Home /News /lifestyle /

ਦੀਵਾਲੀ ਮੌਕੇ 'ਤੇ ਪ੍ਰਦੂਸ਼ਣ ਤੋਂ ਬਚਾਅ ਲਈ ਬੱਚਿਆਂ ਦਾ ਰੱਖੋ ਖ਼ਾਸ ਧਿਆਨ, ਜਾਣੋ ਤਰੀਕੇ

ਦੀਵਾਲੀ ਮੌਕੇ 'ਤੇ ਪ੍ਰਦੂਸ਼ਣ ਤੋਂ ਬਚਾਅ ਲਈ ਬੱਚਿਆਂ ਦਾ ਰੱਖੋ ਖ਼ਾਸ ਧਿਆਨ, ਜਾਣੋ ਤਰੀਕੇ

ਦੀਵਾਲੀ ਮੌਕੇ 'ਤੇ ਪ੍ਰਦੂਸ਼ਣ ਤੋਂ ਬਚਾਅ ਲਈ ਬੱਚਿਆਂ ਦਾ ਰੱਖੋ ਖ਼ਾਸ ਧਿਆਨ, ਜਾਣੋ ਤਰੀਕੇ

ਦੀਵਾਲੀ ਮੌਕੇ 'ਤੇ ਪ੍ਰਦੂਸ਼ਣ ਤੋਂ ਬਚਾਅ ਲਈ ਬੱਚਿਆਂ ਦਾ ਰੱਖੋ ਖ਼ਾਸ ਧਿਆਨ, ਜਾਣੋ ਤਰੀਕੇ

ਦੀਵਾਲੀ ਖ਼ੁਸ਼ੀਆਂ ਦੇ ਨਾਲ ਨਾਲ ਪ੍ਰਦੂਸਣ ਵੀ ਲੈ ਕੇ ਆਉਂਦੀ ਹੈ। ਦੀਵਾਲੀ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਜਿਸ ਕਰਕੇ ਹਵਾ ਪ੍ਰਦੂਸਣ ਵਿੱਚ ਵਾਧਾ ਹੁੰਦਾ ਹੈ। ਦੀਵਾਲੀ ਬਹੁਤ ਹੀ ਨਜ਼ਦੀਕ ਆ ਗਈ ਹੈ।

  • Share this:

ਦੀਵਾਲੀ ਖ਼ੁਸ਼ੀਆਂ ਦੇ ਨਾਲ ਨਾਲ ਪ੍ਰਦੂਸਣ ਵੀ ਲੈ ਕੇ ਆਉਂਦੀ ਹੈ। ਦੀਵਾਲੀ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਜਿਸ ਕਰਕੇ ਹਵਾ ਪ੍ਰਦੂਸਣ ਵਿੱਚ ਵਾਧਾ ਹੁੰਦਾ ਹੈ। ਦੀਵਾਲੀ ਬਹੁਤ ਹੀ ਨਜ਼ਦੀਕ ਆ ਗਈ ਹੈ। ਇਸ ਦੌਰਾਨ ਤੁਹਾਨੂੰ ਨਵਜੰਮੇ ਬੱਚਿਆਂ ਦਾ ਬਹੁਤ ਹੀ ਖ਼ਿਆਲ ਰੱਖਣਾ ਚਾਹੀਦਾ ਹੈ। ਪ੍ਰਦੂਸਣ ਨਵਜੰਮੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਹਵਾ ਪ੍ਰਦੂਸਣ ਵਧਣ ਨਾਲ ਨਵਜੰਮੇ ਬੱਚਿਆਂ ਨੂੰ ਸਿਹਤ ਪੱਖੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪ੍ਰਦੂਸਣ ਛੋਟੇ ਬੱਚਿਆਂ ਉੱਤੇ ਸਰੀਰਕ ਤੇ ਮਾਨਸਿਕ ਦੋਵਾਂ ਪੱਖੋਂ ਹੀ ਮਾੜਾ ਪ੍ਰਭਾਵ ਪਾਉਂਦਾ ਹੈ।

ਆਓ ਜਾਣਦੇ ਹਾਂ ਕਿ ਇਸ ਪ੍ਰਦੂਸਣ ਤੋਂ ਬੱਚਿਆਂ ਨੂੰ ਕਿਵੇਂ ਬਚਾਇਦੀਵਾਲੀ ਖ਼ੁਸ਼ੀਆਂ ਦੇ ਨਾਲ ਨਾਲ ਪ੍ਰਦੂਸਣ ਵੀ ਲੈ ਕੇ ਆਉਂਦੀ ਹੈ। ਦੀਵਾਲੀ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਜਿਸ ਕਰਕੇ ਹਵਾ ਪ੍ਰਦੂਸਣ ਵਿੱਚ ਵਾਧਾ ਹੁੰਦਾ ਹੈ। ਦੀਵਾਲੀ ਬਹੁਤ ਹੀ ਨਜ਼ਦੀਕ ਆਦੀਵਾਲੀ ਖ਼ੁਸ਼ੀਆਂ ਦੇ ਨਾਲ ਨਾਲ ਪ੍ਰਦੂਸਣ ਵੀ ਲੈ ਕੇ ਆਉਂਦੀ ਹੈ। ਦੀਵਾਲੀ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਜਾਂਦੀ ਹੈ। ਜਿਸ ਕਰਕੇ ਹਵਾ ਪ੍ਰਦੂਸਣ ਵਿੱਚ ਵਾਧਾ ਹੁੰਦਾ ਹੈ। ਦੀਵਾਲੀ ਬਹੁਤ ਹੀ ਨਜ਼ਦੀਕ ਆ ਗਈ ਹੈ। ਗਈ ਹੈ।ਆ ਜਾ ਸਕਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ WHO ਦੀ ਰਿਪੋਰਟ ਮੁਤਾਬਿਕ ਦੁਨੀਆਂ ਭਰ ਦੇ 90% ਬੱਚੇ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਇਸਦੇ ਨਾਲ ਹੀ WHO ਨੇ ਸਾਲ 2016 ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ। ਇਸ ਰਿਪੋਰਟ ਦੇ ਅਨੁਸਾਰ ਪੂਰੇ ਵਿਸ਼ਵ ਵਿੱਚ 6 ਲੱਖ ਬੱਚਿਆਂ ਦੀ ਮੌਤ ਹਵਾ ਪ੍ਰਦੂਸਣ ਕਾਰਨ ਹੋਈ ਸੀ। ਪ੍ਰਦੂਸ਼ਿਤ ਹਵਾ ਹੋਣ ਕਰਕੇ ਇਨ੍ਹਾਂ ਬੱਚਿਆਂ ਨੂੰ ਸਾਹ ਦੀ ਲਾਗ ਹੋ ਗਈ ਸੀ।

ਇਸ ਤੋਂ ਇਲਾਵਾ ਪ੍ਰਦੂਸ਼ਿਤ ਹਵਾ ਗਰਭਵਤੀ ਮਾਵਾਂ ਉੱਤ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਰਕੇ ਮਾਂ ਦੇ ਬੱਚੇ ਨੂੰ ਸਮੇਂ ਤੋਂ ਪਹਿਲਾਂ ਜਨਮ ਦੇਣ ਦੀ ਸੰਭਾਵਨਾ ਵਧ ਜਾਂਦੀ ਹੈ। ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਬਚਪਨ ਵਿੱਚ ਹੀ ਸਾਹ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਰਕੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਛੋਟੇ ਬੱਚਿਆਂ ਨੂੰ ਰਸੋਈ, ਤਕਨਾਲੋਜ਼ੀ ਦੀਆਂ ਵਸਤਾਂ ਆਦਿ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ।

ਬੱਚਿਆ ਲਈ ਪ੍ਰਦੂਸਣ ਤੋਂਂ ਬਚਾਅ ਦੇ ਢੰਗ

ਮਾਸਕ ਦੀ ਕਰੋ ਵਰਤੋਂ

ਮਾਸਕ ਪਹਿਣਨ ਨਾਲ ਪ੍ਰਦੂਸ਼ਿਤ ਹਵਾ ਤੋਂ ਇੱਕ ਹੱਦ ਤੱਕ ਬਚਿਆ ਜਾ ਸਕਦਾ ਹੈ। ਇਸ ਲਈ ਕਿਤੇ ਵੀ ਬਾਹਰ ਜਾਂਦੇ ਸਮੇਂ ਮਾਂ ਤੇ ਬੱਚੇ ਨੂੰ ਮਾਸਕ ਲਾਜ਼ਮੀ ਤੌਰ ‘ਤੇ ਪਹਿਣਨਾ ਚਾਹੀਦਾ ਹੈ। ਨਵਜੰਮੇ ਬੱਚੇ ਨੂੰ ਤੁਸੀਂ ਕਿਸੇ ਸੂਤੀ ਕੱਪੜੇ ਵਿੱਚ ਚੰਗੀ ਤਰ੍ਹਾਂ ਲਿਪੇਟ ਕੇ ਵੀ ਬਾਹਰ ਲਿਜਾ ਸਕਦੇ ਹੋ।

ਗਰਭ ਅਵਸਥਾ ਤੋਂ ਹੀ ਕਰੋ ਬਚਾ

ਔਰਤ ਨੂੰ ਗਰਭ ਧਾਰਦਿਆਂ ਹੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਨੂੰ ਵਰਤਣਾ ਲਾਜ਼ਮੀ ਹੈ। ਗਰਭ ਅਵਸਥਾ ਦੌਰਾਨ ਮਾਂ ਨੂੰ ਬਹੁਤਾ ਸਮਾਂ ਘਰ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਿਗਰਟ ਦੇ ਧੂਏ ਤੋਂ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਬੱਚੇ ਨੂੰ ਸਮੇਂ ਸਿਰ ਦੁੱਧ ਪਿਆਓ

ਨਵਜੰਮੇ ਬੱਚੇ ਨੂੰ ਦੁੱਧ ਸਮੇਂ ਸਿਰ ਪਿਆਉਣਾ ਚਾਹੀਦਾ ਹੈ। ਬਲਕਿ ਬੱਚਿਆਂ ਨੂੰ ਥੋੜੇ ਥੋੜੇ ਸਮੇਂ ਬਾਅਦ ਦੁੱਧ ਪਿਆਉਣਾ ਲਾਜ਼ਮੀ ਹੈ। ਕਿਉਂਕਿ ਨਵਜੰਮਿਆਂ ਬੱਚਾ ਸਿਰਫ਼ ਦੁੱਧ ਹੀ ਪੀ ਸਕਦਾ ਹੈ। ਸਮੇਂ ਸਿਰ ਦੁੱਧ ਨਾ ਪਿਆਉਣ ਨਾਲ ਬੱਚਾ ਡੀਹਾਈਡ੍ਰੇਟ ਹੋ ਸਕਦਾ ਹੈ। ਇਸੇਦ ਨਾਲ ਹੀ ਬੱਚੇ ਦੇ ਬੁੱਲਾਂ ਨੂੰ ਸੁੱਕਣ ਨਹੀਂ ਦੇਣਾ ਚਾਹੀਦਾ। ਥੋੜੀ ਵੱਡੀ ਉਮਰ ਦੇ ਬੱਚਿਆਂ ਨੂੰ ਹਰ ਰੋਜ਼ 6 ਤੋਂ 7 ਗਲਾਸ ਪਾਣੀ ਜ਼ਰੂਰ ਪਿਆਉਣਾ ਚਾਹੀਦਾ ਹੈ।

ਭੋਜਨ ਦਾ ਰੱਖੋ ਵਿਸ਼ੇਸ਼ ਧਿਆਨ

ਪੌਸ਼ਟਿਕ ਭੋਜਨ ਖਾਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਮਿਊਨਿਟੀ ਵਧੇਰੇ ਹੋਣ ਕਰਕੇ ਪ੍ਰਦੂਸ਼ਣ ਵੀ ਘੱਟ ਪ੍ਰਭਾਵਿਤ ਕਰਦਾ ਹੈ, ਜਦਕਿ ਕਮਜ਼ੋਰ ਤੇ ਬਿਮਾਰੀ ਗ੍ਰਸਤ ਲੋਕਾਂ ਨੂੰ ਪ੍ਰਦੂਸ਼ਣ ਵਧੇਰੇ ਪ੍ਰਭਾਵਿਤ ਕਰੇਗਾ। ਇਸ ਲਈ ਤੁਹਾਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਭੋਜਨ ਵਿੱਚ ਪ੍ਰੋਟੀਨ, ਵਿਟਾਮਿਨ ਤੇ ਲੋੜੀਦੇ ਖਣਿਜਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

ਇਮਿਊਨਿਟੀ ਦਾ ਰੱਖੋ ਮਜ਼ਬੂਤ

ਨਵਜੰਮੇ ਬੱਚੇ ਦਾ ਖ਼ਾਸ ਤੌਰ ਉੱਤੇ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਹੁੰਦਾ ਹੈ। ਤੁਹਾਨੂੰ ਆਪਣੇ ਬੱਚੇ ਦੀ ਇਮਿਉਨਿਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਮਜ਼ਬੂਤ ਇਮਿਊਨਿਟੀ ਬੱਚਿਆਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ। ਇਮਿਊਨਿਟੀ ਨੂੰ ਵਧਾਉਣ ਲਈ ਬੱਚਿਆਂ ਦੀ ਖ਼ੁਰਾਕ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

Published by:Drishti Gupta
First published:

Tags: Air pollution, Diwali, Diwali 2022, Pollution