Home /News /lifestyle /

Styling Tips From Dress Designers: ਮਸ਼ਹੂਰ ਡ੍ਰੈਸ ਡਿਜ਼ਾਇਨਰਾਂ ਦੇ ਸਟਾਇਲਿੰਗ ਟਿਪਸ ਜਾਣ ਵਿਆਹ ਦੇ ਦਿਨ ਨੂੰ ਬਣਾਉਣ ਖਾਸ

Styling Tips From Dress Designers: ਮਸ਼ਹੂਰ ਡ੍ਰੈਸ ਡਿਜ਼ਾਇਨਰਾਂ ਦੇ ਸਟਾਇਲਿੰਗ ਟਿਪਸ ਜਾਣ ਵਿਆਹ ਦੇ ਦਿਨ ਨੂੰ ਬਣਾਉਣ ਖਾਸ

Styling Tips From Dress Designers: ਮਸ਼ਹੂਰ ਡ੍ਰੈਸ ਡਿਜ਼ਾਇਨਰਾਂ ਦੇ ਸਟਾਇਲਿੰਗ ਟਿਪਸ ਜਾਣ ਵਿਆਹ ਦੇ ਦਿਨ ਨੂੰ ਬਣਾਉਣ ਖਾਸ  (ਸੰਕੇਤਕ ਫੋਟੋ)

Styling Tips From Dress Designers: ਮਸ਼ਹੂਰ ਡ੍ਰੈਸ ਡਿਜ਼ਾਇਨਰਾਂ ਦੇ ਸਟਾਇਲਿੰਗ ਟਿਪਸ ਜਾਣ ਵਿਆਹ ਦੇ ਦਿਨ ਨੂੰ ਬਣਾਉਣ ਖਾਸ (ਸੰਕੇਤਕ ਫੋਟੋ)

Styling Tips From Dress Designers: ਵਿਆਹ ਦਾ ਦਿਨ ਮੁੰਡੇ ਤੇ ਕੁੜੀ ਦੋਵਾਂ ਲਈ ਖਾਸ ਹੁੰਦਾ ਹੈ ਕਿਉਂਕਿ ਇਸ ਦਿਨ ਤੋਂ ਹੀ ਜ਼ਿੰਦਗੀ ਦੇ ਇੱਕ ਨਵੇਂ ਕਦਮ ਦੀ ਸ਼ੁਰੂਆਤ ਹੁੰਦੀ ਹੈ। ਹਾਲਾਂਕਿ ਮੁੰਡਿਆਂ ਲਈ ਵੀ ਇਹ ਦਿਨ ਉਨ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਕੁੜੀਆਂ ਲਈ। ਪਰ ਕੁੜੀਆਂ ਲਈ ਇਹ ਦਿਨ ਕੁੱਝ ਜ਼ਿਆਦਾ ਹੀ ਖਾਸ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਹਾਰ-ਸ਼ਿੰਗਾਰ ਕਰ ਕੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਣਾ ਬਹੁਤ ਪਸੰਦ ਹੁੰਦਾ ਹੈ। ਨਾਲ ਹੀ ਉਹ ਚਾਹੁੰਦੀਆਂ ਹਨ ਕਿ ਇਸ ਖ਼ਾਸ ਮੌਕੇ 'ਤੇ ਸਭ ਤੋਂ ਵੱਖਰੀਆਂ ਦਿਖਾਈ ਦੇਣ।

ਹੋਰ ਪੜ੍ਹੋ ...
  • Share this:

Styling Tips From Dress Designers: ਵਿਆਹ ਦਾ ਦਿਨ ਮੁੰਡੇ ਤੇ ਕੁੜੀ ਦੋਵਾਂ ਲਈ ਖਾਸ ਹੁੰਦਾ ਹੈ ਕਿਉਂਕਿ ਇਸ ਦਿਨ ਤੋਂ ਹੀ ਜ਼ਿੰਦਗੀ ਦੇ ਇੱਕ ਨਵੇਂ ਕਦਮ ਦੀ ਸ਼ੁਰੂਆਤ ਹੁੰਦੀ ਹੈ। ਹਾਲਾਂਕਿ ਮੁੰਡਿਆਂ ਲਈ ਵੀ ਇਹ ਦਿਨ ਉਨ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਕੁੜੀਆਂ ਲਈ। ਪਰ ਕੁੜੀਆਂ ਲਈ ਇਹ ਦਿਨ ਕੁੱਝ ਜ਼ਿਆਦਾ ਹੀ ਖਾਸ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਹਾਰ-ਸ਼ਿੰਗਾਰ ਕਰ ਕੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਣਾ ਬਹੁਤ ਪਸੰਦ ਹੁੰਦਾ ਹੈ। ਨਾਲ ਹੀ ਉਹ ਚਾਹੁੰਦੀਆਂ ਹਨ ਕਿ ਇਸ ਖ਼ਾਸ ਮੌਕੇ 'ਤੇ ਸਭ ਤੋਂ ਵੱਖਰੀਆਂ ਦਿਖਾਈ ਦੇਣ।

ਜੇ ਕੱਪੜਿਆਂ ਦੇ ਸਟਾਇਲ ਦੀ ਗੱਲ ਕਰੀਏ ਤਾਂ ਨਿਊਡ ਅਤੇ ਪੇਸਟਲ ਕਲਰ ਹਮੇਸ਼ਾ ਅੱਖਾਂ ਨੂੰ ਸਕੂਨ ਦੇਣ ਵਾਲੇ ਹੁੰਦੇ ਹਨ ਅਤੇ ਕਿਸੇ ਵੀ ਕਿਸਮ ਦੇ ਪਹਿਰਾਵੇ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਵਿਆਹ ਦੀ ਡ੍ਰੈਸ ਜਾਂ ਵਿਆਹ ਦਾ ਜੋੜਾ ਕਿਸ ਰੰਗ ਦਾ ਹੋਵੇ, ਕਿਸ ਕਿਸਮ ਜਾਂ ਡਿਜ਼ਾਈਨ ਦਾ ਹੋਵੇ ਇਹ ਸਭ ਬਹੁਤ ਜ਼ਰੂਰੀ ਗੱਲਾਂ ਹਨ ਜੋ ਦੁਲਹਨ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।

ਅੱਜ ਅਸੀਂ ਤੁਹਾਡੇ ਨਾਲ ਦੇਸ਼ ਦੇ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਦੇ ਵਿਚਾਰ ਸਾਂਝੇ ਕਰਾਂਗੇ, ਜੋ ਆਪਣੀ ਕਲੈਕਸ਼ਨ ਦੇ ਨਾਲ ਤੁਹਾਨੂੰ, ਖੁਦ ਨੂੰ ਸਭ ਤੋਂ ਅਲੱਗ ਦਿਖਾਉਣ ਵਿੱਚ ਮਦਦ ਕਰਨਗੇ। ਇਸ ਸੂਚੀ ਵਿੱਚ ਸ਼ਾਮਲ ਫੁੱਲਦਾਰ ਪ੍ਰਿੰਟਸ ਅਸਲ ਵਿੱਚ ਸਦਾਬਹਾਰ ਹਨ। ਇਸ ਸਾਲ, ਨਿਊਡ ਅਤੇ ਪੇਸਟਲ ਉੱਤੇ ਪ੍ਰਿੰਟਸ ਦਾ ਵਿਲੱਖਣ ਪਰ ਬਿਲਕੁਲ ਅਦਭੁਤ ਸੁਮੇਲ ਫੈਸ਼ਨ ਡਿਜ਼ਾਈਨਰਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ ਤੇ ਆਪਣੇ ਆਪ ਵਿੱਚ ਫੈਸ਼ਨ ਸਟੇਟਮੈਂਟ ਵੀ ਹੈ। ਜੇਕਰ ਤੁਸੀਂ ਇਸ ਟ੍ਰੈਂਡ ਦੇ ਨਾਲ ਚੱਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ।

ਰਿੰਪਲ ਅਤੇ ਹਰਪ੍ਰੀਤ ਨਰੂਲਾ (Rimple and Harpreet Narula)

ਕਿਸੇ ਵੀ ਪਹਿਰਾਵੇ ਨੂੰ ਤਿਆਰ ਕਰਨ ਤੋਂ ਪਹਿਲਾਂ ਲੜਕੀ ਅਕਸਰ ਆਪਣੀ ਪਸੰਦੀਦਾ ਅਦਾਕਾਰਾ ਦੇ ਪਹਿਰਾਵੇ ਨੂੰ ਦੇਖਦੀ ਹੈ। ਹਾਲ ਹੀ ਵਿੱਚ ਇੱਕ ਮੈਗਜ਼ੀਨ ਕਵਰ ਲਈ ਪੋਜ਼ ਦਿੰਦੇ ਹੋਏ, ਕਰੀਨਾ ਕਪੂਰ ਖਾਨ ਨੂੰ ਰਿੰਪਲ ਅਤੇ ਹਰਪ੍ਰੀਤ ਨਰੂਲਾ ਨੇ ਇੱਕ ਸਾਲਮਨ ਗੁਲਾਬੀ ਟੂਲੇ ਅਤੇ ਸਿਲਕ ਲਹਿੰਗਾ ਪਹਿਨਾਇਆ ਦੇਖਿਆ ਗਿਆ ਸੀ। ਹੱਥਾਂ ਨਾਲ ਤਿਆਰ ਕੀਤੀ ਸਕਰਟ ਵਿੱਚ ਜੜੇ ਮੋਰ ਅਤੇ ਅਣਗਿਣਤ ਫੁੱਲਾਂ ਦੇ ਡਿਜ਼ਾਈਨ ਇਸ ਨੂੰ ਸ਼ਾਹੀ ਲੁੱਕ ਦੇ ਰਹੇ ਸਨ।

ਇਸ ਡ੍ਰੈਸ ਨੂੰ ਜੇ ਹੋਣ ਵਾਲੀ ਦੁਲਹਨ ਵੱਲੋਂ ਪਹਿਣਿਆ ਜਾਵੇਗਾ ਤਾਂ ਉਹ ਜ਼ਰੂਰ ਸਭ ਤੋਂ ਅਲੱਗ ਲੱਗੇਗੀ। ਇਸ ਲਹਿੰਗੇ ਦੇ ਨਾਲ ਇੱਕ ਪਪੜੀਦਾਰ ਕ੍ਰਿਸਟਲਾਂ ਨਾਲ ਤਿਆਰ ਬਲਾਊਜ਼ ਕਰੀਨਾ ਵੱਲੋਂ ਪਹਿਣਿਆ ਗਿਆ ਸੀ। ਇਸ ਬਲਾਊਜ਼ ਦੇ ਨਾਲ ਰਫਲ ਸਲੀਵਜ਼ ਇਸ ਨੂੰ ਇੱਕ ਵਿੰਟੇਜ ਲੁੱਕ ਦਿੰਦੀਆਂ ਹਨ। ਇਸ ਡ੍ਰੈਸ ਦੇ ਨਾਲ ਭਾਰੀ ਕਿਸਮ ਦੇ ਗਹਿਣੇ ਯਕੀਨੀ ਤੌਰ 'ਤੇ ਅਜਿਹੇ ਪਹਿਰਾਵੇ ਦੀ ਸੁੰਦਰਤਾ ਨੂੰ ਹੋਰ ਵਧਾ ਦੇਣਗੇ।

ਮਨੀਸ਼ ਮਲਹੋਤਰਾ (Manish Malhotra)

ਡ੍ਰੈਸ ਡਿਜ਼ਾਇਨ ਦੀ ਗੱਲ ਹੋਵੇ ਤਾਂ ਮਨੀਸ਼ ਮਲਹੋਤਰਾ ਨੂੰ ਕੌਣ ਨਹੀਂ ਜਾਣਦਾ। ਪਸੰਦੀਦਾ ਅਦਾਕਾਰਾ ਦੇ ਪਹਿਰਾਵੇ ਤੋਂ ਬਾਅਦ ਇਹ ਦੇਖਿਆ ਜਾਂਦਾ ਹੈ ਕਿ ਇਸ ਪਹਿਰਾਵੇ ਨੂੰ ਕਿਸ ਡਿਜ਼ਾਇਨਰ ਨੇ ਤਿਆਰ ਕੀਤਾ ਹੈ। ਆਪਣੇ ਆਲੀਸ਼ਾਨ ਬ੍ਰਾਈਡਲ ਕਾਉਚਰ ਸੰਗ੍ਰਹਿ ਵਿੱਚ ਮਨੀਸ਼ ਨੇ ਗੁਲਾਬੀ ਰੰਗ ਦੇ ਵੱਖ-ਵੱਖ ਸ਼ੇਡ ਚੁਣੇ ਹਨ। ਇਸ ਡ੍ਰੈਸ ਵਿੱਚ ਟੈਫੇਟਾ ਸਿਲਕ ਦੀ ਵਰਤੋਂ ਕੀਤੀ ਗਈ ਹੈ ਜੋ ਅਜਿਹੇ ਪਹਿਰਾਵੇ ਦੇ ਨਾਲ ਚੰਗੀ ਤਰ੍ਹਾਂ ਮੇਲ ਖਾਂਦੀ ਹੈ, ਇਸ ਡ੍ਰੈਸ ਵਿੱਚ ਵੀ ਰਫਲਡ ਸਲੀਵਜ਼ ਦੀ ਵਰਤੋਂ ਕੀਤੀ ਗਈ ਹੈ। ਇਸ ਡ੍ਰੈਸ ਦੇ ਨਾਲ ਐਕਸੈਸਰੀਜ਼ ਦੀ ਗੱਲ ਕਰੀਏ ਤਾਂ, ਪੋਲਕੀ ਗਹਿਣੇ ਤੁਹਾਡੀ ਸੁੰਦਰਤਾ ਨੂੰ ਚਾਰ ਚੰਨ ਲਗਾਉਣਗੇ। ਤੁਸੀਂ ਇੱਕ ਲੇਅਰਡ ਹਾਰ ਜਾਂ ਰਾਣੀ ਹਾਰ ਵੀ ਪਹਿਣ ਸਕਦੇ ਹੋ।

Sabyasachi Mukherjee

ਇਸੇ ਲੜੀ ਵਿੱਚ ਆਪਣੇ ਨਰਗਿਸ ਕਲੈਕਸ਼ਨ ਵਿੱਚ, Sabyasachi ਨੇ ਪੋਲਕੀ ਦੇ ਸਭਿਆਸਾਚੀ ਵਿਰਾਸਤੀ ਗਹਿਣਿਆਂ ਦੇ ਕਲੈਕਸ਼ਨ ਦੇ ਨਾਲ, ਇਸ ਦੇ ਉੱਪਰ ਭਾਰੀ ਫੁੱਲਦਾਰ ਕਢਾਈ ਦੇ ਨਾਲ ਕੋਰਲ ਸੈਂਡ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ ਕਿ ਪਹਿਰਾਵੇ ਦੀ ਚੋਣ ਆਪਣੀ ਸਰੀਰਕ ਸਿਹਤ ਦੇ ਹਿਸਾਬ ਨਾਲ ਕਰਨਾ ਬਿਹਤਰ ਹੁੰਦਾ ਹੈ। ਪਰ ਇਸ ਡ੍ਰੈਸ ਦੇ ਨਾਲ ਪਲੰਜ ਨੇਕ ਬਲਾਊਜ਼ ਉੱਤੇ ਗਲੇ ਵਿੱਚ ਚੋਕਰ ਪਹਿਣੇ ਹੋਏ ਮਾਡਲ ਅਸਲ ਵਿੱਚ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਲੱਗ ਰਹੀ।

ਅਨੀਤਾ ਡੋਂਗਰੇ (Anita Dongre)

ਇਸ ਸੂਚੀ 'ਚ ਅੱਗੇ ਅਨੀਤਾ ਦੀ ਵਿਆਹ ਦੀ ਕਲੈਕਸ਼ਨ ਆਉਂਦੀ ਹੈ। ਇਸ ਕਲੈਕਸ਼ਨ ਵਿੱਚ ਅਨੀਤਾ ਡੋਂਗਰੇ ਨੇ ਨਿਊਡ ਤੇ ਪੇਸਟਲ ਰੰਗਾਂ ਦੀ ਵਰਤੋਂ ਕੀਤੀ ਹੈ। ਇਸ ਫਿਰਕੀ ਲਹਿੰਗੇ ਵਿੱਚ ਹੋਇਆ ਹੈਵੀ ਵਰਕ ਇਸ ਨੂੰ ਸਭ ਤੋਂ ਅਲੱਗ ਬਣਾਉਂਦਾ ਹੈ। ਇਸ ਪੋਸ਼ਾਕ ਦੇ ਨਾਲ ਵਰਤੇ ਗਏ ਗਹਿਣੇ ਅਨੀਤਾ ਦੇ ਆਪਣੇ (ਅਨੀਤਾ ਡੋਂਗਰੇ ਪਿੰਕਸੀਟੀ) ਕਲੈਕਸ਼ਨ ਤੋਂ ਹਨ। ਇੱਥੇ, ਮਾਡਲ ਨੇ ਹੈਂਡਮੇਡ ਪੋਲਕੀ ਗਹਿਣੇ ਪਹਿਨੇ ਹੋਏ ਹਨ, ਜਿਸ ਵਿੱਚ ਕੀਮਤੀ ਪੱਥਰ, ਐਨਾਕਸ਼ੀ ਝੁਮਕੇ ਅਤੇ ਚੋਕਰ ਹਾਰ ਹਨ। ਕਿਉਂਕਿ ਇਸ ਪਹਿਰਾਵੇ ਵਿੱਚ ਵਾਧੂ ਗਹਿਣਿਆਂ ਦੀ ਕਾਫ਼ੀ ਮਾਤਰਾ ਦੀ ਮੰਗ ਹੁੰਦੀ ਹੈ, ਤੁਹਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਗਹਿਣੇ ਇਲ ਨਾਲ ਪਹਿਣੋਗੇ। ਪਹਿਰਾਵੇ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਇਹ ਇੱਕ ਸ਼ਾਦਰਾਨ ਸੁਝਾਅ ਹੈ।

ਸੁਲਕਸ਼ਨਾ ਮੋਂਗਾ (Sulakshana Monga)

ਇੰਡੀਆ ਕਾਊਚਰ ਵੀਕ ਵਿੱਚ, ਮਲਾਇਕਾ ਅਰੋੜਾ ਨੇ ਸੁਲਕਸ਼ਨਾ ਲਈ ਸਲਫਰ ਸਪਰਿੰਗ ਓਮਬਰੇ, ਗੁਆਕਾਮੋਲ ਗ੍ਰੀਨ ਜਾਂ ਗੋਲਡਨ ਲਾਈਮ ਅਤੇ ਹਲਕੇ ਹਰੇ ਰੰਗ ਦਾ ਲਹਿੰਗਾ ਪਾਇਆ ਸੀ। ਲਹਿੰਗਾ ਦੇ ਉੱਤੇ ਦਿਖਦਾ ਡਿਜ਼ਾਈਨ ਵਾਰਾਣਸੀ ਦੇ ਘਾਟਾਂ ਤੋਂ ਸੂਰਜ ਡੁੱਬਣ ਦੇ ਦ੍ਰਿਸ਼ ਤੋਂ ਪ੍ਰੇਰਨਾ ਲੈ ਕੇ ਬਣਾਇਆ ਗਿਆ ਹੈ। ਇਸ ਲਹਿੰਗੇ ਨਾਲ ਦੁਪੱਟਾ ਤੇ ਇੱਕ ਸਲੀਵਡ ਬਲਾਊਜ਼ ਸੀ। ਜ਼ਰਦੋਜ਼ੀ ਦਾ ਕੰਮ ਪੂਰੇ ਪਹਿਰਾਵੇ 'ਤੇ ਕੈਲੀਗ੍ਰਾਫੀ ਬੁਣਨ ਲਈ ਵਰਤਿਆ ਗਿਆ ਹੈ। ਤੁਸੀਂ ਡੈਸਟੀਨੇਸ਼ਨ ਵੈਡਿੰਗ ਲਈ ਅਜਿਹੇ ਪਹਿਰਾਵੇ ਚੁਣ ਸਕਦੇ ਹੋ, ਇਸ ਦੇ ਨਾਲ ਪਹਿਣਨ ਲਈ ਤੁਸੀਂ ਸਟੇਟਮੈਂਟ ਨੇਕ ਪੀਸ ਅਤੇ ਮੈਚਿੰਗ ਈਅਰਿੰਗਸ ਵੀ ਲੈ ਸਕਦੇ ਹੋ।

ਤਰੁਣ ਤਾਹਿਲਿਆਨੀ (Tarun Tahiliani)


ਤਰੁਣ ਤਾਹਿਲਿਆਨੀ ਦੀ ਇਸ ਡ੍ਰੈਸ ਕ੍ਰਿਤੀ ਸੈਨਨ ਨੇ ਪਹਿਣੀ ਸੀ। ਇਸ ਡ੍ਰੈਸ ਵਿੱਚ ਪੀਚ, ਗੁਲਾਬ ਰੰਗ ਦਾ ਸੁਮੇਲ ਦਿਖ ਰਿਹਾ ਹੈ। ਪਹਿਰਾਵੇ ਵਿੱਚ ਇੱਕ ਲੰਬਾ ਵੇਟਲੈੱਸ ਸਕਰਟ ਸ਼ਾਮਲ ਹੈ। ਇਸ ਦੇ ਨਾਲ ਬਲਾਊਜ਼ ਉੱਤੇ ਕੋਲਡ ਸ਼ੋਲਡਰ ਡਿਜ਼ਾਈਨ ਦਿੱਤਾ ਹਿਆ ਹੈ। ਬਲਾਊਜ਼ ਦਾ ਡਿਜ਼ਾਈਨ ਬੈਕਲੈੱਸ ਹੈ। ਜੇ ਤੁਸੀਂ ਆਪਣੇ ਵਿਆਹ ਵਾਲੇ ਦਿ ਇਹ ਪਹਿਣੋਗੇ ਤਾਂ ਕਿਸੇ ਪਰੀ ਤੋਂ ਘੱਟ ਨਹੀਂ ਲੱਗੋਗੇ।

Published by:rupinderkaursab
First published:

Tags: Grip design, Lifestyle, Tips, Wedding