HOME » NEWS » Life

ਗਲੋਇੰਗ ਸਕਿੱਨ ਪਾਉਣ ਲਈ ਇਹਨਾਂ 7 ਫੂਡਸ ਦਾ ਨਿਯਮਿਤ ਰੂਪ ਨਾਲ਼ ਕਰੋ ਸੇਵਨ, ਕੁਝ ਹੀ ਦਿਨਾਂ ਵਿੱਚ ਦਿਖੇਗਾ ਅਸਰ

News18 Punjabi | Trending Desk
Updated: July 7, 2021, 6:22 PM IST
share image
ਗਲੋਇੰਗ ਸਕਿੱਨ ਪਾਉਣ ਲਈ ਇਹਨਾਂ 7 ਫੂਡਸ ਦਾ ਨਿਯਮਿਤ ਰੂਪ ਨਾਲ਼ ਕਰੋ ਸੇਵਨ, ਕੁਝ ਹੀ ਦਿਨਾਂ ਵਿੱਚ ਦਿਖੇਗਾ ਅਸਰ
ਗਲੋਇੰਗ ਸਕਿੱਨ ਪਾਉਣ ਲਈ ਇਹਨਾਂ 7 ਫੂਡਸ ਦਾ ਨਿਯਮਿਤ ਰੂਪ ਨਾਲ਼ ਕਰੋ ਸੇਵਨ, ਕੁਝ ਹੀ ਦਿਨਾਂ ਵਿੱਚ ਦਿਖੇਗਾ ਅਸਰ

  • Share this:
  • Facebook share img
  • Twitter share img
  • Linkedin share img
Foods For Glowing Skin : ਆਮ ਤੌਰ ਤੇ ਚੇਹਰੇ ਦੀ ਖੂਬਸੂਰਤੀ ਦਾ ਰਾਜ ਯੰਗ ਤੇ ਗਲੋਇੰਗ ਸਕਿੱਨ ਨੂੰ ਮੰਨਿਆ ਜਾਦਾਂ ਹੈ । ਇਸ ਲਈ ਲੋਕ ਤਮਾਮ ਤਰ੍ਹਾਂ ਦੇ ਸਕਿੱਨ ਕੇਅਰ ਪ੍ਰੋਡਕਟਸ ਖਰੀਦਦੇ ਹਨ ਤੇ ਮਹਿੰਗੇ ਸਕਿੱਨ ਕੇਅਰ ਟ੍ਰੀਟਮੈਂਟਸ ਲੈਂਦੇ ਹਨ । ਕੈਮੀਕਲ਼ ਵਾਲ਼ੇ ਇਹਨਾਂ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ਼ ਕਰਨ ਨਾਲ਼ ਚਿਹਰੇ ਤੇ ਗਲ਼ੋ ਤਾਂ ਦਿਖਦਾ ਹੈ ਪਰ ਇੱਕ ਉਮਰ ਦੇ ਬਾਅਦ ਸਕਿੱਨ ਨੂੰ ਇਸਦੇ ਸਾਈਡ ਇਫੈਕਟਸ ਝੱਲਣੇ ਪੈਂਦੇ ਹਨ । ਅਜਿਹੇ ਵਿੱਚ ਸਕਿੱਨ ਨੂੰ ਲੰਬੇ ਸਮੇਂ ਤੱਕ ਹੈਲ਼ਦੀ ਤੇ ਖੂਬਸੂਰਤ ਬਣਾਏ ਰੱਖਣ ਲਈ ਹੈਲ਼ਦੀ ਡਾਈਟ ਲੈਣਾ ਸਭ ਤੋਂ ਜਰੂਰੀ ਹੈ । ਜਦੋਂ ਤੁਸੀਂ ਅੰਦਰ ਤੋਂ ਯੰਗ ਹੁੰਦੇ ਹੋ ਤਾਂ ਸਕਿੱਨ ਵੀ ਯੰਗ ਤੇ ਗਲੋਇੰਗ ਦਿਖਦੀ ਹੈ । ਤਾਂ ਆਓ ਜਾਣਦੇ ਹਾਂ ਗਲੋਇੰਗ ਤੇ ਹੈਲ਼ਦੀ ਸਕਿੱਨ ਲਈ ਤੁਹਾਨੂੰ ਭੋਜਨ ਵਿੱਚ ਕਿਹੜੀਆਂ 7 ਚੀਜਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ।

ਬੀਟਰੂਟ

ਬੀਟਰੂਟ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਬਹੁਤ ਜ਼ਿਆਦਾ ਪਾਏ ਜਾਂਦੇ ਹਨ, ਜੋ ਬਾੱਡੀ ਨੂੰ ਡੀਟਾੱਕਸ ਕਰਦੀ ਹੈ ।ਡੀਟਾੱਕਸ ਹੋਣ ਨਾਲ਼ ਸਕਿੱਨ ਤੇ ਵੱਖਰਾ ਤੇ ਨੈਚੂਰਲ ਗਲੋ ਆ ਜਾਦਾਂ ਹੈ । ਅਜਿਹੇ ਵਿੱਚ ਜੇਕਰ ਤੁਸੀਂ ਚੁਕੰਦਨ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਤਾਂ ਤੁਹਾਡੀ ਸਕਿੱਨ ਹੈਲ਼ਦੀ ਤੇ ਪ੍ਰਾਬਲਮ ਫ੍ਰੀ ਰਹੇਗੀ ।
ਜਾਮੁਣ

ਜਾਮੁਣ ਵੀ ਤੁਹਾਡੀ ਸਕਿੱਨ ਲਈ ਫਾਇਦੇਮੰਦ ਹੈ । ਇਸ ਵਿੱਚ ਵੀ ਭਰਪੂਰ ਮਾਤਰਾ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਕਿੱਨ ਨੂੰ ਪੈਗਮੈਟੇਸ਼ਨ ਤੋਂ ਬਚਾਉਦਾ ਹੈ ।

ਪਪੀਤਾ

ਜੇਕਰ ਤੁਸੀਂ ਕੱਚਾ ਪਪੀਤਾ ਖਾਉਦੇ ਹੋ ਤੇ ਇਸਦੇ ਤਾਂ ਇਸਦੇ ਪਲਪ ਨੂੰ ਚਿਹਰੇ ਤੇ ਲਗਾਓ ਤਾਂ ਇਹ ਤੁਹਾਡੀ ਸਕਿੱਨ ਨੂੰ ਬਿਹਤਰ ਪਰਿਣਾਮ ਦਿੰਦਾ ਹੈ ।ਪਪੀਤੇ ਵਿੱਚ ਪਪੈਣ ਦਾ ਗੁਣ ਹੁੰਦਾ ਹੈ ਜੋ ਸਕਿੱਨ ਲਈ ਫਾਇਦੇਮੰਦ ਹੁੰਦਾ ਹੈ ।ਇਹ ਤੁਹਾਡੀ ਸਕਿੱਨ ਨੂੰ ਮਦਦਗਾਰ ਬਣਾਉਦਾ ਹੈ ਤੇ ਦਾਗ-ਧੱਬੇ ਨੂੰ ਵੀ ਸਕਿੱਨ ਤੋਂ ਛੁਟਕਾਰਾ ਦਿਲਾਉਦਾ ਹੈ ।

ਸਨਫਲਾਵਰ ਸੀਡਸ

ਸਨਫਲਾਵਰ ਦੇ ਬੀਜ਼ ਦੇ ਸੇਵਨ ਨਾਲ਼ ਹੈਲ਼ਦੀ ਕੋਲੈਜ਼ਨ ਪ੍ਰੋਡਕਸ਼ਨ ਵਿੱਚ ਮਦਦ ਮਿਲਦਾ ਹੈ ਤੇ ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਕਿੱਨ ਨੂੰ ਸਨ ਡੈਮੇਜ਼ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ।

ਕੇਲਾ

ਕੇਲਾ ਇਕ ਸੁਪਰਫੂਡ ਹੈ ਜਿਸ ਵਿਚ ਵਿਟਾਮਿਨ ਏ, ਬੀ ਅਤੇ ਈ ਹੁੰਦੇ ਹਨ ਜੋ ਤੁਹਾਡੀ ਸਕਿੱਨ ਲਈ ਬਹੁਤ ਵਧੀਆ ਹਨ । ਇਹ ਐਂਟੀ-ਏਜਿੰਗ ਪ੍ਰਕਿਰਿਆ ਵਿਚ ਸਹਾਇਤਾ ਕਰਦਾ ਹੈ ਜੋ ਸਕਿੱਨ ਨੂੰ ਜਵਾਨ ਅਤੇ ਚਮਕਦਾਰ ਬਣਾਉਂਦਾ ਹੈ ।

ਗਾਜਰ

ਗਾਜਰ ਤੁਹਾਡੀ ਸਕਿੱਨ ਨੂੰ ਗਲੋਇੰਗ ਤੇ ਸਪਾੱਟਲੈਸ ਬਣਾਉਦਾ ਹੈ ।ਦਰਅਸਲ਼ ਗਾਜ਼ਰ ਵਿੱਟ ਭਰਪੂਰ ਮਾਤਰਾ ਵਿੱਚ ਐਟੀਆਕਸੀਡੈਂਟ ਮਿਲਦੇ ਹਨ ਜੋ ਸਕਿੱਨ ਨੂੰ ਗਹਿਰਾਈ ਨਾਲ਼ ਡੀਟਾੱਕਸ ਕਰਦਾ ਹੈ ਤੇ ਚੇਹਰੇ ਤੇ ਨਮਕ ਬਣਾਉਦਾ ਹੈ । ਗਾਜਰ ਵਿੱਚ ਮੌਜੂਦ ਵਿਟਾਮਿਨ ਏ ਪਿੰਪਲ ਤੇ ਝੁਰੜਿਆਂ ਨੂੰ ਦੂਰ ਕਰਦਾ ਹੈ ।

ਅਨਾਰ

ਜੇ ਰੋਜ਼ ਇਕ ਗਲਾਸ ਅਨਾਰ ਦਾ ਜੂਸ ਪੀਓ ਤਾਂ ਬਲੱਡ ਪਯੂਰੀਫਾਈ ਹੋ ਜਾਵੇਗਾ ਜਿਸ ਨਾਲ਼ ਚੇਹਰੇ ਤੇ ਗਲੋ ਦਿਖੇਗਾ । ਅਨਾਰ ਦਾ ਜੂਸ ਪੀਣ ਨਾਲ਼ ਸਕਿੱਨ ਫਲੋਸਿਸ ਤੇ ਸਪਾਟਲੈਸ ਵੀ ਬਣਾਉਦਾ ਹੈ । ਤੁਸੀਂ ਘਰੇ ਹੀ ਅਨਾਰ ਦਾ ਜੂਸ ਕੱਢ ਕੇ ਪੀ ਸਕਦੇ ਹੋ ।

(Disclaimer- ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਦੇ ਅਧਾਰਿਤ ਹੈ । ਹਿੰਦੀ ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਦਾ ਪਾਲਣ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ ।)
Published by: Ramanpreet Kaur
First published: July 7, 2021, 6:22 PM IST
ਹੋਰ ਪੜ੍ਹੋ
ਅਗਲੀ ਖ਼ਬਰ