T Letter Personality: ਸਾਡਾ ਨਾਮ ਸਾਡੀ ਪਹਿਚਾਣ ਹੁੰਦਾ ਹੈ। ਅਸੀਂ ਬਹੁਤ ਵਾਰ ਲੋਕਾਂ ਦੇ ਨਾਮ ਤੋਂ ਉਹਨਾਂ ਦੇ ਸੁਭਾਅ ਆਦਿ ਬਾਰੇ ਅੰਦਾਜ਼ੇ ਲਗਾਉਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਸੰਭਵ ਹੈ ਕਿ ਕਿਸੇ ਵਿਅਕਤੀ ਦੇ ਨਾਮ ਰਾਹੀਂ ਉਸਦੇ ਸੁਭਾਅ, ਪਰਿਵਾਰਕ ਰਿਸ਼ਤਿਆਂ ਤੇ ਭਵਿੱਖ ਆਦਿ ਬਾਰੇ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਬਲਕਿ ਬਿਲਕੁਲ ਸੱਚੋ ਸੱਚ ਜਾਣਿਆ ਜਾ ਸਕਦਾ ਹੈ।
ਅਸਲ ਵਿਚ ਜੋਤਿਸ਼ ਸ਼ਾਸਤਰ ਇਨਸਾਨ ਦੇ ਨਾਮ ਦੇ ਪਹਿਲੇ ਅੱਖਰ ਦੇ ਹਿਸਾਬ ਨਾਲ ਉਸ ਬਾਰੇ ਭਵਿੱਖਬਾਣੀ ਕਰਦਾ ਹੈ। ਜੇਕਰ ਤੁਸੀਂ ਵੀ ਕਿਸੇ ਦੇ ਸੁਭਾਅ, ਸਖ਼ਸ਼ੀਅਤ ਤੇ ਕਰੀਅਰ ਬਾਰੇ ਜਾਣਦਾ ਚਾਹੁੰਦੇ ਹੋ ਤਾਂ ਇਹ ਤਰੀਕਾ ਅਪਣਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਵਰਣਮਾਲਾ ਦੇ ਅੱਖਰ T ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕਾਂ ਦੇ ਸੁਭਾਅ ਬਾਰੇ ਦੱਸਣ ਜਾ ਰਹੇ ਹਾਂ –
ਸੁਭਾਅ ਦੇ ਲੱਛਣ
T ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ ਸੁਭਾਅ ਦੇ ਬਹੁਤ ਹੀ ਮਿਲਣਸਾਰ ਤੇ ਖੁਸ਼ਮਿਜ਼ਾਜ ਹੁੰਦੇ ਹਨ ਪਰ ਕਈ ਵਾਰ ਇਹਨਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਹੀ ਬਹੁਤ ਜਿਆਦਾ ਗੁੱਸਾ ਵੀ ਆ ਜਾਂਦਾ ਹੈ। ਇਹ ਲੋਕ ਸ੍ਵੈ ਵਿਸ਼ਵਾਸ ਨਾਲ ਭਰੇ ਹੁੰਦੇ ਹਨ ਤੇ ਆਪਣੀਆਂ ਤਕਲੀਫਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਬਜਾਇ ਖ਼ੁਦ ਹੀ ਹਰ ਸਮੱਸਿਆ ਦਾ ਹੱਲ ਕਰਨ ਵੱਲ ਰੁਚਿਤ ਹੁੰਦੇ ਹਨ। ਇਹ ਲੋਕ ਸ੍ਵੈ ਨਿਰਭਰ ਵੀ ਬਹੁਤ ਹੁੰਦੇ ਹਨ ਤੇ ਆਪਣਾ ਕੰਮ ਆਪ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸੇ ਕਾਰਨ ਕਈ ਵਾਰ ਸਮਝਿਆ ਜਾਂਦਾ ਹੈ ਇਹ ਜਿੱਦੀ ਹਨ, ਕਿਉਂਕਿ ਇਹ ਜਿੱਦ ਨਾਲ ਹਰ ਕੰਮ ਕਰਨ ਦੇ ਸ਼ੌਕੀਨ ਵੀ ਹੁੰਦੇ ਹਨ।
ਵਿਆਹੁਤਾ ਜੀਵਨ
ਇਹ ਲੋਕ ਬਹੁਤ ਹੀ ਸਮਝਦਾਰ ਹੁੰਦੇ ਹਨ। ਇਸ ਕਾਰਨ ਇਹਨਾਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸਮਤੋਲ ਬਣਾ ਕੇ ਰੱਖਣ ਦੇ ਮਾਹਰ ਹੁੰਦੇ ਹਨ, ਜਿਸ ਕਾਰਨ ਇਹ ਸੁਖਮਈ ਵਿਵਾਹਕ ਜੀਵਨ ਜਿਉਂਦੇ ਹਨ। ਇਹ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਤੇ ਉਹਨਾਂ ਦੀ ਕਦਰ ਕਰਦੇ ਹਨ। ਇਹ ਆਪਣੇ ਸਾਥੀ ਦੀਆਂ ਇਛਾਵਾਂ ਦੀ ਪੂਰਤੀ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਇਹਨਾਂ ਦੀ ਆਰਥਿਕ ਸਥਿਤੀ ਵੀ ਆਮ ਤੌਰ ਤੇ ਚੰਗੀ ਹੁੰਦੀ ਹੈ ਜਿਸ ਕਾਰਨ ਇਹ ਆਪਣੇ ਸਾਥੀ ਦੇ ਮੌਢੇ ਨਾਲ ਮੌਢਾ ਲਾ ਕੇ ਜ਼ਿੰਦਗੀ ਦੇ ਹਰ ਖੇਤਰ ਵਿਚ ਸਫਲ ਹੁੰਦੇ ਹਨ।
ਕਰੀਅਰ
ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ T ਤੋਂ ਨਾਮ ਸ਼ੁਰੂ ਹੋਣ ਵਾਲੇ ਲੋਕ ਸਮਝਦਾਰ ਤੇ ਜ਼ਿੱਦੀ ਕਿਸਮ ਹੁੰਦੇ ਹਨ। ਇਸ ਕਾਰਨ ਇਹ ਹਰ ਕੰਮ ਨੂੰ ਬਹੁਤ ਹੀ ਲਗਨ ਤੇ ਚਾਹ ਕੇ ਕਰਦੇ ਹਨ। ਅਜਿਹਾ ਹੋਣ ਨਾਲ ਆਪਣੀ ਨੌਕਰੀ ਜਾਂ ਕਾਰੋਬਾਰ ਦੇ ਖੇਤਰ ਵਿਚ ਵੀ ਮਿਹਨਤ ਕਰਦੇ ਹਨ ਤੇ ਸਫਲਤਾਵਾਂ ਪ੍ਰਾਪਤ ਕਰਦੇ ਹਨ। ਆਰਥਿਕ ਪੱਖੋਂ ਇਹ ਜੀਵਨ ਭਰ ਮਜ਼ਬੂਤ ਸਥਿਤੀ ਵਿਚ ਹੀ ਰਹਿੰਦੇ ਹਨ ਤੇ ਜੇਕਰ ਕਦੇ ਆਰਥਿਕ ਤੰਗੀ ਆਵੇ ਵੀ ਤਾਂ ਡੋਲਦੇ ਨਹੀਂ ਬਲਕਿ ਹਿੰਮਤ ਨਾਲ ਹਰ ਸਥਿਤੀ ਦਾ ਮੁਕਾਬਲਾ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।