HOME » NEWS » Life

ਇਸ ਖਾਤੇ 'ਚ ਨਾ ਵੀ ਹੋਣ ਪੈਸੇ ਫੇਰ ਵੀ ਕੱਢ ਸਕਦੇ ਹੋ 5,000 ਰੁ, ਚੁੱਕੋ 1.30 ਲੱਖ ਦਾ ਲਾਭ

News18 Punjabi | News18 Punjab
Updated: June 22, 2020, 5:23 PM IST
share image
ਇਸ ਖਾਤੇ 'ਚ ਨਾ ਵੀ ਹੋਣ ਪੈਸੇ ਫੇਰ ਵੀ ਕੱਢ ਸਕਦੇ ਹੋ 5,000 ਰੁ, ਚੁੱਕੋ 1.30 ਲੱਖ ਦਾ ਲਾਭ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਜਨ ਧਨ ਅਕਾਊਂਟ ਯੋਜਨਾ (PMJDY) ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾਵਾਂ ਵਿੱਚੋਂ ਇੱਕ ਹੈ। ਵਿੱਤੀ ਸਮਾਵੇਸ਼ (Financial Inclusion) ਤੋਂ ਇਲਾਵਾ ਵੀ ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਕੀ ਲਾਭ ਹਨ। ਜ਼ਿਆਦਾਤਰ, ਅਕਾਊਂਟ ਹੋਲਡਰ ਨੂੰ ਸ਼ਾਇਦ ਹੀ ਇਹ ਪਤਾ ਹੋਵੇ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਅਕਾਊਂਟ ਤੇ 5,000 ਰੁਪਏ ਦੇ ਓਵਰਡ੍ਰਾਫਟ ਦੀ ਸਹੂਲਤ ਮਿਲਦੀ ਹੈ। ਇਸ ਦੇ ਲਈ ਇਹ ਸ਼ਰਤ ਹੈ ਕਿ PMJDY ਅਕਾਊਂਟ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ।

ਜਾਣਕਾਰ ਮੰਨਦੇ ਹਨ ਕਿ ਜੇ ਕਿਸੇ ਪ੍ਰਧਾਨ ਮੰਤਰੀ ਜਨ ਧਨ ਅਕਾਊਂਟ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਤਾਂ ਉਸ ਅਕਾਊਂਟ ਤੇ ਇਹ ਸੁਵਿਧਾ ਦਾ ਲਾਭ ਨਹੀਂ ਚੁੱਕ ਸਕਦੇ। ਓਵਰਡ੍ਰਾਫਟ ਸੁਵਿਧਾ ਅੰਦਰ ਅਕਾਊਂਟ ਹੋਲਡਰ ਨੂੰ ਬੈਂਕ ਅਕਾਊਂਟ ਤੋਂ ਉਦੋਂ ਵੀ ਪੈਸਾ ਮਿਲਦਾ ਹੈ ਜਦੋਂ ਅਕਾਊਂਟ ਵਿੱਚ ਪੈਸੇ ਨਾ ਹੋਣ।

ਮਾਹਰਾਂ ਦਾ ਕਹਿਣਾ ਹੈ ਕਿ ਓਵਰਡ੍ਰਾਫਟ ਸੁਵਿਧਾ ਦਾ ਲਾਭ ਲੈਣ ਤੋਂ ਪਹਿਲਾਂ 6 ਮਹੀਨੇ ਤੱਕ ਇਸ ਵਿੱਚ ਪੈਸੇ ਰੱਖਣੇ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਅਕਾਊਂਟ ਨੂੰ ਐਕਟਿਵ ਰੱਖਣਾ ਹੁੰਦਾ ਹੈ ਜਿਸ ਲਈ ਲੈਣ ਦੇਣ ਕਰਦੇ ਰਹਿਣਾ ਚਾਹੀਦਾ ਹੈ। ਖਾਤਾ ਧਾਰਕ ਨੂੰ ਇੱਕ ਰੂਪੇ (RuPay) ਡੈਬਿਟ ਕਾਰਡ ਵੀ ਜਾਰੀ ਕੀਤਾ ਜਾਂਦਾ ਹੈ।
First published: June 22, 2020, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading