Home /News /lifestyle /

Suzuki ਨੇ ਲਾਂਚ ਕੀਤਾ Avenis ਦਾ ਨਵਾ ਮਾਡਲ, ਜਾਣੋ ਕੀ ਹੈ ਖਾਸੀਅਤ

Suzuki ਨੇ ਲਾਂਚ ਕੀਤਾ Avenis ਦਾ ਨਵਾ ਮਾਡਲ, ਜਾਣੋ ਕੀ ਹੈ ਖਾਸੀਅਤ

Suzuki ਨੇ ਲਾਂਚ ਕੀਤਾ Avenis ਦਾ ਨਵਾ ਮਾਡਲ, ਜਾਣੋ ਕੀ ਹੈ ਖਾਸੀਅਤ (ਫਾਈਲ ਫੋਟੋ)

Suzuki ਨੇ ਲਾਂਚ ਕੀਤਾ Avenis ਦਾ ਨਵਾ ਮਾਡਲ, ਜਾਣੋ ਕੀ ਹੈ ਖਾਸੀਅਤ (ਫਾਈਲ ਫੋਟੋ)

Suzuki Avenis Standard Edition:  ਮਾਰਕੀਟ ਵਿੱਚ ਵਾਹਨ ਕੰਪਨੀਆਂ ਦਾ ਮੁਕਾਬਲਾ ਵੀ ਜ਼ੋਰਾਂ 'ਤੇ ਹੈ ਅਤੇ ਕੰਪਨੀਆਂ ਤੇਜ਼ੀ ਨਾਲ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆ ਰਹੀਆਂ ਹਨ। ਹਾਲ ਹੀ ਵਿੱਚ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ Avenis ਦਾ ਨਵਾਂ ਸਟੈਂਡਰਡ ਐਡੀਸ਼ਨ ਲਾਂਚ ਕੀਤਾ ਹੈ।

ਹੋਰ ਪੜ੍ਹੋ ...
  • Share this:
    Suzuki Avenis Standard Edition:  ਮਾਰਕੀਟ ਵਿੱਚ ਵਾਹਨ ਕੰਪਨੀਆਂ ਦਾ ਮੁਕਾਬਲਾ ਵੀ ਜ਼ੋਰਾਂ 'ਤੇ ਹੈ ਅਤੇ ਕੰਪਨੀਆਂ ਤੇਜ਼ੀ ਨਾਲ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆ ਰਹੀਆਂ ਹਨ। ਹਾਲ ਹੀ ਵਿੱਚ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ Avenis ਦਾ ਨਵਾਂ ਸਟੈਂਡਰਡ ਐਡੀਸ਼ਨ ਲਾਂਚ ਕੀਤਾ ਹੈ।

    ਨਵੇਂ ਸਕੂਟਰ ਦੀ ਕੀਮਤ 86,500 ਰੁਪਏ ਹੈ। ਸਕੂਟਰ ਦਾ ਵਜ਼ਨ ਸਿਰਫ 106 ਕਿਲੋਗ੍ਰਾਮ ਹੈ ਜੋ ਇਸ ਨੂੰ ਸੈਗਮੈਂਟ ਦੇ ਸਭ ਤੋਂ ਹਲਕੇ ਸਕੂਟਰਾਂ ਵਿੱਚੋਂ ਇੱਕ ਬਣਾਉਂਦਾ ਹੈ। Avenis ਸਟੈਂਡਰਡ ਐਡੀਸ਼ਨ ਸਕੂਟਰ FI ਟੈਕਨਾਲੋਜੀ ਦੇ ਨਾਲ 125cc ਪਾਵਰ ਇੰਜਣ ਨਾਲ ਸੰਚਾਲਿਤ ਹੈ। ਇਹ ਇੰਜਣ 6,750 rpm 'ਤੇ 8.7 PS ਦੀ ਅਧਿਕਤਮ ਪਾਵਰ ਅਤੇ 5,500 rpm 'ਤੇ 10Nm ਦਾ ਟਾਰਕ ਜਨਰੇਟ ਕਰਦਾ ਹੈ। ਖਾਸ ਕਰ ਕੇ ਔਰਤਾਂ ਦੇ ਹਿਸਾਬ ਨਾਲ ਇਹ ਸਕੂਟਰ ਬਿਲਕੁਲ ਢੁਕਵਾਂ ਹੈ ਕਿਉਂਕਿ ਇਸ ਦਾ ਵਜ਼ਨ 106 ਕਿਲੋਗ੍ਰਾਮ ਹੈ ਯਾਨੀ ਕਿ ਹੁਣ ਤੱਕ ਦਾ ਇਹ ਸਭ ਤੋਂ ਹਲਕਾ ਸਕੂਟਰ ਹੈ।

    Avenis ਸਟੈਂਡਰਡ ਐਡੀਸ਼ਨ ਵਿੱਚ ਹੈੱਡਲੈਂਪਸ ਦੇ ਨਾਲ-ਨਾਲ ਟੇਲ ਲੈਂਪ 'ਤੇ LED ਲਾਈਟਾਂ ਵੀ ਹਨ। ਇਸ ਦੇ ਨਾਲ ਹੀ ਸਕੂਟਰ ਨੂੰ ਰਿਫਿਊਲਿੰਗ ਲਈ ਬਾਹਰੀ ਹਿੰਗ-ਟਾਈਪ ਫਿਊਲ ਕੈਪ ਮਿਲਦਾ ਹੈ। Avenis ਸਕੂਟਰ ਦੀ ਸੀਟ ਦੇ ਹੇਠਾਂ ਸਪੇਸ ਦੀ ਗੱਲ ਕਰੀਏ ਤਾਂ ਇਸ ਵਿੱਚ 21.8 ਲੀਟਰ ਸਪੇਸ ਦਿੱਤੀ ਗਈ ਹੈ। ਜਿੱਥੇ ਹੈਲਮੇਟ ਨੂੰ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ। ਸੀਟ ਦੀ ਉਚਾਈ 780 ਮਿਲੀਮੀਟਰ ਹੈ। ਇਸ ਤੋਂ ਇਲਾਵਾ ਫਲੋਰਬੋਰਡ 'ਤੇ ਵੀ ਕਾਫੀ ਥਾਂ ਉਪਲਬਧ ਹੈ।

    ਸੁਜ਼ੂਕੀ ਐਵੇਨਿਸ ਦੀਆਂ ਵਿਸ਼ੇਸ਼ਤਾਵਾਂ
    ਇਸ ਤੋਂ ਇਲਾਵਾ ਇਸ ਸੁਜ਼ੂਕੀ ਸਕੂਟਰ ਵਿੱਚ ਇੱਕ LCD ਇੰਸਟਰੂਮੈਂਟ ਕੰਸੋਲ ਹੈ ਜੋ ਬਲੂਟੁੱਥ ਕਨੈਕਟੀਵਿਟੀ ਦੇ ਨਾਲ ਆਉਂਦਾ ਹੈ। ਇਸ ਵਿੱਚ ਕਾਲ, SMS ਅਤੇ WhatsApp ਅਲਰਟ, ਫੋਨ ਦੀ ਬੈਟਰੀ ਲੈਵਲ ਡਿਸਪਲੇ, ਸਪੀਡ ਅਲਰਟ, ਮਿਸਡ ਕਾਲ ਅਲਰਟ ਅਤੇ ਨੈਵੀਗੇਸ਼ਨ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਸਕੂਟਰ ਦੇ ਫਰੰਟ ਐਪਰਨ ਦੇ ਅੰਦਰ ਇੱਕ ਛੋਟਾ ਸਟੋਰੇਜ ਬਾਕਸ ਵੀ ਹੈ। ਜਿਸ ਵਿੱਚ ਮੋਬਾਈਲ ਫ਼ੋਨ ਰੱਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਇਸ ਵਿੱਚ ਚਾਰਜਿੰਗ ਸਾਕਟ ਵੀ ਦਿੱਤਾ ਗਿਆ ਹੈ ਅਤੇ ਸੱਜੇ ਹੱਥ ਵਾਲੇ ਪਾਸੇ ਇਕ ਛੋਟੀ ਜਿਹੀ ਜਗ੍ਹਾ ਦਿੱਤੀ ਗਈ ਹੈ। ਇਹ ਸਕੂਟਰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨੂੰ ਆਸਾਨੀ ਨਾਲ ਫੜ ਸਕਦਾ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਇਹ ਸਕੂਟਰ 45-50 kmpl ਦੀ ਔਸਤ ਮਾਈਲੇਜ ਦਿੰਦਾ ਹੈ।
    Published by:rupinderkaursab
    First published:

    Tags: Auto, Auto industry, Auto news, Electric Scooter, Suzuki

    ਅਗਲੀ ਖਬਰ