• Home
 • »
 • News
 • »
 • lifestyle
 • »
 • STUDY SAYS IF YOU WANT TO AVOID HEART ATTACK AND STROKE THEN SLEEP BETWEEN 10 TO 11 PM

ਹਾਰਟ ਅਟੈਕ ਤੇ ਸਟ੍ਰੋਕ ਤੋਂ ਬਚਣਾ ਹੈ ਤਾਂ ਰਾਤ ਨੂੰ 10 ਤੋਂ 11 ਵਜੇ ਤੱਕ ਸੌਂ ਜਾਓ : ਅਧਿਐਨ

ਤਾਜ਼ਾ ਖੋਜ ਦੇ ਅਨੁਸਾਰ, ਜੇਕਰ ਤੁਸੀਂ ਹਾਰਟ ਅਟੈਕ ਅਤੇ ਸਟ੍ਰੋਕ ਦੇ ਜੋਖਮ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਤ ਨੂੰ 10 ਤੋਂ 11 ਵਜੇ ਦੇ ਵਿਚਕਾਰ ਸੌਣਾ ਚਾਹੀਦਾ ਹੈ। ਇੰਗਲੈਂਡ ਦੀ ਐਕਸੀਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੀ ਤਾਜ਼ਾ ਖੋਜ ਵਿੱਚ ਇਹ ਦਾਅਵਾ ਕੀਤਾ ਹੈ।

ਹਾਰਟ ਅਟੈਕ ਤੇ ਸਟ੍ਰੋਕ ਤੋਂ ਬਚਣਾ ਹੈ ਤਾਂ ਰਾਤ 10 ਤੋਂ 11 ਵਜੇ ਤੱਕ ਸੌਂ ਜਾਓ : ਅਧਿਐਨ

ਹਾਰਟ ਅਟੈਕ ਤੇ ਸਟ੍ਰੋਕ ਤੋਂ ਬਚਣਾ ਹੈ ਤਾਂ ਰਾਤ 10 ਤੋਂ 11 ਵਜੇ ਤੱਕ ਸੌਂ ਜਾਓ : ਅਧਿਐਨ

 • Share this:
  ਲੰਡਨ- ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕਾਂ ਦੀ ਰੁਟੀਨ ਬਦਲ ਗਈ ਹੈ। ਦੇਰ ਰਾਤ ਤੱਕ ਜਾਗਣਾ ਅਤੇ ਸਵੇਰੇ ਦੇਰ ਤੱਕ ਸੌਣਾ ਜ਼ਿਆਦਾਤਰ ਲੋਕਾਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦੇਰ ਨਾਲ ਜਾਗਣ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ? ਤਾਜ਼ਾ ਖੋਜ ਦੇ ਅਨੁਸਾਰ, ਜੇਕਰ ਤੁਸੀਂ ਹਾਰਟ ਅਟੈਕ ਅਤੇ ਸਟ੍ਰੋਕ ਦੇ ਜੋਖਮ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਤ ਨੂੰ 10 ਤੋਂ 11 ਵਜੇ ਦੇ ਵਿਚਕਾਰ ਸੌਣਾ ਚਾਹੀਦਾ ਹੈ। ਇੰਗਲੈਂਡ ਦੀ ਐਕਸੀਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੀ ਤਾਜ਼ਾ ਖੋਜ ਵਿੱਚ ਇਹ ਦਾਅਵਾ ਕੀਤਾ ਹੈ। ਵਿਗਿਆਨੀ ਇਸ ਸਮੇਂ ਨੂੰ 'ਗੋਲਡਨ ਆਵਰ' ਕਹਿੰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਦੇ ਸੌਣ ਦੇ ਸਮੇਂ ਅਤੇ ਦਿਲ ਦੀਆਂ ਬਿਮਾਰੀਆਂ ਵਿਚਕਾਰ ਸਬੰਧ ਪਾਇਆ ਗਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ, ਜੇਕਰ ਤੁਸੀਂ ਅੱਧੀ ਰਾਤ ਜਾਂ ਬਹੁਤ ਦੇਰ ਤੱਕ ਸੌਂਦੇ ਹੋ ਤਾਂ ਦਿਲ ਨੂੰ ਨੁਕਸਾਨ ਹੋ ਸਕਦਾ ਹੈ।

  ਖੋਜਕਰਤਾਵਾਂ ਦਾ ਕਹਿਣਾ ਹੈ, ਮਨੁੱਖੀ ਨੀਂਦ ਅਤੇ ਦਿਲ ਦੀ ਬਿਮਾਰੀ ਦੇ ਵਿਚਕਾਰ ਇੱਕ ਸਬੰਧ ਹੈ। ਜੋ ਲੋਕ ਦੇਰ ਨਾਲ ਸੌਂਦੇ ਹਨ, ਸਵੇਰੇ ਦੇਰ ਨਾਲ ਉੱਠਦੇ ਹਨ, ਉਨ੍ਹਾਂ ਦੀ ਬਾਡੀ ਕਲਾਕ ਖਰਾਬ ਹੋ ਜਾਂਦੀ ਹੈ। ਦਿਲ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਰਾਤ ਨੂੰ ਜਲਦੀ ਸੌਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।

  ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਸੀਂ 43 ਤੋਂ 74 ਸਾਲ ਦੀ ਉਮਰ ਦੇ 88,000 ਬ੍ਰਿਟਿਸ਼ ਬਾਲਗਾਂ 'ਤੇ ਖੋਜ ਕੀਤੀ। ਖੋਜ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਟਰੈਕਰ ਪਹਿਨਿਆ ਹੋਇਆ ਸੀ। ਟਰੈਕਰ ਰਾਹੀਂ ਉਨ੍ਹਾਂ ਦੇ ਸੌਣ ਅਤੇ ਜਾਗਣ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਗਈ। ਇਸ ਤੋਂ ਇਲਾਵਾ ਉਨ੍ਹਾਂ ਤੋਂ ਜੀਵਨ ਸ਼ੈਲੀ ਨਾਲ ਸਬੰਧਤ ਸਵਾਲ-ਜਵਾਬ ਵੀ ਪੁੱਛੇ ਗਏ। ਅਜਿਹੇ ਲੋਕਾਂ ਵਿੱਚ 5 ਸਾਲ ਤੱਕ ਦਿਲ ਦੀ ਬਿਮਾਰੀ, ਦਿਲ ਦਾ ਦੌਰਾ, ਸਟ੍ਰੋਕ, ਦਿਲ ਦੀ ਅਸਫਲਤਾ ਦਾ ਮੈਡੀਕਲ ਰਿਕਾਰਡ ਰੱਖਿਆ ਗਿਆ ਅਤੇ ਤੁਲਨਾ ਕੀਤੀ ਗਈ।  ਖੋਜ ਦੇ ਨਤੀਜੇ ਦੱਸਦੇ ਹਨ ਕਿ ਜੋ ਮਰੀਜ਼ ਹਰ ਰਾਤ 10 ਤੋਂ 11 ਵਜੇ ਦੇ ਵਿਚਕਾਰ ਸੌਣਾ ਸ਼ੁਰੂ ਕਰਦੇ ਹਨ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦੀ ਸਭ ਤੋਂ ਘੱਟ ਸੰਭਾਵਨਾ ਹੁੰਦੀ ਹੈ। ਇਸ ਦੇ ਨਾਲ ਹੀ ਜੋ ਲੋਕ ਅੱਧੀ ਰਾਤ ਤੋਂ ਬਾਅਦ ਸੌਂਦੇ ਹਨ, ਉਨ੍ਹਾਂ ਵਿਚ ਇਹ ਖਤਰਾ 25 ਫੀਸਦੀ ਤੱਕ ਵੱਧ ਹੁੰਦਾ ਹੈ।

  ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਜਲਦੀ ਸੌਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ। ਇਹ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਦਾ ਹੈ। ਇਸ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ। ਜਦੋਂ ਤੁਸੀਂ ਦੇਰ ਨਾਲ ਸੌਂਦੇ ਹੋ ਤਾਂ ਸਰਕੇਡੀਅਨ ਲੈਅ ​​ਵਿਗੜ ਜਾਂਦੀ ਹੈ। ਇਸ ਲਈ ਇਸ ਨੂੰ ਸੁਧਾਰਨ ਦੀ ਲੋੜ ਹੈ। (ਏਜੰਸੀ ਇੰਪੁੱਟ)
  Published by:Ashish Sharma
  First published: