Home /News /lifestyle /

ਬਜ਼ੁਰਗਾਂ ਦੀਆਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਰੱਖੋ ਧਿਆਨ, ਹਮੇਸ਼ਾ ਰਹਿਣਗੇ ਸਿਹਤਮੰਦ

ਅਕਸਰ ਹੀ ਕਿਹਾ ਜਾਂਦਾ ਹੈ ਕਿ ਬੁੱਢਾ ਬੰਦਾ ਜਵਾਕਾ ਵਰਗਾ ਹੁੰਦਾ ਹੈ। ਵਧਦੀ ਉਮਰ ਦੇ ਨਾਲ, ਬੇਸ਼ੱਕ ਸਾਡੇ ਤਜਰਬਿਆਂ ਦੀ ਲਿਸ਼ਟ ਵੀ ਵਧਦੀ ਜਾਂਦੀ ਹੈ। ਸਾਡੇ ਕੋਲ ਜੀਵਨ ਦਾ ਅਨੁਭਵ ਇਕੱਠਾ ਹੁੰਦਾ ਰਹਿੰਦਾ ਹੈ। ਪਰ ਬੁਢਾਪੇ ਵਿੱਚ ਜਾ ਜੀਵਨ ਦੀ ਇਹ ਗੰਭੀਰਤਾ ਗੁੱਸੇ, ਲਾਡਾਂ, ਝਿੜਕਾਂ ਅਤੇ ਜ਼ਿੱਦ ਵਿੱਚ ਬਦਲ ਜਾਂਦੀ ਹੈ। ਅਜਿਹੇ 'ਚ ਬੱਚੇ ਵੀ ਮਾਪਿਆਂ ਦਾ ਕਹਿਣਾ ਮੰਨਣ ਦੀ ਬਜਾਏ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ, ਤਸੀਂ ਉਨ੍ਹਾਂ ਨੂੰ ਸੰਭਾਲਣ ਦੇ ਕੁਝ ਆਸਾਨ ਤਰੀਕੇ ਵੀ ਅਪਣਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਮਾਹਿਰਾਂ ਅਨੁਸਾਰ ਕੰਮ ਦੇ ਰੁੱਝੇ ਹੋਣ ਕਾਰਨ ਬੱਚੇ ਬਜ਼ੁਰਗਾਂ ਨੂੰ ਸਹੀ ਸਮਾਂ ਨਹੀਂ ਦੇ ਪਾਉਂਦੇ ਹਨ। ਅਜਿਹੀ ਸਥਿਤੀ ਵਿਚ ਇਕੱਲੇਪਣ ਕਾਰਨ ਬਜ਼ੁਰਗ ਡਿਪ੍ਰੈਸ਼ਨ, ਤਣਾਅ, ਭਟਕਣਾ ਅਤੇ ਚਿੜਚਿੜੇਪਨ, ਗੁੱਸਾ, ਜ਼ਿੱਦ ਵਰਗੀਆਂ ਸਥਿਤੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਕੁਝ ਜ਼ਰੂਰੀ ਗੱਲਾਂ ਦਾ ਖਾਸ ਧਿਆਨ ਰੱਖ ਕੇ ਤੁਸੀਂ ਉਨ੍ਹਾਂ ਦੀ ਖੁਸ਼ੀ ਦਾ ਕਾਰਨ ਬਣ ਸਕਦੇ ਹੋ।

ਸਰੀਰਕ ਗਤੀਵਿਧੀਆਂ ਕਰਵਾਓ

ਬੁਢਾਪੇ ਵਿੱਚ ਅਕਸਰ ਸਰੀਰ ਵਿੱਚ ਬਹੁਤੀ ਊਰਜਾ ਨਹੀਂ ਬਚਦੀ। ਅਜਿਹੀ ਸਥਿਤੀ ਵਿੱਚ, ਬਜ਼ੁਰਗ ਲੋਕ ਜ਼ਿਆਦਾਤਰ ਆਰਾਮ ਕਰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਘੱਟ ਹੁੰਦੀਆਂ ਹਨ। ਇਸ ਲਈ ਬਜ਼ੁਰਗਾਂ ਨੂੰ ਰੋਜ਼ਾਨਾ ਅੱਧਾ ਘੰਟਾ ਕਸਰਤ ਅਤੇ ਯੋਗਾ ਕਰਨ ਦੀ ਸਲਾਹ ਦਿਓ। ਇਸ ਨਾਲ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿਣਗੇ।

ਜ਼ਰੂਰੀ ਮਾਮਲਿਆਂ ਵਿੱਚ ਸਲਾਹ ਲਓ

ਘਰ ਦੇ ਛੋਟੇ-ਵੱਡੇ ਫੈਸਲਿਆਂ 'ਚ ਬਜ਼ੁਰਗਾਂ ਦੀ ਰਾਏ ਲੈਣਾ ਨਾ ਭੁੱਲੋ। ਵਧੇਰੇ ਮਾਮਲਿਆਂ ਵਿੱਚ ਉਹਨਾਂ ਦਾ ਤਜਰਬਾ ਤੁਹਾਡੇ ਲਈ ਬਹੁਤ ਉਪਯੋਗੀ ਹੋ ਸਕਦਾ ਹੈ। ਦੂਜੇ ਪਾਸੇ, ਘਰ ਦੇ ਬਜ਼ੁਰਗਾਂ ਨੂੰ ਤੁਹਾਡੇ ਫ਼ੈਸਲਿਆਂ ਵਿੱਚ ਆਪਣੀ ਮਹੱਤਤਾ ਦਾ ਅਹਿਸਾਸ ਕਰਕੇ ਖੁਸ਼ੀ ਮਿਲਦੀ ਹੈ।

ਚੀਜ਼ਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਕਈ ਵਾਰ ਰੁਟੀਨ ਕਾਰਨ ਅਸੀਂ ਘਰ ਦੇ ਬਜ਼ੁਰਗਾਂ ਨਾਲ ਬੈਠਣ ਤੋਂ ਵੀ ਕੰਨੀ ਕਤਰਾਉਂਦੇ ਹਾਂ। ਉਹਨਾਂ ਨੂੰ ਤੁਹਾਡੇ ਸਭ ਤੋਂ ਵੱਧ ਸਮੇਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨਾਲ ਬੈਠਣ ਅਤੇ ਗੱਲਾਂ ਕਰਨ ਲਈ ਦਿਨ ਵਿੱਚ ਕੁਝ ਸਮਾਂ ਕੱਢਣਾ ਨਾ ਭੁੱਲੋ। ਇਸਦੇ ਨਾਲ ਹੀ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਧਿਆਨ ਨਾਲ ਸੁਣੋ। ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੇਗੀ ਅਤੇ ਉਹ ਬਿਲਕੁਲ ਵੀ ਇਕੱਲੇ ਮਹਿਸੂਸ ਨਹੀਂ ਕਰਨਗੇ।

ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦਿਓ

ਬਜ਼ੁਰਗਾਂ ਨੂੰ ਖੁਸ਼ ਰੱਖਣ ਲਈ, ਤੁਸੀਂ ਉਨ੍ਹਾਂ ਨੂੰ ਘਰ ਦੇ ਛੋਟੇ-ਛੋਟੇ ਕੰਮਾਂ ਜਿਵੇਂ ਰਾਸ਼ਨ, ਸਬਜ਼ੀਆਂ ਅਤੇ ਦੁੱਧ ਲਿਆਉਣ ਦੀ ਜ਼ਿੰਮੇਵਾਰੀ ਸੌਂਪ ਸਕਦੇ ਹੋ। ਜੇ ਤੁਸੀਂ ਇਕੱਲੇ ਨਹੀਂ ਭੇਜਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਕਿਸੇ ਸਮਝਦਾਰ ਬੱਚੇ ਨੂੰ ਵੀ ਭੇਜ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਉਹ ਅਸਲ ਵਿੱਚ ਘਰ ਦਾ ਅਹਿਮ ਹਿੱਸਾ ਹਨ ਅਤੇ ਉਹ ਆਪਣੇ ਪਿਆਰਿਆਂ ਦੇ ਨੇੜੇ ਮਹਿਸੂਸ ਕਰਨਗੇ।

ਸਿਹਤ ਦਾ ਖਾਸ ਖਿਆਲ ਰੱਖੋ

ਬੁਢਾਪੇ ਵਿੱਚ ਬਜ਼ੁਰਗਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕਰਵਾਉਂਦੇ ਰਹੋ ਅਤੇ ਡਾਕਟਰ ਦੀ ਸਲਾਹ ਅਨੁਸਾਰ ਉਨ੍ਹਾਂ ਦੀ ਰੁਟੀਨ ਨੂੰ ਠੀਕ ਕਰੋ।
Published by:rupinderkaursab
First published:

Tags: Age, Health care, Health care tips, Health news, Lifestyle, Relationship

ਅਗਲੀ ਖਬਰ