Home /News /lifestyle /

ਬੱਚੇ ਨੂੰ ਪੜ੍ਹਾਈ ਵਿੱਚ ਹੁਸ਼ਿਆਰ ਬਣਾਉਣ ਲਈ ਅਪਣਾਓ ਇਹ ਵਾਸਤੂ ਟਿਪਸ, ਪੜ੍ਹਾਈ ਵਿੱਚ ਲਗੇਗਾ ਮਨ

ਬੱਚੇ ਨੂੰ ਪੜ੍ਹਾਈ ਵਿੱਚ ਹੁਸ਼ਿਆਰ ਬਣਾਉਣ ਲਈ ਅਪਣਾਓ ਇਹ ਵਾਸਤੂ ਟਿਪਸ, ਪੜ੍ਹਾਈ ਵਿੱਚ ਲਗੇਗਾ ਮਨ

ਬੱਚੇ ਨੂੰ ਪੜ੍ਹਾਈ ਵਿੱਚ ਹੁਸ਼ਿਆਰ ਬਣਾਉਣ ਲਈ ਅਪਣਾਓ ਇਹ ਵਾਸਤੂ ਟਿਪਸ

ਬੱਚੇ ਨੂੰ ਪੜ੍ਹਾਈ ਵਿੱਚ ਹੁਸ਼ਿਆਰ ਬਣਾਉਣ ਲਈ ਅਪਣਾਓ ਇਹ ਵਾਸਤੂ ਟਿਪਸ

ਅੱਜ ਅਸੀਂ ਤੁਹਾਨੂੰ ਤੁਹਾਡੇ ਬੱਚੇ ਦੇ ਸਟੱਡੀ ਰੂਮ ਯਾਨੀ ਪੜ੍ਹਾਈ ਕਰਨ ਵਾਲੇ ਕਮਰੇ ਦੇ ਵਾਸਤੂ ਬਾਰੇ ਕੁੱਝ ਅਹਿਮ ਉਪਾਅ ਦਸਾਂਗੇ ਜਿਹਨਾਂ ਨਾਲ ਤੁਹਾਡੇ ਬੱਚੇ ਦਾ ਮਨ ਪੜ੍ਹਾਈ ਵਿੱਚ ਲੱਗੇਗਾ ਅਤੇ ਉਸਦੀ ਮਿਹਨਤ ਵੀ ਰੰਗ ਲਿਆਵੇਗੀ।

  • Share this:

Vastu Tips: ਅਕਸਰ ਅਸੀਂ ਬੱਚਿਆਂ ਨੂੰ ਇਹ ਸ਼ਿਕਾਇਤ ਕਰਦੇ ਸੁਣਿਆ ਹੈ ਕਿ ਉਹਨਾਂ ਦਾ ਮਨ ਪੜ੍ਹਾਈ ਵਿਚ ਨਹੀਂ ਲੱਗਦਾ। ਉਹ ਜਦੋਂ ਵੀ ਪੜ੍ਹਨ ਬੈਠਦੇ ਹਨ ਤਾਂ ਕੁੱਝ ਨਾ ਕੁੱਝ ਸੋਚ ਕੇ ਪੜ੍ਹਾਈ ਤੋਂ ਉੱਠ ਜਾਂਦੇ ਹਨ। ਵੈਸੇ ਤਾਂ ਹਰ ਬੱਚਾ ਵੱਖਰਾ ਹੈ ਅਤੇ ਉਸਦੀ ਬੁੱਧੀ ਵੀ ਵੱਖਰੀ ਹੈ। ਕਈ ਵਾਰ ਤੁਸੀਂ ਬੱਚੇ ਲਈ ਅਲੱਗ ਪੜ੍ਹਾਈ ਕਰਨ ਲਈ ਕਮਰਾ ਵੀ ਦਿੰਦੇ ਹੋ ਤਾਂ ਜੋ ਉਹ ਪੜ੍ਹਾਈ ਕਰਦੇ ਸਮੇਂ ਧਿਆਨ ਕੇਂਦਰਿਤ ਕਰ ਸਕੇ। ਪਰ ਫਿਰ ਵੀ ਮਿਹਨਤ ਕਰਕੇ ਵੀ ਬੱਚੇ ਦਾ ਨਤੀਜਾ ਉਸ ਮੁਤਾਬਿਕ ਨਹੀਂ ਆਉਂਦਾ।

ਇਸ ਦਾ ਇੱਕ ਕਾਰਨ ਤੁਹਾਡਾ ਵਾਸਤੂ ਹੋ ਸਕਦਾ ਹੈ। ਵਾਸਤੂ ਸ਼ਾਸ਼ਤਰ ਦੇ ਅਨੁਸਾਰ ਹਰ ਦਿਸ਼ਾ ਬਹੁਤ ਮਹੱਤਵਪੂਰਨ ਹੈ। ਇਹ ਦਿਸ਼ਾਵਾਂ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਹਨ। ਜੇਕਰ ਘਰ ਵਾਸਤੂ ਅਨੁਸਾਰ ਨਹੀਂ ਹੈ ਜਾਂ ਘਰ ਦਾ ਸਾਮਾਨ ਵਾਸਤੂ ਅਨੁਸਾਰ ਨਹੀਂ ਹੈ ਤਾਂ ਇਸ ਨਾਲ ਨਕਾਰਾਤਮਕ ਊਰਜਾ ਵੱਧ ਜਾਂਦੀ ਹੈ।

ਅੱਜ ਅਸੀਂ ਤੁਹਾਨੂੰ ਤੁਹਾਡੇ ਬੱਚੇ ਦੇ ਸਟੱਡੀ ਰੂਮ ਯਾਨੀ ਪੜ੍ਹਾਈ ਕਰਨ ਵਾਲੇ ਕਮਰੇ ਦੇ ਵਾਸਤੂ ਬਾਰੇ ਕੁੱਝ ਅਹਿਮ ਉਪਾਅ ਦਸਾਂਗੇ ਜਿਹਨਾਂ ਨਾਲ ਤੁਹਾਡੇ ਬੱਚੇ ਦਾ ਮਨ ਪੜ੍ਹਾਈ ਵਿੱਚ ਲੱਗੇਗਾ ਅਤੇ ਉਸਦੀ ਮਿਹਨਤ ਵੀ ਰੰਗ ਲਿਆਵੇਗੀ।

ਇਹ ਸਾਰੀ ਜਾਣਕਾਰੀ ਦਿੱਲੀ ਦੇ ਰਹਿਣ ਵਾਲੇ ਅਚਾਰੀਆ ਗੁਰਮੀਤ ਸਿੰਘ ਜੀ ਵੱਲੋਂ ਦਿੱਤੀ ਗਈ ਹੈ। ਉਹ ਕਹਿੰਦੇ ਹਨ ਕਿ ਬੱਚੇ ਦੇ ਕਮਰੇ ਵਿੱਚ ਪੜ੍ਹਾਈ ਕਰਨ ਵਾਲਾ ਮੇਜ਼ ਭਾਵ ਸਟੱਡੀ ਟੇਬਲ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਟੇਬਲ ਨੂੰ ਤਰਤੀਬ ਨਾਲ ਰੱਖਣਾ ਚਾਹੀਦਾ ਹੈ ਨਾ ਕਿ ਉਸ ਉੱਪਰ ਬਹੁਤ ਸਾਰੀਆਂ ਕਿਤਾਬਾਂ ਰੱਖ ਦੇਣੀਆਂ ਚਾਹੀਦੀਆਂ ਹਨ। ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਬੱਚੇ ਦਾ ਸਟੱਡੀ ਰੂਮ ਵੀ ਉੱਤਰ-ਪੂਰਬ ਜਾਂ ਪੂਰਬ ਦਿਸ਼ਾ ਵੱਲ ਹੀ ਹੋਵੇ।

ਗੁਰਮੀਤ ਸਿੰਘ ਜੀ ਨੇ ਹੇਠਾਂ ਕੁਝ ਬਦਲਾਅ ਦੱਸੇ ਹਨ ਜੋ ਅਸੀਂ ਆਪਣੇ ਬੱਚੇ ਦੇ ਸਟੱਡੀ ਰੂਮ ਵਿੱਚ ਕਰ ਸਕਦੇ ਹਾਂ:

ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਸਟੱਡੀ ਰੂਮ ਵਿੱਚ ਜੁੱਤੇ ਅਤੇ ਚੱਪਲਾਂ ਨਹੀਂ ਰੱਖਣੀਆਂ ਚਾਹੀਦੀਆਂ ਅਤੇ ਸਟੱਡੀ ਟੇਬਲ 'ਤੇ ਦੇਵੀ ਸਰਸਵਤੀ ਦੀ ਤਸਵੀਰ ਪੂਰਬ ਵੱਲ ਰੱਖੋ। ਤੁਸੀਂ ਸਟੱਡੀ ਟੇਬਲ 'ਤੇ ਕ੍ਰਿਸਟਲ ਗਲੋਬ ਵੀ ਰੱਖ ਸਕਦੇ ਹੋ ਅਤੇ ਸਟੱਡੀ ਰੂਮ ਦੇ ਪੂਰਬੀ, ਉੱਤਰੀ ਜਾਂ ਦੱਖਣੀ ਹਿੱਸੇ ਵਿਚ ਮੋਮਬੱਤੀ ਜਗਾਉਣ ਨਾਲ ਬੱਚੇ ਦਾ ਮਨ ਪੜ੍ਹਾਈ ਵਿਚ ਲੱਗਾ ਰਹਿੰਦਾ ਹੈ ਅਤੇ ਉਸ ਦੀ ਬੌਧਿਕ ਸਮਰੱਥਾ ਵਿਚ ਵਾਧਾ ਹੁੰਦਾ ਹੈ।

ਇੱਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਟੱਡੀ ਟੇਬਲ ਦੇ ਸਾਹਮਣੇ ਸ਼ੀਸ਼ਾ ਨਾ ਰੱਖੋ। ਇਸ ਨਾਲ ਬੱਚੇ ਦਾ ਧਿਆਨ ਪੜ੍ਹਾਈ ਤੋਂ ਭਟਕ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਬੱਚੇ ਦੇ ਸਟੱਡੀ ਰੂਮ ਵਿੱਚ ਵਾਸਤੂ ਅਨੁਸਾਰ ਚੀਜ਼ਾਂ ਕਰਕੇ ਆਪਣੇ ਬੱਚੇ ਦੀ ਪੜ੍ਹਾਈ ਵਿੱਚ ਮਦਦ ਕਰ ਸਕਦੇ ਹੋ ਅਤੇ ਬੱਚਾ ਵੀ ਮਨ ਲਗਾ ਕੇ ਪੜ੍ਹਾਈ ਕਰੇਗਾ।

Published by:Tanya Chaudhary
First published:

Tags: Dharma Aastha, Kids, Study, Vastu tips