• Home
  • »
  • News
  • »
  • lifestyle
  • »
  • SWISS BANK OPENS TIME BANK TO SERVE SENIORS WILL BE SUPPORT IN FUTURE FIND OUT HOW GH RUP AS

Swiss Bank ਨੇ ਬਜ਼ੁਰਗਾਂ ਦੀ ਸੇਵਾ ਲਈ ਖੋਲ੍ਹਿਆ 'ਟਾਈਮ ਬੈਂਕ', ਭਵਿੱਖ 'ਚ ਬਣੇਗਾ ਸਹਾਰਾ, ਜਾਣੋ ਕਿਵੇਂ

Swiss Bank : ਜ਼ਿੰਦਗੀ ਤੇ ਬਦਲਦੇ ਦੌਰ ਵਿਚਾਲੇ ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ ਅਤੇ ਇਸ ਅੱਗੇ ਵਧਣ ਦੀ ਹੋੜ ਵਿੱਚ ਅਸੀਂ ਪਿੱਛੇ ਮੁੜ ਕੇ ਘੱਟ ਹੀ ਦੇਖਦੇ ਹਾਂ। ਸਾਨੂੰ ਇਸ ਕਾਬਿਲ ਬਣਾਉਣ ਵਾਲੇ ਸਾਡੇ ਮਾਪੇ ਬਜ਼ੁਰਗ ਹੋ ਜਾਂਦੇ ਹਨ ਤਾਂ ਸਾਡੇ ਕੋਲ ਉਨ੍ਹਾਂ ਲਈ ਸਮ੍ਹਾਂ ਕੱਢਣਾ ਵੀ ਔਖਾ ਹੋ ਜਾਂਦਾ ਹੈ। ਇੰਨਾ ਹੀ ਨਹੀਂ ਵਧਦੀ ਉਮਰ 'ਚ ਜਦੋਂ ਬੱਚੇ ਵੀ ਕਾਰੋਬਾਰ ਕਾਰਨ ਇਕੱਠੇ ਨਹੀਂ ਰਹਿ ਸਕਦੇ ਤਾਂ ਬਜ਼ੁਰਗ ਘਰ 'ਚ ਇਕੱਲੇ ਹੋ ਜਾਂਦੇ ਹਨ। ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ। ਕਈ ਵਾਰ ਔਖੇ ਵੇਲੇ ਉਨ੍ਹਾਂ ਤੱਕ ਪਹੁੰਚਣ ਵਿੱਚ ਵੀ ਦੇਰੀ ਹੋ ਜਾਂਦੀ ਹੈ।

Swiss Bank ਨੇ ਬਜ਼ੁਰਗਾਂ ਦੀ ਸੇਵਾ ਲਈ ਖੋਲ੍ਹਿਆ 'ਟਾਈਮ ਬੈਂਕ', ਭਵਿੱਖ 'ਚ ਬਣੇਗਾ ਸਹਾਰਾ, ਜਾਣੋ ਕਿਵੇਂ

  • Share this:
Swiss Bank : ਜ਼ਿੰਦਗੀ ਤੇ ਬਦਲਦੇ ਦੌਰ ਵਿਚਾਲੇ ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ ਅਤੇ ਇਸ ਅੱਗੇ ਵਧਣ ਦੀ ਹੋੜ ਵਿੱਚ ਅਸੀਂ ਪਿੱਛੇ ਮੁੜ ਕੇ ਘੱਟ ਹੀ ਦੇਖਦੇ ਹਾਂ। ਸਾਨੂੰ ਇਸ ਕਾਬਿਲ ਬਣਾਉਣ ਵਾਲੇ ਸਾਡੇ ਮਾਪੇ ਬਜ਼ੁਰਗ ਹੋ ਜਾਂਦੇ ਹਨ ਤਾਂ ਸਾਡੇ ਕੋਲ ਉਨ੍ਹਾਂ ਲਈ ਸਮ੍ਹਾਂ ਕੱਢਣਾ ਵੀ ਔਖਾ ਹੋ ਜਾਂਦਾ ਹੈ। ਇੰਨਾ ਹੀ ਨਹੀਂ ਵਧਦੀ ਉਮਰ 'ਚ ਜਦੋਂ ਬੱਚੇ ਵੀ ਕਾਰੋਬਾਰ ਕਾਰਨ ਇਕੱਠੇ ਨਹੀਂ ਰਹਿ ਸਕਦੇ ਤਾਂ ਬਜ਼ੁਰਗ ਘਰ 'ਚ ਇਕੱਲੇ ਹੋ ਜਾਂਦੇ ਹਨ। ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ। ਕਈ ਵਾਰ ਔਖੇ ਵੇਲੇ ਉਨ੍ਹਾਂ ਤੱਕ ਪਹੁੰਚਣ ਵਿੱਚ ਵੀ ਦੇਰੀ ਹੋ ਜਾਂਦੀ ਹੈ।

WION ਵਿੱਚ ਛਪੀ ਖਬਰ ਮੁਤਾਬਕ ਇਸ ਦੇ ਮੱਦੇਨਜ਼ਰ ਸਵਿਸ ਸਰਕਾਰ (Swis Government) ਨੇ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਨਾਮ 'ਟਾਈਮ ਬੈਂਕ' (Time Bank) ਹੈ। ਇਸ ਸਕੀਮ ਤਹਿਤ ਕਿਸੇ ਬਜ਼ੁਰਗ ਦੀ ਸੇਵਾ ਕਰਕੇ ਤੁਸੀਂ ਟਾਈਮ ਬੈਂਕ (Time Bank) ਵਿੱਚ ਉਸ ਸਮੇਂ ਦੀ ਬੱਚਤ ਕਰ ਸਕਦੇ ਹੋ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਤੁਹਾਨੂੰ ਆਪਣੇ ਨੇੜੇ ਦੇ ਕਿਸੇ ਵਿਅਕਤੀ ਦੀ ਲੋੜ ਹੋਵੇ ਤਾਂ ਤੁਸੀਂ ਵੀ ਆਪਣੀ ਸੇਵਾ ਲਈ ਕਿਸੇ ਦੀ ਮਦਦ ਲੈ ਸਕਦੇ ਹੋ। ਇਸ ਦਾ ਮਤਲਬ ਹੈ ਕਿ ਹੁਣ ਬੁਢਾਪੇ ਵਿੱਚ ਕਿਸੇ ਦੇ ਨਾਲ ਹੋਣ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਗੋਂ ਤੁਸੀਂ ਅੱਜ ਤੋਂ ਕੁਝ ਸਮਾਂ ਕੱਢ ਕੇ ਉਸ ਸਮੇਂ ਨੂੰ ਕਿਸੇ ਦੇ ਬੁਢਾਪੇ ਵਿੱਚ ਵਰਤ ਸਕਦੇ ਹੋ।

ਇਸ ਤਹਿਤ ਦੇਸ਼ ਦੇ ਲੋਕ ਲੋੜਵੰਦ ਬਜ਼ੁਰਗਾਂ ਦੀ ਵਿਗੜਦੀ ਸਿਹਤ ਦਾ ਧਿਆਨ ਰੱਖ ਸਕਦੇ ਹਨ ਜਾਂ ਉਨ੍ਹਾਂ ਦੇ ਇਕੱਲੇਪਨ ਨੂੰ ਦੂਰ ਕਰਨ ਲਈ ਉਨ੍ਹਾਂ ਨਾਲ ਸਮਾਂ ਬਿਤਾ ਸਕਦੇ ਹਨ। ਬਜ਼ੁਰਗਾਂ ਨਾਲ ਬਿਤਾਇਆ ਇਹ ਸਮਾਂ ਇਨ੍ਹਾਂ ਵਲੰਟੀਅਰਾਂ ਦੇ ਸਮਾਜਿਕ ਸੁਰੱਖਿਆ ਖਾਤੇ ਵਿੱਚ ‘ਟਾਈਮ ਯੂਨਿਟ’ ਵਜੋਂ ਜਮ੍ਹਾਂ ਹੋ ਜਾਂਦਾ ਹੈ। ਅਜਿਹੇ 'ਚ ਜਦੋਂ ਇਹ ਵਲੰਟੀਅਰ ਬੁਢਾਪੇ 'ਚ ਪਹੁੰਚ ਜਾਣਗੇ ਅਤੇ ਜੇਕਰ ਕੋਈ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਕਿਸੇ ਕੰਮ 'ਚ ਮਦਦ ਦੀ ਲੋੜ ਪਵੇਗੀ ਤਾਂ ਟਾਈਮ ਬੈਂਕ (Time Bank) ਉਨ੍ਹਾਂ ਲਈ ਉਸ ਵਲੰਟੀਅਰ ਦਾ ਇੰਤਜ਼ਾਮ ਕਰੇਗਾ। ਇਸ ਤਰ੍ਹਾਂ ਉਨ੍ਹਾਂ ਨੇ ਜਿੰਨਾ ਸਮਾਂ ਕਿਸੇ ਬਜ਼ੁਰਗ ਵਿਅਕਤੀ ਦੀ ਸੇਵਾ ਕਰਕੇ ਟਾਈਮ ਬੈਂਕ (Time Bank) ਵਿੱਚ ਜਮ੍ਹਾ ਕਰਵਾਇਆ ਹੈ, ਓਨੇ ਹੀ ਸਮੇਂ ਲਈ ਉਹ ਆਪਣੇ ਲਈ ਵੀ ਮਦਦ ਲੈ ਸਕਣਗੇ। ਸਵਿਟਜ਼ਰਲੈਂਡ ਦੇ ਸਿਹਤ ਮੰਤਰਾਲੇ ਵੱਲੋਂ ਲਾਗੂ ਕੀਤੀ ਗਈ ਇਸ ਸਕੀਮ ਨੂੰ ਖਾਸ ਤੌਰ 'ਤੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਭਾਰਤ ਦਾ ਮੱਧ ਪ੍ਰਦੇਸ਼ ਵਿੱਚ ਟਾਈਮ ਬੈਂਕ (Time Bank)
ਦੱਸ ਦਈਏ ਕਿ ਇਸ ਸੰਕਲਪ ਦੀ ਪੂਰੀ ਦੁਨੀਆਂ ਵਿੱਚ ਸ਼ਲਾਘਾ ਹੋ ਰਹੀ ਹੈ। ਇਹੀ ਕਾਰਨ ਹੈ ਕਿ ਅਮਰੀਕਾ, ਬ੍ਰਿਟੇਨ, ਜਾਪਾਨ, ਨਿਊਜ਼ੀਲੈਂਡ, ਸਪੇਨ ਅਤੇ ਗ੍ਰੀਸ ਵਰਗੇ ਦੇਸ਼ਾਂ ਨੇ ਵੀ ਇਸ ਯੋਜਨਾ ਨੂੰ ਅਪਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਗਾਪੁਰ ਵੀ ਇਸ ਨੂੰ ਜਲਦ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ, ਜੇਕਰ ਅਸੀਂ ਭਾਰਤ ਦੀ ਗੱਲ ਕਰੀਏ, ਤਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਦੀ ਕਮੇਟੀ ਨੇ ਸਾਲ 2018 ਵਿੱਚ ਇਸ ਯੋਜਨਾ ਨੂੰ ਸਾਡੇ ਦੇਸ਼ ਵਿੱਚ ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਇਸ ਕਮੇਟੀ ਦੇ ਸੁਝਾਵਾਂ ਦੇ ਆਧਾਰ 'ਤੇ ਸਾਲ 2019 'ਚ ਮੱਧ ਪ੍ਰਦੇਸ਼ ਟਾਈਮ ਬੈਂਕ (Time Bank) ਖੋਲ੍ਹਣ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ।

ਟਾਈਮ ਬੈਂਕ (Time Bank) ਨਾਲ ਨੌਜਵਾਨ ਵੀ ਜੁੜ ਰਹੇ
ਦਰਅਸਲ, ਟਾਈਮ ਬੈਂਕ (Time Bank) ਦੀ ਇਹ ਧਾਰਨਾ ਪੂਰੀ ਤਰ੍ਹਾਂ ਟ੍ਰਾਂਜੈਕਸ਼ਨ ਮਾਡਲ 'ਤੇ ਆਧਾਰਿਤ ਹੈ। ਇਸ ਦੇ ਤਹਿਤ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਆਈਟੀ ਸੇਵਾਵਾਂ, ਸਲਾਹ, ਬੱਚਿਆਂ ਦੀ ਦੇਖਭਾਲ, ਸੈਲੂਨ, ਬਾਗਬਾਨੀ, ਘਰ ਦੀ ਮੁਰੰਮਤ ਜਾਂ ਕੋਈ ਹੋਰ ਸਮਾਂ ਖਰਚ ਕਰਨ ਵਾਲਾ ਕੰਮ। ਇਨ੍ਹਾਂ ਕੰਮਾਂ ਲਈ ਸਮਾਂ ਟਾਈਮ ਬੈਂਕ (Time Bank) ਦੁਆਰਾ ਟ੍ਰੈਕ ਕੀਤਾ ਜਾਂਦਾ ਹੈ। ਇਹ ਸਮਾਂ ਬੈਂਕ ਇਕਾਈ ਵਜੋਂ ਸਟੋਰ ਕੀਤਾ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਾ ਸਿਰਫ ਅੱਧਖੜ ਉਮਰ ਦੇ ਲੋਕ ਸਗੋਂ ਸਵਿਸ ਨੌਜਵਾਨ ਵੀ ਵੱਡੀ ਗਿਣਤੀ 'ਚ ਟਾਈਮ ਬੈਂਕ ਨਾਲ ਜੁੜ ਰਹੇ ਹਨ। ਉਸ ਦਾ ਮੰਨਣਾ ਹੈ ਕਿ ਬੁਢਾਪੇ ਵਿੱਚ ਉਨ੍ਹਾਂ ਨੂੰ ਵੀ ਸਹਾਰੇ ਦੀ ਲੋੜ ਪਵੇਗੀ, ਤਦ ਹੀ ਉਨ੍ਹਾਂ ਦੀ ਇਹ ਕਮਾਈ ਕੰਮ ਆਵੇਗੀ।
Published by:rupinderkaursab
First published: