HOME » NEWS » Life

ਸੰਭਲ ਕੇ ਕਰੋ ਪ੍ਰੋਟੀਨ ਦਾ ਸੇਵਨ, ਜਰੂਰਤ ਤੋਂ ਜਿਆਦਾ ਇੰਟੇਕ ਹੋ ਸਕਦਾ ਹੈ ਖ਼ਤਰਨਾਕ

News18 Punjabi | Trending Desk
Updated: July 1, 2021, 5:41 PM IST
share image
ਸੰਭਲ ਕੇ ਕਰੋ ਪ੍ਰੋਟੀਨ ਦਾ ਸੇਵਨ, ਜਰੂਰਤ ਤੋਂ ਜਿਆਦਾ ਇੰਟੇਕ ਹੋ ਸਕਦਾ ਹੈ ਖ਼ਤਰਨਾਕ
ਸੰਭਾਲ ਕੇ ਕਰੋ ਪ੍ਰੋਟੀਨ ਦਾ ਸੇਵਨ, ਜਰੂਰਤ ਤੋਂ ਜਿਆਦਾ ਇੰਟੇਕ ਹੋ ਸਕਦਾ ਹੈ ਖ਼ਤਰਨਾਕ

  • Share this:
  • Facebook share img
  • Twitter share img
  • Linkedin share img
How Much Protein Good For Health– ਪ੍ਰੋਟੀਨ ਸਾਡੇ ਸਰੀਰ ਲਈ ਇੱਕ ਜਰੂਰੀ ਤੱਤ ਹੈ ਜੋ ਸਰੀਰ ਦੀਆਂ ਕੋਸ਼ਕਾਵਾਂ ਦੇ ਨਿਰਮਾਣ ਤੇ ਰੱਖ-ਰੱਖਾਵ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ। ਪਰ ਤੁਹਾਡੇ ਲਈ ਇਹ ਜਾਣ ਲੈਣਾ ਵੀ ਜਰੂਰੀ ਹੈ ਕਿ ਇੱਕ ਦਿਨ ਵਿੱਚ ਮਨੁੱਖ ਦੇ ਸਰੀਰ ਲਈ ਕਿੰਨਾ ਪ੍ਰੋਟੀਨ ਜਰੂਰੀ ਹੁੰਦਾ ਹੈ । ਹੈਲਥਲਲਾਈਨ ਦੇ ਅਨੁਸਾਰ ਆਮ ਮਰਦ ਨੂੰ ਰੋਜ਼ 56 ਗ੍ਰਾਮ ਤੇ ਆਮ ਔਰਤ ਨੂੰ 46 ਗ੍ਰਾਮ ਪ੍ਰੋਟੀਨ ਵਾਧੂ ਹੁੰਦਾ ਹੈ ।ਹਾਲਾਂਕਿ ਇਹ ਸਭ ਕੁਝ ਉਹਨਾਂ ਦੇ ਲਾਈਫ, ਸਟਾਈਲ ,ਵਰਕਆਊਟ ਵਜ਼ਨ ਤੇ ਉਮਰ ਤੇ ਨਿਰਭਰ ਕਰਦਾ ਹੈ । ਅਜਿਹੇ ਵਿੱਚ ਸਾਡੇ ਲਈ ਇਹ ਜਾਨਣਾ ਵੀ ਜਰੂਰੀ ਹੈ ਹੱਦ ਤੋਂ ਜਿਆਦਾ ਪ੍ਰੋਟੀਨ ਖਾਣ ਨਾਲ਼ ਸਰੀਰ ਨੂੰ ਕੀ-ਕੀ ਨੁਕਸਾਨ ਉਠਾਉਣਾ ਪੈ ਸਕਦਾ ਹੈ ।

ਪ੍ਰੋਟੀਨ ਕਿਉ ਜਰੂਰੀ ਹੈ

ਪ੍ਰੋਟੀਨ ਹੱਡੀਆਂ, ਮਾਸ਼ਪੇਸ਼ੀਆਂ ਤੇ ਸਕਿੱਨ ਲਈ ਬਹੁਤ ਜਰੂਰੀ ਹੁੰਦਾ ਹੈ । ਵਾਲਾਂ ਦੇ ਲਈ ਵੀ ਪ੍ਰੋਟੀਨ ਜਰੂਰੀ ਹੁੰਦਾ ਹੈ।
ਸਰੀਰ ਦੇ ਟਿਸ਼ੂ ਦਾ ਨਿਰਮਾਣ ਕਰਨ ਤੇ ਹੀਲ਼ ਕਰਨ ਲਈ ਵੀ ਪ੍ਰੋਟੀਨ ਜਰੂਰੀ ਹੁੰਦਾ ਹੈ।

ਰੈੱਡ ਬਲੱਡ ਸੈੱਲਾਂ ਵਿੱਚ ਮੌਜੂਦ ਪ੍ਰੋਟੀਨ ਕੰਪਾਊਡਰ ਪੂਰੇ ਸਰੀਰ ਵਿੱਚ ਆੱਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਹ ਸਰੀਰ ਵਿੱਚ ਜਰੂਰੀ ਪੋਸ਼ਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।

ਡਾਇਟਰੀ ਪ੍ਰੋਟੀਨ ਦਾ ਇੱਕ ਵੱਡਾ ਹਿੱਸਾ ਐਨਜਾਈਮ ਬਣਾਉਣ ਵਿੱਚ ਮਦਦ ਕਰਦਾ ਹੈ। ਭੋਜਨ ਨੂੰ ਪਚਾਉਣ ਤੇ ਬਾੱਡੀ ਕੈਮਿਕਲ ਨੂੰ ਵੀ ਬਣਾਉਣ ਵਿੱਚ ਇਹ ਮਦਦ ਕਰਦਾ ਹੈ।

ਇਹ ਹਨ ਜਿਆਦਾ ਪ੍ਰੋਟੀਨ ਲੈਣ ਦੇ ਨੁਕਸਾਨ

ਡਾਇਜੇਸ਼ਨ ਪ੍ਰੋਬਲਮ

ਕਈ ਵਾਰ ਜਿਆਦਾ ਪ੍ਰੋਟੀਨ ਦਾ ਸੇਵਨ ਕਰਨ ਨਾਲ਼ ਕਈ ਲੋਕਾਂ ਨੂੰ ਡਾਇਜੇਸ਼ਨ ਵਿੱਚ ਪ੍ਰੋਬਲਮ ਆਉਦੀ ਹੈ ਕਿਉਕਿ ਪ੍ਰੋਟੀਨ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ । ਇਹ ਤੁਹਾਡੇ ਪਾਚਨ ਤੰਤਰ ਤੇ ਵਾਧੂ ਭਾਰ ਵੀ ਪਾਉਦਾ ਹੈ।

ਥਕਾਨ ਮਹਿਸੂਸ ਹੋਣਾ

ਜਿਆਦਾ ਪ੍ਰੋਟੀਨ ਸਰੀਰ ਵਿੱਚ ਕਾਰਬੋਹਾਈਡ੍ਰੇਟਸ ਤੇ ਫੈਟ ਨੂੰ ਘੱਟ ਕਰਦਾ ਹੈ ਤੇ ਜਦੋਂ ਪ੍ਰੋਟੀਨ ਨੂੰ ਡਾਇਜੈਸ਼ਟ ਕਰਨ ਵਿੱਚ ਸਮਾਂ ਲੱਗੇਗਾ ਤਾਂ ਸਰੀਰ ਦੀ ਤੁਰੰਤ ਊਰਜਾ ਦੀ ਲੋੜ ਪੂਰੀ ਨਹੀਂ ਹੋ ਪਾਵੇਗੀ ।ਇਹਨਾਂ ਕਾਰਨਾਂ ਕਰਕੇ ਤੁਸੀਂ ਕਮਜੋਰੀ ਜਾਂ ਥਕਾਨ ਮਹਿਸੂਸ ਕਰ ਸਕਦੇ ਹੋ ।

ਡਾਇਰੀਆ

ਜਿਆਦਾ ਪ੍ਰੋਟੀਨ ਕਈ ਵਾਰ ਡਾਇਰੀਆ ਦਾ ਕਾਰਨ ਬਣ ਸਕਦਾ ਹੈ ।ਇਸਨੂੰ ਪਚਣ ਵਿੱਚ ਦੇਰ ਲੱਗਦੀ ਹੈ ਤੇ ਇਸ ਨਾਲ਼ ਸਰੀਰ ਵਿੱਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ ।

ਵਜ਼ਨ ਵੱਧ ਸਕਦਾ ਹੈ

ਜੇਕਰ ਤੁਸੀਂ ਵਜ਼ਨ ਘਟਾਉਣ ਲਈ ਐਕਸਾਸਾਈਜ ਨਹੀਂ ਕਰ ਰਹੇ ਤੇ ਪ੍ਰੋਟੀਨ ਲਈ ਜਾ ਰਹੇ ਹੋ ਤਾਂ ਇਹ ਪ੍ਰੋਟੀਨ ਫੈਟ ਵਿੱਚ ਬਦਲ ਸਕਦਾ ਹੈ ਤੇ ਵਜ਼ਨ ਘਟਨ ਦੀ ਬਜਾਏ ਵੱਧ ਸਕਦਾ ਹੈ

ਕਿਡਨੀ ਦੀ ਸਮੱਸਿਆ

ਜੇਕਰ ਤੁਸੀਂ ਜਰੂਰਤ ਤੋਂ ਜਿਆਦਾ ਕਿਡਨੀ ਦਾ ਸੇਵਨ ਕਰੋਗੇ ਤਾਂ ਕਿਡਨੀ ਵਿੱਚ ਸਟੋਨ ਦੀ ਸਮੱਸਿਆ ਹੋ ਸਕਦੀ ਹੈ
Published by: Ramanpreet Kaur
First published: July 1, 2021, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ