Remedies for Swollen Lips : ਬੁੱਲ੍ਹਾਂ 'ਤੇ ਸੋਜ ਹੋਣਾ ਇਕ ਤਕਲੀਫ਼ਦੇਹ ਸਥਿਤੀ ਹੈ ਜਿਸ ਕਾਰਨ ਖਾਣ ਜਾਂ ਬੋਲਣ 'ਚ ਕਾਫੀ ਪਰੇਸ਼ਾਨੀ ਹੁੰਦੀ ਹੈ। ਸੋਜ ਇੱਕ ਆਮ ਗੱਲ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕਈ ਕਾਰਨਾਂ ਕਰਕੇ ਆ ਸਕਦੀ ਹੈ। ਸੁੱਜੇ ਹੋਏ ਅਤੇ ਫੁੱਲੇ ਹੋਏ ਬੁੱਲ੍ਹ ਦੇਖਣ ਵਿਚ ਵੀ ਬੁਰੇ ਲਗਦੇ ਹਨ, ਜੋ ਕਿ ਕਈ ਵਾਰ ਬੁੱਲ੍ਹਾਂ 'ਤੇ ਸੱਟ ਲੱਗਣ ਕਾਰਨ, ਕੀੜੇ ਦੇ ਕੱਟਣ ਕਾਰਨ ਜਾਂ ਇਨਫੈਕਸ਼ਨ ਕਾਰਨ ਹੋ ਸਕਦੇ ਹਨ।
ਕਈ ਵਾਰ ਸਵੇਰੇ ਨੀਂਦ ਤੋਂ ਉੱਠਣ 'ਤੇ ਅਚਾਨਕ ਬੁੱਲ੍ਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਉਨ੍ਹਾਂ 'ਚ ਦਰਦ ਮਹਿਸੂਸ ਹੋ ਸਕਦਾ ਹੈ। ਸਟਾਈਲ ਕ੍ਰੇਜ਼ ਦੇ ਮੁਤਾਬਕ, ਸੁੱਜੇ ਹੋਏ ਬੁੱਲ੍ਹਾਂ ਲਈ ਘਰ 'ਚ ਸ਼ਹਿਦ, ਆਈਸ ਕੰਪਰੈੱਸ ਅਤੇ ਨਾਰੀਅਲ ਤੇਲ ਵਰਗੀਆਂ ਕਈ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਨਾਲ ਸੁੱਜੇ ਹੋਏ ਬੁੱਲ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬੁੱਲ੍ਹਾਂ 'ਤੇ ਸੋਜ ਦੇ ਕਾਰਨ:
ਸੁੱਜੇ ਹੋਏ ਬੁੱਲ੍ਹਾਂ ਲਈ ਘਰੇਲੂ ਉਪਚਾਰ:
ਸ਼ਹਿਦ
ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਦੀ ਖੁਜਲੀ ਅਤੇ ਜਲਨ ਨੂੰ ਸ਼ਾਂਤ ਕਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ। ਸੂਜੇ ਹੋਏ ਬੁੱਲ੍ਹਾਂ 'ਤੇ ਰੂੰ ਦੀ ਮਦਦ ਨਾਲ ਸ਼ਹਿਦ ਲਗਾਓ ਅਤੇ ਅੱਧੇ ਘੰਟੇ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ਵਿੱਚ ਲੌਰਿਕ ਐਸਿਡ ਹੁੰਦਾ ਹੈ ਜੋ ਸਕਿਨ ਵਿੱਚੋਂ ਬੈਕਟੀਰੀਆ ਨੂੰ ਦੂਰ ਕਰਕੇ ਸਕਿਨ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ ਹੈ। ਸੁੱਜੇ ਹੋਏ ਬੁੱਲ੍ਹਾਂ 'ਤੇ ਸਰਕੂਲਰ ਮੋਸ਼ਨ 'ਚ ਨਾਰੀਅਲ ਤੇਲ ਦੀ ਮਾਲਿਸ਼ ਕਰੋ, ਕੁਝ ਹੀ ਸਮੇਂ ਵਿਚ ਰਾਹਤ ਮਹਿਸੂਸ ਹੋਵੇਗੀ।
ਬਰਫ਼ ਦੀ ਵਰਤੋਂ
ਸੁੱਜੇ ਹੋਏ ਬੁੱਲ੍ਹਾਂ 'ਤੇ ਬਰਫ਼ ਨਾਲ ਕੰਪਰੈੱਸ ਯਾਨੀ ਬਰਫ਼ ਮਲਣਾ ਬਹੁਤ ਫਾਇਦੇਮੰਦ ਹੁੰਦਾ ਹੈ। ਬਰਫ਼ ਬੁੱਲ੍ਹਾਂ 'ਤੇ ਖੂਨ ਦਾ ਸੰਚਾਰ ਠੀਕ ਰੱਖਣ ਵਿਚ ਮਦਦ ਕਰਦੀ ਹੈ, ਜਿਸ ਨਾਲ ਬੁੱਲ੍ਹਾਂ 'ਤੇ ਹੋਣ ਵਾਲੇ ਦਰਦ ਵਿਚ ਵੀ ਰਾਹਤ ਮਿਲਦੀ ਹੈ |ਇਕ ਸੂਤੀ ਕੱਪੜੇ ਵਿਚ ਬਰਫ਼ ਦਾ ਟੁਕੜਾ ਲੈ ਕੇ ਦਿਨ ਵਿਚ ਕਈ ਵਾਰ ਕੰਪ੍ਰੈਸ ਕਰੋ।
ਸੇਬ ਦਾ ਸਿਰਕਾ
ਐਪਲ ਸਾਈਡਰ ਵਿਨੇਗਰ ਯਾਨੀ ਸੇਬ ਦੇ ਸਿਰਕੇ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸੁੱਜੇ ਹੋਏ ਬੁੱਲ੍ਹਾਂ ਲਈ ਵਧੀਆ ਹੈ। ਸਿਰਕੇ ਨੂੰ ਦੁੱਗਣੇ ਪਾਣੀ 'ਚ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ ਅਤੇ 20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Lifestyle, Lipstick, Skin, Skin care tips