ਸੈਕਸ ਦੌਰਾਨ ਆਪਣੀਆਂ ਇੱਛਾਵਾਂ ਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸਿਹਤਮੰਦ ਨਹੀਂ

ਆਪਣੀਆਂ ਇੱਛਾਵਾਂ ਅਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸੈਕਸ (Sex) ਦੇ ਨਜ਼ਰੀਏ ਤੋਂ ਸਿਹਤਮੰਦ ਆਦਤ ਨਹੀਂ ਹੈ। ਕਿਸੇ ਨੂੰ ਵੀ ਆਪਣੇ ਸਾਥੀ ਨੂੰ ਬਿਸਤਰ ਵਿੱਚ ਬੇਅਰਾਮੀ ਵਾਲੀ ਸਥਿਤੀ ਵਿੱਚ ਨਹੀਂ ਰੱਖਣਾ ਚਾਹੀਦਾ ਜਾਂ ਕੋਈ ਅਜਿਹੀ ਮੰਗ ਨਹੀਂ ਰੱਖਣੀ ਚਾਹੀਦੀ ਜੋ ਉਨ੍ਹਾਂ ਦਾ ਸਾਥੀ ਪੂਰੀ ਨਹੀਂ ਕਰ ਸਕਦਾ। ਓਰਲ ਸੈਕਸ (Oral Sex) ਸੰਬੰਧੀ ਕੋਈ ਵੀ ਮੰਗ ਸਿਰਫ ਆਪਸੀ ਸਹਿਮਤੀ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹਾ ਕੰਮ ਦੋਵਾਂ ਪਾਰਟਨਰਾਂ ਦੀ ਖੁਸ਼ੀ ਲਈ ਕੀਤਾ ਜਾਂਦਾ ਹੈ। ਆਪਣੇ ਸਾਥੀ ਨੂੰ ਸਿਰਫ ਇਸ ਲਈ ਕੁੱਝ ਕਰਨ ਲਈ ਮਜਬੂਰ ਕਰਨਾ ਕਿਉਂਕਿ ਉਹ ਤੁਹਾਨੂੰ ਪਸੰਦ ਹੈ.. ਉਸ ਵਿਅਕਤੀ/ਪਾਰਟਨਰ ਅਤੇ ਉਸ ਨਾਲ ਤੁਹਾਡੇ ਸਬੰਧਾਂ ਦਾ ਨਿਰਾਦਰ ਹੈ।

ਸੈਕਸ ਦੌਰਾਨ ਆਪਣੀਆਂ ਇੱਛਾਵਾਂ ਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸਿਹਤਮੰਦ ਨਹੀਂ

 • Share this:
  ਪ੍ਰਸ਼ਨ: ਮੇਰੀ ਗਰਲਫ੍ਰੈਂਡ ਮੈਨੂੰ ਓਰਲ ਸੈਕਸ ਦੇਣ ਲਈ ਕਹਿੰਦੀ ਸੀ ਅਤੇ ਮੈਂ ਇਹ ਕਰਦਾ ਸੀ। ਮੈਂ ਉਸਦੇ ਨਾਲ ਇਹ ਕਾਫ਼ੀ ਜ਼ਿਆਦਾ ਕਰਦਾ ਸੀ ਪਰ ਪਰੇਸ਼ਾਨੀ ਉਸ ਸਮੇਂ ਸ਼ੁਰੂ ਹੋਈ ਜਦੋਂ ਉਸਨੇ ਕਿਹਾ ਕਿ ਮੈਨੂੰ ਉਸਦਾ ਔਰਗੈਜ਼ਮ (Orgasam) ਪੀਣਾ ਪਏਗਾ। ਮੈਨੂੰ ਕੀ ਕਰਨਾ ਚਾਹੀਦਾ ਹੈ?

  ਆਪਣੀਆਂ ਇੱਛਾਵਾਂ ਅਤੇ ਸਨਕੀਪਣ ਨੂੰ ਲੈ ਕੇ ਸੁਆਰਥੀ ਹੋਣਾ ਸੈਕਸ (Sex) ਦੇ ਨਜ਼ਰੀਏ ਤੋਂ ਸਿਹਤਮੰਦ ਆਦਤ ਨਹੀਂ ਹੈ। ਕਿਸੇ ਨੂੰ ਵੀ ਆਪਣੇ ਸਾਥੀ ਨੂੰ ਬਿਸਤਰ ਵਿੱਚ ਬੇਅਰਾਮੀ ਵਾਲੀ ਸਥਿਤੀ ਵਿੱਚ ਨਹੀਂ ਰੱਖਣਾ ਚਾਹੀਦਾ ਜਾਂ ਕੋਈ ਅਜਿਹੀ ਮੰਗ ਨਹੀਂ ਰੱਖਣੀ ਚਾਹੀਦੀ ਜੋ ਉਨ੍ਹਾਂ ਦਾ ਸਾਥੀ ਪੂਰੀ ਨਹੀਂ ਕਰ ਸਕਦਾ। ਓਰਲ ਸੈਕਸ (Oral Sex) ਸੰਬੰਧੀ ਕੋਈ ਵੀ ਮੰਗ ਸਿਰਫ ਆਪਸੀ ਸਹਿਮਤੀ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹਾ ਕੰਮ ਦੋਵਾਂ ਪਾਰਟਨਰਾਂ ਦੀ ਖੁਸ਼ੀ ਲਈ ਕੀਤਾ ਜਾਂਦਾ ਹੈ। ਆਪਣੇ ਸਾਥੀ ਨੂੰ ਸਿਰਫ ਇਸ ਲਈ ਕੁੱਝ ਕਰਨ ਲਈ ਮਜਬੂਰ ਕਰਨਾ ਕਿਉਂਕਿ ਉਹ ਤੁਹਾਨੂੰ ਪਸੰਦ ਹੈ.. ਉਸ ਵਿਅਕਤੀ/ਪਾਰਟਨਰ ਅਤੇ ਉਸ ਨਾਲ ਤੁਹਾਡੇ ਸਬੰਧਾਂ ਦਾ ਨਿਰਾਦਰ ਹੈ।

  sex. relationships

  ਜੇ ਤੁਹਾਨੂੰ ਉਸਦੀ ਯੋਨੀ ਵਿਚੋਂ ਨਿੱਕਲ ਰਹੇ ਤਰਲ (Orgasam) ਨੂੰ ਨਿਗਲਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਅਜਿਹਾ ਨਾ ਕਰੋ। ਆਪਣੀ ਪ੍ਰੇਮਿਕਾ ਨਾਲ ਬੈਠੋ ਅਤੇ ਉਸ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰੋ। ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਆਪਣੇ ਸਾਥੀ ਨਾਲ ਕੁੱਝ ਵੱਖਰਾ ਕਰਨਾ ਚਾਹੁੰਦੇ ਹੋ, ਤਾਂ ਇਸ ਬਾਰੇ ਕੁੱਝ ਨਿਯਮ ਬਣਾਏ ਜਾਣ, ਜਿਸ ਦਾ ਦੋਵਾਂ ਨੂੰ ਪਾਲਣਾ ਕਰਨਾ ਚਾਹੀਦਾ ਹੈ।

  ਤੁਹਾਨੂੰ ਦੋਵਾਂ ਨੂੰ ਅਜਿਹੀਆਂ ਚੀਜ਼ਾਂ ਬਾਰੇ ਨਿਰੰਤਰ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਇਕ-ਦੂਜੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਕੀ ਨਹੀਂ। ਜਿਵੇਂ ਤੁਸੀਂ ਆਪਣੀ ਪ੍ਰੇਮਿਕਾ ਨੂੰ ਅਜਿਹਾ ਕੁੱਝ ਕਰਨ ਲਈ ਨਹੀਂ ਕਹੋਂਗੇ ਜੋ ਸਿਰਫ ਤੁਹਾਨੂੰ ਪਸੰਦ ਹੈ, ਉਸੇ ਤਰ੍ਹਾਂ ਉਹ ਵੀ ਤੁਹਾਨੂੰ ਕੁੱਝ ਅਜਿਹਾ ਕਰਨ ਲਈ ਮਜਬੂਰ ਨਹੀਂ ਕਰੇਗੀ ਜੋ ਸਿਰਫ ਉਨ੍ਹਾਂ ਨੂੰ ਪਸੰਦ ਹੈ।

  ਮੈਂ ਸੁਝਾਅ ਦੇਵਾਂਗੀ ਕਿ ਤੁਸੀਂ ਆਪਣੀ ਗਰਲਫ੍ਰੈਂਡ (Girlfriend) ਨਾਲ ਗੱਲਬਾਤ ਕਰੋ। ਤੁਸੀਂ ਉਸਨੂੰ ਦੱਸੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਅਤੇ ਉਸ ਨਾਲ ਰਹਿੰਦੇ ਹੋਏ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਪਰ ਕੁੱਝ ਚੀਜ਼ਾਂ ਅਜਿਹੀਆਂ ਹਨ ਜੋ ਤੁਹਾਨੂੰ ਅਸਹਿਜ ਮਹਿਸੂਸ ਕਰਵਾਉਂਦੀਆਂ ਹਨ। ਉਸ ਨਾਲ ਆਪਣੀ ਗੱਲਬਾਤ ਨੂੰ ਮਿੱਠਾ ਬਣਾਉਣ ਲਈ, ਉਸ ਨੂੰ ਕੋਈ ਮਿੱਠੀ ਚੀਜ਼ ਖੁਆਓ। ਉਸਨੂੰ ਦੱਸੋ ਕਿ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ..". ਉਨ੍ਹਾਂ ਨੂੰ ਕਹੋ ਕਿ ਉਸਨੂੰ ਖੁਸ਼ ਕਰਨ ਲਈ ਤੁਸੀਂ ਕੁੱਝ ਹੋਰ ਵੀ ਕਰ ਸਕਦੇ ਹੋ।
  Published by:Anuradha Shukla
  First published:
  Advertisement
  Advertisement