ਸੁੰਦਰਮ ਹੋਮ ਫਾਈਨਾਂਸ ਤੇ ਬਜਾਜ ਫਾਈਨਾਂਸ ਕੰਪਨੀਆਂ ਨੇ ਐੱਫਡੀ ਉੱਤੇ ਵਿਆਜ ਦਰਾਂ ਨੂੰ ਵਧਾਇਆ ਹੈ। ਇਹ ਵਿਆਜ ਦਰਾਂ ਵਿੱਚ ਵਾਧਾ ਆਮ ਨਾਗਰਿਕਾਂ, ਸੀਨੀਅਰ ਨਾਗਰਿਕਾਂ ਤੇ ਟਰੱਸਟਾਂ ਲਈ ਕੀਤਾ ਗਿਆ ਹੈ। ਸੁੰਦਰਮ ਹੋਮ ਫਾਈਨਾਂਸ, ਸੁੰਦਰਮ ਫਾਈਨਾਂਸ ਲਿਮਟਿਡ ਦੀ ਇੱਕ ਸਹਾਇਕ ਕੰਪਨੀ ਹੈ। ਹਾਲ ਹੀ ਵਿੱਚ ਸੁੰਦਰਮ ਹੋਮ ਫਾਈਨਾਂਸ (Sundaram Home Finance) ਨੇ ਐੱਫਡੀ ਉੱਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਦੁਆਰਾ ਟਰੱਸਟਾਂ ਲਈ ਵਿਆਜ ਦਰਾਂ ਵਿੱਚ 0.50 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ। ਆਮ ਨਾਗਰਿਕਾਂ ਲਈ ਐੱਫਡੀ ਦੀਆਂ ਵਿਆਜ ਦਰਾਂ 6.65 ਫੀਸਦੀ ਤੋਂ ਵਧਾ ਕੇ 7.15 ਫੀਸਦੀ ਕਰ ਦਿੱਤੀਆਂ ਜਾਣਗੀਆਂ। ਦਰਾਂ ਵਿੱਚ ਇਹ ਵਾਧੇ 1 ਦਸੰਬਰ ਤੋਂ ਲਾਗੂ ਹੋਣਗੇ। ਆਓ ਜਾਣਦੇ ਹਾਂ ਵਿਆਜ ਦਰਾਂ ਵਿੱਚ ਹੋਏ ਵਾਧੇ ਬਾਰੇ ਡਿਟੇਲ-
ਸੁੰਦਰਮ ਹੋਮ ਫਾਈਨਾਂਸ ਦੀਆਂ ਨਵੀਆਂ ਵਿਆਜ ਦਰਾਂ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੁੰਦਰਮ ਹੋਮ ਫਾਈਨਾਂਸ (Sundaram Home Finance) ਨੇ ਸੀਨੀਅਰ ਨਾਗਰਿਕਾਂ ਲਈ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਜੇਕਰ ਸੀਨੀਅਰ ਨਾਗਰਿਕ 2 ਸਾਲਾਂ ਲਈ ਪੈਸਾ ਜਮ੍ਹਾਂ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 7.50 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ 3 ਸਾਲਾਂ ਲਈ ਪੈਸਾ ਜਮ੍ਹਾਂ ਕਰਵਾਉਣ ਉਪਰੰਤ ਸੀਨੀਅਰ ਨਾਗਰਿਕਾਂ ਨੂੰ 7.80 ਫੀਸਦੀ ਵਿਆਜ ਤੇ 4 ਸਾਲਾਂ ਲਈ ਪੈਸਾ ਜਮ੍ਹਾਂ ਕਰਵਾਉਣ ਲਈ ਉਨ੍ਹਾਂ ਨੂੰ 8 ਫੀਸਦੀ ਵਿਆਜ ਮਿਲੇਗਾ।
ਇਸਦੇ ਨਾਲ ਹੀ ਟਰੱਸਟਾਂ ਨੂੰ ਦੋ ਸਾਲ ਲਈ ਪੈਸਾ ਜਮ੍ਹਾਂ ਕਰਾਵਾਉਣ ਉੱਤੇ 7.15 ਫੀਸਦੀ, ਤਿੰਨ ਸਾਲ ਲਈ ਪੈਸਾ ਜਮ੍ਹਾਂ ਕਰਨ 'ਤੇ 7.80 ਫੀਸਦੀ ਅਤੇ ਚਾਰ ਸਾਲਾਂ ਲਈ ਪੈਸਾ ਜਮ੍ਹਾਂ ਤੋਂ ਬਾਅਦ 8 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ ਆਮ ਨਾਗਰਿਕਾਂ ਲਈ ਵਿਆਜ ਦਰਾਂ 6.65 ਫੀਸਦੀ ਤੋਂ ਵਧਾ ਕੇ 7.15 ਫੀਸਦੀ ਕਰ ਦਿੱਤੀਆਂ ਕਗਈਆਂ ਹਨ। ਜੇਕਰ ਆਮ ਨਾਗਰਿਕ 4 ਸਾਲਾਂ ਲਈ ਪੈਸਾ ਜਮ੍ਹਾਂ ਕਰਵਾਉਂਦੇ ਹਨ, ਤਾਂ ਉਨ੍ਹਾਂ ਨੂੰ 7.55 ਫੀਸਦੀ ਦੀ ਬਜਾਏ 7.65 ਫੀਸਦੀ ਵਿਆਜ ਮਿਲੇਗਾ।
ਬਜਾਜ ਫਾਈਨਾਂਸ ਦੀਆਂ ਨਵੀਆਂ ਵਿਆਜ ਦਰਾਂ
ਜ਼ਿਕਰਯੋਗ ਹੈ ਕਿ ਬਜਾਜ ਫਾਈਨਾਂਸ ਲਿਮਟਿਡ (Bajaj Finance) ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬਜਾਜ ਫਾਈਨਾਂਸ ਲਿਮਟਿਡ ਇੱਕ ਗੈਰ ਬੈਂਕਿੰਗ ਫਾਈਨਾਂਸ ਕੰਪਨੀ ਹੈ। ਬਜਾਜ ਫਾਈਨਾਂਸ ਲਿਮਟਿਡ ਨੇ 39 ਮਹੀਨਿਆਂ ਲਈ ਜਮ੍ਹਾਂ ਕਰਵਾਈ ਗਈ ਰਕਮ ਲਈ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਦੇ ਤਹਿਤ ਆਮ ਨਾਗਰਿਕਾਂ ਨੂੰ 7.60 ਫੀਸਦੀ ਤੇ ਸੀਨੀਅਰ ਨਾਗਰਿਕਾਂ ਨੂੰ 7.85 ਫੀਸਦੀ ਵਿਆਜ ਮਿਲੇਗਾ।
ਇਸ ਤੋਂ ਇਲਾਵਾ ਬਜਾਜ ਫਾਈਨਾਂਸ ਨੇ ਸੀਨੀਅਰ ਨਾਗਰਿਕਾਂ ਲਈ 44 ਮਹੀਨਿਆਂ ਦੀ ਐਫਡੀ ਉੱਤੇ ਵਿਆਜ ਦਰਾਂ ਨੂੰ ਵਧਾ ਕੇ 7.95 ਫੀਸਦੀ ਕਰ ਦਿੱਤਾ ਹੈ। ਜਦਕਿ ਆਮ ਨਾਗਰਿਕਾਂ ਲਈ ਇਸ ਉੱਤੇ ਵਿਆਜ ਦਰ 7.70 ਫੀਸਦੀ ਹੈ। ਇਸਦੇ ਨਾਲ ਹੀ ਆਮ ਨਾਗਰਿਕਾਂ ਨੂੰ 12 ਤੋਂ 23 ਮਹੀਨਿਆਂ ਦੀ ਐਫਡੀ ਉੱਤੇ 6.80 ਫੀਸਦੀ ਤੇ 15 ਮਹੀਨਿਆਂ ਦੀ ਐਫ਼ਡੀ ਉੱਤੇ 6.95 ਪ੍ਰਤੀਸ਼ਤ ਵਿਆਜ ਮਿਲੇਗਾ। ਬਜਾਜ ਫਾਈਨਾਂਸ ਦੀ ਇਹ ਵਿਆਜ ਦਰਾਂ ਅੱਜ ਤੋਂ ਯਾਨੀ ਕਿ 30 ਨਵੰਬਰ ਤੋਂ ਲਾਗੂ ਹੋਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bajaj Finance, Finance Minister, Home, Interest rates