Home /News /lifestyle /

Tamatar Ka Shorba Recipe: ਘਰ ਵਿੱਚ ਬਣਾਉ ਸਵਾਦਿਸ਼ਟ ਟਮਾਟਰ ਦਾ ਸ਼ੋਰਬਾ, ਆਸਾਨ ਹੈ ਬਣਾਉਣ ਦੀ ਵਿਧੀ

Tamatar Ka Shorba Recipe: ਘਰ ਵਿੱਚ ਬਣਾਉ ਸਵਾਦਿਸ਼ਟ ਟਮਾਟਰ ਦਾ ਸ਼ੋਰਬਾ, ਆਸਾਨ ਹੈ ਬਣਾਉਣ ਦੀ ਵਿਧੀ

ਜਾਣੋ ਘਰ ਵਿੱਚ ਕਿਵੇਂ ਬਣਾਈਏ Tamatar ka Shorba ?

ਜਾਣੋ ਘਰ ਵਿੱਚ ਕਿਵੇਂ ਬਣਾਈਏ Tamatar ka Shorba ?

ਜੇਕਰ ਤੁਸੀਂ ਆਪਣੇ ਘਰ ਵਿੱਚ ਹੀ ਕੋਈ ਸਟਾਰਟਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਟਮਾਟਰ ਦਾ ਸ਼ੋਰਬਾ ਬਣਾਉਣ ਦੀ ਆਸਾਨ ਰੈਸਿਪੀ ਦੱਸਾਂਗੇ।

 • Share this:

  ਜੇਕਰ ਤੁਸੀਂ ਕਿਸੇ ਹੋਟਲ ਵਿੱਚ ਖਾਣਾ ਖਾਣ ਜਾਂਦੇ ਹੋ ਤਾਂ ਉਹ ਪਹਿਲਾਂ ਤੁਹਾਨੂੰ ਸਟਾਰਟਰ ਬਾਰੇ ਪੁੱਛਦੇ ਹਨ ਕਿ ਤੁਸੀਂ ਸਟਾਰਟਰ ਵਿੱਚ ਕੀ ਲੈਣਾ ਪਸੰਦ ਕਰੋਗੇ। ਜ਼ਿਆਦਾਤਰ ਲੋਕ ਸਟਾਰਟਰ ਵਿੱਚ ਕੋਈ ਨਾ ਕੋਈ ਸੂਪ ਲੈਂਦੇ ਹਨ ਤਾਂ ਜੋ ਉਹਨਾਂ ਨੂੰ ਭੁੱਖ ਲਗੇ ਅਤੇ ਉਹ ਢਿੱਡ ਭਰ ਕੇ ਖਾਣਾ ਖਾ ਸਕਣ। ਜੇਕਰ ਤੁਸੀਂ ਆਪਣੇ ਘਰ ਵਿੱਚ ਹੀ ਕੋਈ ਸਟਾਰਟਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਟਮਾਟਰ ਦਾ ਸ਼ੋਰਬਾ ਬਣਾਉਣ ਦੀ ਆਸਾਨ ਰੈਸਿਪੀ ਦੱਸਾਂਗੇ। ਇਸ ਨੂੰ ਪੀਣ ਨਾਲ ਤੁਹਾਨੂੰ ਭੁੱਖ ਲਗੇਗੀ ਅਤੇ ਤੁਹਾਡਾ ਪਾਚਨ ਵੀ ਠੀਕ ਰਹੇਗਾ।

  ਜਿਵੇਂ ਕਿ ਇਸਦਾ ਨਾਮ ਟਮਾਟਰ ਸ਼ੋਰਬਾ ਹੈ ਤਾਂ ਇਸ ਵਿੱਚ ਸਿਰਫ ਟਮਾਟਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਪਰ ਸਵਾਦ ਲਈ ਤੁਸੀਂ ਇਸ ਵਿੱਚ ਲੱਸਣ ਅਤੇ ਹਰ ਧਨੀਆ ਪਾ ਸਕਦੇ ਹੋ। ਤੁਸੀਂ ਇਸ ਵਿੱਚ ਹੋਰ ਸਬਜ਼ੀਆਂ ਜਿਵੇਂ ਗਾਜਰ ਆਦਿ ਵੀ ਪਾ ਸਕਦੇ ਹੋ। ਇਸ ਦਾ ਸਵਾਦ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।

  ਟਮਾਟਰ ਸ਼ੋਰਬਾ ਬਣਾਉਣ ਲਈ ਤੁਹਾਨੂੰ ਟਮਾਟਰ - 3-4, ਬੇਸਨ - 1 ਚਮਚ, ਜੀਰਾ - 1 ਚਮਚ, ਅਦਰਕ-ਲਸਣ ਦਾ ਪੇਸਟ - 1 ਚਮਚ, ਲਾਲ ਮਿਰਚ ਪਾਊਡਰ - 1/2 ਚਮਚ, ਧਨੀਆ ਪਾਊਡਰ - 1/2 ਚਮਚ, ਕਾਲੀ ਮਿਰਚ - 1/4 ਚਮਚ, ਹਲਦੀ - 1/4 ਚਮਚ, ਲੌਂਗ - 2, ਧਨੀਆ ਪੱਤੇ - 2 ਚਮਚ, ਤੇਜ ਪੱਤੇ - 2, ਇਲਾਇਚੀ - 2, ਤੇਲ - 3 ਚਮਚ, ਲੂਣ - ਸੁਆਦ ਅਨੁਸਾਰ ਸਮੱਗਰੀ ਦੀ ਲੋੜ ਪਵੇਗੀ।

  ਇਹ ਹੈ ਟਮਾਟਰ ਸ਼ੋਰਬਾ ਬਣਾਉਣ ਦਾ ਆਸਾਨ ਤਰੀਕਾ:

  ਟਮਾਟਰ ਦਾ ਸ਼ੋਰਬਾ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਸਾਫ ਕਰਕੇ ਕੱਟ ਲਓ ਅਤੇ ਇੱਕ ਪਾਸੇ ਰੱਖ ਦਿਓ। ਇੱਕ ਪੈਨ ਵਿਚ ਤੇਲ ਪਾਓ ਅਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ, ਲੌਂਗ, ਇਲਾਇਚੀ, ਤੇਜ ਪੱਤਾ, ਦਾਲਚੀਨੀ ਪਾਓ ਅਤੇ ਸਾਰੇ ਮਸਾਲਿਆਂ ਨੂੰ ਕੁਝ ਦੇਰ ਲਈ ਭੁੰਨ ਲਓ।

  ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਇਸ 'ਚ ਅਦਰਕ-ਲਸਣ ਦਾ ਪੇਸਟ ਮਿਲਾਓ। ਸਾਰੇ ਮਸਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਓ ਤਾਂ ਜੋ ਉਹਨਾਂ ਦੀ ਕੱਚੀ ਖੁਸ਼ਬੂ ਚਲੀ ਜਾਵੇ। ਇਸ ਤੋਂ ਬਾਅਦ ਇਸ ਮਸਾਲੇ ਵਿੱਚ ਇੱਕ ਚਮਚ ਵੇਸਣ ਪਾਓ ਅਤੇ ਇਸਨੂੰ ਹਲਕਾ ਭੂਰਾ ਹੋਣ ਤਕ ਪਕਾਓ। ਫਿਰ ਇਸ ਵਿੱਚ ਟਮਾਟਰ ਅਤੇ ਧਨੀਆ ਪਾ ਕੇ ਚੰਗੀ ਤਰ੍ਹਾਂ ਪੱਕਣ ਦਿਓ। ਇਸ ਦੌਰਾਨ ਮਿਸ਼ਰਣ 'ਚ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਕਾਲੀ ਮਿਰਚ ਪਾਓ ਅਤੇ ਮਿਕਸ ਕਰੋ। ਫਿਰ ਸਵਾਦ ਅਨੁਸਾਰ ਨਮਕ ਮਿਲਾਓ। ਇਸਨੂੰ 3-4 ਮਿੰਟ ਪੱਕਣ ਦਿਓ।

  ਜਦੋਂ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਵਿੱਚ 2 ਕੱਪ ਪਾਣੀ ਪਾ ਦਿਓ ਅਤੇ ਹਲਕੀ ਅੱਗ 'ਤੇ ਅੱਧਾ ਘੰਟਾ ਪਕਾਓ। ਟਮਾਟਰਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦਿਓ ਅਤੇ ਅੱਧੇ ਘੰਟੇ ਬਾਅਦ ਜੂਸ ਅਤੇ ਬਕੇ ਸਮਗਰੀ ਨੂੰ ਛਾਨਣੀ ਦੀ ਮਦਦ ਨਾਲ ਅਲਗ ਕਰ ਲਓ। ਜੋ ਸਾਬਤ ਟਮਾਟਰ ਦਾ ਗੁੱਦਾ ਬਚਿਆ ਹੈ ਉਸਨੂੰ ਮਿਕਸਰ ਚ ਗ੍ਰੈਂਡ ਕਰ ਲਓ ਅਤੇ ਉਸਨੂੰ ਵੀ ਛਾਨਣੀ ਨਾਲ ਛਾਣ ਲਓ। ਇੱਕ ਵਾਰ ਫਿਰ ਪੂਰੇ ਜੂਸ ਨੂੰ 2 ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ। ਇਸ ਤਰ੍ਹਾਂ ਤੁਹਾਡਾ ਟਮਾਟਰ ਦਾ ਸ਼ੋਰਬਾ ਤਿਆਰ ਹੈ ਅਤੇ ਇਸ ਨੂੰ ਹਰਿ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

  Published by:Shiv Kumar
  First published:

  Tags: Food, Recipe, Soup, Tomato