ਰਜ਼ਾਮੰਦੀ ਨਾਲ ਬਣੇ ਸਰੀਰਕ ਸਬੰਧ, ਲਿਵ-ਇਨ ਰਿਸ਼ਤਾ ਟੁੱਟਣ ਤੇ ਬਲਾਤਕਾਰ ਨਹੀਂ ਬਣ ਜਾਂਦੇ - ਅਦਾਲਤ


Updated: January 15, 2019, 8:56 PM IST
ਰਜ਼ਾਮੰਦੀ ਨਾਲ ਬਣੇ ਸਰੀਰਕ ਸਬੰਧ, ਲਿਵ-ਇਨ ਰਿਸ਼ਤਾ ਟੁੱਟਣ ਤੇ ਬਲਾਤਕਾਰ ਨਹੀਂ ਬਣ ਜਾਂਦੇ - ਅਦਾਲਤ

Updated: January 15, 2019, 8:56 PM IST
ਮਨੀਸ਼ਾ ਪਾਂਡੇ

"ਲਿਵ ਇਨ ਸਾਥੀਆਂ ਵਿੱਚ ਸਹਿਮਤੀ ਨਾਲ ਬਣਿਆ ਸਰੀਰਕ ਸਬੰਧ ਬਲਾਤਕਾਰ ਨਹੀਂ ਹੈ", ਇਹ ਕਹਿਣਾ ਹੈ ਸੁਪਰੀਮ ਕੋਰਟ ਦਾ।
ਕੁਜ ਦਿਨ ਪਹਿਲਾਂ ਹੀ ਇੱਕ ਕੇਸ 'ਚ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਜੱਜ ਜਸਟਿਸ ਏ ਕੇ ਸੀਕਰੀ ਤੇ ਜਸਟਿਸ ਐੱਸ ਅਬਦੁਲ ਨਜ਼ੀਰ ਦੀ ਬੈਂਚ ਨੇ ਇਹ ਸਾਫ਼ ਕੀਤਾ ਕਿ "ਬਲਾਤਕਾਰ ਤੇ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ ਵਿੱਚ ਫ਼ਰਕ ਹੈ।"
ਮਾਮਲਾ ਮਹਾਰਾਸ਼ਟਰ ਦੀ ਇੱਕ ਨਰਸ ਦਾ ਸੀ ਜਿਸ ਨੇ ਆਪਣੇ ਡਾਕਟਰ ਸਾਥੀ ਤੇ ਵਿਆਹ ਦਾ ਵਾਅਦਾ ਕਰਨ ਤੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਮੁੱਕਰ ਜਾਂ ਦਾ ਆਰੋਪ ਲਾਇਆ ਸੀ। ਦੋਵੇਂ ਲਿਵ ਇਨ ਪਾਰਟਨਰ ਸਨ ਤੇ ਫਿਰ ਡਾਕਟਰ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ। ਸੁਪਰੀਮ ਕੋਰਟ ਨੇ ਨਰਸ ਵੱਲੋਂ ਦਾਖਲ ਅਰਜ਼ੀ ਨੂੰ ਖਾਰਿਜ ਕਰਦੇ ਹੋਏ ਇਹ ਫ਼ੈਸਲਾ ਸੁਣਾਇਆ।

ਅਦਾਲਤ ਨੇ ਇੰਜ ਵੀ ਕਿਹਾ ਕਿ ਇਸ ਗੱਲ ਤੇ ਬਾਰੀਕੀ ਨਾਲ ਗ਼ੌਰ ਕਰਨਾ ਜ਼ਰੂਰੀ ਹੈ ਕਿ ਆਦਮੀ ਦੀ ਅਸਲ ਮਨਸ਼ਾ ਕੀ ਹੈ। ਉਹ ਅਸਲ 'ਚ ਔਰਤ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਕਿ ਝੂਠਾ ਵਾਇਆ ਕਰ ਕੇ ਔਰਤ ਦੇ ਭਰੋਸੇ ਦਾ ਗ਼ਲਤ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਝੂਠੀ ਮਨਸ਼ਾ, ਝੂਠਾ ਵਾਇਆ ਠੱਗੀ, ਤੇ ਧੋਖਾਧੜੀ ਹੈ। ਪਰ ਜੇ ਕਿਸੇ ਹਾਲਾਤ ਕਾਰਨ ਆਦਮੀ ਲਿਵ ਇਨ ਚ ਰਹਿਣ ਦੇ ਬਾਵਜੂਦ ਵੀ ਔਰਤ ਨਾਲ ਵਿਆਹ ਨਾ ਕਾਰਾ ਸਕੇ ਤਾਂ ਲਿਵ ਇਨ ਦੇ ਅੰਦਰ ਸਹਿਮਤੀ ਨਾਲ ਬਣੇ ਸਰੀਰਕ ਸਬੰਧ, ਲਿਵ ਇਨ ਟੁੱਟਣ ਤੇ ਬਲਾਤਕਾਰ ਨਹੀਂ ਬਣ ਜਾਂਦੇ।

ਸਮਾਜ ਬਾਦਲ ਰਿਹਾ ਹੈ, ਰਿਸ਼ਤਿਆਂ ਦਾ ਸਵਰੂਪ ਬਦਲਾ ਰਿਹਾ ਹੈ। ਸੈਕਸ ਨੈਤਿਕਤਾ ਦੀ ਜਕੜਨ ਤੋਂ ਆਜ਼ਾਦ ਹੋ ਰਿਹਾ ਹੈ। ਹੁਣ ਵਿਆਹ ਹੀ ਨਹੀਂ, ਨੌਕਰੀ ਕਰਨਾ ਤੇ ਆਪਣੇ ਪੈਰਾਂ ਤੇ ਖੜੇ ਹੋਣਾ ਜ਼ਿਆਦਾ ਵੱਡਾ ਮਕਸਦ ਬਣ ਗਿਆ ਹੈ। ਵਿਆਹ ਦੀ ਉਮਰ ਵੱਧ ਰਹੀ ਹੈ ਤੇ ਵਿਆਹ ਤੋਂ ਬਿਨਾ ਸਰੀਰਕ ਸਬੰਧ ਬਣਾਉਣਾ ਕੋਈ ਹੈਰਾਨੀ ਦੀ ਗੱਲ ਨਹੀਂ ਰਹਿ ਗਈ।

ਇਹਨਾਂ ਸਾਰੇ ਬਦਲਾਵਾਂ ਵਿੱਚ ਜੋ ਚੀਜ਼ ਅੱਜ ਵੀ ਨਹੀਂ ਬਦਲੀ ਉਹ ਹੈ ਕਿ ਦੁਨੀਆ ਮਰਦਾਂ ਦੀ ਹੀ ਹੈ। ਦੁਨੀਆ ਦੀ 90 ਫ਼ੀਸਦੀ ਤੋਂ ਜ਼ਿਆਦਾ ਜਾਇਦਾਦ ਤੇ ਮਰਦਾਂ ਦਾ ਕਬਜ਼ਾ ਹੈ। ਔਰਤਾਂ ਆਰਥਿਕ ਹਾਲਾਤ ਕਰ ਕੇ ਘਰੋਂ ਨਬਹਾਰ ਜਾ ਕੇ ਨੌਕਰੀ ਜ਼ਰੂਰ ਕਰਨ ਲੱਗ ਪੈਣ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਓਹਨਾ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਮਿਲੀ ਹੈ। ਪਿਤਰੀ ਸੱਤਾ ਸਿਰਫ਼ ਇੱਕ ਅੱਧਾ ਇੰਚ ਹੀ ਅੱਗੇ ਖਿਸਕੀ ਹੈ।

ਅਜਿਹੇ 'ਚ ਚਾਹੇ ਵਿਆਹ ਹੋਵੇ ਜਾਂ ਲਿਵ ਇਨ, ਆਦਮੀ ਨਾਲ ਹਰ ਸਬੰਧ ਵਿੱਚ ਸਭ ਤੋਂ ਅਖੀਰਲੇ ਪੜਾਅ ਤੇ ਔਰਤ ਹੀ ਖੜੀ ਹੈ। ਕੋਰਟ ਦਾ ਦਰਵਾਜ਼ਾ ਵੀ ਜ਼ਿਆਦਾਤਰ ਔਰਤਾਂ ਹੀ ਖੜਕਾ ਰਹੀਆਂ ਹਨ ਕਿਉਂਕਿ ਚਾਹੇ ਵਿਆਹ ਹੋਵੇ ਜਾਂ ਲਿਵ-ਇਨ ਰਿਸ਼ਤਾ, ਕੀਮਤ ਜ਼ਿਆਦਾਤਰ ਔਰਤਾਂ ਹੀ ਚੁਕਾ ਰਹੀਆਂ ਹਨ।

ਹਜ਼ਾਰਾਂ ਸਾਲਾਂ ਦੀ ਪਰਵਰਿਸ਼ ਕੁਜ ਅਜਿਹੀ ਹੈ ਕਿ ਔਰਤਾਂ ਨੂੰ ਸੈਕਸ ਆਪਣੇ ਸੁੱਖ ਤੋਂ ਜ਼ਿਆਦਾ ਪਿਆਰ ਤੇ ਸੁਰੱਖਿਆ ਦੀ ਗਾਰੰਟੀ ਲੱਗਦਾ ਹੈ। ਉਹ ਸੈਕਸ ਬਦਲੇ ਵਿਆਹ ਦਾ ਵਾਇਆ ਚਾਹੁੰਦੀਆਂ ਨੇ। ਉਹ ਵਿਆਹ ਚਾਹੁੰਦੀਆਂ ਨੇ ਕਿਉਂਕਿ ਵਿਆਹ ਵਿੱਚ ਸੁਰੱਖਿਆ ਹੈ, ਗਾਰੰਟੀ ਹੈ, ਸਮਾਜਿਕ ਸਵੀਕਾਰਨਾ ਹੈ ਸਾਰਾ ਜੀਵਨ ਵਾਇਆ ਨਿਭਾਉਣ ਦਾ ਵਾਇਆ ਹੈ। ਔਰਤਾਂ ਵਾਇਆ ਚਾਹੁੰਦੀਆਂ ਨੇ।

ਵਾਅਦੇ ਪੂਰੇ ਨਹੀਂ ਹੋ ਰਹੇ। ਪਿਆਰ ਦੇ ਵਾਅਦੇ ਤਾਂ ਵਿਆਹ ਨੇ ਵੀ ਪੂਰੇ ਨਹੀਂ ਕੀਤੇ, ਪਰ ਵਿਆਹ ਘੱਟੋ ਘੱਟ ਸਮਾਜਿਕ ਸੁਰੱਖਿਆ ਦਾ ਵਾਇਆ ਪੂਰਾ ਕਰਦਾ ਸੀ। ਲਿਵ ਇਨ ਨੇ ਉਸ ਵਾਅਦੇ ਨੂੰ ਵੀ ਖੋਹ ਲਿਆ ਹੈ। ਹੁਣ ਆਦਮੀਆਂ ਲਈ ਬਹੁਤ ਆਸਾਨ ਹੋ ਗਿਆ ਹੈ, ਵਾਇਆ ਕਰਨਾ ਤੇ ਮੁੱਕਰ ਜਾਣਾ ਕਿਉਂਕਿ ਕੋਈ ਜ਼ਿੰਮੇਵਾਰੀ ਨਹੀਂ ਕੋਈ ਗਾਰੰਟੀ ਨਹੀਂ।

ਅਦਾਲਤਾਂ ਅਜਿਹੇ ਰਿਸ਼ਤਿਆਂ ਨੂੰ ਮਾਨਤਾ ਦੇ ਕੇ ਔਰਤਾਂ ਦੇ ਅਧਿਕਾਰ ਤੈਅ ਕਰ ਰਹੀਆਂ ਨੇ, ਪਰ ਮੁਸ਼ਕਲਾਂ ਸੁਲਝਦੀਆਂ ਨਹੀਂ ਦਿਸ ਰਹੀਆਂ।

ਔਰਤ -ਮਰਦ ਵਿੱਚ ਸਾਡੀਆਂ ਤੋਂ ਚੱਲਦਾ ਆ ਰਿਹਾ ਅਸੰਤੁਲਨ ਸਿਰਫ਼ ਇੱਕੋ ਤਰੀਕਾ ਨਾਲ ਟੁੱਟ ਸਕਦਾ ਹੈ ਉਹ ਹੈ ਔਰਤਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਵੈ ਨਿਰਭਰ ਹੋਣਾ। ਜਾਇਦਾਦ ਤੇ ਆਪਣੇ ਫ਼ੈਸਲਿਆਂ ਤੇ ਪੂਰਾ ਅਧਿਕਾਰ ਹੀ ਔਰਤ ਨੂੰ ਆਪਣੇ ਸਰੀਰ ਤੇ ਪੂਰ ਅਧਿਕਾਰ ਦੇ ਸਕਦਾ ਹੈ। ਔਰਤ ਜੇ ਖ਼ੁਦ ਨੂੰ ਸੁਰੱਖਿਆ ਦੇ ਸਕੇ ਤਾਂ ਉਸ ਨੂੰ ਹਨ ਚੀਜ਼ਾਂ ਦੀ ਕੋਈ ਲੋੜ ਨਹੀਂ ਪਵੇਗੀ।

ਫਿਰ ਜੇ ਵਿਆਹ ਦਾ ਵਾਇਦਾ ਕਰ ਕੇ ਜੇ ਕੋਈ ਮੁੱਕਰ ਵੀ ਗਿਆ ਤਾਂ ਔਰਤ ਇਹ ਨਹੀਂ ਸੋਚੇਗੀ ਕਿ ਓਹਨਾ ਵਿਚਕਾਰ ਸਬੰਧ ਬਲਾਤਕਾਰ ਸੀ ਤੇ ਇਨਸਾਫ਼ ਲਈ ਉਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ। ਉਹ ਸੋਚੇਗੀ ਕਿ ਆਦਮੀ ਭਰੋਸੇ ਦੇ ਲਾਇਕ ਨਹੀਂ ਸੀ ਤੇ ਓਹਨੇ ਪਹਿਚਾਣ ਕਰਨ 'ਚ ਗ਼ਲਤੀ ਕੀਤੀ। ਜੋ ਭਰੋਸੇ ਲਾਇਕ ਨਹੀਂ ਉਹ ਵਿਆਹ ਦੇ ਲਾਇਕ ਕਿਵੇਂ ਹੋ ਸਕਦਾ ਹੈ। ਮੰਗਾਂ ਦੀ ਥਾਂ ਔਰਤਾਂ ਨੂੰ ਆਪਣੇ ਆਪ ਤੋਂ ਸੁਰੱਖਿਆ ਮੰਗਣੀ ਚਾਹੀਦੀ ਹੈ। ਔਰਤਾਂ ਨੂੰ ਆਪ ਆਪਣੇ ਲਾਇਕ ਬਣਨਾ ਜ਼ਰੂਰੀ ਹੈ।
First published: January 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...