HOME » NEWS » Life

Sex Before Marriage: ਵਿਆਹ ਤੋਂ ਪਹਿਲਾਂ ਸੈਕਸ - ਕੀ ਮੇਰਾ ਪਤੀ ਮੈਨੂੰ ਸਵੀਕਾਰ ਕਰੇਗਾ?

News18 Punjabi | News18 Punjab
Updated: February 19, 2021, 11:09 AM IST
share image
Sex Before Marriage: ਵਿਆਹ ਤੋਂ ਪਹਿਲਾਂ ਸੈਕਸ - ਕੀ ਮੇਰਾ ਪਤੀ ਮੈਨੂੰ ਸਵੀਕਾਰ ਕਰੇਗਾ?
ਮੈਂ ਜਾਣਦੀ ਹਾਂ ਕਿ ਸਮਾਜਿਕ ਨਿਯਮ 'ਸ਼ੁੱਧ ਤੌਰ ਕੁੰਵਾਰੀ' ਹੋਣ 'ਦੇ ਵਿਚਾਰ 'ਤੇ ਜ਼ੋਰ ਦਿੰਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪਤਨੀ ਦਾ ਇੱਕੋ-ਇੱਕ ਕੰਮ ਉਸ ਦੇ ਪਤੀ ਦੀ ਜਿਨਸੀ ਭੁੱਖ ਨੂੰ ਸ਼ਾਂਤ ਕਰਨਾ ਹੈ। ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਤੁਸੀਂ ਉਸ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ ਅਤੇ ਕੀ ਉਹ ਵੀ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ।

ਮੈਂ ਜਾਣਦੀ ਹਾਂ ਕਿ ਸਮਾਜਿਕ ਨਿਯਮ 'ਸ਼ੁੱਧ ਤੌਰ ਕੁੰਵਾਰੀ' ਹੋਣ 'ਦੇ ਵਿਚਾਰ 'ਤੇ ਜ਼ੋਰ ਦਿੰਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪਤਨੀ ਦਾ ਇੱਕੋ-ਇੱਕ ਕੰਮ ਉਸ ਦੇ ਪਤੀ ਦੀ ਜਿਨਸੀ ਭੁੱਖ ਨੂੰ ਸ਼ਾਂਤ ਕਰਨਾ ਹੈ। ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਤੁਸੀਂ ਉਸ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ ਅਤੇ ਕੀ ਉਹ ਵੀ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ।

  • Share this:
  • Facebook share img
  • Twitter share img
  • Linkedin share img
ਵਿਆਹ ਤੋਂ ਪਹਿਲਾਂ ਸੈਕਸ ਬਾਰੇ ਤੁਸੀਂ ਕੀ ਸੋਚਦੇ ਹੋ? ਵਿਆਹ 'ਤੇ ਇਸ ਦਾ ਕੀ ਪਰ ਭਾਵ ਪਏਗਾ? ਬਹੁਤ ਸਾਰੀਆਂ ਲੜਕੀਆਂ ਇਸ ਬਾਰੇ ਚਿੰਤਤ ਰਹਿੰਦੀਆਂ ਹਨ। ਕੀ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਸਵੀਕਾਰ ਕਰਨਗੇ?

ਸੈਕਸ (Sex) ਕਿਸੇ ਵੀ ਰਿਸ਼ਤੇ ਜਾਂ ਵਿਆਹ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਹੈ ਅਤੇ ਤੁਹਾਡੇ ਸੈਕਸ ਸੰਬੰਧ (Sexual Relations) ਬਹੁਤ ਕੁੱਝ ਤੈਅ ਕਰਦੇ ਹਨ ਕਿਉਂਕਿ ਸੈਕਸ ਦੀ ਦ੍ਰਿਸ਼ਟੀ ਨਾਲ ਦੋ ਅਸੰਤੁਸ਼ਟ ਲੋਕਾਂ ਲਈ ਇੱਕੋ ਛੱਤ ਹੇਠ ਰਹਿਣਾ ਬਹੁਤ ਮੁਸ਼ਕਿਲ 'ਤੇ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਤੁਸੀਂ ਆਪਣੇ ਹੋਣ ਵਾਲੇ ਪਤੀ ਤੋਂ ਯੌਨ ਸੁੱਖ ਦੀ ਉਮੀਦ ਕਰਦੇ ਹੋ, ਪਰ ਸਰੀਰ ਨੂੰ ਸੈਕਸ ਦੀ ਜ਼ਰੂਰਤ ਉਸ ਤਰਾਂ ਨਹੀਂ ਹੁੰਦੀ ਜਿਵੇਂ ਪਾਣੀ ਅਤੇ ਭੋਜਨ ਦੀ ਹੁੰਦੀ ਹੈ। ਸੈਕਸ, ਸਰੀਰਕ ਗਤੀਵਿਧੀਆਂ ਦੀ ਜ਼ਰੂਰਤ ਭਰ ਨਹੀਂ ਹੈ।

ਇਹ ਆਪਣੇ ਆਪ ਲਈ ਤੁਹਾਡੇ ਅਤੇ ਤੁਹਾਡੇ ਪਤੀ ਦੇ ਪਿਆਰ ਦਾ ਇਜ਼ਹਾਰ ਹੈ। ਇਸ ਲਈ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਅਤੇ ਯਾਦ ਰੱਖੋ ਕਿ ਜੇ ਤੁਸੀਂ ਲੰਬਾ ਅਤੇ ਸੰਤੁਸ਼ਟ ਵਿਆਹੁਤਾ ਜੀਵਨ ਜਿਊਣਾ ਚਾਹੁੰਦੇ ਹੋ, ਤਾਂ ਇਸ ਮੁੱਦੇ 'ਤੇ ਸਭ ਕੁੱਝ ਠੀਕ ਰੱਖਣਾ ਮਹੱਤਵਪੂਰਨ ਹੈ। ਬਹੁਤ ਸਾਰੇ ਵਿਆਹ ਸਿਰਫ਼ ਇਸ ਲਈ ਟੁੱਟ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚਕਾਰ ਸੈਕਸ ਸੰਬੰਧ ਸੰਤੁਸ਼ਟ ਨਹੀਂ ਹੁੰਦੇ।
ਮੈਂ ਜਾਣਦੀ ਹਾਂ ਕਿ ਸਮਾਜਿਕ ਨਿਯਮ 'ਸ਼ੁੱਧ ਤੌਰ ਕੁੰਵਾਰੀ' ਹੋਣ 'ਦੇ ਵਿਚਾਰ 'ਤੇ ਜ਼ੋਰ ਦਿੰਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪਤਨੀ ਦਾ ਇੱਕੋ-ਇੱਕ ਕੰਮ ਉਸ ਦੇ ਪਤੀ ਦੀ ਜਿਨਸੀ ਭੁੱਖ ਨੂੰ ਸ਼ਾਂਤ ਕਰਨਾ ਹੈ। ਪਰ ਅਜਿਹੀ ਸੋਚ ਨੂੰ ਲੈ ਕੇ ਅੱਜ-ਕੱਲ੍ਹ ਲੋਕਾਂ ਦੇ ਵਿਚਾਰ ਬਦਲ ਰਹੇ ਹਨ, ਖ਼ਾਸ ਤੌਰ 'ਤੇ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਇਹ ਸਮਝ ਆਉਣ ਲੱਗ ਪਿਆ ਹੈ ਕਿ ਸੈਕਸ ਬਹੁਤ ਆਨੰਦਦਾਈ ਅਤੇ ਸੁੰਦਰ ਹੋ ਸਕਦਾ ਹੈ। ਇਸ ਲਈ, ਜੇ ਤੁਹਾਡਾ ਬੁਆਏ ਫਰੈਂਡ (Boyfriend) ਖੁੱਲੇ ਮਨ ਦਾ ਹੈ ਜੋ ਇਸ ਗੱਲ ਨੂੰ ਸਮਝਦਾ ਹੈ, ਤਾਂ ਜੇਕਰ ਤੁਸੀਂ ਉਸ ਨਾਲ ਸੈਕਸ ਕਰਦੇ ਹੋ, ਤਾਂ ਵੀ ਤੁਹਾਡੇ ਦੋਹਾਂ ਦੇ ਵਿਆਹ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ। ਬਲਕਿ ਇਹ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰੇਗਾ। ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਤੁਸੀਂ ਉਸ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ ਅਤੇ ਕੀ ਉਹ ਵੀ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ।

ਪਰ ਜੇ ਤੁਸੀਂ ਕਿਸੇ ਅਜਿਹੇ ਆਦਮੀ ਬਾਰੇ ਪੁੱਛ ਰਹੇ ਹੋ ਜੋ ਪੂਰੀ ਤਰਾਂ ਰੂੜ੍ਹੀਵਾਦੀ ਹੈ ਜਾਂ ਜਿਸ ਦੀ ਸੋਚ 'ਤੇ ਸਮਾਜ ਵਾਲੀ ਸੋਚ ਦਾ ਜ਼ਿਆਦਾ ਪਰ ਭਾਵ ਹੈ ਤਾਂ ਅਜਿਹਾ ਵਿਅਕਤੀ ਮਹਿਲਾ ਬਾਰੇ ਆਪਣੀ ਰਾਏ ਉਸੇ ਹਿਸਾਬ ਨਾਲ ਬਣਾ ਸਕਦਾ ਹੈ। ਵਿਆਹ ਤੋਂ ਪਹਿਲਾਂ ਸੈਕਸ ਦੀ ਇੱਛਾ ਰੱਖਣ ਵਾਲੀ ਮਹਿਲਾ ਨੂੰ ਉਹ ਮਾੜੇ ਚਰਿੱਤਰ ਦੀ ਸਮਝ ਸਕਦਾ ਹੈ। ਜੇ ਸਥਿਤੀ ਅਜਿਹੀ ਹੀ ਹੈ, ਤਾਂ ਕੀ ਤੁਹਾਨੂੰ ਅਜਿਹੇ ਆਦਮੀ ਨਾਲ ਵਿਆਹ ਕਰਨਾ ਚਾਹੀਦਾ ਹੈ? (ਜੇ ਉਹ ਵਿਅਕਤੀ ਇਸ ਤਰਾਂ ਹੈ, ਤਾਂ ਬਿਹਤਰ ਹੈ ਕਿ ਉਸ ਨੂੰ ਜਿੰਨੀ ਜਲਦੀ ਹੋ ਸਕੇ ਛੱਡ ਦਿਓ!)
Published by: Anuradha Shukla
First published: February 19, 2021, 11:09 AM IST
ਹੋਰ ਪੜ੍ਹੋ
ਅਗਲੀ ਖ਼ਬਰ