HOME » NEWS » Life

ਬਜ਼ੁਰਗ ਅਤੇ ਜਵਾਨ ਚਿੰਤਾ ਤੇ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਰਦੇ ਨੇ ਭੰਗ ਦੀ ਵਰਤੋ - ਸਟੱਡੀ

News18 Punjabi | News18 Punjab
Updated: October 9, 2020, 4:45 PM IST
share image
ਬਜ਼ੁਰਗ ਅਤੇ ਜਵਾਨ ਚਿੰਤਾ ਤੇ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਰਦੇ ਨੇ ਭੰਗ ਦੀ ਵਰਤੋ - ਸਟੱਡੀ
ਬਜ਼ੁਰਗ ਅਤੇ ਜਵਾਨ ਚਿੰਤਾ ਤੇ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਰਦੇ ਨੇ ਭੰਗ ਦੀ ਵਰਤੋ -

ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਬਜ਼ੁਰਗ ਅਤੇ ਜਵਾਨ ਭੰਗ ਦਾ ਸੇਵਨ ਆਪਣੇ ਸ਼ੌਕ ਲਈ ਵੀ ਕਰਦੇ ਹਨ ਪਰ ਭੰਗ ਵਿਅਕਤੀ ਨੂੰ ਕਈ ਬਿਮਾਰੀ ਤੋਂ ਵੀ ਬਚਾਉਂਦੀ ਹੈ।

  • Share this:
  • Facebook share img
  • Twitter share img
  • Linkedin share img
ਕੈਲੇਫੋਰਨੀਆ ਯੂਨੀਵਰਸਿਟੀ (ਯੂ.ਸੀ.) ਸੈਨ ਡਿਏਗੋ ਸਕੂਲ ਆਫ਼ ਮੈਡੀਸਨ ਦੇ ਖੋਜਕਾਰਾਂ  ਨੇ ਦੱਸਿਆ ਕਿ ਬਜ਼ੁਰਗ, ਜਵਾਨ ਮੁੱਖ ਤੌਰ 'ਤੇ ਡਾਕਟਰੀ ਮਕਸਦ ਲਈ ਕਈ ਆਮ ਸਿਹਤ ਸਮੱਸਿਆ ਦਾ ਹੱਲ ਕਰਨ ਲਈ ਭੰਗ ਦਾ ਇਸਤੇਮਾਲ ਕਰਦੇ ਹਨ। ਜਿਵੇਂ  ਦਰਦ ਤੋਂ ਰਾਹਤ ਪਾਉਣ ਲਈ, ਨੀਂਦ ਨਾ ਆਉਣਾ ਅਤੇ ਮਾਨਸਿਕ ਰੋਗ ਵਰਗੀਆਂ ਚਿੰਤਾਵਾਂ ਅਤੇ ਉਦਾਸੀਆਂ ਆਦਿ।

ਕੈਲੇਫੋਰਨੀਆ ਯੂਨੀਵਰਸਿਟੀ ਦੇ ਸੈਨ ਡਿਏਗੋ ਸਕੂਲ ਆਫ਼ ਮੈਡੀਸਨ ਦੇ ਖੋਜਕਾਰਾਂ ਨੇ ਦੱਸਿਆ ਹੈ ਕਿ ਅਧਿਐਨ ਨਲਾਈਨ ਅਮਰੀਕੀ ਗਰੀਆਟ੍ਰਿਕਸ ਸੁਸਾਇਟੀ ਦੇ ਜਰਨਲ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ ਇਸ ਦੇ ਸੰਭਾਵਿਤ ਸਿਹਤ ਲਾਭਾਂ ਅਤੇ ਵੱਧ ਤੋਂ ਵੱਧ ਰਾਜਾਂ ਵਿਚ ਕਾਨੂੰਨੀ ਕਰਨ ਦੇ ਪੱਖ ਵਿਚ ਨਵੇਂ ਕਾਨੂੰਨ ਵਿਚ ਵੱਧ ਰਹੀ ਰੁਚੀ ਦੇ ਨਾਲ, ਬਜ਼ੁਰਗਾਂ ਵਿਚ ਭੰਗ ਦੀ ਵਰਤੋਂ ਆਮ ਹੁੰਦੀ ਜਾ ਰਹੀ ਹੈ।

ਅਧਿਐਨ ਵਿਚ 568 ਮਰੀਜ਼ਾ ਦਾ ਸਰਵੇਖਣ ਕੀਤਾ ਗਿਆ।ਜਿਨ੍ਹਾਂ ਵਿਚੋਂ 15 ਪ੍ਰਤੀਸ਼ਤ ਨੇ ਪਿਛਲੇ ਤਿੰਨ ਸਾਲਾਂ ਵਿਚ ਭੰਗ ਦੀ ਵਰਤੋਂ ਕੀਤੀ ਸੀ।ਜਿਨ੍ਹਾਂ ਵਿਚੋਂ ਅੱਧੇ ਉਪਭੋਗਤਾ ਇਸ ਦੀ ਵਰਤੋਂ ਨਿਯਮਿਤ ਤੌਰ ਤੇ ਅਤੇ ਜ਼ਿਆਦਾਤਰ ਡਾਕਟਰੀ ਉਦੇਸ਼ਾਂ ਲਈ ਕਰਦੇ ਹਨ। ਦਰਦ, ਇਨਸੌਮਨੀਆ ਅਤੇ ਚਿੰਤਾ ਭੰਗ ਦੀ ਵਰਤੋਂ ਦੇ ਸਭ ਤੋਂ ਆਮ ਕਾਰਨ ਸਨ। ਮਰੀਜ਼ਾਂ ਨੇ ਦੱਸਿਆ ਕਿ ਭੰਗ ਇਨਸੌਮਨੀਆ ਅਤੇ ਦਰਦ ਨੂੰ ਠੀਕ ਕਰਨ ਵਿਚ  ਮਦਦ ਕਰਦੀ ਹੈ।ਉਨ੍ਹਾਂ ਨੂੰ ਯੂ ਸੀ ਸੈਨ ਡਿਏਗੋ ਹੈਲਥ ਵਿਖੇ 10 ਹਫ਼ਤਿਆਂ ਦੀ ਮਿਆਦ ਵਿੱਚ ਮੈਡੀਸਨ ਫ਼ਾਰ ਸੀਨੀਅਰ ਕਲੀਨਿਕ ਵਿੱਚ ਦੇਖਿਆ ਗਿਆ। ਖੋਜਕਾਰਾਂ  ਨੇ ਇਹ ਵੀ ਪਾਇਆ ਕਿ 61% ਮਰੀਜ਼ਾ ਨੇ 60 ਸਾਲ ਦੀ ਉਮਰ ਤੋਂ ਬਾਅਦ ਭੰਗ ਦੀ ਵਰਤੋਂ ਕੀਤੀ ਸੀ।
ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਬਜ਼ੁਰਗ ਅਤੇ ਜਵਾਨ ਭੰਗ ਦਾ ਸੇਵਨ ਆਪਣੇ ਸ਼ੌਕ ਲਈ ਵੀ ਕਰਦੇ ਹਨ ਪਰ ਭੰਗ ਵਿਅਕਤੀ ਨੂੰ ਕਈ ਬਿਮਾਰੀ ਤੋਂ ਵੀ ਬਚਾਉਂਦੀ ਹੈ।

ਖੋਜ ਦੇ ਮੁਤਾਬਿਕ ਕਲੀਨੀਕਲ ਕਰਮਚਾਰੀਆਂ ਨੂੰ ਬਜ਼ੁਰਗਾਂ ਦੁਆਰਾ ਭੰਗ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਅਤੇ ਆਪਣੇ ਮਰੀਜ਼ਾ ਦੀ ਆਬਾਦੀ ਵਿੱਚ ਭੰਗ ਦੇ ਫ਼ਾਇਦਿਆਂ ਅਤੇ ਨੁਕਸਾਨ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ.ਐਮ ਡੀ ਦੇ ਸੀਨੀਅਰ ਲੇਖਕ ਅਤੇ ਵਿਭਾਗ ਦੇ ਮੁਖੀ ਐਲੀਸਨ ਮੂਰ ਨੇ ਕਿਹਾ ਹੈ ਕਿ ਮੈਡੀਕਲ ਸਕੂਲ ਵਿੱਚ ਭੰਗ ਦੀ ਵਰਤੋਂ ਬਾਰੇ ਸਬੂਤ-ਆਧਾਰਿਤ ਜਾਣਕਾਰੀ ਸ਼ਾਮਿਲ ਕਰਨਾ ਅਤੇ ਕਲੀਨਿਕ ਫੇਰੀ ਦੇ ਨਿਯਮਤ ਹਿੱਸੇ ਵਜੋਂ ਭੰਗ ਬਾਰੇ ਸਕਰੀਨਿੰਗ ਪ੍ਰਸ਼ਨਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੋ ਸਕਦਾ ਹੈ।

ਖੋਜਕਾਰਾਂ ਨੇ ਕਿਹਾ ਕਿ ਭਵਿੱਖ ਦੇ ਅਧਿਐਨ ਬਜ਼ੁਰਗਾਂ ਵਿਚ ਆਮ ਹਾਲਤਾਂ ਦਾ ਇਲਾਜ ਕਰਨ ਵਿਚ ਭੰਗ ਦੀਆਂ ਵੱਖ-ਵੱਖ ਕਿਸਮਾਂ ਦੀ ਕਾਰਜ ਕੁਸ਼ਲਤਾ ਅਤੇ ਸੁਰੱਖਿਆ ਨੂੰ ਬਿਹਤਰ ਸਮਝਣ ਲਈ ਜ਼ਰੂਰੀ ਹੈ। ਭੰਗ ਦੀ ਵਰਤੋ ਸੰਬੰਧੀ ਕੌਫਮੈਨ ਨੇ ਕਿਹਾ ਹੈ ਕਿ ਭੰਗ ਦਾ ਆਦੀ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ । ਅਸੀਂ ਬਜ਼ੁਰਗਾਂ ਅਤੇ ਬਾਲਗਾਂ ਨੂੰ ਭੰਗ ਦੀ ਸੀਮਤ ਵਰਤੋ ਕਰਨ ਦੀ ਸਲਾਹ ਦੇ ਸਕਦੇ ਹਾਂ।
Published by: Ashish Sharma
First published: October 9, 2020, 4:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading