• Home
  • »
  • News
  • »
  • lifestyle
  • »
  • SUSTAINABLE FASHION FOOTWEAR MADE FROM DAMAGED TYRES TYRON TEENAGER ENTREPRENEURS REAL LIFE STORY GH AP AS

ਪੁਰਾਣੇ ਖ਼ਰਾਬ ਟਾਇਰਾਂ ਤੋਂ ਚੱਪਲਾਂ ਬਣਾਉਣ ਦੀ ਸੋਚ ਨੇ ਬੱਚਿਆਂ ਨੂੰ ਬਣਾਇਆ Entrepreneur

ਦੱਸ ਦੇਈਏ ਕਿ ਦਿਵਿਆ ਸਿਜਵਾਲੀ ਆਪਣੀ ਕੰਪਨੀ ਦੀ ਚੀਫ ਆਪਰੇਟਿੰਗ ਅਫਸਰ ਅਤੇ ਚੀਫ ਲੀਗਲ ਅਫਸਰ ਹੈ। ਦੂਜੇ ਪਾਸੇ, ਪਾਰਥ ਪੁਰੀ ਟਾਇਰੋਨ (Tyron) ਦੇ ਚੀਫ ਮਾਰਕੀਟਿੰਗ ਅਫਸਰ ਅਤੇ ਚੀਫ ਟੈਕਨਾਲੋਜੀ ਅਫਸਰ ਹਨ।

  • Share this:
ਜੇ ਹਿੰਮਤ ਹੋਵੇ, ਹੌਸਲੇ ਬੁਲੰਦ ਹੋਣ ਤੇ ਸੁਪਨੇ ਵੱਡੇ ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਖੇਡਣ ਦੀ ਉਮਰ 'ਚ ਬੱਚੇ ਅਕਸਰ ਆਪਣੇ ਭਵਿੱਖ ਲਈ ਆਪਣੇ ਮਾਤਾ-ਪਿਤਾ 'ਤੇ ਨਿਰਭਰ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਕੁਝ ਬੱਚਿਆਂ ਦੀ ਪ੍ਰੇਰਣਾਦਾਇਕ ਕਹਾਣੀ ਦੱਸਾਂਗੇ ਜਿਨ੍ਹਾਂ ਦੇ ਸੁਪਨਿਆਂ ਦੀ ਕੋਈ ਸੀਮਾ ਨਹੀਂ ਹੈ। ਜਿਨ੍ਹਾਂ ਨੇ ਛੋਟੀ ਉਮਰ ਵਿੱਚ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਵੇਖੇ ਸਨ ਅਤੇ ਹੁਣ ਉਨ੍ਹਾਂ ਨੂੰ ਨਾ ਸਿਰਫ਼ ਸਾਕਾਰ ਕਰ ਰਹੇ ਹਨ ਸਗੋਂ ਕਈ ਘਰਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੇ ਹਨ।

ਅਸੀਂ ਗੱਲ ਕਰ ਰਹੇ ਹਾਂ ਦਿਵਿਆ, ਪਾਰਥ, ਗੁਰਮਨ ਅਤੇ ਬਵਲੀਨ ਦੀ, ਜਿਨ੍ਹਾਂ ਨੂੰ ਸਕੂਲ ਜਾਣ ਦੀ ਉਮਰ ਵਿੱਚ ਹੀ ਵਾਤਾਵਰਨ ਬਾਰੇ ਸੋਚਦੇ ਹੋਏ, ਖਰਾਬ, ਬੇਕਾਰ ਅਤੇ ਕਬਾੜ ਹੋਏ ਟਾਇਰਾਂ ਤੋਂ ਆਰਾਮਦਾਇਕ ਅਤੇ ਸਟਾਈਲਿਸ਼ ਜੁੱਤੀਆਂ ਬਣਾਉਣ ਦਾ ਵਿਚਾਰ ਆਇਆ ਅਤੇ ਫਿਰ ਸ਼ੁਰੂ ਹੋਈ ਬਿਹਤਰ ਢੰਗ ਤੇ ਯੋਜਨਾਬੰਦੀ ਨਾਲ ਉੱਦਮਤਾ ਦੀ ਯਾਤਰਾ।

ਅੱਜਕੱਲ੍ਹ ਲੋਕ ਵਾਤਾਵਰਨ ਦੀ ਮਹੱਤਤਾ ਨੂੰ ਸਮਝਦੇ ਹੋਏ ਸਸਟੇਨੇਬਲ ਫੈਸ਼ਨ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਕੁਦਰਤ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਭ ਕੁਝ ਬਣਾਉਣ ਦਾ ਸੰਘਰਸ਼ ਜਾਰੀ ਹੈ। ਤੁਸੀਂ ਦੀਆ ਮਿਰਜ਼ਾ ਸਮੇਤ ਕਈ ਅਭਿਨੇਤਰੀਆਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ ਇਨ੍ਹਾਂ ਅਭਿਨੇਤਰੀਆਂ ਦਾ ਸਸਟੇਨੇਬਲ ਫੈਸ਼ਨ ਅਤੇ ਕੱਪੜਿਆਂ ਵੱਲ ਝੁਕਾਅ ਵਧਿਆ ਹੈ।

ਅਜਿਹੇ 'ਚ ਇਨ੍ਹਾਂ ਬੱਚਿਆਂ ਨੂੰ ਵਾਤਾਵਰਣ ਪੱਖੀ ਫੁੱਟਵੀਅਰ ਉਤਪਾਦ ਬਣਾਉਣ ਦਾ ਕਦਮ ਸ਼ਲਾਘਾਯੋਗ ਹੈ। ਇਹ ਦੋ ਪੱਖਾਂ ਤੋਂ ਵਿਸ਼ੇਸ਼ ਹੈ। ਇਕ ਤਾਂ ਖਰਾਬ ਹੋਏ ਟਾਇਰਾਂ ਦੀ ਮੁੜ ਵਰਤੋਂ ਹੈ, ਜਿਸ ਤੋਂ ਕਬਾੜ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦੇ ਨਾਲ ਹੀ ਇਸ ਕਾਰਨ ਕਈ ਮੋਚੀਆਂ ਨੂੰ ਕੰਮ ਮਿਲ ਗਿਆ ਹੈ। ਉਨ੍ਹਾਂ ਦਾ ਬ੍ਰਾਂਡ ਨਾਮ ਟਾਇਰੋਨ (Tyron) ਹੈ।

ਟਾਇਰੋਨ (Tyron) ਦੇ ਦੋ ਸੰਸਥਾਪਕਾਂ, ਦਿਵਿਆ ਅਤੇ ਪਾਰਥ ਨੇ ਨਿਊਜ਼18 ਨਾਲ ਗੱਲ ਕੀਤੀ। ਉਨ੍ਹਾਂ ਇਸ ਸ਼ਾਨਦਾਰ ਆਈਡੀਆ ਦੀ ਸ਼ੁਰੂਆਤ ਅਤੇ ਹੁਣ ਤੱਕ ਦੇ ਸਫ਼ਰ ਬਾਰੇ ਦੱਸਿਆ। ਤੁਹਾਨੂੰ ਇਹ ਪੜ੍ਹ ਕੇ ਦਿਲਚਸਪ ਅਤੇ ਹੈਰਾਨੀਜਨਕ ਲੱਗੇਗਾ ਕਿ ਗਿਆਰਵੀਂ ਜਮਾਤ ਵਿੱਚ ਪੜ੍ਹਣ ਵਾਲੀ ਦਿਵਿਆ ਰਾਤੋ-ਰਾਤ enterproneur ਨਹੀਂ ਬਣੀ ਹੈ, ਸਗੋਂ ਬਚਪਨ ਤੋਂ ਹੀ ਉਸ ਨੇ ਕਾਰੋਬਾਰ ਅਤੇ ਇੰਟਰਪ੍ਰਨਿਓਰਸ਼ਿਪ ਵਿੱਚ ਦਿਲਚਸਪੀ ਦਿਖਾਈ।

ਦਿਵਿਆ ਦਾ ਕਹਿਣਾ ਹੈ ਕਿ ਉਹ ਅਮਰੀਕੀ ਟੈਲੀਵਿਜ਼ਨ ਸ਼ੋਅ ਸ਼ਾਰਕ ਟੈਂਕ (Shark Tank) ਦੇਖ ਕੇ ਵੱਡੀ ਹੋਈ ਹੈ। ਉਹ ਹਮੇਸ਼ਾ ਜਾਣਦੀ ਸੀ ਅਤੇ ਆਪਣੇ ਇਰਾਦੇ ਨੂੰ ਮਜ਼ਬੂਤ ​​ਕਰਦੀ ਸੀ ਕਿ ਉਹ ਇੱਕ ਬਿਜਨੈਸ ਪਰਸਨ ਬਣਨਾ ਚਾਹੁੰਦੀ ਸੀ। ਉਸ ਅਨੁਸਾਰ, ਕੋਰੋਨਾ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਨੇ ਉਸ ਨੂੰ ਆਪਣੇ ਸੁਪਨੇ ਦੇ ਹੋਰ ਵੀ ਨੇੜੇ ਲਿਆ ਦਿੱਤਾ। ਜਿਸ ਸਮੇਂ ਲੋਕ ਘਰਾਂ 'ਚ ਬੰਦ ਸਨ, ਉਸ ਸਮੇਂ ਦਿਵਿਆ ਨੇ ਆਪਣੇ ਸੁਪਨਿਆਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਇਸ ਕੰਮ 'ਚ ਕਈ ਲੋਕਾਂ ਨੇ ਉਸ ਦਾ ਸਾਥ ਵੀ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਦਿਵਿਆ ਸਿਜਵਾਲੀ ਆਪਣੀ ਕੰਪਨੀ ਦੀ ਚੀਫ ਆਪਰੇਟਿੰਗ ਅਫਸਰ ਅਤੇ ਚੀਫ ਲੀਗਲ ਅਫਸਰ ਹੈ। ਦੂਜੇ ਪਾਸੇ, ਪਾਰਥ ਪੁਰੀ ਟਾਇਰੋਨ (Tyron) ਦੇ ਚੀਫ ਮਾਰਕੀਟਿੰਗ ਅਫਸਰ ਅਤੇ ਚੀਫ ਟੈਕਨਾਲੋਜੀ ਅਫਸਰ ਹਨ।

ਪਾਰਥ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਟਾਇਰਾਂ ਤੋਂ ਸਿਰਫ ਚੱਪਲਾਂ ਬਣਾਉਣ ਤੱਕ ਸੀਮਿਤ ਨਹੀਂ ਰਿਹਾ ਜਾਵੇਗਾ, ਸਗੋਂ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਪ੍ਰਾਡਕਟ ਬਣਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਅਸਲ ਵਿੱਚ ਇਨ੍ਹਾਂ ਬੱਚਿਆਂ ਦੀ ਉੱਦਮਤਾ ਦਾ ਸਫ਼ਰ ਐਨਪਾਵਰ ਦੇ IFT ਈਵੈਂਟ ਦੇ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਕੇ ਸ਼ੁਰੂ ਹੋਇਆ ਸੀ।

ਹੁਣ ਉਸ ਦੀ ਕੰਪਨੀ ਵਿੱਚ 4 ਸੰਸਥਾਪਕਾਂ ਤੋਂ ਇਲਾਵਾ, ਬਹੁਤ ਸਾਰੇ ਬੋਰਡ ਮੈਂਬਰ ਅਤੇ ਕਾਰੀਗਰ ਵੀ ਹਨ। ਇਹ ਚੱਪਲਾਂ ਹੱਥ ਨਾਲ ਬਣਾਈਆਂ ਜਾਂਦੀਆਂ ਹਨ। ਪਾਰਥ ਅਤੇ ਦਿਵਿਆ ਨੇ ਦੱਸਿਆ ਕਿ ਲੋਕ ਇਨ੍ਹਾਂ ਚੱਪਲਾਂ ਦੀ ਖਾਸੀਅਤ ਨੂੰ ਬਹੁਤ ਪਸੰਦ ਕਰ ਰਹੇ ਹਨ ਕਿ ਇਨ੍ਹਾਂ ਜੁੱਤੀਆਂ ਦੀ ਬਦੌਲਤ ਕਈ ਲੋਕਾਂ ਦੀ ਰੋਜ਼ੀ-ਰੋਟੀ ਚੱਲ ਰਹੀ ਹੈ। ਇਹ ਚੱਪਲਾਂ ਪਹਿਨਣ ਲਈ ਬਹੁਤ ਆਰਾਮਦਾਇਕ ਵੀ ਹਨ ਅਤੇ ਟਿਕਾਊ ਫੈਸ਼ਨ ਜਾਂ sustainable fashion ਦਾ ਹਿੱਸਾ ਵੀ ਹਨ।

ਸੰਸਥਾਪਕ ਦਿਵਿਆ ਦਾ ਕਹਿਣਾ ਹੈ ਕਿ ਲੋਕ ਇਨ੍ਹਾਂ ਚੱਪਲਾਂ ਨੂੰ ਖਰੀਦਣ ਤੋਂ ਬਾਅਦ ਫੀਡਬੈਕ ਵੀ ਦਿੰਦੇ ਹਨ, ਜੋ ਉਨ੍ਹਾਂ ਲਈ ਚੀਜ਼ਾਂ ਨੂੰ ਸੁਧਾਰਨ ਲਈ ਮਦਦਗਾਰ ਹੁੰਦਾ ਹੈ। ਮਿਸਾਲ ਵਜੋਂ ਉਸ ਨੇ ਦੱਸਿਆ ਕਿ ਸ਼ੁਰੂ ਵਿੱਚ ਲੋਕਾਂ ਨੇ ਕਿਹਾ ਕਿ ਇਹ ਚੱਪਲਾਂ ਬਹੁਤ ਭਾਰੀਆਂ ਹਨ। ਜਿਸ ਤੋਂ ਬਾਅਦ ਟੀਮ ਅਤੇ ਕਾਰੀਗਰਾਂ ਨੇ ਇਸ 'ਤੇ ਕੰਮ ਕੀਤਾ ਅਤੇ ਵਧੀਆ ਉਤਪਾਦ ਪੇਸ਼ ਕੀਤੇ।

ਲੋਕ ਉਸ ਦੇ ਕੰਮ ਨੂੰ ਪਸੰਦ ਕਰ ਰਹੇ ਹਨ। ਬੱਚੇ ਪੜ੍ਹਾਈ ਦੇ ਨਾਲ-ਨਾਲ ਕੰਮ 'ਤੇ ਵੀ ਚੰਗਾ ਧਿਆਨ ਦਿੰਦੇ ਹਨ, ਜਿਸ ਕਾਰਨ ਮਾਤਾ-ਪਿਤਾ ਵੀ ਉਨ੍ਹਾਂ ਦਾ ਕਾਫੀ ਸਹਿਯੋਗ ਕਰ ਰਹੇ ਹਨ। ਯਕੀਨਨ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇਕਰ ਤੁਹਾਡੇ ਅੰਦਰ ਜਨੂੰਨ ਹੋਵੇ। ਮਿਹਨਤ ਅਤੇ ਲਗਨ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ।
Published by:Amelia Punjabi
First published: