Home /News /lifestyle /

ਘੋੜੇ ਤੋਂ ਫੂਡ ਡਿਲੀਵਰੀ ਕਰਨ ਵਾਲੇ ਦਾ ਪਤਾ ਦੱਸਣ 'ਤੇ Swiggy ਦੇਵੇਗੀ ਇਨਾਮ

ਘੋੜੇ ਤੋਂ ਫੂਡ ਡਿਲੀਵਰੀ ਕਰਨ ਵਾਲੇ ਦਾ ਪਤਾ ਦੱਸਣ 'ਤੇ Swiggy ਦੇਵੇਗੀ ਇਨਾਮ

ਘੋੜੇ ਤੋਂ ਫੂਡ ਡਿਲੀਵਰੀ ਕਰਨ ਵਾਲੇ ਦਾ ਪਤਾ ਦੱਸਣ 'ਤੇ Swiggy ਦੇਵੇਗੀ ਇਨਾਮ

ਘੋੜੇ ਤੋਂ ਫੂਡ ਡਿਲੀਵਰੀ ਕਰਨ ਵਾਲੇ ਦਾ ਪਤਾ ਦੱਸਣ 'ਤੇ Swiggy ਦੇਵੇਗੀ ਇਨਾਮ

ਫੂਡ ਡਿਲੀਵਰੀ ਐਪ Swiggy, ਤੁਹਾਨੂੰ 5000 ਰੁਪਏ ਦਾ ਇਨਾਮ ਜਿੱਤਣ ਦਾ ਮੌਕਾ ਦੇ ਰਹੀ ਹੈ। ਦਰਅਸਲ Swiggy ਆਪਣੇ ਇੱਕ ਅਜਿਹੇ ਡਿਲੀਵਰੀ ਬੁਆਏ ਦੀ ਪਛਾਣ ਪਤਾ ਲਗਾਉਣ ਵਿੱਚ ਲੱਗੀ ਹੈ ਜੋ ਘੋੜੇ ਉੱਤੇ ਖਾਣੇ ਦੀ ਡਿਲੀਵਰੀ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇੰਟਰਨੈੱਟ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਮੁੰਬਈ ਵਿੱਚ ਇੱਕ ਨੌਜਵਾਨ Swiggy ਦੀ ਡਰੈੱਸ ਪਾਏ ਹੋਏ ਘੋੜੇ ਉੱਤੇ ਸਵਾਰ ਹੋ ਕੇ ਖਾਣੇ ਦੀ ਡਿਲੀਵਰੀ ਕਰਨ ਜਾ ਰਿਹਾ।

ਹੋਰ ਪੜ੍ਹੋ ...
  • Share this:

ਵਰ੍ਹਦੇ ਮੀਂਹ ਵਿੱਚ ਇਸ ਘੁੜਸਵਾਰ ਡਿਲੀਵਰੀ ਬੁਆਏ ਦੀ ਵੀਡੀਓ ਇੱਕ ਕਾਰ ਵਿੱਚ ਬੈਠੇ ਸ਼ਖਸ ਨੇ ਬਣਾਈ ਸੀ ਤੇ ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ। ਕੰਪਨੀ ਹੁਣ ਵਾਇਰਲ ਹੋਈ ਵੀਡੀਓ ਵਿੱਚ ਡਿਲੀਵਰੀ ਏਜੰਟ ਦੀ ਪਛਾਣ ਕਰਨ ਵਿੱਚ ਅਸਮਰੱਥ ਰਹੀ ਹੈ।

ਵੀਡੀਓ, ਜੋ ਕਿ ਇੱਕ ਕਾਰ ਦੇ ਅੰਦਰੋਂ ਸ਼ੂਟ ਕੀਤੀ ਗਈ ਸੀ, ਇਸ ਵਿੱਚ ਇੱਕ ਆਦਮੀ ਨੂੰ ਸਵਿਗੀ Swiggy ਭੋਜਨ ਡਿਲੀਵਰ ਕਰਨ ਵਾਲੇ ਬੈਗ ਦੇ ਨਾਲ, ਮੁੰਬਈ ਦੀ ਇੱਕ ਸੜਕ 'ਤੇ ਘੋੜੇ 'ਤੇ ਸਵਾਰ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਲਗਦਾ ਹੈ ਕਿ ਕੰਪਨੀ ਵਿਅਕਤੀ ਦੀ ਪਛਾਣ ਕਰਨ ਵਿੱਚ ਅਸਫਲ ਰਹੀ ਹੈ ਕਿਉਂਕਿ ਵੀਡੀਓ ਪਿੱਛੇ ਤੋਂ ਰਿਕਾਰਡ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਵਿਗੀ Swiggy ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ।

ਕੰਪਨੀ ਨੇ ਲਿਖਿਆ "ਨੇਟੀਜ਼ਨ ਅਤੇ ਫੂਡੀਜ਼ ਧਿਆਨ ਦਿਓ। ਇਹ ਸਾਡੇ ਧਿਆਨ ਵਿੱਚ ਆਇਆ ਹੈ ਕਿ ਇੱਕ ਅਣਪਛਾਤੇ ਵਿਅਕਤੀ ਦੀ ਇੱਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜੋ ਇੱਕ ਜੀਵਤ ਚਿੱਟੇ ਘੋੜੇ 'ਤੇ ਬੈਠ ਕੇ ਸਾਡਾ ਮੋਨੋਗ੍ਰਾਮਡ ਡਿਲੀਵਰੀ ਬੈਗ ਲੈ ਕੇ ਜਾ ਰਿਹਾ ਹੈ, ਇਸ ਘੁੜਸਵਾਰ ਡਿਲੀਵਰੀ ਬੁਆਏ ਕਾਰਨ ਸਾਨੂੰ ਅਚਾਨਕ ਨਾ-ਪ੍ਰਸ਼ੰਸਾਯੋਗ ਪ੍ਰਸਿੱਧੀ ਮਿਲ ਰਹੀ ਹੈ। " ਕੰਪਨੀ ਨੇ ਅੱਗੇ ਕਿਹਾ, "ਕੀ ਉਹ ਤੂਫਾਨ ਦੀ ਸਵਾਰੀ ਕਰ ਰਿਹਾ ਹੈ ਜਾਂ ਬਿਜਲੀ? ਉਸ ਬੈਗ ਵਿਚ ਕੀ ਹੈ ?

ਉਹ ਬਰਸਾਤ ਵਾਲੇ ਦਿਨ ਮੁੰਬਈ ਦੀ ਇਕ ਵਿਅਸਤ ਰੋਡ ਨੂੰ ਪਾਰ ਕਰਨ ਲਈ ਇੰਨਾ ਦ੍ਰਿੜ ਕਿਉਂ ਹੈ? ਡਿਲੀਵਰੀ ਕਰਨ ਵੇਲੇ ਉਸ ਨੇ ਆਪਣਾ ਘੋੜਾ ਕਿੱਥੇ ਪਾਰਕ ਕੀਤਾ ਸੀ?" ਵੀਡੀਓ ਵਿਚਲੇ ਵਿਅਕਤੀ ਦੀ ਪਛਾਣ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਫੂਡ ਡਿਲੀਵਰੀ ਚੇਨ ਨੇ ਕਿਹਾ ਕਿ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਅਸੀਂ ਇਸ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ ਹਾਂ ਤੇ ਜੇ ਇੰਟਰਨੈੱਟ ਉੱਤੇ ਲੋਕ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਹੈ, ਜੇ ਉਹ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਦੇਣ ਤਾਂ ਉਨ੍ਹਾਂ ਨੂੰ 5,000 ਰੁਪਏ Swiggy Money ਵਿੱਚ ਇਨਾਮ ਵਜੋਂ ਦਿੱਤੇ ਜਾਣਗੇ।"

ਅੰਤ ਵਿੱਚ, Swiggy ਨੇ “ਅੱਗੇ ਆਓ, ਭਾਰਤ ਦੇ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਓ ਕਿਉਂਕਿ ਦੁਨੀਆ ਤੇ ਅਸੀਂ ਵੀ ਇਸ ਘੁੜਸਵਾਰ ਡਿਲੀਵਰੀ ਬੁਆਏ ਜਾਂ ਕਹਿ ਲਓ ਸਵਿੱਗੀਮੈਨ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ।” ਇਸ ਤੋਂ ਬਾਅਦ ਇੰਟਰਨੈੱਟ ਉੱਤੇ ਲੋਕਾਂ ਨੇ ਸਵਿਗੀ ਦੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ, ਉਨ੍ਹਾਂ ਵੱਲੋਂ ਮੀਮੀਜ਼ ਰਾਹੀਂ ਇਸ ਪੋਸਟ ਦਾ ਜਵਾਬ ਦਿੱਤਾ ਜਾ ਰਿਹਾ ਹੈ। ਇੱਕ ਵਿਅਕਤੀ ਨੇ ਹਾਤਿਮ (ਇਹ ਫੈਂਟੇਸੀ ਸ਼ੋਅ ਜੋ ਲਗਭਗ ਦੋ ਦਹਾਕੇ ਪਹਿਲਾਂ ਟੈਲੀਕਾਸਟ ਹੋਇਆ ਸੀ) ਦੀ ਫੋਟੋ ਸ਼ੇਅਰ ਕਰਦਿਆਂ ਕਿਹਾ ਕਿ ਕਿਤੇ ਤੁਸੀਂ ਇਸ ਨੂੰ ਤਾਂ ਨਹੀਂ ਲਭ ਰਹੇ। ਇੱਕ ਹੋ ਨੇ ਸਾਲ 2008 ਦੀ ਰੋਮਕਾਮ ਫਿਲਮ ਜਾਨੇ ਤੂ ਯਾ ਜਾਨੇ ਨਾ ਦਾ ਹਵਾਲਾ ਦਿੰਦੇ ਹੋਏ ਲਿਖਿਆ "ਇਹ ਘੁੜਸਵਾਰ ਤਾਂ ਰਣਝੋਰ ਦਾ ਰਾਠੋੜ ਹੈ"।
Published by:rupinderkaursab
First published:

Tags: Life, Lifestyle, Swiggy

ਅਗਲੀ ਖਬਰ