Home /News /lifestyle /

Study Tips : 12ਵੀਂ ਤੋਂ ਬਾਅਦ ਕਿਵੇਂ ਕਰੀਏ NDA ਦੀ ਤਿਆਰੀ, ਜਾਣੋ ਦੋਵੇਂ ਪੇਪਰਾਂ ਨੂੰ ਕ੍ਰੈਕ ਕਰਨ ਦੇ ਖ਼ਾਸ ਟਿਪਸ

Study Tips : 12ਵੀਂ ਤੋਂ ਬਾਅਦ ਕਿਵੇਂ ਕਰੀਏ NDA ਦੀ ਤਿਆਰੀ, ਜਾਣੋ ਦੋਵੇਂ ਪੇਪਰਾਂ ਨੂੰ ਕ੍ਰੈਕ ਕਰਨ ਦੇ ਖ਼ਾਸ ਟਿਪਸ

12ਵੀਂ ਤੋਂ ਬਾਅਦ ਕਿਵੇਂ ਕਰੀਏ NDA ਦੀ ਤਿਆਰੀ, ਜਾਣੋ ਕ੍ਰੈਕ ਕਰਨ ਦੇ ਖ਼ਾਸ ਟਿਪਸ

12ਵੀਂ ਤੋਂ ਬਾਅਦ ਕਿਵੇਂ ਕਰੀਏ NDA ਦੀ ਤਿਆਰੀ, ਜਾਣੋ ਕ੍ਰੈਕ ਕਰਨ ਦੇ ਖ਼ਾਸ ਟਿਪਸ

ਨੈਸ਼ਨਲ ਡਿਫੈਂਸ ਅਕੈਡਮੀ (NDA) ਭਾਰਤ ਦੀ ਸੰਯੁਕਤ ਫੌਜ ਅਕੈਡਮੀ ਹੈ, ਜੋ ਕਿ ਭਾਰਤ ਦੀਆਂ ਫੌਜਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਆਦਿ ਦੀ ਭਰਤੀ ਕਰਦੀ ਹੈ। NDA ਦੀ ਪ੍ਰੀਖਿਆ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ। ਇਸ ਪ੍ਰੀਖਿਆ ਨੂੰ UPSC ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਦੱਸ ਦੇਈ ਕਿ ਇਹ NDA ਦੀ ਪ੍ਰੀਖਿਆ ਸਾਲ ਵਿੱਚ ਦੋ ਵਾਰ ਹੁੰਦੀ ਹੈ। ਇਸ ਪ੍ਰੀਖਿਆ ਵਿੱਚ ਦੋ ਪੇਪਰ ਹੁੰਦੇ ਹਨ। ਜੇਕਰ ਤੁਸੀਂ ਵੀ ਫੌਜ ਵਿੱਚ ਜਾਣ ਦੇ ਚਾਹਵਾਨ ਹੋ ਤਾਂ NDA ਦੀ ਇਸ ਪ੍ਰੀਖਿਆ ਨੂੰ ਦੇ ਸਕਦੇ ਹੋ। ਆਓ ਜਾਣਦੇ ਹਾਂ ਕਿ NDA ਦੀ ਪ੍ਰੀਖਿਆ ਲਈ ਤਿਆਰੀ ਕਿਵੇਂ ਕਰਨੀ ਹੈ।

ਹੋਰ ਪੜ੍ਹੋ ...
 • Share this:

  ਦੱਸ ਦੇਈਏ ਕਿ NDA ਦੀ ਲਿਖਤੀ ਪ੍ਰੀਖਿਆ ਲਈ ਤੁਹਾਨੂੰ ਵਿਸ਼ਿਆਂ ਦੇ ਅਨੁਸਾਰ ਇੱਕ ਰਣਨੀਤੀ ਬਣਾਉਣੀ ਚਾਹੀਦੀ ਹੈ। ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਕਿਸ ਵਿਸ਼ੇ ਵਿੱਚ ਕਿਸ ਤਰ੍ਹਾਂ ਦੇ ਅਤੇ ਕਿੰਨੇ ਸਵਾਲ ਪੁੱਛੇ ਜਾ ਸਕਦੇ ਹਨ। ਫਿਰ ਇਸ ਅਨੁਸਾਰ ਤੁਹਾਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਹੈ।

  NDA ਪੇਪਰ 1 ਦਾ ਪੈਟਰਨ

  ਐਨਡੀਏ (NDA) ਪ੍ਰੀਖਿਆ ਵਿੱਚ ਪਹਿਲਾ ਪੇਪਰ ਗਣਿਤ ਦਾ ਹੁੰਦਾ ਹੈ। ਇਸ ਦੇ ਲਈ ਪਹਿਲੇ ਪੇਪਰ ਦੀ ਤਿਆਰੀ ਕਰਨ ਲੱਗਿਆਂ ਪਿਛਲੇ ਸਾਲਾਂ ਦੇ ਪੁਰਾਣੇ ਪ੍ਰਸ਼ਨ ਪੱਤਰ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਪੇਪਰਾਂ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵਿੱਚ ਕਿਸ ਤਰ੍ਹਾਂ ਦੇ ਔਖੇ ਅਤੇ ਫਾਰਮੂਲੇ ਆਧਾਰਿਤ ਸਵਾਲ ਪੁੱਛੇ ਗਏ ਹਨ। ਗਣਿਤ ਦੇ ਪੇਪਰ ਦੇ ਸਾਰੇ ਪ੍ਰਸ਼ਨਾਂ ਨੂੰ ਨਿਰਧਾਰਿਤ ਸਮੇਂ ਵਿੱਚ ਹੱਲ ਕਰਨ ਲਈ ਟ੍ਰਿਕਸ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਲਈ ਇਸ ਪੇਪਰ ਦੀ ਤਿਆਰੀ ਲਈ ਫਾਮੂਲਿਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਸਖ਼ਤ ਅਭਿਆਸ ਕਰਨਾ ਚਾਹੀਦਾ ਹੈ।

  NDA ਪੇਪਰ 2 ਦੀ ਤਿਆਰੀ

  NDA ਪੇਪਰ 2: ਸੈਕਸ਼ਨ A

  NDA ਦੇ ਦੂਜੇ ਪੇਪਰ ਵਿੱਚ ਸੈਕਸ਼ਨ ਏ ਅੰਗਰੇਜ਼ੀ ਦਾ ਹੈ। ਇਸਦੇ ਜ਼ਿਆਦਾਤਰ ਪ੍ਰਸ਼ਨ ਵੈਕਬਲਰੀ 'ਤੇ ਅਧਾਰਿਤ ਹਨ। ਜੇਕਰ ਅਸੀਂ ਇਸ ਪੇਪਰ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਗੱਲ ਕਰੀਏ, ਤਾਂ ਜ਼ਿਆਦਾਤਰ ਪ੍ਰਸ਼ਨ ਸਪੌਟਿੰਗ ਐਰਰ, ਇਡੀਅਮ ਅਤੇ ਫ੍ਰੇਜ਼, ਵਾਕ ਵਿੱਚ ਸ਼ਬਦਾਂ ਦੀ ਤਰਤੀਬ, ਐਨਟੌਨੀਅਮ ਅਤੇ ਸਨੌਨੀਅਮਸ ਵਿੱਚੋਂ ਪੁੱਛੇ ਜਾਂਦੇ ਹਨ। ਅੰਗਰੇਜ਼ੀ ਦੀ ਤਿਆਰੀ ਲਈ, ਰੋਜ਼ਾਨਾ ਇਨ੍ਹਾਂ ਸਾਰੇ ਵਿਸ਼ਿਆਂ ਦਾ ਅਭਿਆਸ ਕਰੋ।

  NDA ਪੇਪਰ 2: ਸੈਕਸ਼ਨ B

  NDA ਦੇ ਦੂਜੇ ਪੇਪਰ ਵਿੱਚ ਸੈਕਸ਼ਨ ਬੀ ਜੀਐਸ (GS) ਦਾ ਹੁੰਦਾ ਹੈ। ਇਸ ਵਿੱਚ 100 ਸਵਾਲ ਪੁੱਛੇ ਜਾਂਦੇ ਹਨ। ਇਹ ਸਵਾਲ ਸਾਇੰਸ, ਆਰਟ, ਕਾਮਰਸ ਅਤੇ ਕਰੰਟ ਅਫੇਅਰਜ਼ ਨਾਲ ਸਬੰਧਤ ਹੁੰਦੇ ਹਨ। ਇਸ ਸੈਕਸ਼ਨ ਦੀ ਤਿਆਰੀ ਵਾਸਤੇ 11ਵੀਂ ਅਤੇ 12ਵੀਂ ਜਮਾਤ ਦੇ NCERT ਤੋਂ ਇਨ੍ਹਾਂ ਸਾਰੇ ਵਿਸ਼ਿਆਂ ਦੀ ਤਿਆਰੀ ਕਰੋ। ਇਸਦੀ ਤਿਆਰੀ ਲਈ ਤੁਸੀਂ ਕਿਸੇ ਵੀ GS ਬੁੱਕ ਦੀ ਮਦਦ ਵੀ ਲੈ ਸਕਦੇ ਹੋ। ਇਨ੍ਹਾਂ ਵਿਸ਼ਿਆਂ ਨੂੰ ਤਿਆਰ ਕਰਨ ਲਈ ਰੋਜ਼ਾਨਾ ਵੱਖਰਾ ਸਮਾਂ ਦਿਓ।

  ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਦਾ ਕਰੋ ਅਭਿਆਸ

  NDA ਦੀ ਪ੍ਰੀਖਿਆ ਦੀ ਤਿਆਰੀ ਲਈ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ। ਅਜਿਹਾ ਕਰਨ ਨਾਲ ਤੁਹਾਜੀ NDA ਦੀ ਪ੍ਰੀਖਿਆ ਦੀ ਤਿਆਰੀ ਹੋ ਵਧੀਆ ਹੋ ਸਕਦੀ ਹੈ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਦਾ ਅਭਿਆਸ ਕਰਨ ਨਾਲ ਤੁਹਾਨੂੰ ਤੁਹਾਡੇ ਕਮਜ਼ੋਰ ਵਿਸ਼ਿਆਂ ਦਾ ਵੀ ਪਤਾ ਲੱਗਦਾ ਹੈ।

  First published:

  Tags: Exams, Nda, Study, Tips