ ਸਭ ਦਾ ਅਸਰ ਮਾਂ ਦੇ ਨਾਲ-ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ 'ਤੇ ਵੀ ਪੈਂਦਾ ਹੈ। ਅਜਿਹੇ 'ਚ ਗਰਭ ਅਵਸਥਾ ਦੌਰਾਨ ਔਰਤਾਂ ਦਾ ਸਿਹਤਮੰਦ ਅਤੇ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਨਿਯਮਤ ਕਸਰਤ ਅਤੇ ਯੋਗਾ ਕਰੋ। ਇਸ ਤੋਂ ਇਲਾਵਾ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਗਰਭ ਅਵਸਥਾ ਦਾ ਆਨੰਦ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਗਰਭ ਅਵਸਥਾ ਦੌਰਾਨ ਕਿਵੇਂ ਫਿੱਟ ਰਹਿ ਸਕਦੇ ਹੋ।

ਸੁਰੱਖਿਅਤ ਢੰਗ ਨਾਲ ਕਸਰਤ ਕਰੋ
OnlyMyHealth ਦੇ ਅਨੁਸਾਰ, ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ਵਿੱਚ ਸੈਰ ਕਰਨਾ ਅਤੇ ਹਲਕੀ ਕਸਰਤ ਕਰਨਾ ਆਸਾਨ ਹੁੰਦਾ ਹੈ, ਪਰ ਜਦੋਂ ਤੁਸੀਂ ਅਖੀਰਲੇ ਤਿੰਨ ਮਹੀਨਿਆਂ ਵਿੱਚ ਦਾਖਲ ਹੁੰਦੇ ਹੋ ਤਾਂ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਉਦਾਹਰਨ ਲਈ, ਜਿੰਮ ਦੀ ਬਜਾਏ, ਘਰ ਵਿੱਚ ਕਸਰਤ ਕਰੋ। ਕਿਸੇ ਮਾਹਰ ਦੀ ਨਿਗਰਾਨੀ ਹੇਠ ਅਜਿਹਾ ਕਰਨਾ ਬਿਹਤਰ ਹੋਵੇਗਾ। ਪਾਵਰ ਯੋਗਾ, ਜੰਪਿੰਗ ਕਸਰਤ ਆਦਿ ਦੀ ਬਜਾਏ ਸਟ੍ਰੈਚਿੰਗ ਅਤੇ ਸੈਰ ਕਰੋ।

ਪੇਟ 'ਤੇ ਦਬਾਅ ਦੇਣ ਤੋਂ ਬਚੋ : ਗਰਭ ਅਵਸਥਾ ਦੌਰਾਨ ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਪੇਟ 'ਤੇ ਦਬਾਅ ਪਵੇ। ਜੇਕਰ ਪੇਟ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਸ ਦਾ ਗਰਭ ਵਿੱਚ ਪਲ ਰਹੇ ਬੱਚੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਘਰ ਦਾ ਕੰਮ ਥੋੜ੍ਹਾ-ਥੋੜ੍ਹਾ ਕਰੋ। ਧਿਆਨ ਨਾਲ ਪੌੜੀਆਂ ਚੜ੍ਹੋ। ਭਾਰ ਚੁੱਕਣ ਤੋਂ ਵੀ ਬਚੋ।

ਆਰਾਮਦਾਇਕ ਪਹਿਰਾਵਾ ਪਹਿਨੋ : ਗਰਭ ਅਵਸਥਾ ਦੌਰਾਨ ਆਰਾਮਦਾਇਕ ਅਤੇ ਢਿੱਲੇ ਕੱਪੜੇ ਪਾਓ। ਹਮੇਸ਼ਾ ਆਰਾਮਦਾਇਕ ਜੁੱਤੀਆਂ ਅਤੇ ਚੱਪਲਾਂ ਪਾਓ। ਉੱਚੀ ਅੱਡੀ ਵਾਲੀਆਂ ਜੁੱਤੀਆਂ ਜਾਂ ਚੱਪਲਾਂ ਤੋਂ ਦੂਰ ਰਹੋ।

ਖੁਸ਼ ਰਹੋ : ਗਰਭ ਅਵਸਥਾ ਦੌਰਾਨ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਰੱਖਣ ਲਈ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਪਰਿਵਾਰਕ ਮੈਂਬਰਾਂ ਦੀ ਮਦਦ ਲੈ ਸਕਦੇ ਹੋ। ਜੇ ਤੁਸੀਂ ਇਕੱਲੇ ਹੋ ਤਾਂ ਚੰਗੀਆਂ ਚੀਜ਼ਾਂ ਪੜ੍ਹੋ ਅਤੇ ਚੰਗੀਆਂ ਚੀਜ਼ਾਂ ਦੇਖੋ। ਭਵਿੱਖ ਬਾਰੇ ਚੰਗੀਆਂ ਗੱਲਾਂ ਸੋਚੋ ਤੇ ਸਕਾਰਾਤਮਕ ਬਣਨ ਦੀ ਕੋਸ਼ਿਸ਼ ਕਰੋ।

ਸਿਹਤਮੰਦ ਖੁਰਾਕ ਜ਼ਰੂਰੀ ਹੈ : ਅੱਜਕਲ ਬਹੁਤ ਸਾਰੀਆਂ ਔਰਤਾਂ ਮਸਾਲੇਦਾਰ ਚੀਜ਼ਾਂ ਖਾਣਾ ਪਸੰਦ ਕਰਦੀਆਂ ਹਨ। ਇਸ ਚੱਕਰ ਵਿੱਚ ਹਨਹੈਲਥੀ ਭੋਜਨ ਵੀ ਖਾਣ ਲੱਗ ਪੈਂਦੀਆਂ ਹਨ। ਅਜਿਹਾ ਨਾ ਕਰੋ। ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਪੂਰੀ ਤਰ੍ਹਾਂ ਸਿਹਤਮੰਦ, ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਂਦੇ ਹੋ, ਤਾਂ ਤੁਸੀਂ ਫਿੱਟ ਰਹੋਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਦੂਰ ਰਹੋਗੇ। ਅਜਿਹੀ ਸਥਿਤੀ ਵਿੱਚ ਮੌਸਮੀ ਫਲ, ਜੂਸ, ਅਨਾਜ, ਸਬਜ਼ੀਆਂ ਆਦਿ ਦਾ ਭਰਪੂਰ ਸੇਵਨ ਕਰੋ।
Published by:Amelia Punjabi
First published: