Home /News /lifestyle /

Sunburn ਨਾਲ ਸਕਿਨ ਹੋ ਗਈ ਹੈ ਖਰਾਬ, ਤਾਂ ਜਾਣੋ ਇਸ ਤੋਂ ਬੱਚਣ ਦੇ ਆਸਾਨ ਉਪਾਅ

Sunburn ਨਾਲ ਸਕਿਨ ਹੋ ਗਈ ਹੈ ਖਰਾਬ, ਤਾਂ ਜਾਣੋ ਇਸ ਤੋਂ ਬੱਚਣ ਦੇ ਆਸਾਨ ਉਪਾਅ

ਸਨਬਰਨ ਨਾਲ ਸਕਿਨ ਹੋ ਗਈ ਖਰਾਬ, ਤਾਂ ਜਾਣੋ ਇਸ ਤੋਂ ਬੱਚਣ ਦੇ ਆਸਾਨ ਉਪਾਅ

ਸਨਬਰਨ ਨਾਲ ਸਕਿਨ ਹੋ ਗਈ ਖਰਾਬ, ਤਾਂ ਜਾਣੋ ਇਸ ਤੋਂ ਬੱਚਣ ਦੇ ਆਸਾਨ ਉਪਾਅ

Easy Tips To Avoid Sunburn: ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਵਿਟਾਮਿਨਾਂ, ਖਣਿਜਾਂ ਆਦਿ ਦੀ ਲੋੜ ਹੁੰਦੀ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ ਅਤੇ ਇਹਨਾਂ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਵਿਟਾਮਿਨ ਹੈ ਵਿਟਾਮਿਨ ਡੀ। ਇਸਦਾ ਸਭ ਤੋਂ ਵਧੀਆ ਸਰੋਤ ਸੂਰਜ ਹੈ। ਧੁੱਪ ਵਿੱਚ ਬੈਠਣ ਨਾਲ ਸਾਡੇ ਸਰੀਰ ਨੂੰ ਵਿਟਾਮਿਨ ਡੀ ਦੀ ਪ੍ਰਾਪਤੀ ਹੁੰਦੀ ਹੈ। ਪਰ ਸੂਰਜ ਦੀਆਂ ਕਿਰਨਾਂ ਵਿੱਚ ਸਿਰਫ ਵਿਟਾਮਿਨ ਡੀ ਹੀ ਨਹੀਂ ਸਗੋਂ ਅਲਟਰਾਵਾਇਲਟ (UV) ਰੇਡੀਏਸ਼ਨ ਵੀ ਹੁੰਦੀ ਹੈ ਜੋ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਇਸਦੇ ਸਿੱਧਾ ਸੰਪਰਕ 'ਚ ਆਉਣ ਨਾਲ ਸਕਿਨ, ਅੱਖਾਂ ਅਤੇ ਇਮਿਊਨ ਸਿਸਟਮ ਨੂੰ ਨੁਕਸਾਨ ਹੋ ਸਕਦਾ ਹੈ। ਇਸਦੇ ਕਈ ਹੋਰ ਭਿਆਨਕ ਨਤੀਜੇ ਵੀ ਹੋ ਸਕਦੇ ਹਨ।

ਅਕਸਰ ਤੁਸੀਂ ਦੇਖਿਆ ਹੋਵੇਗਾ ਜਦੋਂ ਤੁਸੀਂ ਬਿਨਾਂ ਕਿਸੇ ਸੁਰੱਖਿਆ ਦੇ ਧੁੱਪ 'ਚ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਸਨਬਰਨ ਹੋ ਜਾਂਦਾ ਹੈ ਅਤੇ ਸਕਿਨ ਜਲ ਜਾਂਦੀ ਹੈ। ਇਹ ਵੀ ਅਲਟਰਾਵਾਇਲਟ ਰੇਡੀਏਸ਼ਨ ਦਾ ਹੀ ਨਤੀਜਾ ਹੈ।

ਜਿਸ ਹਿੱਸੇ ਤੱਕ ਵੀ ਇਹ ਯੂਵੀ ਕਿਰਨਾਂ ਪਹੁੰਚਦੀਆਂ ਹਨ ਉੱਥੇ ਇਸਦਾ ਅਸਰ ਦੇਖਿਆ ਜਾ ਸਕਦਾ ਹੈ। ਕਈ ਵਾਰ ਇਹ ਅਸਰ ਮਾਮੂਲੀ ਹੁੰਦਾ ਹੈ ਅਤੇ ਕਈ ਵਾਰ ਬਹੁਤ ਜ਼ਿਆਦਾ ਜਿਸਨੂੰ ਠੀਕ ਹੋਣ 'ਚ ਕਈ ਦਿਨ ਜਾਂ ਹਫ਼ਤੇ ਲੱਗ ਜਾਂਦੇ ਹਨ।

ਇਹ ਹਨ ਸਨਬਰਨ ਦੇ ਲੱਛਣ:

1. ਸਕਿਨ ਲਾਲ ਹੋ ਜਾਂਦੀ ਹੈ।

2. ਜਲਣ ਮਹਿਸੂਸ ਹੁੰਦੀ ਹੈ।

3. ਹਲਕਾ ਦਰਦ ਹੋ ਸਕਦਾ ਹੈ।

4. ਜੇਕਰ ਇਹ ਬਹੁਤ ਜ਼ਿਆਦਾ ਹੈ ਤਾਂ ਸਕਿਨ 'ਤੇ ਛਾਲੇ ਹੋ ਸਕਦੇ ਹਨ।

5. ਖਾਰਸ਼ ਹੋ ਸਕਦੀ ਹੈ।

ਬਚਾਅ ਦੇ ਆਸਾਨ ਉਪਾਅ

1. ਸੂਰਜ ਦੀਆਂ ਯੂਵੀ ਕਿਰਨਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਐਕਸਪੋਜਰ ਨੂੰ ਘੱਟ ਕਰਨਾ।

2. ਠੰਡੇ ਪਾਣੀ ਨਾਲ ਨਹਾਓ।

3. ਆਪਣੇ ਆਪ ਨੂੰ ਹਾਈਡਰੇਟਿਡ ਰੱਖੋ।

4. ਸਕਿਨ ਨੂੰ ਜਿੰਨਾ ਹੋ ਸਕੇ ਢੱਕ ਕੇ ਰੱਖੋ ਅਤੇ ਕੁਦਰਤੀ ਠੰਡ ਦੇਣ ਵਾਲੇ ਮੱਲ੍ਹਮ ਦੀ ਵਰਤੋਂ ਕਰੋ।

5. ਜਿਸ ਸਮੇਂ ਸੂਰਜ ਸਭ ਤੋਂ ਤੇਜ਼ ਹੁੰਦਾ ਹੈ, ਬਾਹਰ ਜਾਣ ਤੋਂ ਆਪਣੇ ਆਪ ਨੂੰ ਰੋਕੋ।

ਸਨਬਰਨ ਤੋਂ ਬਚਣ ਲਈ ਕੁਝ ਸੁਝਾਅ

1. ਜੇਕਰ ਸੰਭਵ ਹੋਵੇ ਤਾਂ ਪੂਰੀਆਂ ਬਾਹਾਂ ਵਾਲੇ ਕੱਪੜੇ, ਸਲੈਕਸ, ਟੋਪੀ, ਅਤੇ ਧੁੱਪ ਦੀਆਂ ਐਨਕਾਂ ਪਾ ਕੇ ਬਾਹਰ ਨਿਕਲੋ।

2.ਇੱਕ ਵਧੀਆ SPF 30 ਸਨਸਕ੍ਰੀਨ ਕਰੀਮ ਲਗਾ ਕੇ ਬਾਹਰ ਨਿਕਲੋ ਜੋ ਤੁਹਾਨੂੰ ਯੂਵੀ ਕਿਰਨਾਂ ਤੋਂ ਬਚਾਏਗੀ ਅਤੇ 2 ਘੰਟੇ ਬਾਅਦ ਦੁਬਾਰਾ ਲਗਾਓ। ਘਰ ਤੋਂ ਬਾਹਰ ਨਿਕਲਣ ਦੇ ਅੱਧਾ ਘੰਟਾ ਪਹਿਲਾਂ ਇਸਨੂੰ ਖੁੱਲ੍ਹੀ ਸਕਿਨ 'ਤੇ ਲਗਾਓ।

3. ਆਪਣੇ ਬੱਚਿਆਂ ਦੀ ਖੁਰਾਕ ਵਿੱਚ ਵਿਟਾਮਿਨ ਡੀ ਨੂੰ ਸ਼ਾਮਲ ਕਰੋ ਅਤੇ ਨਾਲ ਹੀ ਛੋਟੇ ਬੱਚਿਆਂ ਅਤੇ ਵੱਡੀ ਉਮਰ ਦੇ ਬੱਚਿਆਂ ਨੂੰ ਸਨਸਕ੍ਰੀਨ ਲਗਾਓ।

4.ਆਪਣੇ ਬੁੱਲ੍ਹਾਂ ਦੀ ਸੁਰੱਖਿਆ ਲਈ ਘੱਟ ਤੋਂ ਘੱਟ SPF 15 ਵਾਲੇ ਲਿਪ ਬਾਮ ਦੀ ਵਰਤੋਂ ਕਰੋ।

5. ਸੰਤੁਲਿਤ ਭੋਜਨ ਖਾਓ ਅਤੇ ਹੋ ਸਕੇ ਤਾਂ ਵਿਟਾਮਿਨ ਡੀ ਸਪਲੀਮੈਂਟ ਵੀ ਲੈ ਸਕਦੇ ਹੋ।

6. ਪਾਣੀ, ਬਰਫ਼, ਜਾਂ ਰੇਤ ਦੇ ਨੇੜੇ ਖਾਸ ਸਾਵਧਾਨੀ ਵਰਤੋ। ਇੱਥੇ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

Published by:Rupinder Kaur Sabherwal
First published:

Tags: Health, Health care, Health care tips, Health news, Lifestyle, Skin, Skin care tips, Sunlight