ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਦਬਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਵੀ ਪਿਛਲੇ ਕਾਫੀ ਦਿਨਾਂ ਤੋਂ ਨਜ਼ਰ ਆ ਰਿਹਾ ਹੈ। ਬਾਜ਼ਾਰ ਲਗਾਤਾਰ ਲਾਲ ਨਿਸ਼ਾਨ ਤੇ ਬੰਦ ਹੋ ਰਹੇ ਹਨ। ਜੇਕਰ ਪਿਛਲੇ ਸ਼ੁਕਰਵਾਰ ਦੀ ਹੀ ਗੱਲ ਕੀਤੀ ਜਾਵੇ ਤਾਂ ਬੀਐੱਸਈ ਦਾ ਸੈਂਸੈਕਸ 1,021 ਅੰਕ ਡਿੱਗ ਕੇ 58,099 'ਤੇ, ਜਦੋਂ ਕਿ ਨਿਫਟੀ 302 ਅੰਕ ਹੇਠਾਂ ਆਇਆ ਸੀ। ਇਸਦਾ ਅਸਰ ਲਗਭਗ ਹਰ ਤਰ੍ਹਾਂ ਦੇ ਸਟਾਕ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਏਸ਼ੀਆ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੇਸ਼ੱਕ ਪਿਛਲੇ ਸੈਸ਼ਨ ਵਿੱਚ ਥੋੜ੍ਹਾ ਉਛਾਲ ਆਇਆ ਸੀ ਪਰ ਮਾਰਕੀਟ ਦੇ ਬੰਦ ਹੋਣ ਤੱਕ ਗਿਰਾਵਟ ਹੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਅੱਜ ਦੇ ਕਾਰੋਬਾਰ 'ਚ ਨਿਵੇਸ਼ਕਾਂ 'ਤੇ ਮੁਨਾਫਾਖੋਰੀ ਦਾ ਦਬਾਅ ਰਹੇਗਾ ਕਿਉਂਕਿ ਗਲੋਬਲ ਬਾਜ਼ਾਰ 'ਚ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਵੀ ਵਿਕਰੀ ਦਾ ਮਾਹੌਲ ਬਣਿਆ ਹੋਇਆ ਹੈ।
ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਤੋਂ ਹੀ ਅਮਰੀਕਾ ਦਾ ਬਾਜ਼ਾਰ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਲਗਾਤਾਰ ਗਿਰਾਵਟ ਜਾਰੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਵੀ ਅਮਰੀਕਾ ਦੇ ਪ੍ਰਮੁੱਖ ਸ਼ੇਅਰ ਬਾਜ਼ਾਰ ਨਾਸਡੈਕ 'ਤੇ 1.80 ਫੀਸਦੀ ਦੀ ਵੱਡੀ ਗਿਰਾਵਟ ਨਾਲ ਬੰਦ ਹੋਏ ਸਨ।
ਇੰਨਾ ਹੀ ਨਹੀਂ ਇਸਦਾ ਅਸਰ ਯੂਰਪ ਦੇ ਪ੍ਰਮੁੱਖ ਸਟਾਕ ਐਕਸਚੇਂਜਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਜਰਮਨੀ ਦਾ ਸਟਾਕ ਐਕਸਚੇਂਜ ਵੀ ਸ਼ਾਮਲ ਹੈ ਜੋ ਪਿਛਲੇ ਸੈਸ਼ਨ 'ਚ 1.97 ਫੀਸਦੀ ਹੇਠਾਂ ਆ ਕੇ ਬੰਦ ਹੋਇਆ ਅਤੇ ਨਾਲ ਹੀ ਫਰਾਂਸ ਦਾ ਸ਼ੇਅਰ ਬਾਜ਼ਾਰ ਵੀ 2.28 ਫੀਸਦੀ ਡਿੱਗ ਗਿਆ।
ਜੇਕਰ ਅਸੀਂ ਲੰਡਨ ਸਟਾਕ ਐਕਸਚੇਂਜ ਦੀ ਗੱਲ ਕਰੀਏ ਤਾਂ ਪਿਛਲੇ ਸੈਸ਼ਨ 'ਚ ਲੰਡਨ ਦੇ ਬਾਜ਼ਾਰ 'ਚ ਵੀ 1.97% ਦੀ ਗਿਰਾਵਟ ਆਈ।
ਏਸ਼ੀਆ ਦੇ ਬਾਕੀ ਬਾਜ਼ਾਰਾਂ ਦੀ ਗੱਲ ਕਰੀਏ ਜਿਸ ਵਿੱਚ ਸਿੰਗਾਪੁਰ ਸਟਾਕ ਐਕਸਚੇਂਜ ਅਤੇ ਜਾਪਾਨ ਦੇ ਬਾਜ਼ਾਰ ਸ਼ਾਮਲ ਹਨ ਤਾਂ ਇਹ ਦੋਵੇ ਬਾਜ਼ਾਰ ਕ੍ਰਮਵਾਰ 0.92 ਫੀਸਦੀ ਅਤੇ 2.21 ਫੀਸਦੀ ਨੁਕਸਾਨ ਨਾਲ ਚਲ ਰਹੇ ਹਨ। ਹਾਂਗਕਾਂਗ ਦੇ ਸ਼ੇਅਰ ਬਾਜ਼ਾਰ 'ਚ ਵੀ 1.18 ਫੀਸਦੀ ਅਤੇ ਤਾਈਵਾਨ ਦੇ ਬਾਜ਼ਾਰ 'ਚ 1.16 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਕੋਸਪੀ ਬਾਜ਼ਾਰ ਵੀ 2.30 ਫੀਸਦੀ ਦੇ ਨੁਕਸਾਨ ਨਾਲ ਕਾਰੋਬਾਰ ਕਰ ਰਿਹਾ ਹੈ।
ਅਜੇ ਵੀ ਨਿਵੇਸ਼ਕਾਂ ਕੋਲ ਪੈਸਾ ਕਮਾਉਣ ਦਾ ਮੌਕਾ ਹੈ। ਅੱਜ ਦੇ ਕਾਰੋਬਾਰ ਵਿੱਚ ਕੁਝ ਅਜਿਹੇ ਸਟਾਕ ਹਨ ਜੋ ਲਾਭ ਦੇ ਸਕਦੇ ਹਨ। ਇਹਨਾਂ ਨੂੰ ਉੱਚ ਡਿਲਿਵਰੀ ਪ੍ਰਤੀਸ਼ਤ ਸਟਾਕ ਕਿਹਾ ਜਾਂਦਾ ਹੈ।
ਅੱਜ ਪੀਆਈ ਇੰਡਸਟਰੀਜ਼, ਐਚਡੀਐਫਸੀ, ਐਬਟ ਇੰਡੀਆ, ਆਈਸੀਆਈਸੀਆਈ ਲੋਂਬਾਰਡ ਜਨਰਲ ਇੰਸ਼ੋਰੈਂਸ ਅਤੇ ਆਈਸੀਆਈਸੀਆਈ ਬੈਂਕ ਵਰਗੀਆਂ ਕੰਪਨੀਆਂ ਉੱਚ ਡਿਲਿਵਰੀ ਪ੍ਰਤੀਸ਼ਤ ਸਟਾਕਾਂ ਵਿੱਚ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।