19 ਜੁਲਾਈ ਨੂੰ ਸਬਸਕ੍ਰਿਪਸ਼ਨ ਲਈ ਖੁੱਲੇਗਾ Zomato IPO, ਬੈਂਡ 70-72 ਰੁਪਏ ਤੱਕ ਹੋ ਸਕਦੀ ਹੈ ਕੀਮਤ

  • Share this:
ਨਵੀਂ ਦਿੱਲੀ- ਇਕਨਾਮਿਕਸ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਆੱਮਲਾਈਨ ਫੂਡ ਡਿਲਵਰੀ ਤੇ ਰੈਸਟੋਰੈਂਟ ਡਿਸਕਵਰੀ ਪਲੇਟਫਾਰਮ ਜੋਮਾਟੂ ਜਿਸਨੂੰ ਪਿਛਲੇ ਦਿਨੀ ਮਾਰਕਪਿਟ ਰੈਗੂਲੇਟਰ ਵਿੱਚ ਰਹੀ ਝੰਡੀ ਮਿਲੀ ਹੈ ਉਹ ਆਪਣੀ ਸਬਸਕ੍ਰਿਪਸ਼ 19 ਜੁਲਾਈ ਨੂੰ ਗ੍ਰਾਹਕਾਂ ਲਈ ਖੁੱਲੇਗਾ ਤੇ ਇਹ ਆੱਫਰ 22 ਜੁਲਾਈ ਯਾਨਿ ਕਿ 3 ਦਿਨ ਲਈ ਗਾਹਕਾਂ ਲਈ ਉਪਲਬਧ ਰਹੇਗਾ ।ਇਸ ਬਾਰੇ ਦ ਫਾਈਨੈਸ਼ੀਅਲ ਡੇਲੀ ਨੇ ਦੱਸਿਆ ਕਿ ਆਮ ਲੋਕਾਂ ਲਈ ਇਸਦੀ ਕੀਮਤ 70-72 ਰੁਪਏ ਬੈਂਡ ਦੇ ਹਿਸਾਬ ਨਾਲ਼ ਹੋ ਸਕਦੀ ਹੈ ।

ਇਸ ਕੀਮਤ ਦੇ ਬੈਂਡ ਤੇ ਇਹ 9,375 ਕਰੋੜ ਤੇ ਚਲਿਆ ਜਾਵੇਗਾ ਜੋ ਕਿ ਪਿਛਲੇ ਚਾਰ ਸਾਲਾਂ ਵਿੱਚ ਐਸਬੀਆਈ ਕਾਰਜ ਤੇ ਭੁਗਤਾਨ ਸੇਵਾਵਾਂ 10,355 ਕਰੋੜ ਰੁਪਏ ਦੇ ਆੱਫਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਐਈਪੀਓ ਬਣ ਜਾਵੇਗਾ ।ਅਕਤੂਬਰ 2011 ਵਿੱਚ ਜਰਨਲ ਇਸ਼ੋਰੈਂਸ ਕਾਰਪੋਰੇਸ਼ਨ ਆੱਫ ਇੰਡੀਆ ਨੇ ਆਈਪੀਓ ਨਾਲ਼ 11,176 ਰਪੁਏ ਇਕੱਠੇ ਕੀਤੇ ਸਨ ।

ਇਸ ਥਾਂ ਤੇ ਸਭ ਤੋਂ ਜਿਆਦਾ ਧਿਆਨ ਦੇਣ ਵਾਲੀ ਗੱਲ਼ ਇਹ ਹੈ ਕਿ ਇਸ ਨਾਲ਼ ਜੋਮਾਟੋ ਨੂੰ ਕੁਲ ਕੀਮਤ 7.6 ਬਿਲੀਅਨ ਡਾੱਲਰ ( ਲਗਭਗ-56,240 ਕਰੋੜ ਰੁਪਏ) ਹੋਵੇਗੀ,ਜੋ ਕਿ ਬ੍ਰਿਟਿਸ਼ ਫੂਡ ਡਿਲੀਵਰੀ ਫਰਮ ਨਾਲੋਂ ਵਧੇਰੇ ਹੈ ।

ਪ੍ਰਕਾਸ਼ਨ ਨੇ ਇੱਕ ਵਿਅਕਤੀ ਦੇ ਹਵਾਲੇ ਨਾਲ਼ ਕਿਹਾ ਕਿ 21 ਜੁਲਾਈ ਨੂੰ ਬਕਰੀਦ ਦੇ ਕਾਰਨ ਮਾਰਕਿਟ ਬੰਦ ਹੋਣ ਕਰਕੇ ਜੋਮੈਟੋ ਦਾ ਪਲਾੱਨ 19 ਤੇ 22 ਜੁਲਾਈ ਲਈ ਹੋਵੇਗਾ ।ਇਹ ਆੱਫਰ ਤਾਜਾ ਮੁੱਦਿਆ ਲਈ (9,000 ਕਰੋੜ)ਤੇ ਆੱਫਰ ਲਈ ਸੇਲ (375 ਕਰੋੜ) ਵਿੱਚ ਹੈ । ਇਹ ਆੱਫਰ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰਜ ਲਈ ਹੋਵੇਗਾ ।ਇਸ ਤੋਂ ਪਹਿਲਾਂ Info Edge , OFS ਦੇ ਰਾਹੀਂ 759 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਆਫਲੋਡ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਐਤਵਾਰ ਨੂੰ ਕੰਪਨੀ ਨੇ ਸਟਾੱਕ ਐਕਸਚੈਂਜ ਨੂੰ ਕਿਹਾ ਕਿ ਉਹ ਜੋਮੈਟੋ ਆਈਪੀਓ ਵਿੱਚ ਵਿਕਰੀ ਲਈ ਆੱਫਰ ਨੂੰ ਅੱਧੇ ਤੋਂ ਘਟਾ ਕੇ 375 ਕਰੋੜ ਰੁਪਏ ਕਰ ਦੇਵੇਗਾ ।

ਵਰਤਮਾਨ ਸਮੇਂ ਵਿੱਚ Info Edge ਕੰਪਨੀ ਦਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਹੈ, ਜਿਸਦੀ ਇਸ ਵਿੱਚ ਲਗਭਗ 18.5 ਪ੍ਰੀਸ਼ਤ ਹਿੱਸੇਦਾਰੀ ਹੈ , ਡਰਾਫਟ ਰੈਡ ਹੈਰਿੰਗ ਪ੍ਰਾਸਪੈਕਟਸ (DRHP) ਦੇ ਅਨੁਸਾਰ ਕੰਪਨੀ ਨੇ ਇਸ ਨੂੰ 1.16 ਰੁਪਏ ਦੀ ਪ੍ਰਤੀ ਸ਼ੇਅਰ ਕੀਮਤ ਤੇ ਖਰੀਦਿਆ ਹੈ ।

ਇਸ ਤੋਂ ਇਲਾਵਾ ਜੋਮਾਟੋ ਦੇ ਕੁਝ ਹੋਰ ਸ਼ੇਅਰਹੋਲਡਰਜ ਵੀ ਹਨ ਜਿੰਨਾ ਦੇ ਨਾਮ ਇਹ ਰਹੇ- ਓਬਰ(9.13%)ਐਲੀਪੇਅ ਸਿੰਗਾਪੁਰ (8.33%) ਆੱਟਫਿਲ ਸਿੰਗਾਪੁਰ (8.2%)ਇਟਰਨਲ ਫੰਡ (6%)SCI ਗ੍ਰੋਥ ਇਨਵੈਸਟਮੈਂਟ (6%)ਤੇ ਕੰਫਾਊਡਰ ਡਿਫੈਡਰ ਗੋਇਲ (5.51%)।

ਈਟੀ ਦੀ ਰਿਪੋਰਟ ਦੇ ਅਨੁਸਾਰ ਗੈਰ ਸਰਕਾਰੀ ਮਾਰਕਿਟ ਵਿੱਚ ਗੈਰ-ਲਿਸਟਡ ਸ਼ੇਅਰ ਵਿੱਚ ਸਟਾੱਕ 78-8- ਰੁਪਏ ਪ੍ਰਤੀ ਕਿਲੋ ਤੇ ਕਾਰੋਬਾਰ ਕਰ ਰਿਹਾ ਹੈ ਤੇ ਇਹ ਆਈਪੀਓ ਦੀ 70-72 ਰੁਪਏ ਦੀ ਕੀਮਤ ਦੇ 12 ਪ੍ਰਤੀਸ਼ਤ ਉਪਰ ਹੈ । ਹੁਣ ਦੀ ਫੰਡਿੰਗ ਵਿੱਚ ਜ਼ੋਮੈਟੋ ਨੇ 40,000 ਕਰੋੜ ਰੁਪਏ ਦੀ ਕੀਮਤ ਵਿੱਚ 55-60 ਰੁਪਏ ਵਿੱਚ ਸ਼ੇਅਰ ਵੇਚੇ ਹਨ ।

ਆਈਪੀਓ ਵਿਚੋਂ ਕੰਪਨੀ ਆੱਰਗੇਨਿਕ ਤੇ ਇਨਆੱਰਗੇਨਿਕ ਵਿਕਾਸ ਦੇ ਲਈ ਫੰਡ ਦੇਣ ਲਈ 5,625 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ ।

ਵਿਤੀ ਸਾਲ 2020 ਵਿੱਚ ਜੋਮੈਟੋ ਦੀ ਆਮਦਨੀ 2743 ਰੁਪਏ ਦੱਸੀ ਸੀ ਜੋ ਕਿ ਵਿੱਤੀ ਸਾਲ 2018 ਵਿੱਚ 487 ਸੀ । ਇਹ 2018 ਤੋਂ 2020 ਵਿੱਚ 463 ਪ੍ਰਤੀਸ਼ਤ ਦਾ ਦਾ ਵੱਡਾ ਜੰਪ ਹੈ ।31 ਦਸੰਬਰ 2020 ਨੂੰ ਨੌਂ ਮਹੀਨਿਆਂ ਦੇ ਦੌਰਾਨ ਇਸਦਾ ਰੈਵੇਨਿਊ 1,368 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਵਿੱਤੀ ਸਾਲ 18, ਵਿੱਤੀ ਸਾਲ 19, ਵਿੱਤੀ ਸਾਲ 20 ਅਤੇ ਕ੍ਰਮਵਾਰ 31 ਦਸੰਬਰ, 2020 ਨੂੰ ਖਤਮ ਹੋਏ ਨੌਂ ਮਹੀਨਿਆਂ ਵਿੱਚ ਕ੍ਰਮਵਾਰ 106.9 ਕਰੋੜ ਰੁਪਏ, 1,010 ਕਰੋੜ ਰੁਪਏ, 2,385.6 ਕਰੋੜ ਰੁਪਏ ਅਤੇ 682 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
Published by:Anuradha Shukla
First published:
Advertisement
Advertisement