Home /News /lifestyle /

ਸੁਪਰ ਲਗਜ਼ਰੀ ਬ੍ਰਾਂਡ Balenciaga ਦੀ ਭਾਰਤੀ ਬਾਜ਼ਾਰਾਂ ਵਿੱਚ ਹੋਵੇਗੀ ਵਿਕਰੀ, RBL ਨਾਲ ਹੋਇਆ ਸਮਝੌਤਾ 

ਸੁਪਰ ਲਗਜ਼ਰੀ ਬ੍ਰਾਂਡ Balenciaga ਦੀ ਭਾਰਤੀ ਬਾਜ਼ਾਰਾਂ ਵਿੱਚ ਹੋਵੇਗੀ ਵਿਕਰੀ, RBL ਨਾਲ ਹੋਇਆ ਸਮਝੌਤਾ 

ਸੁਪਰ ਲਗਜ਼ਰੀ ਬ੍ਰਾਂਡ Balenciaga ਦੀ ਭਾਰਤੀ ਬਾਜ਼ਾਰਾਂ ਵਿੱਚ ਹੋਵੇਗੀ ਵਿਕਰੀ, RBL ਨਾਲ ਹੋਇਆ ਸਮਝੌਤਾ 

ਸੁਪਰ ਲਗਜ਼ਰੀ ਬ੍ਰਾਂਡ Balenciaga ਦੀ ਭਾਰਤੀ ਬਾਜ਼ਾਰਾਂ ਵਿੱਚ ਹੋਵੇਗੀ ਵਿਕਰੀ, RBL ਨਾਲ ਹੋਇਆ ਸਮਝੌਤਾ 

ਰਿਲਾਇੰਸ ਗਰੁੱਪ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਵਪਾਰਕ ਤੌਰ 'ਤੇ ਕਾਫੀ ਫੈਲਿਆ ਹੋਇਆ ਕਾਰੋਬਾਰ ਹੈ। ਟੈਲੀਕਾਮ ਤੋਂ ਲੈ ਕੇ ਰਿਟੇਲ ਤੱਕ ਹਰ ਤਰ੍ਹਾਂ ਦੇ ਕਾਰੋਬਾਰ ਵਿੱਚ ਰਿਲਾਇੰਸ ਨੇ ਖੂਬ ਤਰੱਕੀ ਕੀਤੀ ਹੈ। ਅਜੇ ਵੀ ਕੰਪਨੀ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਤੇ ਮਜ਼ਬੂਤ ਬਣਾਉਣ ਦੇ ਹਰ ਮੁਮਕਿੰਨ ਯਤਨ ਕਰ ਰਹੀ ਹੈ। ਇਸੇ ਦੇ ਚੱਲਦਿਆਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (Reliance Retail Ventures Ltd)ਦੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਟਿਡ (Reliance Brands Limited) ਭਾਵ RBL ਨੇ ਵਿਸ਼ਵ ਦੇ ਸੁਪਰ ਲਗਜ਼ਰੀ ਬ੍ਰਾਂਡ ਨੂੰ ਭਾਰਤੀ ਬਾਜ਼ਾਰਾਂ ਵਿੱਚ ਲਿਆਉਣ ਲਈ ਬੇਲੇਨਸਿਯਾਗਾ (Balenciaga)ਨਾਲ ਇੱਕ ਰਣਨੀਤਕ ਸਮਝੌਤਾ ਕੀਤਾ ਹੈ।

ਹੋਰ ਪੜ੍ਹੋ ...
  • Share this:
ਰਿਲਾਇੰਸ ਗਰੁੱਪ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਵਪਾਰਕ ਤੌਰ 'ਤੇ ਕਾਫੀ ਫੈਲਿਆ ਹੋਇਆ ਕਾਰੋਬਾਰ ਹੈ। ਟੈਲੀਕਾਮ ਤੋਂ ਲੈ ਕੇ ਰਿਟੇਲ ਤੱਕ ਹਰ ਤਰ੍ਹਾਂ ਦੇ ਕਾਰੋਬਾਰ ਵਿੱਚ ਰਿਲਾਇੰਸ ਨੇ ਖੂਬ ਤਰੱਕੀ ਕੀਤੀ ਹੈ। ਅਜੇ ਵੀ ਕੰਪਨੀ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਤੇ ਮਜ਼ਬੂਤ ਬਣਾਉਣ ਦੇ ਹਰ ਮੁਮਕਿੰਨ ਯਤਨ ਕਰ ਰਹੀ ਹੈ। ਇਸੇ ਦੇ ਚੱਲਦਿਆਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (Reliance Retail Ventures Ltd)ਦੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਟਿਡ (Reliance Brands Limited) ਭਾਵ RBL ਨੇ ਵਿਸ਼ਵ ਦੇ ਸੁਪਰ ਲਗਜ਼ਰੀ ਬ੍ਰਾਂਡ ਨੂੰ ਭਾਰਤੀ ਬਾਜ਼ਾਰਾਂ ਵਿੱਚ ਲਿਆਉਣ ਲਈ ਬੇਲੇਨਸਿਯਾਗਾ (Balenciaga)ਨਾਲ ਇੱਕ ਰਣਨੀਤਕ ਸਮਝੌਤਾ ਕੀਤਾ ਹੈ। ਇਸ ਲੰਬੇ ਸਮੇਂ ਦੇ ਫਰੈਂਚਾਇਜ਼ੀ ਸਮਝੌਤੇ ਦੇ ਤਹਿਤ, RBL ਭਾਰਤ ਵਿੱਚ ਬੇਲੇਨਸਿਯਾਗਾ (Balenciaga) ਦਾ ਇੱਕਮਾਤਰ ਭਾਈਵਾਲ ਹੋਵੇਗਾ।

1937 ਵਿੱਚ ਪੈਰਿਸ ਵਿੱਚ ਹੋਈ ਸੀ ਬੇਲੇਨਸਿਯਾਗਾ (Balenciaga) ਦੀ ਸ਼ੁਰੂਆਤ
ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਸਪੈਨਿਸ਼ ਵਿੱਚ ਜਨਮੇ ਕ੍ਰਿਸਟੋਬਲ ਬੇਲੇਨਸਿਯਾਗਾ (Balenciaga) ਨੇ 1937 ਵਿੱਚ ਪੈਰਿਸ ਵਿੱਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਬੇਲੇਨਸਿਯਾਗਾ (Balenciaga) ਫੈਸ਼ਨ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ, ਜੋ ਆਪਣੇ ਆਧੁਨਿਕ ਕੱਪੜਿਆਂ ਅਤੇ ਫੈਸ਼ਨ ਵਿੱਚ ਨਵੀਨਤਾਵਾਂ ਲਈ ਜਾਣਿਆ ਜਾਂਦਾ ਹੈ। ਡੇਮਨਾ 2015 ਤੋਂ ਬੇਲੇਨਸਿਯਾਗਾ ਦੀ ਕਲਾਤਮਕ ਨਿਰਦੇਸ਼ਕ (Artistic Director) ਰਹੀ ਹੈ ਅਤੇ ਉਦੋਂ ਤੋਂ ਬਾਲੇਨਸਿਯਾਗਾ ਨਵੀਆਂ ਉਚਾਈਆਂ ਤੱਕ ਪਹੁੰਚ ਰਹੀ ਹੈ। ਬਾਲੇਨਸਿਯਾਗਾ ਦੇ ਕਲੈਕਸ਼ਨ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਰੇਡੀ-ਮੇਡ ਕੱਪੜੇ ਅਤੇ ਐਕਸੈਸਰੀਜ਼ ਦੀ ਵੱਡੀ ਰੇਂਜ ਸ਼ਾਮਲ ਹਨ।

ਕੁਝ ਹੀ ਬ੍ਰਾਂਡਸ ਨੇ ਬੇਲੇਨਸਿਯਾਗਾ (Balenciaga)ਵਰਗੀ ਰਚਨਾਤਮਕਤਾ ਨੂੰ ਅਪਣਾਇਆ ਹੈ
ਇਸ ਸਮਝੌਤੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਰਿਲਾਇੰਸ ਬ੍ਰਾਂਡਸ ਲਿਮਟਿਡ (Reliance Brands Limited)ਦੇ MD ਦਰਸ਼ਨ ਮਹਿਤਾ, ਨੇ ਕਿਹਾ ਕਿ “ਦੁਨੀਆ ਦੇ ਕੁਝ ਬ੍ਰਾਂਡਾਂ ਨੇ ਸੱਚਮੁੱਚ ਬੇਲੇਨਸਿਯਾਗਾ (Balenciaga)ਦੀ ਰਚਨਾਤਮਕਤਾ ਨੂੰ ਅਪਣਾਇਆ ਹੈ। ਉਸ ਨੇ ਆਪਣੀਆਂ ਬੇਹਤਰੀਨ ਅਤੇ ਸਰਲ ਕ੍ਰਿਏਸ਼ਨ ਰਾਹੀਂ ਦੁਨੀਆਂ ਵਿੱਚ ਇੱਕ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬ੍ਰਾਂਡ ਨੂੰ ਪੇਸ਼ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ ਕਿਉਂਕਿ ਭਾਰਤੀ ਲਗਜ਼ਰੀ ਖਪਤਕਾਰ ਪਰਿਪੱਕ ਹੋ ਗਏ ਹਨ ਅਤੇ ਫੈਸ਼ਨ ਨੂੰ ਆਪਣੀ ਪਰਸਨੈਲਿਟੀ ਕ੍ਰਿਏਟਿਵ ਐਕਪ੍ਰੈਸ ਭਾਵ ਸ਼ਖਸੀਅਤ ਦੇ ਰਚਨਾਤਮਕ ਪ੍ਰਗਟਾਵੇ ਵਜੋਂ ਅਪਣਾ ਰਹੇ ਹਨ।
Published by:rupinderkaursab
First published:

Tags: Business, Businessman, Reliance

ਅਗਲੀ ਖਬਰ