
ਸਰਵੇ 'ਚ ਹੋਏ ਹੈਰਾਨੀਜਨਕ ਖੁਲਾਸੇ, 70% ਔਰਤਾਂ ਜ਼ੁਲਮ ਖਿਲਾਫ ਰਹਿੰਦੀਆਂ ਹਨ ਚੁੱਪ (ਫਾਈਲ ਫੋਟੋ)
Women Silence on oppression is Deadly: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਔਰਤਾਂ 'ਤੇ ਜ਼ੁਲਮ ਹੁੰਦਾ ਹੈ ਤੇ ਔਰਤਾਂ ਇਸ ਨੂੰ ਸਹਿਣ ਵੀ ਕਰਦੀਆਂ ਹਨ। ਹਾਲਾਂਕਿ ਬਦਲਦੇ ਸਮੇਂ ਨਾਲ ਕੁਝ ਔਰਤਾਂ ਤਾਕਤਵਰ ਵੀ ਬਣੀਆਂ ਹਨ ਤੇ ਜ਼ੁਲਮ ਨਾਲ ਲੜਨ ਦੀ ਤਾਕਤ ਵੀ ਰੱਖਦੀਆਂ ਹਨ। ਪਰ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਸਹਿਣਸ਼ੀਲ ਹੁੰਦੀਆਂ ਹਨ, ਉਹ ਸਭ ਕੁਝ ਚੁੱਪਚਾਪ ਝੱਲਦੀਆਂ ਹਨ। ਭਾਰਤੀ ਸੰਦਰਭ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੈ।
ਸਾਡੇ ਸਮਾਜ ਵਿੱਚ ਸ਼ੁਰੂ ਤੋਂ ਹੀ ਔਰਤਾਂ ਨੂੰ ਘੱਟ ਬੋਲਣ ਦੀ ਹਿਦਾਇਤ ਦਿੱਤੀ ਜਾਂਦੀ ਰਹੀ ਹੈ। ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਅਤੇ ਵੱਡੇ ਹੋਣ ਤੋਂ ਲੈ ਕੇ ਬੁਢਾਪੇ ਤੱਕ ਉਸ ਨੂੰ ਇਨ੍ਹਾਂ ਹਦਾਇਤਾਂ ਅਤੇ ਬੰਦਿਸ਼ਾਂ ਦੇ ਅਧੀਨ ਰਹਿਣਾ ਪੈਂਦਾ ਹੈ। ਇਸੇ ਲਈ ਔਰਤ ਨੂੰ ਸਹਿਣਸ਼ੀਲਤਾ ਦੀ ਮੂਰਤ ਕਿਹਾ ਗਿਆ ਹੈ ਪਰ ਜੇਕਰ ਉਸ 'ਤੇ ਹੋ ਰਹੇ ਜ਼ੁਲਮਾਂ ਬਾਰੇ ਚੁੱਪੀ ਨਾ ਤੋੜੀ ਗਈ ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ। ਅਜਿਹੀ ਸਹਿਣਸ਼ੀਲਤਾ ਦੇਸ਼ ਅਤੇ ਸਮੁੱਚੇ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਐੱਨ.ਐੱਫ.ਐੱਚ.ਐੱਸ.-5 ਯਾਨੀ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਮੁਤਾਬਕ ਦੇਸ਼ ਦੇ 11 ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲਗਭਗ 70 ਫੀਸਦੀ ਔਰਤਾਂ ਆਪਣੇ 'ਤੇ ਹੋਏ ਜ਼ੁਲਮਾਂ ਬਾਰੇ ਕਦੇ ਨਹੀਂ ਦੱਸਦੀਆਂ ਅਤੇ ਨਾ ਹੀ ਕਦੇ ਕਿਸੇ ਤੋਂ ਕਿਸੇ ਤਰ੍ਹਾਂ ਦੀ ਮਦਦ ਲੈਂਦੀਆਂ ਹਨ।
ਇਸ ਰਿਪੋਰਟ ਮੁਤਾਬਕ ਦੇਸ਼ ਵਿੱਚ ਅਸਾਮ-ਬਿਹਾਰ, ਮਨੀਪੁਰ, ਸਿੱਕਮ ਅਤੇ ਜੰਮੂ-ਕਸ਼ਮੀਰ ਵਰਗੇ ਰਾਜ ਅਜਿਹੇ ਹਨ, ਜਿੱਥੇ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਰਾਜਾਂ ਵਿੱਚ ਅਜਿਹੀਆਂ ਔਰਤਾਂ ਦੀ ਗਿਣਤੀ 80 ਫੀਸਦੀ ਤੋਂ ਵੱਧ ਹੈ। ਇਸ ਦੇ ਨਾਲ ਹੀ ਤ੍ਰਿਪੁਰਾ, ਤੇਲੰਗਾਨਾ, ਪੱਛਮੀ ਬੰਗਾਲ, ਮਹਾਰਾਸ਼ਟਰ, ਗੋਆ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਚੁੱਪਚਾਪ ਹਰ ਜ਼ੁਲਮ ਸਹਿਣ ਵਾਲੀਆਂ ਔਰਤਾਂ ਦੀ ਗਿਣਤੀ 70 ਫੀਸਦੀ ਤੋਂ ਵੱਧ ਹੈ।
ਮਦਦ ਮੰਗਣ ਵਾਲੀਆਂ ਔਰਤਾਂ
ਜ਼ਿਆਦਾਤਰ ਔਰਤਾਂ ਜ਼ੁਲਮ ਕਰਨ ਵਾਲੇ ਖਿਲਾਫ ਨਾ ਸ਼ਿਕਾਇਤ ਕਰਦੀਆਂ ਹਨ ਤੇ ਨਾ ਹੀ ਖੁੱਦ ਜ਼ੁਲਮ ਖਿਲਾਫ ਲੜਦੀਆਂ ਹਨ। ਪਰ ਕੁਝ ਔਰਤਾਂ ਮਦਦ ਦੀ ਮੰਗ ਜ਼ਰੂਰ ਕਰਦੀਆਂ ਹਨ। ਹੁਣ ਜੇਕਰ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਜਾਂ ਮਦਦ ਮੰਗਣ ਦੀ ਗੱਲ ਕਰੀਏ ਤਾਂ ਇਹ ਅੰਕੜੇ ਕਾਫੀ ਨਿਰਾਸ਼ਾਜਨਕ ਹਨ। NFHS-5 ਦੇ ਅਨੁਸਾਰ, ਦੇਸ਼ ਵਿੱਚ 10 ਪ੍ਰਤੀਸ਼ਤ ਤੋਂ ਘੱਟ ਔਰਤਾਂ ਹਨ ਜੋ ਆਪਣੇ ਉੱਤੇ ਹੋਏ ਜ਼ੁਲਮਾਂ ਲਈ ਦੂਜਿਆਂ ਤੋਂ ਮਦਦ ਮੰਗਦੀਆਂ ਹਨ।
ਅਸਾਮ, ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ ਅਤੇ ਜੰਮੂ-ਕਸ਼ਮੀਰ ਅਜਿਹੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਜਿੱਥੇ 10 ਫੀਸਦੀ ਤੋਂ ਵੀ ਘੱਟ ਔਰਤਾਂ ਆਪਣੇ ਨਾਲ ਹੋਏ ਜ਼ੁਲਮ ਲਈ ਮਦਦ ਮੰਗਦੀਆਂ ਹਨ। ਇਸ ਸਰਵੇਖਣ ਦੌਰਾਨ ਹਿੰਸਾ ਅਤੇ ਜ਼ੁਲਮ ਤੋਂ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਮਦਦ ਲਈ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ, ਗੁਆਂਢੀਆਂ, ਪੁਲਿਸ, ਵਕੀਲਾਂ ਅਤੇ ਧਾਰਮਿਕ ਆਗੂਆਂ ਦੀ ਮਦਦ ਲੈਂਦੀਆਂ ਹਨ। ਇਸ ਤੋਂ ਇਲ਼ਾਵਾ ਜੋ ਔਰਤਾਂ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ ਉਨ੍ਹਾਂ ਦੇ ਸਰੀਰ ਦੇ ਕੁਝ ਹਿੱਸਿਆਂ 'ਤੇ ਸੱਟਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਸਰਵੇਖਣ ਅਨੁਸਾਰ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਅੱਖਾਂ, ਫ੍ਰੈਕਚਰ, ਸੜਨ, ਕੱਟਣ ਅਤੇ ਦੰਦਾਂ ਵਰਗੀਆਂ ਘਟਨਾਵਾਂ ਵਿੱਚ ਸਭ ਤੋਂ ਵੱਧ ਪੀੜਤ ਹੁੰਦੀਆਂ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।