ਸੂਰਜ 15 ਜੂਨ, 2023 ਨੂੰ ਸ਼ਾਮ 6:07 ਵਜੇ ਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ। ਸੂਰਜ ਇੱਕ ਮਹੀਨੇ ਲਈ ਮਿਥੁਨ ਰਾਸ਼ੀ ਵਿੱਚ ਰਹੇਗਾ ਅਤੇ ਫਿਰ 16 ਜੁਲਾਈ, 2023 ਨੂੰ ਸਵੇਰੇ 4:59 ਵਜੇ ਕਰਕ ਰਾਸ਼ੀ ਵਿੱਚ ਗੋਚਰ ਕਰੇਗਾ। ਸਿੰਘ ਰਾਸ਼ੀ ਦਾ ਸੁਆਮੀ ਸੂਰਜ ਗ੍ਰਹਿ ਹੈ। ਜਿੱਥੇ ਸੂਰਜ ਮੇਖ ਰਾਸ਼ੀ ਵਿੱਚ ਆਪਣੇ ਉੱਚ ਸਥਾਨ ਉੱਤੇ ਹੈ, ਉੱਥੇ ਸੂਰਜ ਤੁਲਾ ਵਿੱਚ ਆਪਣੀ ਕਮਜ਼ੋਰ ਦਸ਼ਾ ਵਿੱਚ ਹੈ। ਮਿਥੁਨ ਦਾ ਸ਼ਾਸਕ ਗ੍ਰਹਿ ਬੁਧ ਹੈ ਅਤੇ ਮਿਥੁਨ ਦੀ ਰਾਸ਼ੀ ਦੋਹਰੀ ਹੈ ਅਤੇ ਇਸ ਦਾ ਤੱਤ ਹਵਾ ਹੈ ਅਤੇ ਸੂਰਜ ਅਗਨੀ ਤੱਤ ਦਾ ਮੁੱਖ ਗ੍ਰਹਿ ਹੈ। ਇਸ ਲਈ ਮਿਥੁਨ ਵਿੱਚ ਸੂਰਜ ਦਾ ਗੋਚਰ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਤ ਕਰੇਗਾ। ਆਓ ਜਾਣਦੇ ਹਾਂ ਕਿ ਜੂਨ ਵਿੱਚ ਸੂਰਜ ਦੇ ਗੋਚਰ ਨਾਲ ਕਿਹੜੀਆਂ ਰਾਸ਼ੀਆਂ ਉੱਤੇ ਕੀ ਪ੍ਰਭਾਵ ਪਵੇਗਾ:
ਮਿਥੁਨ: ਮਿਥੁਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਸ਼ੁਭ ਰਹੇਗਾ ਕਿਉਂਕਿ ਇਸ ਨਾਲ ਤੁਹਾਡੀ ਫਿਜ਼ੂਲ ਖਰਚੀ ਘਟੇਗੀ। ਆਪਣੀ ਸਿਹਤ ਦਾ ਧਿਆਨ ਰੱਖੋ। ਸਾਵਧਾਨ ਰਹੋ ਤੇ ਆਸਾਨੀ ਨਾਲ ਕਿਸੇ ਤੋਂ ਪ੍ਰਭਾਵਿਤ ਨਾ ਹੋਵੋ। ਪੁਰਖਿਆਂ ਦੀ ਜਾਇਦਾਦ ਨੂੰ ਲੈ ਕੇ ਭੈਣ-ਭਰਾ ਵਿਚਕਾਰ ਮਤਭੇਦ ਪੈਦਾ ਹੋ ਸਕਦੇ ਹਨ। ਰਾਜਨੀਤਕ ਖੇਤਰ ਨਾਲ ਜੁੜੇ ਲੋਕਾਂ ਨੂੰ ਸਾਵਧਾਨ ਰਹਿਣਾ ਹੋਵੇਗਾ।
ਕਰਕ: ਪਰਿਵਾਰ ਵਿੱਚ ਕੋਈ ਸ਼ੁਭ ਕੰਮ ਹੋ ਸਕਦਾ ਹੈ। ਸਮਾਜ ਵਿੱਚ ਤੁਹਾਡਾ ਸਨਮਾਨ ਵਧੇਗਾ। ਇਸ ਦੌਰਾਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਸਾਵਧਾਨ ਰਹੋ। ਵਿਦਿਆਰਥੀਆਂ ਲਈ ਇਹ ਸਮਾਂ ਸਹੀ ਰਹੇਗਾ।
ਕੰਨਿਆ: ਕੰਮਕਾਜ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਕਰੋ ਅਤੇ ਸੀਨੀਅਰ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰੱਖੋ, ਲਾਭ ਮਿਲੇਗਾ। ਆਯਾਤ-ਨਿਰਯਾਤ ਦੇ ਕਾਰੋਬਾਰ ਵਿਚ ਮੁਨਾਫੇ ਦੀ ਸਥਿਤੀ ਪੈਦਾ ਹੋ ਰਹੀ ਹੈ। ਜੇ ਤੁਸੀਂ ਵਿਦਿਆਰਥੀ ਹੋ ਤਾਂ ਧਿਆਨ ਦਿਓ, ਕਿਉਂਕਿ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਸਮਾਂ ਅਨੁਕੂਲ ਸਾਬਤ ਹੋਵੇਗਾ।
ਤੁਲਾ: ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪੈਸੇ ਨਾਲ ਸਬੰਧਤ ਦਿੱਕਤਾਂ ਆ ਸਕਦੀਆਂ ਹਨ ਇਸ ਲਈ ਸਮਝਦਾਰੀ ਨਾਲ ਨਿਵੇਸ਼ ਕਰੋ, ਜਲਦਬਾਜ਼ੀ ਵਿੱਚ ਕੰਮ ਵਿਗੜ ਸਕਦਾ ਹੈ। ਵਿਰੋਧੀ ਧਿਰ ਤੁਹਾਡੇ ਉੱਤੇ ਹਾਵੀ ਰਹੇਗੀ। ਕਿਸੇ ਨੂੰ ਵੀ ਪੈਸੇ ਉਧਾਰ ਦੇਣ ਤੋਂ ਬਚੋ। ਧਾਰਮਿਕ ਕਾਰਜਾਂ ਅਤੇ ਅਨਾਥ ਆਸ਼ਰਮ ਆਦਿ ਵਿੱਚ ਹਿੱਸਾ ਲਓ ਤੇ ਦਾਨ-ਪੁੰਨ ਕਰੋ।
ਮੀਨ: ਪੈਸੇ ਦੇ ਲੈਣ-ਦੇਣ ਵਿੱਚ ਲਾਪਰਵਾਹੀ ਨਾ ਕਰੋ। ਖਰਚਿਆਂ 'ਤੇ ਕਾਬੂ ਰੱਖੋ। ਛੋਟੇ ਭੈਣ-ਭਰਾਵਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹਿ ਸਕਦਾ ਹੈ। ਇਸ ਸਮੇਂ ਦੌਰਾਨ ਆਪਣੀ ਬੋਲੀ 'ਤੇ ਕਾਬੂ ਰੱਖੋ ਅਤੇ ਕਿਸੇ ਵੀ ਕਾਰਜ ਯੋਜਨਾ ਨੂੰ ਪੂਰਾ ਹੋਣ ਤੱਕ ਜਨਤਕ ਨਾ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Astrology18, Horoscope