• Home
  • »
  • News
  • »
  • lifestyle
  • »
  • TAKE A TOUR OF THE CAPITAL OF CHHATTISGARH GET THE COMPLETE TRAVEL INFORMATION GH RUP AS

IRCTC Tour Package: ਛੱਤੀਸਗੜ੍ਹ ਦੀ ਰਾਜਧਾਨੀ ਦੀ ਕਰੋ ਸੈਰ, ਜਾਣੋ ਯਾਤਰਾ ਦੀ ਪੂਰੀ ਜਾਣਕਾਰੀ

IRCTC Tour Package:  ਕੀ ਤੁਸੀਂ ਕੁਦਰਤੀ ਸੁੰਦਰਤਾ, ਝਰਨੇ ਅਤੇ ਸੁੰਦਰ ਮੰਦਰਾਂ ਦਾ ਦੌਰਾ ਕਰਨਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਵਿੱਚ ਹੈ, ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਤੁਹਾਡੇ ਲਈ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦਾ ਦੌਰਾ ਕਰਨ ਦਾ ਸਭ ਤੋਂ ਵਧੀਆ ਮੌਕਾ ਲੈ ਕੇ ਆਇਆ ਹੈ। ਸਿਰਫ਼ ਇੱਕ ਦਿਨ ਵਿੱਚ, ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਇਸ ਟੂਰ ਪੈਕੇਜ ਦਾ ਆਨੰਦ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਪਵੇਗਾ। ਜੇਕਰ ਤਿੰਨ ਲੋਕ ਇਸ ਯਾਤਰਾ 'ਤੇ ਜਾਂਦੇ ਹਨ ਤਾਂ ਤੁਹਾਨੂੰ ਪ੍ਰਤੀ ਵਿਅਕਤੀ ਸਿਰਫ 1,865 ਰੁਪਏ ਦੇਣੇ ਹੋਣਗੇ।

IRCTC Tour Package: ਛੱਤੀਸਗੜ੍ਹ ਦੀ ਰਾਜਧਾਨੀ ਦੀ ਕਰੋ ਸੈਰ, ਜਾਣੋ ਪੂਰੀ ਯਾਤਰਾ ਦੀ ਜਾਣਕਾਰੀ

  • Share this:
IRCTC Tour Package:  ਕੀ ਤੁਸੀਂ ਕੁਦਰਤੀ ਸੁੰਦਰਤਾ, ਝਰਨੇ ਅਤੇ ਸੁੰਦਰ ਮੰਦਰਾਂ ਦਾ ਦੌਰਾ ਕਰਨਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਵਿੱਚ ਹੈ, ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਤੁਹਾਡੇ ਲਈ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦਾ ਦੌਰਾ ਕਰਨ ਦਾ ਸਭ ਤੋਂ ਵਧੀਆ ਮੌਕਾ ਲੈ ਕੇ ਆਇਆ ਹੈ। ਸਿਰਫ਼ ਇੱਕ ਦਿਨ ਵਿੱਚ, ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਇਸ ਟੂਰ ਪੈਕੇਜ ਦਾ ਆਨੰਦ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਪਵੇਗਾ। ਜੇਕਰ ਤਿੰਨ ਲੋਕ ਇਸ ਯਾਤਰਾ 'ਤੇ ਜਾਂਦੇ ਹਨ ਤਾਂ ਤੁਹਾਨੂੰ ਪ੍ਰਤੀ ਵਿਅਕਤੀ ਸਿਰਫ 1,865 ਰੁਪਏ ਦੇਣੇ ਹੋਣਗੇ।

IRCTC ਦੇ ਇਸ ਟੂਰ ਪੈਕੇਜ ਦੀ ਖਾਸ ਗੱਲ ਇਹ ਹੈ ਕਿ ਤੁਹਾਨੂੰ ਦਫਤਰ ਤੋਂ ਘੁੰਮਣ ਲਈ ਛੁੱਟੀ ਨਹੀਂ ਲੈਣੀ ਪਵੇਗੀ। ਤੁਸੀਂ ਆਪਣੇ ਵੀਕਐਂਡ 'ਤੇ ਵੀ ਇਸ ਟੂਰ ਨੂੰ ਪੂਰਾ ਕਰ ਸਕਦੇ ਹੋ। ਵੈਸੇ ਤਾਂ ਰਾਏਪੁਰ ਆਪਣੀ ਖੂਬਸੂਰਤੀ ਲਈ ਦੇਸ਼ ਭਰ 'ਚ ਮਸ਼ਹੂਰ ਹੈ। ਤੁਸੀਂ ਉੱਥੇ ਬਹੁਤ ਸਾਰੇ ਸੁੰਦਰ ਮੰਦਰ ਅਤੇ ਝਰਨੇ ਦੇਖ ਸਕਦੇ ਹੋ। ਤੁਸੀਂ ਇਸ ਪੈਕੇਜ ਦੇ ਤਹਿਤ ਜਾਟਮਾਈ ਘਟਰਾਣੀ ਝਰਨੇ ਅਤੇ ਮਾਂ ਦੁਰਗਾ ਦੇ ਮਸ਼ਹੂਰ ਮੰਦਰ ਨੂੰ ਦੇਖ ਸਕਦੇ ਹੋ। ਦੂਰੋਂ ਦੂਰੋਂ ਸ਼ਰਧਾਲੂ ਮਾਂ ਦੁਰਗਾ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ।

IRCTC ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਟੂਰ ਪੈਕੇਜ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਂ ਦੁਰਗਾ ਦੇ ਦਰਸ਼ਨਾਂ ਨਾਲ ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਜਾਟਮਾਈ ਘਟਰਾਣੀ ਝਰਨੇ ਦੀ ਸੁੰਦਰਤਾ ਨੂੰ ਦੇਖ ਸਕਦੇ ਹੋ। ਤੁਹਾਨੂੰ ਇੱਕ ਦਿਨ ਦੀ ਯਾਤਰਾ ਲਈ ਸਿਰਫ਼ 1,865 ਰੁਪਏ ਦੇਣੇ ਹੋਣਗੇ। ਤੁਸੀਂ ਇਸ ਸਬੰਧ ਵਿੱਚ ਹੋਰ ਜਾਣਕਾਰੀ IRCTC ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

ਮਿਲਣਗੀਆਂ ਇਹ ਸਹੂਲਤਾਂ

IRCTC ਦਾ ਇਹ ਟੂਰ ਪੈਕੇਜ ਰਾਏਪੁਰ ਏਅਰਪੋਰਟ ਤੋਂ ਸ਼ੁਰੂ ਹੋਵੇਗਾ। ਕੈਬ ਡਰਾਈਵਰ ਤੁਹਾਨੂੰ ਹਵਾਈ ਅੱਡੇ ਤੋਂ ਜਾਟਮਾਈ ਘਟਰਾਨੀ ਝਰਨੇ ਤੱਕ ਲੈ ਜਾਵੇਗਾ। ਇਸ ਦੇ ਨਾਲ ਹੀ ਤੁਸੀਂ ਦੇਵੀ ਦੁਰਗਾ ਮਾਂ ਦੇ ਮੰਦਰ ਦੇ ਦਰਸ਼ਨ ਕਰ ਸਕੋਗੇ। ਇਸ ਤੋਂ ਬਾਅਦ ਦਿਨ ਭਰ ਘੁੰਮਣ ਤੋਂ ਬਾਅਦ ਤੁਹਾਨੂੰ ਏਅਰਪੋਰਟ ਜਾਂ ਰੇਲਵੇ ਸਟੇਸ਼ਨ 'ਤੇ ਉਤਾਰ ਦਿੱਤਾ ਜਾਵੇਗਾ। ਤੁਹਾਨੂੰ ਯਾਤਰਾ ਦੌਰਾਨ ਯਾਤਰਾ ਬੀਮਾ (Travel Insurance), ਪਾਰਕਿੰਗ (Parking) ਜਾਂ ਟੋਲ (Toll) ਦਾ ਭੁਗਤਾਨ ਨਹੀਂ ਕਰਨਾ ਪਵੇਗਾ।
Published by:rupinderkaursab
First published: