HOME » NEWS » Life

ਅੱਜ ਰਾਤ ਅਸਮਾਨ ਵਿੱਚ ਦਿਖਾਈ ਦੇਵੇਗਾ ਸਟ੍ਰਾਬੇਰੀ ਮੂਨ, 20 ਸਾਲਾਂ ਬਾਅਦ ਬਣਿਆ ਅਜਿਹਾ ਸੰਜੋਗ

News18 Punjabi | Trending Desk
Updated: June 24, 2021, 11:51 AM IST
share image
ਅੱਜ ਰਾਤ ਅਸਮਾਨ ਵਿੱਚ ਦਿਖਾਈ ਦੇਵੇਗਾ ਸਟ੍ਰਾਬੇਰੀ ਮੂਨ, 20 ਸਾਲਾਂ ਬਾਅਦ ਬਣਿਆ ਅਜਿਹਾ ਸੰਜੋਗ
ਅੱਜ ਰਾਤ ਅਸਮਾਨ ਵਿੱਚ ਦਿਖਾਈ ਦੇਵੇਗਾ ਸਟ੍ਰਾਬੇਰੀ ਮੂਨ, 20 ਸਾਲਾਂ ਬਾਅਦ ਬਣਿਆ ਅਜਿਹਾ ਸੰਜੋਗ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਕੀ ਤੁਸੀਂ ਕਦੇ ਸਟ੍ਰਾਬੇਰੀ ਮੂਨ ਦੇਖਿਆ ਹੈ ? ਜੇ ਨਹੀਂ ਤਾਂ ਤੁਹਾਨੂੰ ਅੱਜ ਇਸ ਨੂੰ ਦੇਖਣ ਦਾ ਮੌਕਾ ਮਿਲੇਗਾ। ਤੁਹਾਨੂੰ ਦੱਸ ਦੇਈਏ, 21 ਜੂਨ ਜੋ ਕਿ ਸਾਲ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ, ਉਸ ਦੇ ਬੀਤ ਜਾਣ ਤੋਂ ਬਾਅਦ ਅੱਜ ਪਹਿਲੀ ਪੂਰਨਮਾਸ਼ੀ ਹੈ, ਜਿਸ ਨੂੰ ਜੂਨ ਪੂਰਨੀਮਾ ਵੀ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਚੰਦਰਮਾ ਅੱਜ ਰਾਤ ਅਸਮਾਨ ਵਿੱਚ ਸਟ੍ਰਾਬੇਰੀ ਦੇ ਰੰਗ ਵਿੱਚ ਦਿਖਾਈ ਦੇਵੇਗਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਟ੍ਰਾਬੇਰੀ ਮੂਨ ਸਾਲ ਦਾ ਆਖ਼ਰੀ ਸੁਪਰ ਮੂਨ ਹੈ।

ਸਟ੍ਰਾਬੇਰੀ ਮੂਨ ਨਾ ਤਾਂ ਸਟ੍ਰਾਬੇਰੀ ਵਰਗਾ ਲੱਗਦਾ ਹੈ ਅਤੇ ਨਾ ਹੀ ਇਹ ਗੁਲਾਬੀ ਰੰਗ ਦਾ ਹੁੰਦਾ ਹੈ। ਰਵਾਇਤੀ ਤੌਰ 'ਤੇ ਉੱਤਰੀ ਅਮਰੀਕਾ ਅਤੇ ਯੂਰਪ ਵਿਚ, ਪੂਰੇ ਚੰਦਰਮਾ ਨੂੰ ਸਥਾਨਕ ਸਭਿਆਚਾਰ ਅਤੇ ਰਿਵਾਜ਼ਾਂ ਨਾਲ ਜੁੜੇ ਨਾਮ ਦਿੱਤੇ ਗਏ ਹਨ। "ਦਿ ਓਲਡ ਫਾਰਮਰਜ਼ ਅੱਲਮਨਾਕ" ਦੇ ਅਨੁਸਾਰ, "ਐਲਗਨਕੁਇਨ, ਓਜੀਬਵੇ, ਡਕੋਟਾ ਅਤੇ ਲਕੋਤਾ ਲੋਕਾਂ ਦੁਆਰਾ ਨਾਮ ਇਸ ਨਾਂ (ਸਟ੍ਰਾਬੇਰੀ ਮੂਨ) ਦੀ ਵਰਤੋਂ ਕੀਤੀ ਗਈ ਹੈ। ਸਟ੍ਰਾਬੇਰੀ ਮੂਨ, ਅਸਲ ਵਿੱਚ ਇਸ ਦਾ ਨਾਮ ਪ੍ਰਾਚੀਨ ਅਮਰੀਕੀ ਕਬੀਲਿਆਂ ਤੋਂ ਮਿਲਿਆ ਜਿਨਾਂ ਨੇ ਸਟ੍ਰਾਬੇਰੀ ਦੀ ਕਟਾਈ ਦੇ ਨਾਲ ਪੂਰਨਮਾਸ਼ੀ ਨੂੰ ਜੋੜਿਆ। ਪੂਰਨਮਾਸ਼ੀ ਮੌਸਮ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦੀ ਹੈ।

ਸਟ੍ਰਾਬੇਰੀ ਮੂਨ ਅਕਸਰ ਬਸੰਤ ਦਾ ਆਖ਼ਰੀ ਪੂਰਨਮਾਸ਼ੀ ਜਾਂ ਗਰਮੀਆਂ ਦੇ ਮੌਸਮ ਦੀ ਪਹਿਲੀ ਪੂਰਨਮਾਸ਼ੀ ਹੁੰਦੀ ਹੈ। ਚੰਦਰਮਾ ਧਰਤੀ ਦੇ ਦੁਆਲੇ ਇੱਕ ਚੱਕਰ ਨੂੰ ਪੂਰਾ ਕਰਨ ਵਿਚ ਲਗਭਗ 29.5 ਦਿਨ ਲੈਂਦਾ ਹੈ, ਜਿਸ ਦੌਰਾਨ ਇਹ ਆਪਣੇ ਪੂਰੇ ਪੜਾਅ 'ਤੇ ਪਹੁੰਚ ਜਾਂਦਾ ਹੈ। ਸਟ੍ਰਾਬੇਰੀ ਮੂਨ ਦੇ ਨਾਲ ਸਮਰ ਸੋਲਸਟਿਸ (ਸਾਲ ਦਾ ਸਭ ਤੋਂ ਵੱਡਾ ਦਿਨ) ਦਾ ਸੰਯੋਗ 20 ਸਾਲਾਂ ਵਿੱਚ ਇੱਕ ਵਾਰ ਆਉਂਦਾ ਹੈ। ਨਾਸਾ ਨੇ ਕਿਹਾ ਕਿ “ਇਹ ਧਰਤੀ ਦੇ ਬਹੁਤਿਆਂ ਹਿੱਸਿਆਂ ਵਿੱਚ ਵੀਰਵਾਰ ਨੂੰ ਰਹੇਗਾ, ਭਾਰਤ ਦੇ ਸਟੈਂਡਰਡ ਟਾਈਮ (ਆਈਐਸਟੀ) ਤੋਂ ਪੂਰਬ ਵੱਲ ਇਹ ਅੰਤਰਰਾਸ਼ਟਰੀ ਤਾਰੀਖ ਰੇਖਾ ਅਨੁਸਾਰ ਇਹ ਸ਼ੁੱਕਰਵਾਰ ਸਵੇਰੇ ਹੋਵੇਗਾ। ਇਸ ਵਾਰ ਚੰਦਰਮਾ ਲਗਭਗ ਤਿੰਨ ਦਿਨਾਂ ਲਈ ਪੂਰਾ ਦਿਖਾਈ ਦੇਵੇਗਾ, ਬੁੱਧਵਾਰ ਤੜਕੇ ਤੋਂ ਸ਼ਨੀਵਾਰ ਸਵੇਰ ਤਕ ”। ਜ਼ਿਕਰਯੋਗ ਹੈ ਕਿ ਅੱਜ ਭਾਰਤ ਵਿੱਚ ਜੇਠ ਪੂਰਨੀਮਾ ਹੈ। ਜੇਠ ਮਹੀਨੇ ਦੇ ਸ਼ੁਕਲ ਪੱਖ ਦੇ ਪੂਰਨਮਾਸ਼ੀ ਵਾਲੇ ਦਿਨ ਵਟ ਪੂਰਨੀਮਾ ਵਰਤ ਵੀ ਮਨਾਇਆ ਜਾਂਦਾ ਹੈ।
Published by: Ramanpreet Kaur
First published: June 24, 2021, 11:51 AM IST
ਹੋਰ ਪੜ੍ਹੋ
ਅਗਲੀ ਖ਼ਬਰ