• Home
  • »
  • News
  • »
  • lifestyle
  • »
  • TAKE PRECAUTION DHYAAN NAAL IN USING LEHSUN GARLIC KNOW SIDE EFFECTS GH AS

ਗਰਭਵਤੀ ਔਰਤਾਂ ਨੂੰ ਧਿਆਨ ਨਾਲ ਕਰਨੀ ਚਾਹੀਦੀ ਹੈ ਲੱਸਣ ਦੀ ਵਰਤੋਂ, ਜਾਣੋ ਇਸਦੇ ਸਾਇਡ ਇਫੈੱਕਟ

  • Share this:
Side effects of Garlic: ਲੱਸਣ (Garlic) ਦੀ ਵਰਤੋਂ ਭਾਰਤ ਵਿੱਚ ਸਬਜ਼ੀਆਂ ਨਾਲ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਕੱਚੇ ਲੱਸਣ ਦਾ ਸੇਵਨ ਵੀ ਕਰਦੇ ਹਨ। ਲੱਸਣ ਵਿੱਚ ਐਲੀਸਿਨ (allicin) ਨਾਮਕ ਰਸਾਇਣ ਹੁੰਦਾ ਹੈ ਜੋ ਲੱਸਣ ਵਿੱਚ ਤੇਜ਼ ਗੰਧ ਦਾ ਕਾਰਨ ਵੀ ਬਣਦਾ ਹੈ। ਕਈ ਬਿਮਾਰੀਆਂ ਦੇ ਇਲਾਜ ਵਿਚ ਸਦੀਆਂ ਤੋਂ ਲੱਸਣ ਦਾ ਸੇਵਨ ਕੀਤਾ ਜਾ ਰਿਹਾ ਹੈ। ਕਈ ਖੋਜਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲੱਸਣ ਵਿੱਚ ਖੂਨ ਦੇ ਸੰਚਾਰ (Blood circulation) ਨਾਲ ਸਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਗੁਣ ਹਨ ।

ਲੱਸਣ ਕੋਲੈਸਟਰੋਲ ਨੂੰ ਘਟਾਉਂਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ । ਇਹ ਬਲੱਡ ਪ੍ਰੈਸ਼ਰ (blood pressure) ਦੇ ਪੱਧਰਾਂ ਨੂੰ ਵੀ ਬਣਾਈ ਰੱਖਦਾ ਹੈ। ਲੱਸਣ ਨੂੰ ਗਠੀਏ (arthritis) ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਕਿਉਂਕਿ ਲੱਸਣ ਦੀ ਤਾਸੀਰ ਗਰਮ (hot) ਹੁੰਦੀ ਹੈ, ਇਸ ਲਈ ਲੋਕ ਸਰਦੀਆਂ ਵਿੱਚ ਇਸਦਾ ਬਹੁਤ ਸੇਵਨ ਕਰਦੇ ਹਨ।

ਬਹੁਤ ਸਾਰੇ ਲਾਭਾਂ ਦੇ ਬਾਵਜੂਦ ਲੱਸਣ ਦੇ ਕੁਝ ਸਾਇਡ ਇੱਫੈਕਟ ਹੁੰਦੇ ਹਨ। ਲੱਸਣ ਦੀ ਜ਼ਿਆਦਾ ਖਪਤ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਸੋਚ ਸਮਝ ਕੇ ਲੱਸਣ ਦਾ ਸੇਵਨ ਕਰਨਾ ਚਾਹੀਦਾ ਹੈ। ਕਈ ਹਾਲਤਾਂ ਵਿੱਚ ਲੱਸਣ ਦਾ ਸੇਵਨ ਕਰਨਾ ਸਿਆਣਪ ਨਹੀਂ ਹੈ। ਇਸ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਲੱਸਣ ਨੂੰ ਕਿਹੜੇ ਹਾਲਤਾਂ ਵਿੱਚ ਨਹੀਂ ਖਾਣਾ ਚਾਹੀਦਾ।

ਕਿਹੜੀਆਂ ਹਾਲਤਾਂ ਵਿੱਚ ਲੱਸਣ ਦਾ ਸੇਵਨ ਨਹੀਂ ਕੀਤਾ ਜਾਣਾ ਚਾਹੀਦਾ?

ਗਰਭਅਵਸਥਾ ਅਤੇ ਬੱਚਿਆਂ ਦੁੱਧ ਪਿਲਾਉਣ ਦੌਰਾਨ ਨੁਕਸਾਨ

ਜੇ ਤੁਸੀਂ ਗਰਭਵਤੀ ਹੋ ਜਾਂ ਬੱਚੇ ਨੂੰ ਦੁੱਧ ਪਿਲਾ ਰਹੇ ਹੋ ਤਾਂ ਲੱਸਣ ਦਾ ਸੇਵਨ ਨਾ ਕਰਨਾ ਬਿਹਤਰ ਹੈ। ਕਿਉਂਕਿ ਲੱਸਣ ਦੀ ਬਹੁਤ ਜ਼ਿਆਦਾ ਖਪਤ ਗਰਭਅਵਸਥਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ ਇਸ ਵਿਸ਼ੇ ਬਾਰੇ ਕੋਈ ਨਿਰਣਾਇਕ ਸਬੂਤ ਨਹੀਂ ਹੈ, ਪਰ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਗਰਭਵਤੀ ਹਨ ਅਤੇ ਛਾਤੀਆਂ ਦਾ ਦੁੱਧ ਪਿਲਾ ਰਹੀਆਂ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਲੱਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਖੂਨ ਵਗਣ ਦਾ ਖਤਰਾ

ਜਿਸ ਵਿਅਕਤੀ ਨੂੰ ਐਲਰਜੀ ਜਾਂ ਖੂਨ ਵਗਣ ਦੀ ਪਹਿਲਾਂ ਤੋਂ ਹੀ ਸਮੱਸਿਆਵਾਂ ਹੋਣ, ਉਸ ਨੂੰ ਲੱਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਖੂਨ ਨੂੰ ਪਤਲਾ ਕਰਦਾ ਹੈ।

ਹਾਰਟਬਰਨ
ਲੱਸਣ ਦੀ ਜ਼ਿਆਦਾ ਖਪਤ ਦਿਲ ਦੀ ਜਲਣ (heartburn) ਦੀ ਸਮੱਸਿਆ ਨੂੰ ਹੋਰ ਵਧਾ ਸਕਦੀ ਹੈ। ਖਾਸ ਕਰਕੇ ਜੇ ਤੁਸੀਂ ਬਹੁਤ ਜ਼ਿਆਦਾ ਕੱਚੇ ਲੱਸਣ ਦਾ ਸੇਵਨ ਕਰ ਰਹੇ ਹੋ, ਤਾਂ ਇਹ ਛਾਤੀ ਵਿੱਚ ਜਲਣ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਐਸੀਡਿਟੀ ਅਤੇ ਦਸਤ ਵੀ ਹੋ ਸਕਦੇ ਹਨ।

ਚਮੜੀ ਦੀ ਸਮੱਸਿਆ
ਲੱਸਣ ਖਾਣ ਤੇ ਚਮੜੀ ਦੀਆਂ ਸਮੱਸਿਆਵਾਂ ਦਾ ਕਾਰਨ ਨਹੀਂ ਬਣਦਾ ਪਰ ਜੇ ਤੁਸੀਂ ਚਮੜੀ 'ਤੇ ਕੱਚਾ ਲੱਸਣ ਲਗਾਉਂਦੇ ਹੋ ਤਾਂ ਇਸ ਨਾਲ ਸਕਿਨ ਬਰਨ ਦੀ ਸਮੱਸਿਆ ਹੋ ਸਕਦੀ ਹੈ।
Published by:Anuradha Shukla
First published: