ਐਮਾਜ਼ਾਨ (Amazon) 'ਤੇ ਸਮਰ ਸੇਲ (Summer Sale) ਦਾ ਐਲਾਨ ਕੀਤਾ ਗਿਆ ਹੈ। ਇਹ ਸੇਲ ਜਲਦ ਹੀ ਐਮਾਜ਼ਾਨ ਉੱਤੇ ਉਪਲੱਬਧ ਹੋਵੇਗੀ। ਇਸ ਸੇਲ ਦੇ ਸਿਰਲੇਖ ਵਿੱਚ ਕਿਹਾ ਗਿਆ ਹੈ ਕਿ ਇਹ ਸਾਰਿਆਂ ਲਈ ਇੱਕ ਵੱਡੀ ਬਚਤ ਸਾਬਿਤ ਹੋਵੇਗੀ। ਇਸ ਸੇਲ ਵਿੱਚ ਗਾਹਕ ਕੋਟਕ, ICICI, RBL ਦੇ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਰਾਹੀਂ 10% ਦੀ ਬਚਤ ਕਰ ਸਕਣਗੇ।
ਇਸ ਤੋਂ ਇਲਾਵਾ ਵਿਕਰੀ ਵਿੱਚ ਆਸਾਨ ਵਾਪਸੀ ਨੀਤੀ, ਮੁਫ਼ਤ ਡਿਲੀਵਰੀ ਅਤੇ 100% ਅਸਲੀ ਸਾਮਾਨ ਦੀ ਗੱਲ ਕਹੀ ਗਈ ਹੈ। ਜੇਕਰ ਤੁਸੀਂ ਐਮਾਜ਼ਾਨ ਪ੍ਰਾਈਮ ਮੈਂਬਰ ਹੋ, ਤਾਂ ਇਸ ਸੇਲ ਵਿੱਚ ਤੁਹਾਨੂੰ ਫਾਸਟ ਡਿਲੀਵਰੀ ਦੇ ਨਾਲ 1,000 ਤੋਂ ਜ਼ਿਆਦਾ ਐਕਸਕਲੂਸਿਵ ਆਫਰਸ, ਵਾਧੂ ਰਿਵਾਰਡ ਪੁਆਇੰਟਸ, ਐਮਾਜ਼ਾਨ ਪੇ ICICI ਕਾਰਡ ਦਾ ਲਾਭ ਵੀ ਮਿਲੇਗਾ।
ਇਸਦੇ ਨਾਲ ਹੀ ਦੱਸ ਦੇਈਏ ਕਿ ਗਾਹਕਾਂ ਨੂੰ ਵੈਲਕਮ ਆਫ਼ਰ ਦੇ ਤਹਿਤ 10% ਕੈਸ਼ਬੈਕ ਵੀ ਦਿੱਤਾ ਜਾਵੇਗਾ, ਜੋ ਪਹਿਲੀ ਖਰੀਦ 'ਤੇ 250 ਰੁਪਏ ਤੱਕ ਦੀ ਛੋਟ ਦੇ ਰੂਪ 'ਚ ਮਿਲੇਗਾ। ਇਸ ਸੇਲ 'ਚ 60 ਤੋਂ ਜ਼ਿਆਦਾ ਉਤਪਾਦਾਂ ਨੂੰ ਲਾਂਚ ਕੀਤਾ ਜਾਵੇਗਾ, ਜਿਸ 'ਚ ਟੀਵੀ, ਸਮਾਰਟਫੋਨ ਵਰਗੇ ਗੈਜੇਟਸ ਅਤੇ ਇਲੈਕਟ੍ਰੋਨਿਕ ਸਮਾਨ ਵੀ ਸ਼ਾਮਿਲ ਹੋਵੇਗਾ। ਇਸ ਸੇਲ ਦੌਰਾਨ ਤੁਸੀਂ 199 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਐਮਾਜ਼ਾਨ ਫੈਸ਼ਨ ਨੂੰ ਘਰ ਲਿਆ ਸਕਦੇ ਹੋ। ਪਹਿਲੇ ਫੈਸ਼ਨ ਆਰਡਰ 'ਤੇ 200 ਦਾ ਕੈਸ਼ਬੈਕ ਦਿੱਤਾ ਜਾਵੇਗਾ, ਅਤੇ ਇਸ ਵਿੱਚ 30 ਦਿਨਾਂ ਦੀ ਵਾਪਸੀ ਨੀਤੀ ਵੀ ਸ਼ਾਮਲ ਹੈ।
ਇਸ ਸੇਲ ਵਿੱਚ ਬਲਾਕਬਸਟਰ ਸੌਦੇ, 499 ਰੁਪਏ ਤੋਂ ਘੱਟ ਸੌਦੇ, ਐਮਾਜ਼ਾਨ ਕੰਬੋ 'ਤੇ 40% ਦੀ ਛੋਟ, ਐਮਾਜ਼ਾਨ ਕੂਪਨਾਂ ਰਾਹੀਂ ਬਹੁਤ ਸਾਰੀਆਂ ਬੱਚਤਾਂ ਵੀ ਕੀਤੀਆਂ ਜਾ ਸਕਦੀਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਸੇਲ 'ਚ Tecno ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਫੋਨਾਂ 'ਤੇ 28% ਤੱਕ ਦੀ ਛੋਟ, LG ਦੇ ਪ੍ਰੋਡਕਟਸ 'ਤੇ 35%, Intel 'ਤੇ 40% ਤੱਕ ਦੀ ਛੋਟ ਦਿੱਤੀ ਜਾਵੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਾਨਿਕ ਅਤੇ ਐਕਸੈਸਰੀਜ਼ ਨੂੰ ਗਾਹਕ 99 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਣਗੇ। ਇਸ ਵਿੱਚ 899 ਰੁਪਏ ਤੋਂ ਸ਼ੁਰੂ ਹੋਣ ਵਾਲੇ ਹੈੱਡਫੋਨ, 299 ਰੁਪਏ ਤੋਂ ਸ਼ੁਰੂ ਹੋਣ ਵਾਲੇ ਕੈਮਰਾ ਐਕਸੈਸਰੀਜ਼, 1,499 ਰੁਪਏ ਤੋਂ ਸ਼ੁਰੂ ਹੋਣ ਵਾਲੇ ਫਿਟਨੈਸ ਟਰੈਕ ਅਤੇ 99 ਰੁਪਏ ਤੋਂ ਸ਼ੁਰੂ ਹੋਣ ਵਾਲੇ ਕਮਿਊਟਰ ਐਕਸੈਸਰੀਜ਼ ਸ਼ਾਮਿਲ ਹੈ।
ਜ਼ਿਕਯੋਗ ਹੈ ਕਿ ਗਾਹਕਾਂ ਨੂੰ ਮੋਬਾਈਲ ਅਤੇ ਐਕਸੈਸਰੀਜ਼ 'ਤੇ 40% ਦੀ ਛੋਟ ਮਿਲੇਗੀ। ਇੱਥੋਂ, ਗਾਹਕ ਬਜਟ ਮੋਬਾਈਲ ਨੂੰ 6,599 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦ ਸਕਦੇ ਹਨ ਅਤੇ ਇਸ ਵਿਕਰੀ ਵਿੱਚ 69 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਐਕਸੈਸਰੀਜ਼ ਖਰੀਦਣ ਦਾ ਮੌਕਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।