Home /News /lifestyle /

E-Vehicles ਦੀ ਵਧੀ ਮੰਗ, ਨੀਤੀ ਆਯੋਗ ਨੇ ਕਿਹਾ- 2031 ਤੱਕ ਮਿਲਣੀ ਚਾਹੀਦੀ ਸਬਸਿਡੀ

ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਬਾਰੇ 'ਚ ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ (Niti Aayog) ਨੇ ਭਾਰਤ 'ਚ ਇਲੈਕਟ੍ਰਿਕ ਟੂ-ਵ੍ਹੀਲਰ (E2W) ਵਾਹਨਾ ਦੇ ਭਵਿੱਖ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਨੀਤੀ ਆਯੋਗ ਨੇ ਕਿਹਾ ਹੈ ਕਿ 2031 ਤੱਕ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ 220.15 ਲੱਖ ਤੱਕ ਪਹੁੰਚ ਸਕਦੀ ਹੈ।

ਹੋਰ ਪੜ੍ਹੋ ...
  • Share this:

ਨੀਤੀ ਆਯੋਗ ਅਨੁਸਾਰ ਵਿੱਤੀ ਸਾਲ 2024 ਤੱਕ, ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ 20% ਵਾਧਾ ਹੋਣ ਦੀ ਸੰਭਾਵਨਾ ਹੈ। ਗ੍ਰਾਹਕਾਂ ਵਿਚ ਈ-ਵਾਹਨਾਂ ਦੀ ਇਸ ਮੰਗ ਨੂੰ ਕਾਇਮ ਰੱਖਣ ਲਈ ਸਰਕਾਰੀ ਸਬਸਿਡੀਆਂ ਅਤੇ ਪ੍ਰੋਤਸਾਹਨ ਵਿੱਤੀ ਸਾਲ 2031 ਤੱਕ ਜਾਰੀ ਰਹਿਣੇ ਚਾਹੀਦੇ ਹਨ। ਨੀਤੀ ਆਯੋਗ ਨੇ ਦਾਅਵਾ ਕੀਤਾ ਕਿ ਵਾਹਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਨਾਲ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ 2031 ਤੱਕ ਈ-ਵਾਹਨਾਂ ਦੀ ਮੰਗ 21.86% ਹੋ ਜਾਵੇਗੀ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੰਗ ਪ੍ਰੋਤਸਾਹਨ ਅਤੇ ਤਕਨੀਕੀ ਸੁਧਾਰਾਂ ਦੇ ਨਾਲ, ਇਲੈਕਟ੍ਰਿਕ ਦੋ ਪਹੀਆ ਵਾਹਨ 2031 ਤੱਕ 100% ਪ੍ਰਵੇਸ਼ ਹਾਸਲ ਕਰ ਸਕਦੇ ਹਨ।

ਵਿੱਤੀ ਸਾਲ 2024 ਤੋਂ ਬਾਅਦ ਵਾਹਨ ਪ੍ਰੋਤਸਾਹਨ ਵਾਪਸ ਲੈਣ ਦੇ ਨਾਲ, ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ ਦਾ ਅਧਿਕਤਮ ਪ੍ਰਵੇਸ਼ 71.5% ਹੋਵੇਗਾ। ਤਕਨੀਕੀ ਸੁਧਾਰਾਂ ਅਤੇ ਬੈਟਰੀ ਦੀ ਲਾਗਤ ਵਿੱਚ ਕੋਈ ਕਮੀ ਨਾ ਹੋਣ ਦੇ ਨਾਲ, 2031 ਤੱਕ ਮੰਗ ਵਧ ਕੇ 21.86% ਹੋ ਜਾਣ ਦਾ ਅਨੁਮਾਨ ਹੈ।

ਇਸਦੇ ਨਾਲ ਹੀ ਕਾਊਂਟਰਪੁਆਇੰਟ (CounterPoint) ਰਿਸਰਚ ਰਿਪੋਰਟ 'ਚ ਕਿਹਾ ਗਿਆ ਹੈ ਕਿ 2030 ਤੱਕ ਦੁਨੀਆ 'ਚ ਹਰ ਦੂਜਾ ਵਾਹਨ ਇਲੈਕਟ੍ਰਿਕ ਵਾਹਨ ਹੋਵੇਗਾ। ਰਿਪੋਰਟ ਦੇ ਅਨੁਸਾਰ, ਖਰੀਦਦਾਰਾਂ ਵਿੱਚ ਵੱਧ ਰਹੀ ਵਾਤਾਵਰਣ ਜਾਗਰੂਕਤਾ, ਕਾਰਬਨ ਨਿਕਾਸੀ ਮਾਪਦੰਡ, ਸਰਕਾਰੀ ਕੋਸ਼ਿਸ਼ਾਂ ਅਤੇ ਕੰਪਨੀਆਂ ਲਈ ਬਣਾਇਆ ਜਾ ਰਿਹਾ ਈਕੋਸਿਸਟਮ ਦੁਨੀਆ ਭਰ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅਪਣਾਉਣ ਵਿੱਚ ਮਦਦ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ, ਇਹ ਅਜੇ ਵੀ ਉਮੀਦ ਨਾਲੋਂ ਬਹੁਤ ਘੱਟ ਹੈ। 2021 ਦੇ ਅੰਕੜਿਆਂ 'ਤੇ ਨਜ਼ਰ ਮਾਰੋ, ਇਸ ਸਾਲ ਵਿਸ਼ਵ ਪੱਧਰ ‘ਤੇ ਯਾਤਰੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਸਿਰਫ 10 ਪ੍ਰਤੀਸ਼ਤ ਸੀ।

ਮੌਜੂਦਾ ਸਮੇਂ 'ਚ ਚੀਨ ਇਲੈਕਟ੍ਰਿਕ ਵਾਹਨਾਂ 'ਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਯੂਰਪ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇਹ ਛੇਤੀ ਹੀ ਵੀਅਤਨਾਮ, ਸਿੰਗਾਪੁਰ, ਥਾਈਲੈਂਡ ਅਤੇ ਕੈਨੇਡਾ ਵਰਗੇ ਇਲੈਕਟ੍ਰਿਕ ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ।

Published by:rupinderkaursab
First published:

Tags: Auto, Auto industry, Auto news, Automobile, Electric