HOME » NEWS » Life

Coronavirus ਨੂੰ ਲੈਕੇ ਵੱਧ ਰਹੀ ਹੈ ਚਿੰਤਾ, ਇਹ ਟਿਪਸ ਕਰਨਗੇ ਟੈਨਸ਼ਨ ਫਰੀ

News18 Punjabi | News18 Punjab
Updated: March 19, 2020, 11:19 AM IST
share image
Coronavirus ਨੂੰ ਲੈਕੇ ਵੱਧ ਰਹੀ ਹੈ ਚਿੰਤਾ, ਇਹ ਟਿਪਸ ਕਰਨਗੇ ਟੈਨਸ਼ਨ ਫਰੀ
Coronavirus ਨੂ ਲੈਕੇ ਵੱਧ ਰਹੀ ਹੈ ਚਿੰਤਾ, ਇਹ ਟਿਪਸ ਕਰਨਗੇ ਟੈਨਸ਼ਨ ਫਰੀ,

ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਤੋਂ ਬਾਅਦ ਮਾਨਸਿਕ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਕਈ ਲੋਕਾਂ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਦਿਮਾਗ ਉਤੇ ਪੈਂਦਾ ਹੈ।

  • Share this:
  • Facebook share img
  • Twitter share img
  • Linkedin share img
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ 172 ਹੋ ਗਈ ਹੈ। ਜਿਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗੀ ਹੈ ਉਹ ਤਾਂ ਪ੍ਰੇਸ਼ਾਨ ਹੀ ਹਨ ਪਰ ਦੂਜੇ ਲੋਕ ਵੀ ਮਾਨਸਿਕ ਤੌਰ ਉਤੇ ਡਰੇ ਹੋਏ ਹਨ।

ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਤੋਂ ਬਾਅਦ ਮਾਨਸਿਕ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਕਈ ਲੋਕਾਂ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਦਿਮਾਗ ਉਤੇ ਪੈਂਦਾ ਹੈ। ਆਉ ਜਾਣੋ ਕੋਰੋਨਾ ਵਾਇਰਸ ਦੇ ਡਰ ਵਿਚਕਾਰ ਤੁਸੀਂ ਕਿਵੇਂ ਆਪਣੇ ਮਾਨਸਿਕ ਪੱਧਰ ਨੂੰ ਮਜਬੂਤ ਕਰ ਸਕਦੇ ਹੋ।

ਖਬਰਾਂ ਉਤੇ ਜ਼ਿਆਦਾ ਧਿਆਨ ਨਾ ਦਿਉ
ਕੋਰੋਨਾ ਵਾਇਰਸ ਨੂੰ ਲੈਕੇ ਅਖਬਾਰ, ਟੀਵੀ ਚੈਨਲ ਅਤੇ ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਬ੍ਰਿਟੇਨ ਦੀ ਚੈਰਿਟੀ ਮਾਇੰਡ ਸੰਸਥਾ ਦੀ ਬੁਲਾਰਾ ਰੋਜੀ ਵੇਦਰਲੇ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ, ਉਨ੍ਹਾਂ ਵਿਚੋਂ ਕਈ ਝੂਠੀਆਂ ਵੀ ਹਨ, ਜਿਸ ਕਰਕੇ ਲੋਕਾਂ ਵਿਚ ਤਣਾਅ ਹੋਰ ਵੱਧ ਸਕਦਾ ਹੈ। ਅਜਿਹੀ ਸਥਿਤੀ ਵਿਚ ਖਬਰਾਂ ਤੋਂ ਥੋੜੀ ਦੂਰੀ ਬਣਾਉਣ ਦੀ ਲੋੜ ਹੈ। ਖਬਰਾਂ ਪੜੋ ਪਰ ਕੋਰੋਨਾ ਵਾਇਰਸ ਨਾਲ ਜੁੜੀ ਹਰ ਖਬਰ ਨੂੰ ਸੱਚ ਨਾ ਮੰਨੋ।

ਵਧੇਰੇ ਇਕੱਲੇ ਰਹਿਣ ਤੋਂ ਬਚੋ

ਕੋਰੋਨਾ ਵਾਇਰਸ ਦੇ ਕਾਰਨ ਕਈ ਲੋਕ ਸੈਲਫ ਆਇਸੋਲੇਸ਼ਨ ਵਿਚ ਚਲੇ ਗਏ ਹਨ। ਸੈਲਫ ਆਇਸੋਲੇਸ਼ਨ ਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਬਾਕੀ ਦੁਨੀਆਂ ਤੋਂ ਵੱਖ ਹੀ ਜਾਓ, ਬਲਕਿ ਇਹ ਚੰਗਾ ਮੌਕਾ ਹੈ ਉਨ੍ਹਾਂ ਦੋਸਤਾਂ ਨਾਲ ਗੱਲ ਕਰਨ ਦਾ ਜਿੰਨਾਂ ਨਾਲ ਤੁਸੀਂ ਲੰਮੇ ਸਮੇਂ ਤੋਂ ਗੱਲ ਨਹੀਂ ਕੀਤੀ। ਤੁਸੀਂ ਲੋਕਾਂ ਨਾਲ ਮਿਲ ਨਹੀਂ ਸਕਦੇ ਪਰ ਵੀਡੀਓ ਕਾਲ ਰਾਹੀਂ ਉਨ੍ਹਾਂ ਦਾ ਹਾਲ-ਚਾਲ ਪੁਛ ਸਕਦੇ ਹੋ।

ਕਸਰਤ ਅਤੇ ਮੈਡੀਟੇਸ਼ਨ

ਸੈਲਫ ਆਈਸੋਲੇਸ਼ਨ ਦੇ ਕਾਰਨ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ, ਪਰ ਤੁਸੀਂ ਆਪਣੇ ਘਰ ਵਿਚ ਕਸਰਤ ਕਰ ਸਕਦੇ ਹੋ। ਮਾਨਸਿਕ ਸਿਹਤ ਲਈ ਮੈਡੀਟੇਸ਼ਨ ਕਰੋ। ਦੌੜਨਾ, ਕੁੱਦਣਾ ਅਤੇ ਪੌੜੀਆਂ ਚੜਨਾ ਆਦਿ ਕਸਰਤਾਂ ਨੂੰ ਰੋਜਾਨਾ ਪੱਕੇ ਤੌਰ ਤੇ ਕਰੋ।

ਸੋਸ਼ਲ ਮੀਡੀਆ ਤੋਂ ਦੂਰੀ ਬਣਾਓ

ਸੋਸ਼ਲ ਮੀਡੀਆ ਉਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਹੈਸ਼ਟੈਗ ਚਲ ਰਹੇ ਹਨ। ਅਜਿਹੇ ਵਿਚ ਅਫਵਾਹਾਂ ਜ਼ਿਆਦਾ ਫੈਲਦੀ ਹੈ। ਇਸ ਲਈ ਸੋਸ਼ਲ ਨੈਟਵਰਕਿੰਗ ਸਾਇਟ ਫੇਸਬੁੱਕ, ਟਵਿੱਟਰ, ਵਾਟਸਐਪ ਤੋਂ ਆਪਣੇ ਆਪ ਨੂੰ ਥੋੜਾ ਦੂਰ ਕਰੋ।

 
First published: March 19, 2020
ਹੋਰ ਪੜ੍ਹੋ
ਅਗਲੀ ਖ਼ਬਰ