Solar Eclipse in India: ਅੱਜ ਸ਼ਾਮ ਨੂੰ ਸੂਰਜ ਗ੍ਰਹਿਣ ਲੱਗੇਗਾ। ਇਹ ਸਾਲ 2022 ਦਾ ਅਖ਼ਰੀ ਸੂਰਜ ਗ੍ਰਹਿਣ ਹੋਵੇਗਾ। ਇਸ ਸੂਰਜ ਗ੍ਰਹਿਣ ਦਾ ਪ੍ਰਭਵਾਨ ਕਾਫ਼ੀ ਲੰਮਾ ਰਹੇਗਾ। ਅੱਜ ਸ਼ਾਮ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ ਵਿੱਚ ਕੁੱਲ 4 ਘੰਟੇ ਤੇ 3 ਮਿੰਟ ਰਹੇਗਾ। ਧਰਮ ਮਾਨਤਾਵਾਂ ਤੇ ਜੋਤਿਸ਼ ਸੰਸਾਰ ਵਿੱਚ ਗ੍ਰਹਿਣ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਤੇ ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਦੇ ਮਾੜੇ ਪ੍ਰਭਾਵਾ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਵੀ ਦੱਸੇ ਗਏ ਹਨ। ਆਓ ਜਾਣੇਦ ਹਾਂ ਕਿ ਅੱਜ ਦਾ ਇਹ ਸੂਰਜ ਗ੍ਰਹਿਣ ਕਿੰਨਾਂ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗ੍ਰਹਿਣ ਸਾਡੀਆਂ ਰਾਸ਼ੀਆਂ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ। ਰਾਸ਼ੀਆਂ ਸੂਰਜ ਮੰਡਲ ਦੇ ਗ੍ਰਹਿਆਂ ਨਾਲ ਵਿਸ਼ੇਸ਼ ਸੰਬੰਧ ਰੱਖਦੀਆਂ ਹਨ। ਇਸ ਕਰਕੇ ਗ੍ਰਹਿਆਂ ਦੀ ਸਥਿਤੀ ਅਨੁਸਾਰ ਇਸ ਸੂਰਜ ਗ੍ਰਹਿਣ ਦਾ ਪ੍ਰਭਾਵ ਰਾਸ਼ੀਆਂ ਉੱਤੇ ਵੀ ਪਵੇਗਾ। ਅੱਜ ਇਸ ਸੂਰਜ ਗ੍ਰਹਿਣ ਦੌਰਾਨ ਕੁੱਲ 12 ਰਾਸ਼ੀਆਂ ਵਿੱਚ 4 ਰਾਸ਼ੀਆਂ ਪ੍ਰਭਾਵਿਤ ਹੋਣਗੀਆਂ। ਆਓ ਜਾਣਦੇ ਹਾਂ ਕਿ ਜੋਤਿਸ਼ ਸ਼ਾਸਤਰ ਅਨੁਸਾਰ ਉਹ ਰਾਸ਼ੀਆਂ ਕਿਹੜੀਆਂ ਹਨ।
ਸੂਰਜ ਗ੍ਰਹਿਣ ਦਾ ਰਾਸ਼ੀਆਂ ਉੱਤੇ ਪ੍ਰਭਾਵ
ਤੁਲਾ- ਤੁਲਾ ਰਾਸ਼ੀ ਦੇ ਲੋਕਾਂ ਉੱਤੇ ਇਸ ਸੂਰਜ ਗ੍ਰਹਿਣ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਵਧੇਰੇ ਅਤਿਆਤ ਵਰਤਣ ਦੀ ਲੋੜ ਹੈ। ਇਸ ਪ੍ਰਭਾਵ ਕਰਕੇ ਇਸ ਰਾਸ਼ੀ ਨਾਲ ਸੰਬੰਧਤ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਨਾਕਰਾਤਮਕ ਊਰਜਾ ਦਾ ਪ੍ਰਭਾਵ ਵੀ ਵਧ ਸਕਦਾ ਹੈ।
ਮਿਥੁਨ- ਅੱਜ ਦਾ ਸੂਰਜ ਗ੍ਰਹਿਣ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਵੀ ਕਈ ਪੱਖਾਂ ਤੋਂ ਪ੍ਰਭਾਵਿਤ ਕਰੇਗਾ। ਇਸ ਕਰਕੇ ਮਿਥੁਨ ਰਾਸ਼ੀ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਆਰਥਿਕ ਤੰਗੀ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ ਤੁਹਾਡੀ ਜਮ੍ਹਾਂ ਪੂੰਜੀ ਵੀ ਖ਼ਰਚ ਹੋ ਸਕਦੀ ਹੈ ਅਤੇ ਤੁਹਾਡੇ ਚੱਲ ਰਹੇ ਕਿਸੇ ਕੰਮ ਵਿੱਚ ਵੀ ਰੁਕਾਵਟ ਆ ਸਕਦੀ ਹੈ।
ਮਕਰ- ਸੂਰਜ ਗ੍ਰਹਿਣ ਦੌਰਾਨ ਸ਼ਨੀ ਦੀ ਚਾਲ ਬਦਲਣ ਕਰਕੇ ਮਕਰ ਰਾਸ਼ੀ ਦੇ ਲੋਕ ਪ੍ਰਭਾਵਿਤ ਹੋਣਗੇ। ਇਸ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਤੁਹਾਡੀ ਆਰਥਿਕਤਾ ਵੀ ਪ੍ਰਭਾਵਿਤ ਹੋ ਸਕਦੀ ਹੈ। ਨੌਕਰੀ ਤੇ ਕਾਰੋਬਾਰ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਤੁਹਾਨੂੰ ਸੰਜਮ ਬਣਾਉਣ ਤੇ ਆਪਣੀ ਹਊਮੈਂ ਨੂੰ ਕੰਟਰੌਲ ਕਰਨ ਦੀ ਲੋੜ ਹੈ।
ਮੇਸ਼- ਅੱਜ ਦਾ ਸੂਰਜ ਗ੍ਰਹਿਣ ਮੇਸ਼ ਰਾਸ਼ੀ ਨੂੰ ਵਿਸ਼ੇਸ਼ ਤੌਰ ਉੱਤੇ ਪ੍ਰਭਾਵਿਤ ਕਰੇਗਾ। ਇਸ ਦੌਰਾਨ ਮੇਸ਼ ਰਾਸ਼ੀ ਨਾਲ ਸੰਬੰਧਤ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਸੂਰਜ ਗ੍ਰਹਿਣ ਦੌਰਾਨ ਤੁਹਾਡੇ ਰਿਸ਼ਤੇ ਵੀ ਪ੍ਰਭਾਵਿਤ ਹੋ ਸਕਦੇ ਹਨ। ਰਿਸ਼ਤਿਆਂ ਵਿਚਲਾ ਤਾਲ ਮੇਲ ਵਿਗੜ ਸਕਦਾ ਹੈ ਤੇ ਤੁਹਾਡੇ ਪਾਟਨਰ ਨੂੰ ਸਰੀਰਕ ਸਮੱਸਿਆ ਦਾ ਸਾਹਮਣਆ ਵੀ ਕਰਨਾ ਪੈ ਸਕਦਾ ਹੈ। ਇਸ ਦੌਰਾਨ ਵਿੱਤੀ ਜਾਂ ਨਿਵੇਸ਼ ਦੇ ਮਾਮਲਿਆਂ ਵਿੱਚ ਵੀ ਗੜਬੜ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Solar Eclipse, Suraj Grahan 2022, Surya Grahan 2022, Zodiac