HOME » NEWS » Life

ਕਾਰ ਦੇ ਇੰਜਣ ਚੋਂ ਆ ਰਹੀਆਂ ਸਨ ਅਜੀਬੋ-ਗਰੀਬ ਆਵਾਜਾਂ, ਪਾਰਕਿੰਗ ਤੋਂ ਚੀਖਦੇ ਹੋਏ ਬਾਹਰ ਆਈ ਮਹਿਲਾ

News18 Punjabi | Trending Desk
Updated: June 16, 2021, 2:33 PM IST
share image
ਕਾਰ ਦੇ ਇੰਜਣ ਚੋਂ ਆ ਰਹੀਆਂ ਸਨ ਅਜੀਬੋ-ਗਰੀਬ ਆਵਾਜਾਂ, ਪਾਰਕਿੰਗ ਤੋਂ ਚੀਖਦੇ ਹੋਏ ਬਾਹਰ ਆਈ ਮਹਿਲਾ
ਕਾਰ ਦੇ ਇੰਜਣ ਚੋਂ ਆ ਰਹੀਆਂ ਸਨ ਅਜੀਬੋ-ਗਰੀਬ ਆਵਾਜਾਂ, ਪਾਰਕਿੰਗ ਤੋਂ ਚੀਖਦੇ ਹੋਏ ਬਾਹਰ ਆਈ ਮਹਿਲਾ

  • Share this:
  • Facebook share img
  • Twitter share img
  • Linkedin share img
ਮਨੁੱਖ ਨੇ ਆਪਣੇ ਸੁਆਰਥ ਲਈ ਜੰਗਲ ਨੂੰ ਕੱਟ ਦਿੱਤੇ ਨਤੀਜਾ ਇਹ ਹੋਇਆ ਕਿ ਜਾਨਵਰ ਹੁਣ ਮਨੁੱਖਾਂ ਦੇ ਨੇੜੇ ਆ ਰਹੇ ਹਨ । ਕਈ ਵਾਰ ਲੋਕਾਂ ਦੇ ਘਰਾਂ ਤੋਂ ਅਜਿਹੇ ਜਾਨਵਰ ਬਾਹਰ ਨਿਕਲਦੇ ਹਨ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ।ਕਈ ਵਾਰ ਇਹ ਜਾਨਵਰ ਸੜਕ ਦੇ ਕਿਨਾਰੇ ਅਤੇ ਕਿਤੇ ਹੋਰ ਤੋਂ ਬਾਹਰ ਨਿਕਲਦੇ ਹਨ । ਹਾਲ ਹੀ ਵਿਚ, ਸਕਾਟਲੈਂਡ ਵਿਚ ਰਹਿਣ ਵਾਲੀ ਇਕ ਔਰਤ ਦੀ ਕਾਰ ਵਿਚੋਂ ਇਕ ਅਜਿਹਾ ਜਾਨਵਰ ਬਾਹਰ ਆਇਆ, ਜਿਸ ਬਾਰੇ ਉਸਨੇ ਸੋਚਿਆ ਵੀ ਨਹੀਂ ਸੀ ।

ਔਰਤ ਦੀ ਕਾਰ ਐਡੀਨਬਰਗ ਨੇੜੇ ਇਕ ਤਲਾਬ ਦੇ ਨੇੜੇ ਪਾਰਕਿੰਗ ਵਿਚ ਖੜ੍ਹੀ ਸੀ। ਉਥੇ ਹੀ ਜਿਵੇਂ ਹੀ ਉਸਨੇ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ । ਪਹਿਲਾਂ ਪਹਿਲ ਉਸਨੂੰ ਸਮਝ ਨਹੀਂ ਆਈ ਕਿ ਇਹ ਅਵਾਜ਼ਾਂ ਕੀ ਹਨ? ਜਾਂਚ ਕਰਨ ਲਈ ਉਸਨੇ ਕਾਰ ਦੇ ਇੰਜਨ ਡੱਬੇ ਨੂੰ ਚੈੱਕ ਕਰਨ ਦਾ ਫੈਸਲਾ ਕੀਤਾ। ਜਦੋਂ ਉਸਨੇ ਅੰਦਰ ਵੇਖਿਆ ਤਾਂ ਉਸਦੇ ਮੂੰਹ ਵਿੱਚੋਂ ਚੀਕ ਨਿਕਲ ਗਈ ਕਿਉਕਿ ਅੰਦਰ ਇਕ ਉਦਰਬਿਲਾਬ (ऊदबिलाव) ਬੈਠਾ ਸੀ ।
ਸਕਾਟਲੈਂਡ ਦੇ ਐਨੀਮਲ ਰੈਸਕੂ ਲਈ ਇਹ ਬਿਲਕੁਲ ਨਵੀਂ ਸਥਿਤੀ ਸੀ । ਅੱਜ ਤੱਕ ਉਹਨਾਂ ਨੇ ਕਾਰ ਵਿੱਚ ਫਸੇ ਉਦਰਬਿਲਾਬ ਨੂੰ ਕਦੇ ਬਾਹਰ ਨਹੀਂ ਕੱਢਿਆ ਸੀ । ਬਿਲਾਬ ਕਾਰ ਦੇ ਹੁੱਡ ਵਿੱਚ ਛੁਪਿਆ ਹੋਇਆ ਸੀ ।ਸਕਾਟਲੈਂਡ ਤੋਂ ਰੈਸਕੂ ਕਰਨ ਵਾਲੇ ਨੇ ਦੱਸਿਆ ਕਿ ਕਾਰ ਤਲਾਬ ਦੇ ਕੋਲ ਖੜੀ ਸੀ ਤੇ ਕਾਰ ਪੂਰੀ ਤਰ੍ਹਾਂ ਲਾੱਕ ਸੀ ਇਸ ਲਈ ਇਹ ਸਮਝ ਨਹੀਂ ਆਇਆ ਕਿ ਉਦਰਬਿਲਾਬ ਕਾਰ ਦੇ ਇੰਜਣ ਵਿੱਚ ਕਿਵੇਂ ਦਾਖਲ ਹੋਇਆ?

ਟੀਮ ਨੇ ਆਪਣੇ ਫੇਸਬੁੱਕ ਪੇਜ 'ਤੇ ਫਸੇ ਉਦਰਬਿਲਾਬ ਦੀ ਤਸਵੀਰ ਪੋਸਟ ਕੀਤੀ ਹੈ । ਜਦੋਂ ਉਸ ਨੂੰ ਬਾਹਰ ਖਿੱਚਿਆ ਗਿਆ ਤਾਂ ਉਹ ਬਹੁਤ ਡਰਿਆ ਹੋਇਆ ਸੀ । ਟੀਮ ਨੇ ਉਸ ਨੂੰ ਪੈਂਪਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਹ ਉਥੋਂ ਭੱਜ ਗਿਆ। ਉਸ ਨੂੰ ਕਿਸੇ ਕਿਸਮ ਦੀ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ। ਹਾਲਾਂਕਿ, ਇਸਦੇ ਬਾਅਦ ਔਰਤ ਦੀ ਕਾਰ ਤੋਂ ਆਵਾਜ਼ਾਂ ਆਉਣਾ ਬੰਦ ਹੋ ਗਈਆਂ ।
Published by: Ramanpreet Kaur
First published: June 16, 2021, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ