Home /News /lifestyle /

ਭਾਰਤ ਤੋਂ ਬਾਅਦ ਬ੍ਰਿਟੇਨ 'ਚ ਲਾਂਚ ਹੋਵੇਗਾ Suzuki Avenis ਸਕੂਟਰ, ਦੇਖੋ ਕੀ ਹੈ ਇਸ ਸਕੂਟਰ 'ਚ ਖਾਸ?

ਭਾਰਤ ਤੋਂ ਬਾਅਦ ਬ੍ਰਿਟੇਨ 'ਚ ਲਾਂਚ ਹੋਵੇਗਾ Suzuki Avenis ਸਕੂਟਰ, ਦੇਖੋ ਕੀ ਹੈ ਇਸ ਸਕੂਟਰ 'ਚ ਖਾਸ?

Suzuki Avenis 125 ਹੈੱਡਲੈਂਪਸ ਦੇ ਨਾਲ-ਨਾਲ ਟੇਲ ਲੈਂਪ ਲਈ ਵੀ LED ਲਾਈਟਿੰਗ ਦੇ ਨਾਲ ਆਉਂਦਾ ਹੈ। ਬ੍ਰਿਟੇਨ ਦੇ ਬਾਜ਼ਾਰ 'ਚ ਲਾਂਚ ਕੀਤੇ ਗਏ ਦੋਵੇਂ ਸਕੂਟਰਾਂ 'ਚ ਇੱਕੋ ਜਿਹੇ ਇੰਜਣ ਸਪੈਸੀਫਿਕੇਸ਼ਨ ਅਤੇ ਫੀਚਰਸ ਨੂੰ ਬਰਕਰਾਰ ਰੱਖਿਆ ਗਿਆ ਹੈ।

  • Share this:
Suzuki Avenis 125: ਦੋਪਹੀਆ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ (Suzuki) ਨੇ ਹਾਲ ਹੀ ਵਿੱਚ ਭਾਰਤ ਵਿੱਚ ਵਿਕਣ ਵਾਲੇ Avenis 125 ਸਕੂਟਰ ਨੂੰ ਯੂਕੇ (UK) ਵਿੱਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਵੀਂ ਐਵੇਨਿਸ ਤੋਂ ਇਲਾਵਾ ਸੁਜ਼ੂਕੀ ਨੇ ਯੂਕੇ 'ਚ ਨਵਾਂ ਐਡਰੈੱਸ 125  (Suzuki Address 125) ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ, ਸਕੂਟਰ ਨੂੰ ਭਾਰਤ ਵਿੱਚ Access 125 ਦੇ ਰੂਪ ਵਿੱਚ ਵੇਚਿਆ ਜਾਂਦਾ ਹੈ।

ਬ੍ਰਿਟੇਨ ਦੇ ਬਾਜ਼ਾਰ 'ਚ ਲਾਂਚ ਕੀਤੇ ਗਏ ਦੋਵੇਂ ਸਕੂਟਰਾਂ 'ਚ ਇੱਕੋ ਜਿਹੇ ਇੰਜਣ ਸਪੈਸੀਫਿਕੇਸ਼ਨ ਅਤੇ ਫੀਚਰਸ ਨੂੰ ਬਰਕਰਾਰ ਰੱਖਿਆ ਗਿਆ ਹੈ।

Avenis 125 ਵਿੱਚ ਉਹੀ 124cc ਏਅਰ-ਕੂਲਡ ਇੰਜਣ ਹੈ, ਜੋ 8.58bhp ਦੀ ਅਧਿਕਤਮ ਪਾਵਰ ਅਤੇ 10.3Nm ਦਾ ਪੀਕ ਟਾਰਕ ਵਿਕਸਿਤ ਕਰਦਾ ਹੈ। ਇਹੀ ਇੰਜਣ ਐਕਸੈਸ 125 ਜਾਂ ਐਡਰੈੱਸ 125 ਦੇ ਨਾਲ ਵਿਦੇਸ਼ਾਂ ਵਿੱਚ ਵੀ ਸਾਂਝਾ ਕੀਤਾ ਗਿਆ ਹੈ।

ਇਸ ਸਕੂਟਰ ਦੀ ਹੈ ਸਪੋਰਟੀ Look
Suzuki Avenis 125 ਹੈੱਡਲੈਂਪਸ ਦੇ ਨਾਲ-ਨਾਲ ਟੇਲ ਲੈਂਪ ਲਈ ਵੀ LED ਲਾਈਟਿੰਗ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਸਕੂਟਰ ਨੂੰ ਮੋਟਰਸਾਈਕਲ ਤੋਂ ਪ੍ਰੇਰਿਤ ਇੰਡੀਕੇਟਰ ਵੀ ਮਿਲਦੇ ਹਨ। ਸੁਜ਼ੂਕੀ ਨੇ ਸਕੂਟਰ ਨੂੰ ਈਂਧਨ ਭਰਨ ਦੀ ਸੌਖ ਲਈ ਇੱਕ ਬਾਹਰੀ ਹਿੰਗ-ਟਾਈਪ ਫਿਊਲ ਕੈਪ ਵੀ ਦਿੱਤੀ ਹੈ ਅਤੇ ਹੋਰ ਵਿਸ਼ੇਸ਼ਤਾਵਾਂ ਵਿੱਚ ਵੱਡੀ ਸੀਟ ਵਾਲੀ ਥਾਂ ਸ਼ਾਮਲ ਹੈ।

Avenis 125 ਨੂੰ TVS NTorq 125 ਦੇ ਮੁਕਾਬਲੇ ਇੱਕ ਸਪੋਰਟੀਅਰ ਪੇਸ਼ਕਸ਼ ਦੇ ਰੂਪ ਵਿੱਚ ਰੱਖਿਆ ਗਿਆ ਹੈ ਅਤੇ ਇਸ ਦਾ ਉਦੇਸ਼ ਨੌਜਵਾਨ ਗਾਹਕਾਂ ਨੂੰ ਵੀ ਆਕਰਸ਼ਿਤ ਕਰਨਾ ਹੈ। ਹਾਲਾਂਕਿ, ਐਕਸੈਸ 125/ਐਡਰੈੱਸ 125 ਜੁਪੀਟਰ 125 ਸਕੂਟਰ ਦੇ ਮੁਕਾਬਲੇ ਵਿੱਚ ਆਉਂਦਾ ਹੈ।

ਦੋਵਾਂ ਸਕੂਟਰਾਂ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਯੂਕੇ ਦੇ ਬਾਜ਼ਾਰ 'ਚ ਇਸ ਦਾ ਖੁਲਾਸਾ ਹੋਣਾ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਉਨ੍ਹਾਂ ਦੀ ਭਾਰਤੀ ਕੀਮਤ ਤੋਂ ਕਿਤੇ ਜ਼ਿਆਦਾ ਹੋਵੇਗੀ। ਇਸ ਤੋਂ ਪਹਿਲਾਂ, 110cc ਫਾਰਮੈਟ ਵਿੱਚ ਲਾਂਚ ਕੀਤੇ ਗਏ ਆਖਰੀ ਐਡਰੈੱਸ ਸਕੂਟਰ ਦੀ ਕੀਮਤ GBP 2,399 (ਲਗਭਗ ₹2.27 ਲੱਖ ਬਿਨਾਂ ਟੈਕਸ ਦੇ) ਸੀ। ਇਹ ਦੇਸ਼ ਵਿੱਚ ਵੇਚੇ ਜਾਣ ਵਾਲੇ ਐਕਸੈਸ 110/ਐਡਰੈੱਸ 110 ਤੋਂ ਬਹੁਤ ਜ਼ਿਆਦਾ ਹੈ।

ਸੁਜ਼ੂਕੀ ਐਵੇਨਿਸ (Suzuki Avenis) ਦੀਆਂ ਵਿਸ਼ੇਸ਼ਤਾਵਾਂ
ਸੁਜ਼ੂਕੀ ਦੇ ਇਸ ਸਕੂਟਰ ਵਿੱਚ ਇੱਕ LCD ਇੰਸਟਰੂਮੈਂਟ ਕੰਸੋਲ ਹੈ ਜੋ ਬਲੂਟੁੱਥ ਕੁਨੈਕਟੀਵਿਟੀ (Bluetooth connectivity) ਦੇ ਨਾਲ ਆਉਂਦਾ ਹੈ। ਇਸ 'ਚ ਕਾਲ, SMS ਅਤੇ WhatsApp ਅਲਰਟ, ਫੋਨ ਦੀ ਬੈਟਰੀ ਲੈਵਲ ਡਿਸਪਲੇ, ਸਪੀਡ ਅਲਰਟ (Speed Alert), ਮਿਸ ਕਾਲ ਅਲਰਟ ਅਤੇ ਨੈਵੀਗੇਸ਼ਨ (Navigation) ਦਿੱਤੇ ਗਏ ਹਨ। ਸਕੂਟਰ ਦੇ ਫਰੰਟ ਐਪਰਨ ਦੇ ਅੰਦਰ ਇੱਕ ਛੋਟਾ ਸਟੋਰੇਜ ਬਾਕਸ ਹੈ। ਤੁਸੀਂ ਇਸ ਵਿੱਚ ਆਪਣਾ ਮੋਬਾਈਲ ਫ਼ੋਨ ਰੱਖ ਸਕਦੇ ਹੋ। ਇਸ 'ਚ ਚਾਰਜਿੰਗ ਸਾਕਟ ਵੀ ਦਿੱਤਾ ਗਿਆ ਹੈ। ਇੱਕ ਹੋਰ ਛੋਟੀ ਜਿਹੀ ਸਪੇਸ ਸੱਜੇ ਪਾਸੇ ਦਿੱਤੀ ਗਈ ਹੈ।
Published by:Krishan Sharma
First published:

Tags: Auto news, Automobile, Car Bike News, Scooter, Suzuki Address 125, Suzuki Avenis 125

ਅਗਲੀ ਖਬਰ