Home /News /lifestyle /

Suzuki ਨੇ ਲਾਂਚ ਕੀਤੀ Katana ਨਾਂ ਦੀ ਨਵੀਂ ਬਾਈਕ, ਜਾਣੋ ਫੀਚਰ ਤੇ ਕੀਮਤ

Suzuki ਨੇ ਲਾਂਚ ਕੀਤੀ Katana ਨਾਂ ਦੀ ਨਵੀਂ ਬਾਈਕ, ਜਾਣੋ ਫੀਚਰ ਤੇ ਕੀਮਤ

Suzuki ਨੇ ਲਾਂਚ ਕੀਤੀ Katana ਨਾਂ ਦੀ ਨਵੀਂ ਬਾਈਕ, ਜਾਣੋ ਫੀਚਰ ਤੇ ਕੀਮਤ

Suzuki ਨੇ ਲਾਂਚ ਕੀਤੀ Katana ਨਾਂ ਦੀ ਨਵੀਂ ਬਾਈਕ, ਜਾਣੋ ਫੀਚਰ ਤੇ ਕੀਮਤ

ਸੁਜ਼ੂਕੀ ਮੋਟਰਸਾਈਕਲ ਇੰਡੀਆ (Suzuki Motorcycle) ਨੇ ਭਾਰਤੀ ਬਾਜ਼ਾਰ 'ਚ ਕਤਾਨਾ (Katana Bike) ਨਾਂ ਦੀ ਨਵੀਂ ਬਾਈਕ ਲਾਂਚ ਕੀਤੀ ਹੈ। ਇਸ ਬਾਈਕ ਦਾ ਨਾਂ ਜਾਪਾਨ ਦੀ ਇਤਿਹਾਸਕ ਤਲਵਾਰ ਕਤਾਨਾ ਦੇ ਨਾਂ 'ਤੇ ਰੱਖਿਆ ਗਿਆ ਹੈ। ਸੁਜ਼ੂਕੀ ਮੋਟਰਸਾਈਕਲ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸਤੋਸ਼ੀ ਉਚੀਦਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਂਚ ਕੀਤਾ ਜਾਣ ਵਾਲਾ ਇਹ ਨਵਾਂ ਮਾਡਲ ਭਾਰਤ ਵਿੱਚ ਸਾਡੇ ਬਾਈਕ ਪੋਰਟਫੋਲੀਓ ਨੂੰ ਮਜ਼ਬੂਤ ਕਰੇਗਾ। ਆਓ ਜਾਣਦੇ ਹਾਂ ਇਸ ਬਾਈਕ ਦੀ ਕੀਮਤ ਅਤੇ ਫੀਚਰਸ ਬਾਰੇ-

ਹੋਰ ਪੜ੍ਹੋ ...
 • Share this:

  ਸੁਜ਼ੂਕੀ ਮੋਟਰਸਾਈਕਲਇੰਡੀਆ(Suzuki Motorcycle) ਦੇ ਮੈਨੇਜਿੰਗ ਡਾਇਰੈਕਟਰ ਸਤੋਸ਼ੀ ਉਚੀਦਾ ਦਾ ਕਹਿਣਾ ਹੈ ਕਿ ਪਿਛਲੇ 'ਆਟੋ ਐਕਸਪੋ' 'ਚ ਅਸੀਂ ਇਸ ਬਾਈਕ ਨੂੰ ਪ੍ਰਦਰਸ਼ਿਤ ਕੀਤਾ ਸੀ। ਉਦੋਂ ਤੋਂ ਕੰਪਨੀ ਨੂੰ ਇਸ ਬਾਈਕ ਨੂੰ ਲੈ ਕੇ ਕਾਫੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਬਾਈਕ ਨੂੰ ਸੁਜ਼ੂਕੀ (SuzukiMotorcycle) ਦੇ ਇੰਟੈਲੀਜੈਂਟ ਰਾਈਡ ਸਿਸਟਮ ਨਾਲ ਲਾਂਚ ਕੀਤਾ ਗਿਆ ਹੈ। ਇਹ ਕਈ ਤਰ੍ਹਾਂ ਦੇ ਆਧੁਨਿਕ ਇਲੈਕਟ੍ਰਾਨਿਕ ਕੰਟਰੋਲ ਸਿਸਟਮ ਨਾਲ ਫਿੱਟ ਹੈ।

  ਜਾਣੋ ਇਸਦੇ ਫੀਚਰ

  ਤੁਹਾਨੂੰ ਦੱਸ ਦੇਈਏ ਕਿ ਕਤਾਨਾ ਬਾਈਕ (katana bike) ਨੂੰ ਦੋ ਮਾਡਲਾਂ ਮੈਟਲਿਕ ਮੈਟ ਸਟੈਲਰ ਬਲੂ ਅਤੇ ਮੈਟਲਿਕ ਮਿਸਟਿਕ ਸਿਲਵਰ 'ਚ ਲਾਂਚ ਕੀਤਾ ਗਿਆ ਹੈ। । ਇਹ ਬਾਈਕ ਭਾਰਤ 'ਚ Kawasaki Ninja 1000 SX ਅਤੇ BMW S 1000 XR ਨਾਲ ਮੁਕਾਬਲਾ ਕਰੇਗੀ। ਸੁਜ਼ੂਕੀ (SuzukiMotorcycle) ਦੀ ਇਸ ਬਾਈਕ 'ਚ ਆਕਰਸ਼ਕ ਸਪੋਰਟੀ ਲੁੱਕ ਹੈ। ਇਸ ਵਿੱਚ ਇੱਕ LED ਹੈੱਡਲਾਈਟ ਵੀ ਹੈ। ਇਸ ਬਾਈਕ ਦੀ ਸ਼ੋਅਰੂਮ ਕੀਮਤ 13.61 ਲੱਖ ਰੁਪਏ ਹੈ।

  ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਹ ਬਾਈਕ 999cc ਇੰਜਣ ਦੁਆਰਾ ਸੰਚਾਲਿਤ ਹੈ। ਇਸ ਦਾ ਇੰਜਣ 149bhp ਦੀ ਪਾਵਰ ਅਤੇ 106Nm ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਕੰਪਨੀ ਨੇ ਇਸ 'ਚ 6-ਸਪੀਡ ਗਿਅਰਬਾਕਸ ਦਿੱਤਾ ਹੈ, ਜੋ ਘੱਟ ਸਮੇਂ 'ਚ ਤੇਜ਼ ਰਫਤਾਰ ਫੜਨ 'ਚ ਮਦਦ ਕਰਦਾ ਹੈ।

  ਭਾਰਤੀ ਬਾਜ਼ਾਰ ਵਿੱਚ ਇਸ ਸੁਪਰ ਬਾਈਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਖਾਸ ਤੌਰ 'ਤੇ ਕੋਰੋਨਾ ਤੋਂ ਬਾਅਦ ਇਕ ਵਾਰ ਫਿਰ ਭਾਰਤ ਦੇ ਆਟੋ ਬਾਜ਼ਾਰ 'ਚ ਇਸ ਤਰ੍ਹਾਂ ਦੀਆਂ ਸੁਪਰ ਬਾਈਕਸ ਦੀ ਮੰਗ ਵਧੀ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਆਟੋ ਸੈਕਟਰ 'ਚ ਹੁਣ ਵੀ ਤੇਜ਼ੀ ਜਾਰੀ ਰਹੇਗੀ। ਇਸ ਲਈ ਕੰਪਨੀਆਂ ਨਵੇਂ ਉਤਪਾਦ ਲਾਂਚ ਕਰ ਰਹੀਆਂ ਹਨ।
  Published by:rupinderkaursab
  First published:

  Tags: Cars, Life, Lifestyle

  ਅਗਲੀ ਖਬਰ