Home /News /lifestyle /

Suzuki ਲਾਂਚ ਕਰਨ ਜਾ ਰਹੀ ਹੈ Kawasaki Ninja ਦੇ ਮੁਕਾਬਲੇ ਦੀ ਨਵੀਂ Katana ਬਾਈਕ, ਜਾਣੋ ਫੀਚਰ

ਸੁਜ਼ੂਕੀ (Suzuki) ਮੋਟਰਜ਼ ਕਾਰਪੋਰੇਸ਼ਨ ਇੱਕ ਜਾਪਾਨੀ ਮਲਟੀਨੈਸ਼ਨਲ ਕਾਰਪੋਰੇਸ਼ਨ ਹੈ ਜਿਸਦਾ ਮੁੱਖ ਦਫਤਰ ਜਾਪਾਨ ਵਿੱਚ ਹੈ। ਸੁਜ਼ੂਕੀ ਆਟੋਮੋਬਾਈਲ(Suzuki Automobile), ਮੋਟਰਸਾਈਕਲ, ਆਲ-ਟੇਰੇਨ ਵਾਹਨ, ਆਉਟਬੋਰਡ ਸਮੁੰਦਰੀ ਇੰਜਣ, ਵ੍ਹੀਲਚੇਅਰ ਅਤੇ ਹੋਰ ਕਈ ਤਰ੍ਹਾਂ ਦੇ ਛੋਟੇ ਇੰਜਣਾਂ ਦਾ ਨਿਰਮਾਣ ਕਰਦੀ ਹੈ। ਭਾਰਤ ਵਿਚ ਸੁਜ਼ੂਕੀ ਮੋਟਰਸਾਇਕਲਾਂ ਦਾ ਕਾਫੀ ਨਾਮ ਰਿਹਾ ਹੈ। ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਤੱਕ ਸੁਜ਼ੂਕੀ ਭਾਰਤ ਦੀ ਇਕ ਜਾਣੀ ਮਾਣੀ ਮੋਟਰਸਾਇਕਲ ਨਿਰਮਾਤਾ ਕੰਪਨੀ ਸੀ।

ਹੋਰ ਪੜ੍ਹੋ ...
  • Share this:

ਹੁਣ ਇਹ ਕੰਪਨੀ ਦੁਬਾਰਾ ਆਪਣੇ ਮੋਟਰਸਾਇਕਲ ਬਾਜ਼ਾਰ ਵਿਚ ਲਿਆ ਰਹੀ ਹੈ। ਇਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕਟਾਨਾ ਲਿਟਰ-ਕਲਾਸ ਮੋਟਰਸਾਈਕਲ ਦਾ ਵੀਡੀਓ ਟੀਜ਼ਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਬਾਈਕ ਨੂੰ ਜਲਦ ਹੀ ਲਾਂਚ ਕਰਨ ਦਾ ਵੀ ਸੰਕੇਤ ਦਿੱਤਾ ਹੈ। ਅਸਲ ਕਟਾਨਾ ਲਗਭਗ ਚਾਰ ਦਹਾਕੇ ਪਹਿਲਾਂ ਪੇਸ਼ ਕੀਤਾ ਗਿਆ ਸੀ। ਹੁਣ ਇਹ ਬਾਈਕ ਪਹਿਲੀ ਵਾਰ ਭਾਰਤ ਵਿਚ ਲਾਂਚ ਹੋਵੇਗੀ। ਅਪਡੇਟ ਕੀਤੀ 2022 ਸੁਜ਼ੂਕੀ ਕਟਾਨਾ (Suzuki Katana) ਨੇ ਪਿਛਲੇ ਸਾਲ ਨਵੰਬਰ ਵਿੱਚ EICMA 2021 ਵਿੱਚ ਆਪਣੀ ਗਲੋਬਲ ਸ਼ੁਰੂਆਤ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਵਕਤ ਭਾਰਤੀ ਬਾਜ਼ਾਰ 'ਚ ਸੁਜ਼ੂਕੀ ਦੀਆਂ ਵੱਡੀਆਂ ਬਾਈਕਾਂ 'ਚੋਂ ਸਿਰਫ V-Strom 650 XT ਅਤੇ Mighty Hayabusa ਹੀ ਉਪਲਬਧ ਹਨ। ਆਉਣ ਵਾਲੀ ਸੁਜ਼ੂਕੀ ਕਟਾਨਾ (Suzuki Katana) ਨੂੰ ਇਨ੍ਹਾਂ ਪ੍ਰੀਮੀਅਮ ਮੋਟਰਸਾਈਕਲਾਂ ਦੇ ਵਿਚਕਾਰ ਰੱਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕਟਾਨਾ ਦਾ ਨਾਮ ਸਮੁਰਾਈ ਯੋਧਿਆਂ ਦੁਆਰਾ ਵਰਤੀ ਜਾਂਦੀ ਇੱਕ ਧਾਰੀ ਤਲਵਾਰ ਦੇ ਨਾਮ 'ਤੇ ਰੱਖਿਆ ਗਿਆ ਹੈ। ਬਾਈਕ ਨੂੰ ਕਈ ਮਕੈਨੀਕਲ ਅਪਡੇਟਸ ਅਤੇ ਕੁਝ ਕਾਸਮੈਟਿਕ ਬਦਲਾਅ ਮਿਲੇ ਹਨ।

ਸੁਜ਼ੂਕੀ ਕਟਾਨਾ (Suzuki Katana) ਦੇ ਫੀਚਰਾਂ ਦੀ ਗੱਲ ਕਰੀਏ ਤਾਂ ਇਹ ਮੋਟਰਸਾਈਕਲ ਨੂੰ ਨਵੇਂ ਮੈਟਾਲਿਕ ਮੈਟ ਸਟੈਲਰ ਬਲੂ ਸ਼ੇਡ (ਗੋਲਡਨ ਕਲਰ ਵ੍ਹੀਲਜ਼) ਅਤੇ ਸਾਲਿਡ ਆਇਰਨ ਗ੍ਰੇ ਪੇਂਟ ਸਕੀਮ (ਲਾਲ ਕਲਰ ਵ੍ਹੀਲਜ਼) ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਸੁਜ਼ੂਕੀ ਕਟਾਨਾ (Suzuki Katana) ਵਿਚ 999cc ਦਾ ਇਨਲਾਈਨ ਫਾਇਰ ਸਿਲੰਡਰ ਇੰਜਣ ਹੈ ਜੋ 150 bhp ਅਤੇ 108 Nm ਪੀਕ ਟਾਰਕ ਪੈਦਾ ਕਰਦਾ ਹੈ। ਇਸ ਦੇ ਇੰਜਣ ਨੂੰ 6-ਸਪੀਡ ਗਿਅਰਬਾਕਸ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਅਪਡੇਟ ਕੀਤੀ ਸੁਜ਼ੂਕੀ ਕਟਾਨਾ (Suzuki Katana) ਵਿਚ ਇਲੈਕਟ੍ਰਾਨਿਕ ਵਿਸ਼ੇਸ਼ਤਾਵਾਂ ਦੇ ਨਾਲ ਨਵਾਂ ਰਾਈਡ ਬਾਏ ਵਾਇਰ ਸਿਸਟਮ ਮਿਲਦਾ ਹੈ। ਇਸ ਵਿੱਚ ਅਸਿਸਟ ਅਤੇ ਸਲਿਪਰ ਕਲਚ, ਦੋ-ਦਿਸ਼ਾਵੀ ਕਵਿੱਕਸ਼ਿਫਟਰ, ਟ੍ਰੈਕਸ਼ਨ ਕੰਟਰੋਲ ਸਿਸਟਮ ਅਤੇ ਹੋਰ ਫੀਚਰ ਸ਼ਾਮਲ ਹਨ। ਇਸ ਵਿੱਚ ਅੱਗੇ ਇੱਕ USD ਫੋਰਕ ਅਤੇ ਪਿਛਲੇ ਪਾਸੇ ਇੱਕ ਮੋਨੋ-ਸ਼ੌਕ ਅਬਜ਼ੋਰਬਰ ਮਿਲਦਾ ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ BMW F900 XR, Kawasaki Ninja 1000 SX ਨਾਲ ਹੋਵੇਗਾ।

Published by:rupinderkaursab
First published:

Tags: Auto, Auto industry, Auto news, Automobile, Sports Bikes, Superbike