Home Hacks: ਹਰ ਵਿਅਕਤੀ ਆਪਣੇ ਘਰ ਨੂੰ ਸਾਫ਼-ਸੁਥਰਾ ਤੇ ਚਮਕਦਾਰ ਰੱਖਣਾ ਚਾਹੁੰਦਾ ਹੈ। ਹਰ ਕੋਈ ਘਰ ਦੇ ਹਰ ਕੋਨੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਇੰਨੀ ਸਫਾਈ ਕਰਨ ਦੇ ਬਾਵਜੂਦ ਬਾਥਰੂਮ ਅਤੇ ਰਸੋਈ ਦੀਆਂ ਟੂਟੀਆਂ 'ਤੇ ਨਮਕੀਨ ਪਾਣੀ ਦੇ ਧੱਬੇ ਲੱਗੇ ਰਹਿ ਜਾਂਦੇ ਹਨ। ਇਹ ਧੱਬੇ ਦਿਖਣ ਵਿੱਚ ਬਹੁਤ ਖਰਾਬ ਲੱਗਦੇ ਹਨ ਅਤੇ ਆਸਾਨੀ ਨਾਲ ਨਹੀਂ ਨਿਕਲਦੇ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਟਿਪਸ ਦੱਸਣ ਜਾ ਰਹੇ ਹਾਂ। ਜਿਸ ਦੀ ਮਦਦ ਨਾਲ ਤੁਸੀਂ ਟੂਟੀ 'ਤੇ ਲੱਗੇ ਨਮਕੀਨ ਪਾਣੀ ਦੇ ਧੱਬਿਆਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਤੁਹਾਡੇ ਘਰ ਦੀਆਂ ਟੂਟੀਆਂ ਚਮਕਦਾਰ ਹੋ ਜਾਣਗੀਆਂ।
ਨਿੰਬੂ ਜਾਂ ਸਿਰਕਾ
ਤੁਸੀਂ ਟੂਟੀ 'ਤੇ ਜੰਮੇ ਖਾਰੇ ਪਾਣੀ ਦੇ ਧੱਬਿਆਂ ਨੂੰ ਹਟਾਉਣ ਲਈ ਸਿਰਕੇ ਜਾਂ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਟੂਟੀ 'ਤੇ ਨਿੰਬੂ ਦਾ ਰਸ ਜਾਂ ਸਿਰਕਾ ਸਪਰੇਅ ਕਰੋ ਅਤੇ 15-20 ਮਿੰਟ ਤੱਕ ਛੱਡ ਦਿਓ। ਇਸ ਤੋਂ ਬਾਅਦ ਬੇਕਾਰ ਬੁਰਸ਼ ਦੀ ਮਦਦ ਨਾਲ ਇਸ ਨੂੰ ਰਗੜ ਕੇ ਸਾਫ਼ ਕਰੋ। ਰਗੜਨ ਤੋਂ ਬਾਅਦ ਟੂਟੀ ਨੂੰ ਸਾਫ਼ ਅਤੇ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝੋ। ਤੁਸੀਂ ਨਿੰਬੂ ਅਤੇ ਸਿਰਕੇ ਨੂੰ ਮਿਲਾ ਕੇ ਵੀ ਵਰਤ ਸਕਦੇ ਹੋ। ਇਸ ਦੇ ਲਈ ਤੁਹਾਨੂੰ ਨਿੰਬੂ ਅਤੇ ਸਿਰਕੇ ਨੂੰ ਬਰਾਬਰ ਮਾਤਰਾ 'ਚ ਲੈਣਾ ਹੋਵੇਗਾ।
ਨਿੰਬੂ ਅਤੇ ਖਾਣ ਵਾਲਾ ਸੋਡਾ
ਟੂਟੀਆਂ ਉੱਤੇ ਲੱਗੇ ਜ਼ਿੱਦੀ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਬੇਕਿੰਗ ਸੋਡੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਥੋੜ੍ਹਾ ਜਿਹਾ ਸੋਡਾ ਲਓ ਅਤੇ ਉਸ 'ਚ ਅੱਧਾ ਨਿੰਬੂ ਨਿਚੋੜ ਲਓ। ਇਸ ਮਿਸ਼ਰਣ ਨੂੰ ਟੂਟੀ ਦੇ ਆਲੇ-ਦੁਆਲੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਟੂਟੀ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ ਅਤੇ ਸਾਫ਼ ਪਾਣੀ ਨਾਲ ਧੋ ਲਓ। ਅੰਤ ਵਿੱਚ, ਸੁੱਕੇ ਕੱਪੜੇ ਨਾਲ ਟੂਟੀ ਨੂੰ ਪੂੰਝਣਾ ਨਾ ਭੁੱਲੋ।
ਟਮਾਟਰ ਦੀ ਸੌਸ
ਤੁਸੀਂ ਜ਼ਿੱਦੀ ਨਮਕ ਵਾਲੇ ਪਾਣੀ ਦੇ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਟਮਾਟਰ ਸੌਸ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਟਮਾਟਰ ਸੌਸ ਨੂੰ ਟੂਟੀ 'ਤੇ ਲਗਾ ਕੇ 15 ਮਿੰਟ ਲਈ ਛੱਡਣਾ ਹੋਵੇਗਾ ਅਤੇ ਫਿਰ ਟੂਥ ਬਰੱਸ਼ ਦੀ ਮਦਦ ਨਾਲ ਰਗੜ ਕੇ ਸਾਫ ਕਰ ਲਓ। ਧੋਣ ਤੋਂ ਬਾਅਦ ਸੁੱਕੇ ਕੱਪੜੇ ਨਾਲ ਪੂੰਝ ਲਓ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਪ੍ਰਕਿਰਿਆ ਜ਼ਰੂਰ ਕਰਨੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Home, Life style, Tips