HOME » NEWS » Life

Street Food Vendors: ਰੇਹੜੀ-ਫੜੀ ਵਾਲੇ ਵੀ ਕਰ ਸਕਣਗੇ ਆਨਲਾਇਨ ਡਲਿਵਰੀ, ਜਾਣੋ ਪੂਰੀ ਡੀਟੇਲ

News18 Punjabi | News18 Punjab
Updated: October 10, 2020, 2:25 PM IST
share image
Street Food Vendors: ਰੇਹੜੀ-ਫੜੀ ਵਾਲੇ ਵੀ ਕਰ ਸਕਣਗੇ ਆਨਲਾਇਨ ਡਲਿਵਰੀ, ਜਾਣੋ ਪੂਰੀ ਡੀਟੇਲ
ਮੋਦੀ ਸਰਕਾਰ ਨੇ ਸਟਰੀਟ ਫੂਡ ਵਿਕਰੇਤਾਵਾਂ ਲਈ ਯੋਜਨਾ ਦੀ ਸ਼ੁਰੂਆਤ ਕੀਤੀ

 ਪ੍ਰਧਾਨ ਮੰਤਰੀ ਸਵਨੀਧੀ ਸਕੀਮ ਦੇ ਅਨੁਸਾਰ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਪਹਿਲਾਂ ਪੈਨ ਨੰਬਰ ਲੈਣਾ ਹੋਵੇਗਾ। ਫਿਰ FSSAI ਵਿਚ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਐਪ ਨੂੰ ਚਲਾਉਣ ਅਤੇ ਆਪਣੇ ਮੀਨੂੰ ਨੂੰ ਡਿਜੀਟਾਈਜੇਸ਼ਨ ਕਰਨ ਲਈ ਤਕਨੀਕੀ ਸਿਖਲਾਈ ਲੈਣੀ ਪਵੇਗੀ। ਸਰਕਾਰ ਇਹ ਸਿਖਲਾਈ ਦੇਵੇਗੀ।

  • Share this:
  • Facebook share img
  • Twitter share img
  • Linkedin share img
 ਕਾਰੋਬਾਰ ਚਾਹੇ ਛੋਟਾ ਹੋਵੇ ਜਾਂ ਵੱਡਾ, ਕੋਈ ਵੀ ਕੋਰੋਨਾ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ। ਇਥੋਂ ਤਕ ਕਿ ਸਟਰੀਟ ਫੂਡ ਵਿਕਰੇਤਾ (Street Food Vendors) ਵੀ ਇਸ ਤੋਂ ਬਹੁਤ ਪ੍ਰਭਾਵਤ ਹੋਏ ਹਨ। ਅਜਿਹੇ ਲੋਕਾਂ ਨੂੰ ਮੌਜੂਦਾ ਹਾਲਾਤ ਤੋਂ ਬਾਹਰ ਕੱਢਣ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐੱਮ ਸਵਨੀਧੀ ਸਕੀਮ ਅਧੀਨ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸ਼ਾਮਲ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਇਸ ਮੁਹਿੰਮ ਦੇ ਤਹਿਤ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਇਕ ਆਨਲਾਈਨ ਪਲੇਟਫਾਰਮ ਦਿੱਤਾ ਜਾਵੇਗਾ। ਸਵਿਗੀ (Swiggy) ਜਿਹੀ ਵੱਡੀ ਕੰਪਨੀ ਨਾਲ ਜੁੜ ਕੇ, ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਮੌਕਾ ਦਿੱਤਾ ਜਾਵੇਗਾ। ਪਰ ਇਸ ਯੋਜਨਾ ਦਾ ਲਾਭ ਲੈਣ ਲਈ ਸਟ੍ਰੀਟ ਫੂਡ ਵਿਕਰੇਤਾ ਨੂੰ ਇਹ 6 ਮਹੱਤਵਪੂਰਨ ਕੰਮ ਕਰਨੇ ਪੈਣਗੇ। ਇਸਦੇ ਬਿਨਾਂ, ਤੁਹਾਨੂੰ ਇਸ ਯੋਜਨਾ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲੇਗਾ।

ਲੈਣੀ ਹੋਵੇਗੀ ਇਹ ਟ੍ਰੇਨਿੰਗ
ਪ੍ਰਧਾਨ ਮੰਤਰੀ ਸਵਨੀਧੀ ਸਕੀਮ ਦੇ ਅਨੁਸਾਰ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਪਹਿਲਾਂ ਪੈਨ ਨੰਬਰ ਲੈਣਾ ਹੋਵੇਗਾ। ਫਿਰ FSSAI ਵਿਚ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਐਪ ਨੂੰ ਚਲਾਉਣ ਅਤੇ ਆਪਣੇ ਮੀਨੂੰ ਨੂੰ ਡਿਜੀਟਾਈਜੇਸ਼ਨ ਕਰਨ ਲਈ ਤਕਨੀਕੀ ਸਿਖਲਾਈ ਲੈਣੀ ਪਵੇਗੀ। ਸਰਕਾਰ ਇਹ ਸਿਖਲਾਈ ਦੇਵੇਗੀ।

ਇਸ ਦੇ ਨਾਲ ਹਰ ਸਮਾਨ ਦੀ ਕੀਮਤ ਨਿਰਧਾਰਤ ਕਰਨੀ ਪਵੇਗੀ। ਪੈਕਿੰਗ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਦੁਕਾਨਦਾਰ ਸਵਿਗੀ ਨਾਲ ਜੁੜੇਗਾ, ਜੋ ਕਿ ਇੱਕ ਆਨਲਾਈਨ ਫੂਡ ਡਲਿਵਰੀ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਇਸ ਦੇ ਪਿੱਛੇ ਦਾ ਉਦੇਸ਼ ਨਾ ਸਿਰਫ ਸਟਰੀਟ ਫੂਡ ਵਿਕਰੇਤਾਵਾਂ ਨੂੰ ਤਕਨੀਕੀ ਤੌਰ ਤੇ ਤਾਕਤ ਦੇਣਾ ਹੈ ਬਲਕਿ ਉਨ੍ਹਾਂ ਦੀ ਆਮਦਨੀ ਲਈ ਨਵੇਂ ਰਾਹ ਖੋਲ੍ਹਣਾ ਹੈ।

ਇਹ ਯੋਜਨਾ ਇਨ੍ਹਾਂ 5 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ

ਹੁਣ ਸਟ੍ਰੀਟ ਫੂਡ ਦੇ ਚਾਹਵਾਨ ਘਰ ਬੈਠੇ ਉਨ੍ਹਾਂ ਦੇ ਸੁਆਦੀ ਪਕਵਾਨਾਂ ਦਾ ਸੁਆਦ ਲੈਣ ਦਾ ਮੌਕਾ ਪ੍ਰਾਪਤ ਕਰਨ ਜਾ ਰਹੇ ਹਨ। ਨਵੀਂ ਯੋਜਨਾ ਤਹਿਤ ਅਹਿਮਦਾਬਾਦ, ਚੇਨਈ, ਦਿੱਲੀ, ਇੰਦੌਰ ਅਤੇ ਵਾਰਾਣਸੀ ਵਿਚ ਪਾਇਲਟ ਪ੍ਰਾਜੈਕਟ ਤਹਿਤ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਸ਼ੁਰੂ ਵਿਚ, ਇਨ੍ਹਾਂ ਪੰਜ ਸ਼ਹਿਰਾਂ ਦੇ 250 ਵਿਕਰੇਤਾ ਇਸ ਪਾਇਲਟ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸਦੇ ਨਾਲ ਹੀ  ਸਮਾਜਿਕ ਦੂਰੀ ਅਤੇ ਖਰੀਦਾਰੀ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਏਗੀ। ਪਰ ਜਿਵੇਂ ਕਿ ਯੋਜਨਾ ਦਾ ਘੇਰਾ ਵੱਧਦਾ ਜਾਂਦਾ ਹੈ। ਇਸ ਵਿਚ ਸ਼ਾਮਲ ਹੋਣ ਵਾਲੇ ਵਿਕਰੇਤਾ ਵੀ ਵਧਣਗੇ। ਸਰਕਾਰ ਦਾ ਇਰਾਦਾ 50 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਇਸ ਯੋਜਨਾ ਨਾਲ ਜੋੜਨਾ ਹੈ।
Published by: Ashish Sharma
First published: October 10, 2020, 2:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading