ਹਰੇਕ ਸਾਲ ਦੇ ਨਵੰਬਰ ਮਹੀਨੇ ਨੂੰ ਦੁਨੀਆਂ ਭਰ ਵਿੱਚ ਸਟਮਕ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਇਸ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਪੇਟ ਦੇ ਕੈਂਸਰ ਦੇ ਲੱਛਣਾ, ਕਾਰਨਾਂ ਤੇ ਇਲਾਜ ਬਾਰੇ ਚਰਚਾ ਮਿਲਦੀ ਹੈ। ਜਿਸ ਕਰਕੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਇਸ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਨਵੰਬਰ ਮਹੀਨੇ ਨੂੰ ਪੇਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਕਿਉਂ ਮਨਾਇਆ ਜਾਂਦਾ ਹੈ। ਇਸਦਾ ਇਤਿਹਾਸ ਕੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੇਟ ਦਾ ਕੈਂਸਰ ਇੱਕ ਤਰ੍ਹਾਂ ਦੀ ਗੰਢ ਹੁੰਦੀ ਹੈ ਜੋ ਅੰਤੜੀਆਂ ਜਾਂ ਬੱਚੇਦਾਨੀ ਵਿੱਚ ਹੋ ਸਕਦੀ ਹੈ। ਪੇਟ ਦੇ ਕੈਂਸਰ ਦੇ ਲੱਛਣ ਹੋਰਾਂ ਕੈਂਸਰਾਂ ਦੇ ਮੁਕਾਬਲੇ ਛੇਤੀ ਸਾਹਮਣੇ ਆ ਜਾਂਦੇ ਹਨ ਅਤੇ ਸਮਾਂ ਰਹਿੰਦਿਆਂ ਹੀ ਇਸਦਾ ਇਲਾਜ ਹੋ ਸਕਦਾ ਹੈ। ਜੇਕਰ ਇਸਦੇ ਸ਼ੁਰੂਆਤੀ ਲੱਛਣ ਦੇਖਦੇ ਹੀ ਇਸਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ, ਤਾਂ ਪੇਟ ਦੇ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਰਾ ਵਧ ਰਹੀ ਹੈ। ਸਾਲ 2019 ਦੁਨੀਆਂ ਭਰ ਵਿੱਚ ਕੈਂਸਰ ਦੀ ਸਮੱਸਿਆ ਨਾਲ ਲਗਭਗ 1 ਕਰੋੜ ਲੋਕਾਂ ਦੀ ਮੌਤ ਹੋਈ। ਇਹ ਅੰਕੜੇ ਸਾਲ 2010 ਨਾਲੋਂ 20.9 ਫੀਸਦੀ ਵਧੇਰੇ ਹਨ। WHO ਦੀ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਹਰ ਸਾਲ ਔਸਤਨ 72300 ਲੋਕ ਪੇਟ ਦੇ ਕੈਂਸਰ ਨਾਲ ਮਰਦੇ ਹਨ।
ਪੇਟ ਕੈਂਸਰ ਜਾਗਰੂਕਤਾ ਮਹੀਨੇ ਦਾ ਇਤਿਹਾਸ
ਜੇਕਰ ਨਵੰਬਰ ਮਹੀਨੇ ਨੂੰ ਪੇਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ ਸਾਲ 2010 ਵਿੱਚ ਨੋ ਸਟਮਕ ਫਾਰ ਕੈਂਸਰ ਸੰਸਥਾ ਦੁਆਰਾ ਕੀਤੀ ਗਈ ਸੀ। ਇਹ ਸਥਾਪਨਾ ਨੋ ਸਟਮਕ ਫਾਰ ਕੈਂਸਰ ਸੰਸਥਾ ਦੁਆਰਾ ਅਰਮੀਰੀ ਸੈਨੇਟ ਨਾਲ ਮਿਲ ਕੇ ਕੀਤੀ ਗਈ ਸੀ। ਅਜਿਹਾ ਕਰਨ ਦਾ ਮੁੱਖ ਉਦੇਸ਼ ਕੈਂਸਰ ਬਾਰੇ ਜਾਗਰੂਕਤਾ ਫ਼ੈਲਾਉਣਾ ਸੀ। 2011 ਤੱਕ ਕਈ ਸੰਸਥਾਵਾਂ ਨੇ ਅੱਗੇ ਆ ਕੇ ਇਸ ਦਾ ਸਮਰਥਨ ਕੀਤਾ।
ਪੇਟ ਕੈਂਸਰ ਜਾਗਰੂਕਤਾ ਮਹੀਨੇ ਦਾ ਬਹੁਤ ਹੀ ਮਹੱਤਵ ਹੈ। ਇਹ ਕੈਂਸਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਫ਼ੈਲਾਉਂਦਾ ਹੈ। ਇਹ ਲੋਕਾਂ ਨੂੰ ਇੱਕ ਚੰਗੀ ਤੇ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਦਾ ਹੈ। ਪੇਟ ਦੇ ਕੈਸਰ ਨੂੰ ਚੰਗੀ ਜੀਵਨ ਸ਼ੈਲੀ ਨਾਲ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਪੇਟ ਦੇ ਕੈਂਸਰ ਜਾਗਰੂਕਤਾ ਮਹੀਨੇ 2022 ਦਾ ਥੀਮ
ਇਸ ਸਾਲ ਪੇਟ ਦੇ ਕੈਂਸਰ ਜਾਗਰੂਕਤਾ ਮਹੀਨੇ ਦੀ ਥੀਮ 'ਅੰਤੜੀਆਂ ਨੂੰ ਮੁਕਤ ਕਰੋ' ਹੈ। ਇਸ ਦੀ ਥੀਮ ਦਾ ਉਦੇਸ਼ ਸੋਡੀਅਮ ਨਾਈਟ੍ਰਾਈਟ ਨਾਲ ਭਰਪੂਰ ਭੋਜਨ ਪਦਾਰਥਾਂ ਦੀ ਖਪਤ ਤੋਂ ਬਚਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cancer, Health care, Health care tips, Healthy Food