ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਜ਼ਮੀਨਾਂ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਹਰ ਕੋਈ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਸਕਦਾ। ਆਮ ਤੌਰ 'ਤੇ ਮਿਡਲ ਕਲਾਸ ਅਤੇ ਉੱਚ ਮਿਡਲ ਕਲਾਸ ਦੇ ਲੋਕ ਆਪਣਾ ਘਰ ਬਣਾਉਣ ਲਈ ਕੁੱਝ ਪੈਸੇ ਬਚਾਉਂਦੇ ਹਨ ਪਰ ਉਸ ਬੱਚਤ ਨਾਲ ਘਰ ਲਈ ਪੈਸੇ ਪੂਰੇ ਨਹੀਂ ਹੁੰਦੇ। ਇਸ ਸਭ ਨੂੰ ਦੇਖਦੇ ਹੋਏ ਦੇਸ਼ ਦੀਆਂ ਬੈਂਕਾਂ ਨੇ ਲੋਕਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹੋਮ ਲੋਨ ਬਣਾਏ ਹਨ ਜਿਸ ਨਾਲ ਆਪਣਾ ਘਰ ਖਰੀਦਣ ਵਿੱਚ ਆਸਾਨੀ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਹੋਮ ਲੋਨ ਲੈਣਾ ਵੀ ਇੱਕ ਸਿਰਦਰਦ ਬਣ ਜਾਂਦਾ ਹੈ ਕਿਉਂਕਿ ਇਸਦੀਆਂ ਸ਼ਰਤਾਂ ਅਤੇ ਦਸਤਾਵੇਜ਼ਾਂ ਦੀ ਇੱਕ ਲੰਬੀ ਲਿਸਟ ਹੁੰਦੀ ਹੈ। ਇਸ ਲਈ ਤੁਹਾਨੂੰ ਬੈਂਕ ਬਾਰ-ਬਾਰ ਗੇੜੇ ਮਾਰਨੇ ਪੈਂਦੇ ਹਨ। ਪਰ ਹੁਣ ਇਹ ਸਭ ਤੋਂ ਛੁਟਕਾਰਾ ਮਿਲ ਗਿਆ ਹੈ। ਹੁਣ ਤੁਸੀਂ ਘਰ ਬੈਠੇ ਹੀ ਡਿਜਿਟਲ ਹੋਮ ਲੋਨ ਲਈ ਅਰਜ਼ੀ ਦੇ ਸਕਦੇ ਹੋ ਅਤੇ ਜੇ ਸਭ ਕੁੱਝ ਸਹੀ ਹੁੰਦਾ ਹੈ ਤਾਂ ਕਈ ਮਾਮਲਿਆਂ ਵਿੱਚ ਇਹ ਲੋਨ 1 ਦਿਨ ਵਿੱਚ ਹੀ ਮਨਜ਼ੂਰ ਹੋ ਜਾਂਦਾ ਹੈ।
ਡਿਜਿਟਲ ਹੋਮ ਲੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਪ੍ਰਕਿਰਿਆ ਵਿੱਚ ਤੁਹਾਨੂੰ ਬਾਰ-ਬਾਰ ਬ੍ਰਾਂਚ ਦੇ ਚੱਕਰ ਨਹੀਂ ਕੱਟਣੇ ਪੈਂਦੇ। ਸਾਰਾ ਕੰਮ ਘਰ ਬੈਠ ਕੇ ਹੀ ਹੋ ਜਾਂਦਾ ਹੈ। ਇੱਥੇ ਤੁਹਾਨੂੰ ਇਸ ਗੱਲ ਦੀ ਚਿੰਤਾ ਵੀ ਨਹੀਂ ਰਹਿੰਦੀ ਕਿ ਬੈਂਕ ਦੇ ਕਰਮਚਾਰੀਆਂ ਤੁਹਾਡੇ ਨਾਲ ਸਹਿਯੋਗ ਨਹੀਂ ਕਰਦੇ।
ਜੇਕਰ ਡਿਜਿਟਲ ਹੋਮ ਲੋਨ ਦੇ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਇੱਥੇ ਵੱਡਾ ਫ਼ਾਇਦਾ ਤਾਂ ਇਹ ਹੈ ਕਿ ਇੱਥੇ ਤੁਹਾਨੂੰ ਸਸਤਾ ਲੋਨ ਚੁਣਨ ਦਾ ਵਿਕਲਪ ਮਿਲਦਾ ਹੈ। ਤੁਸੀਂ ਵੱਖ-ਵੱਖ ਬੈਂਕਾਂ ਦੇ ਲੋਨ ਦੀ ਤੁਲਨਾ ਕਰ ਸਕਦੇ ਹੋ ਅਤੇ ਆਪਣੇ ਲਈ ਸਸਤਾ ਲੋਨ ਚੁਣ ਸਕਦੇ ਹੋ। ਜਦੋਂ ਤੁਸੀਂ ਲੋਨ ਲੈਣ ਲਈ ਬੈਂਕ ਦੀ ਚੋਣ ਕਰ ਲੈਂਦੇ ਹੋ ਤਾਂ ਤੁਸੀਂ ਸਿੱਧਾ ਬੈਂਕ ਦੀ ਵੈੱਬਸਾਈਟ ਤੋਂ ਕਰਜ਼ ਲੈਣ ਲਈ ਅਰਜ਼ੀ ਦੇ ਸਕਦੇ ਹੋ।
ਦੂਜਾ ਵੱਡਾ ਫ਼ਾਇਦਾ ਇਸ ਦਾ ਇਹ ਹੈ ਕਿ ਇੱਥੇ ਤੁਸੀਂ ਕਾਗਜ਼ੀ ਦਸਤਾਵੇਜ਼ਾਂ ਦੇ ਝੰਜਟ ਤੋਂ ਬਚ ਜਾਂਦੇ ਹੋ। ਜਿਵੇਂ ਅਸੀਂ ਪਹਿਲਾਂ ਦੱਸਿਆ ਹੈ ਕਿ ਬੈਂਕ ਵਿੱਚ ਜਾ ਕੇ ਲੋਨ ਲਈ ਅਰਜ਼ੀ ਦੇਣ ਸਮੇਂ ਕਿਸੇ ਨਾ ਕਿਸੇ ਦਸਤਾਵੇਜ਼ ਦੀ ਕਮੀ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਤੁਹਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੁੰਦੀ। ਤੁਸੀਂ ਆਰਾਮ ਨਾਲ ਘਰ ਬੈਠ ਕੇ ਇਹ ਕੰਮ ਕਰ ਸਕਦੇ ਹੋ। ਇਸ ਨਾਲ ਸਮਾਂ ਤਾ ਬਚਦਾ ਹੀ ਹੈ ਅਤੇ ਨਾਲ ਹੀ ਤੁਹਾਡਾ ਖਰਚਾ ਵੀ ਬਚਦਾ ਹੈ।
ਇਸ ਪ੍ਰਕਿਰਿਆ ਦਾ ਇੱਕ ਹੋਰ ਫਾਇਦਾ ਇਹ ਵੀ ਹੈ ਕਿ ਜੇਕਰ ਕਰਜ਼ੇ ਨੂੰ ਵਾਪਸ ਕਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੋਵੇ ਭਾਵ ਕਿ ਤੁਹਾਡੀ ਨੌਕਰੀ ਜਾਂ ਕਾਰੋਬਾਰ ਵਿੱਚ ਘਾਟਾ ਪੈ ਜਾਵੇ ਤਾਂ ਇਸ ਲਈ ਤੁਸੀਂ ਔਨਲਾਈਨ ਐਗਜ਼ੀਕਿਊਟਿਵ ਨਾਲ ਗੱਲ ਕਰਕੇ ਨਿਯਮਾਂ ਅਤੇ ਸ਼ਰਤਾਂ ਵਿੱਚ ਤਬਦੀਲੀ ਲਈ ਅਰਜ਼ੀ ਦੇ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।