Home /News /lifestyle /

SUV Range Rover Sports ਭਾਰਤ 'ਚ ਜਲਦ ਦੇਵੇਗੀ ਦਸਤਕ, ਜਾਣੋ ਫੀਚਰਸ 'ਤੇ ਕੀਮਤ

SUV Range Rover Sports: ਆਟੋਮੋਬਾਈਲ ਕੰਪਨੀਆਂ ਲਗਾਤਾਰ ਆਪਣੇ ਨਵੇਂ ਵਾਹਨਾਂ ਦੇ ਮਾਡਲ ਮਾਰਕੀਟ ਵਿੱਚ ਉਤਾਰ ਰਹੀਆਂ ਹਨ। ਹਾਲ ਹੀ 'ਚ ਇਹ ਸਾਹਮਣੇ ਆਇਆ ਹੈ ਕਿ ਟਾਟਾ ਮੋਟਰਜ਼ ਦੀ ਮਲਕੀਅਤ ਵਾਲੀ ਲੈਂਡ ਰੋਵਰ ਦੀ ਨਵੀਂ SUV ਰੇਂਜ ਰੋਵਰ ਸਪੋਰਟਸ ਭਾਰਤ ਵਿੱਚ ਵੀ ਦਸਤਕ ਦੇਵੇਗੀ। ਕੰਪਨੀ ਨੇ ਦੁਨੀਆ ਨੂੰ ਇਸ ਦੀ ਝਲਕ ਦਿਖਾਉਣ ਤੋਂ ਬਾਅਦ ਇਸ ਨੂੰ ਕੰਪਨੀ ਦੀ ਭਾਰਤੀ ਵੈੱਬਸਾਈਟ 'ਤੇ ਪ੍ਰਦਰਸ਼ਿਤ ਕੀਤਾ ਹੈ। ਰੇਂਜ ਰੋਵਰ ਸਪੋਰਟ ਵਿੱਚ, ਤੁਹਾਨੂੰ ਪ੍ਰਫਾਰਮੈਂਸ, ਐਥਲੈਟਿਕ ਐਕਸਟੀਰਿਅਰ ਅਤੇ ਆਲੀਸ਼ਾਨ ਕੈਬਿਨ ਦਾ ਮਿਸ਼ਰਣ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ ...
  • Share this:

ਰੇਂਜ ਰੋਵਰ ਸਪੋਰਟ (Range Rover Sport) ਦਾ ਖੁਲਾਸਾ ਪਿਛਲੇ ਹਫਤੇ ਹੀ ਹੋਇਆ ਸੀ ਅਤੇ ਇਸ ਦਾ ਇਲੈਕਟ੍ਰਿਕ ਮਾਡਲ ਵੀ 2024 ਤੱਕ ਆ ਜਾਵੇਗਾ। ਫਿਲਹਾਲ ਇਸ ਨੂੰ ਸਿਰਫ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਹੀ ਪੇਸ਼ ਕੀਤਾ ਜਾ ਰਿਹਾ ਹੈ। ਰੇਂਜ ਰੋਵਰ ਸਪੋਰਟ (Range Rover Sport) ਨੂੰ LED DRLs, ਮਲਟੀ-ਸਪੋਕ ਅਲੌਏ ਵ੍ਹੀਲਜ਼, ਸਲਿਮ LED ਟੇਲਲੈਂਪਸ ਦੇ ਨਾਲ ਪਤਲੇ ਆਲ-LED ਹੈੱਡਲੈਂਪ ਦਿੱਤੇ ਗਏ ਹਨ।

ਕਾਰ ਦੀਆਂ ਵਿਸ਼ੇਸ਼ਤਾਵਾਂ
ਇਸ ਕਾਰ ਦੇ 4 ਵੇਰੀਐਂਟ ਹਨ। SE, HSE, ਆਟੋਬਾਇਓਗ੍ਰਾਫੀ ਅਤੇ ਫਰਸਟ ਐਡੀਸ਼ਨ। ਇਕ 'ਚ BMW ਦੀ ਤਰ੍ਹਾਂ 4.4 ਲਿਟਰ ਦਾ V8 ਇੰਜਣ ਦਿੱਤਾ ਗਿਆ ਹੈ। ਜਦਕਿ 2 ਵੱਖ-ਵੱਖ ਹਾਈਬ੍ਰਿਡ ਵੇਰੀਐਂਟ ਹਨ। ਰੇਂਜ ਰੋਵਰ ਸਪੋਰਟ (Range Rover Sport) ਦਾ ਸ਼ੁਰੂਆਤੀ ਮਾਡਲ 2 ਹਲਕੇ ਹਾਈਬ੍ਰਿਡ ਟਰਬੋਚਾਰਜਡ 3.0 ਲੀਟਰ ਇੰਜਣਾਂ ਦੇ ਨਾਲ ਆਉਂਦਾ ਹੈ। ਇਸ ਦੀ ਪਾਵਰ 355 hp ਅਤੇ ਟਾਰਕ 500 Nm ਹੈ।

ਇਸ ਵਿੱਚ ਇੱਕ ਆਟੋਬਾਇਓਗ੍ਰਾਫੀ ਮਾਡਲ ਹੈ ਜੋ 434 hp ਅਤੇ 839 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿੱਚ 31.8 kWh ਦੀ ਬੈਟਰੀ ਅਤੇ 105 kWh ਦੀ ਇਲੈਕਟ੍ਰਿਕ ਮੋਟਰ ਹੈ। ਇਸ ਦਾ ਟਾਪ-ਐਂਡ ਮਾਡਲ, P530, ਇੱਕ ਟਵਿਨ ਟਰਬੋਚਾਰਜਡ 4.4-ਲੀਟਰ V8 ਇੰਜਣ ਦੁਆਰਾ ਸੰਚਾਲਿਤ ਹੈ। ਜਿਸ ਵਿੱਚ 523 hp ਦੀ ਪਾਵਰ ਅਤੇ 750 Nm ਦਾ ਟਾਰਕ ਹੈ। ਇਨ੍ਹਾਂ ਸਾਰੀਆਂ ਕਾਰਾਂ ਵਿੱਚ 8-ਸਪੀਡ ਟ੍ਰਾਂਸਮਿਸ਼ਨ ਯੂਨਿਟ ਨਾਲ ਲੈਸ ਇੰਜਣ ਹੈ।

ਕਾਰ ਦੇ ਵ੍ਹੀਲਬੇਸ ਨੂੰ ਵੀ 75 mm ਤੱਕ ਵਧਾਇਆ ਗਿਆ ਹੈ। ਇਸ ਵਿੱਚ 13.1-ਇੰਚ ਦੀ ਕਰਵਡ ਸਕ੍ਰੀਨ, ਇੰਫੋਟੇਨਮੈਂਟ ਸਿਸਟਮ, 13.7-ਇੰਚ ਦਾ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਸਟਰੂਮੈਂਟ ਕੰਸੋਲ, ਵਾਇਰਲੈੱਸ ਐਪਲ ਕਾਰਪਲੇਅ ਅਤੇ ਐਂਡਰੌਇਡ ਆਟੋ, OTA ਅੱਪਡੇਟ, ਮੈਰੀਡੀਅਨ-ਸੋਰਸਡ 3D ਸਾਊਂਡ ਸਿਸਟਮ, HUD, ਐਲਿਉਮਿਨੇਟਿਡ ਸੀਟਾਂ ਹਨ। ਤੁਹਾਨੂੰ ਕਾਰ ਵਿੱਚ ਬਕਲਸ ਅਤੇ ਇੱਕ ਸਰਾਊਂਡ-ਵਿਊ ਕੈਮਰਾ ਸਿਸਟਮ ਵੀ ਦੇਖਣ ਨੂੰ ਮਿਲੇਗਾ।

ਕੀਮਤ
ਜਦੋਂ ਵੀ ਇਹ ਕਾਰ ਭਾਰਤ 'ਚ ਆਵੇਗੀ ਤਾਂ ਇਸ ਦੇ ਸਾਰੇ ਵੇਰੀਐਂਟ ਦੀ ਕੀਮਤ 1.6 ਕਰੋੜ ਤੋਂ 1.8 ਕਰੋੜ ਰੁਪਏ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਹੈ। ਇਹ ਕੰਪਲੀਟਲੀ ਬਿਲਟ ਯੂਨਿਟ ਰੂਟ ਰਾਹੀਂ ਭਾਰਤ ਆਵੇਗੀ। ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਡਿਲੀਵਰੀ ਨਵੰਬਰ 2022 'ਚ ਸ਼ੁਰੂ ਹੋਣ ਦੀ ਉਮੀਦ ਹੈ।
Published by:rupinderkaursab
First published:

Tags: Auto, Auto industry, Auto news, Automobile, Car, SUV

ਅਗਲੀ ਖਬਰ