Suzuki Motorcycle India ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ ਸਪੋਰਟੀ Suzuki Avenis ਸਕੂਟਰ ਦਾ ਸਟੈਂਡਰਡ ਐਡੀਸ਼ਨ ਲਾਂਚ ਕੀਤਾ ਹੈ। ਇਸ ਨਵੇਂ ਮਾਡਲ ਦੀ ਕੀਮਤ ₹86,500 ਰੱਖੀ ਗਈ ਹੈ ਜੋ ਕਿ ਪਿਛਲੀ ਬੇਸ ਮਾਡਲ ਨਾਲੋਂ ₹200 ਰੁਪਏ ਸਸਤਾ ਹੈ। ਸੁਜ਼ੂਕੀ (Suzuki) ਨੇ ਇਸ ਤੋਂ ਪਹਿਲਾਂ ਐਵੇਨਿਸ ਦੇ ਰਾਈਡ ਕਨੈਕਟ ਐਡੀਸ਼ਨ ਅਤੇ ਰੇਸ ਐਡੀਸ਼ਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਸੁਜ਼ੂਕੀ (Suzuki) ਨੇ ਕਿਹਾ ਕਿ ਇਸ ਦੇ ਲਾਂਚ ਹੋਣ ਦੇ ਸਿਰਫ ਤਿੰਨ ਮਹੀਨਿਆਂ ਦੇ ਅੰਦਰ ਹੀ ਐਵੇਨਿਸ ਨੂੰ ਗਾਹਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਹੁਣ ਤੱਕ ਕਿੰਨੇ ਯੂਨਿਟ ਵੇਚੇ ਗਏ ਹਨ।
ਸਭ ਤੋਂ ਹਲਕੇ ਸਕੂਟਰਾਂ ਵਿੱਚੋਂ ਇੱਕ ਹੈ ਐਵੇਨਿਸ : ਐਵੇਨਿਸ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ FI ਤਕਨੀਕ ਵਾਲਾ 125cc ਇੰਜਣ ਮਿਲਦਾ ਹੈ, ਜੋ 6,750rpm 'ਤੇ 8.7 PS ਦੀ ਅਧਿਕਤਮ ਪਾਵਰ ਅਤੇ 5,500rpm 'ਤੇ 10Nm ਦਾ ਟਾਰਕ ਜਨਰੇਟ ਕਰਦਾ ਹੈ। ਸਕੂਟਰ ਦਾ ਵਜ਼ਨ ਸਿਰਫ਼ 106 ਕਿਲੋਗ੍ਰਾਮ ਹੈ ਜੋ ਇਸ ਨੂੰ ਸੈਗਮੈਂਟ ਦੇ ਸਭ ਤੋਂ ਹਲਕੇ ਸਕੂਟਰਾਂ ਵਿੱਚੋਂ ਇੱਕ ਬਣਾਉਂਦਾ ਹੈ।
Suzuki Avenis ਵਿੱਚ ਇਹ ਫੀਚਰਸ ਮਿਲਣਗੇ : ਸਕੂਟਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਹੈੱਡਲੈਂਪ ਦੇ ਨਾਲ-ਨਾਲ ਟੇਲ ਲੈਂਪ 'ਚ LED ਲਾਈਟਿੰਗ ਮਿਲਦੀ ਹੈ। ਇਸ ਤੋਂ ਇਲਾਵਾ ਬਾਈਕ ਦੀ ਤਰ੍ਹਾਂ ਇਸ 'ਚ ਇੰਡੀਕੇਟਰ ਵੀ ਮੌਜੂਦ ਹਨ। ਸੁਜ਼ੂਕੀ (Suzuki) ਨੇ ਸਕੂਟਰ ਨੂੰ ਈਂਧਨ ਨਾਲ ਭਰਨ ਦੀ ਸੌਖ ਲਈ ਬਾਹਰੀ ਹਿੰਗ-ਟਾਈਪ ਫਿਊਲ ਕੈਪ ਵੀ ਪ੍ਰਦਾਨ ਕੀਤੀ ਹੈ ਅਤੇ ਹੋਰ ਵਿਸ਼ੇਸ਼ਤਾਵਾਂ ਵਿੱਚ ਸੀਟ ਦੇ ਹੇਠਾਂ ਬੂਟ ਸਪੇਸ ਕਾਫੀ ਮਿਲ ਜਾਂਦੀ ਹੈ।
ਸਕੂਟਰ ਨੂੰ ਲੋਕਾਂ ਤੋਂ ਮਿਲਿਆ ਜ਼ਬਰਦਸਤ ਹੁੰਗਾਰਾ : ਸੁਜ਼ੂਕੀ ਮੋਟਰਸਾਈਕਲ ਇੰਡੀਆ (Suzuki Motorcycle India) ਦੇ ਮੈਨੇਜਿੰਗ ਡਾਇਰੈਕਟਰ ਸਤੋਸ਼ੀ ਉਚੀਦਾ ਨੇ ਕਿਹਾ, “ਅਸੀਂ ਭਾਰਤੀ ਬਾਜ਼ਾਰ ਵਿੱਚ ਐਵੇਨਿਸ ਨੂੰ ਮਿਲੇ ਹੁੰਗਾਰੇ ਲਈ ਆਪਣੇ ਗਾਹਕਾਂ ਦੇ ਧੰਨਵਾਦੀ ਹਾਂ। ਸਕੂਟਰ ਨੂੰ ਭਰੋਸੇਮੰਦ ਇੰਜਣ ਅਤੇ ਐਡਵਾਂਸ ਸਪੋਰਟੀ ਡਿਜ਼ਾਈਨ ਨਾਲ ਲਾਂਚ ਕੀਤਾ ਗਿਆ ਸੀ। ਐਵੇਨਿਸ ਨੂੰ ਗਾਹਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਅੱਜ Avenis ਸੁਜ਼ੂਕੀ ਦੇ ਸਭ ਤੋਂ ਵੱਧ ਵਿਕਣ ਵਾਲੇ ਉਤਪਾਦਾਂ ਵਿੱਚੋਂ ਇੱਕ ਬਣ ਗਿਆ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Maruti Suzuki, Suzuki