Home /News /lifestyle /

ਤਾਮਿਲਨਾਡੂ: ਧੀ ਨੂੰ ਪਾਲਣ ਲਈ 30 ਸਾਲਾਂ ਤੱਕ ਮਰਦ ਦਾ ਭੇਸ ਬਣਾ ਕੇ ਰਹੀ ਇਹ ਔਰਤ

ਸਾਡੇ ਸਮਾਜ ਵਿੱਚ ਕਈ ਬੁਰਾਈਆਂ ਹੌਲੀ ਹੌਲੀ ਖ਼ਤਮ ਹੋ ਗਈਆਂ ਸਨ ਪਰ ਪਿੱਤਰਸੱਤਾ ਭਾਰਤੀ ਸਮਾਜ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਹਮੇਸ਼ਾ ਆਪਣੀਆਂ ਲੜਾਈਆਂ ਲੜੀਆਂ ਹਨ। ਪਰ ਕੀ ਤੁਸੀਂ 30 ਸਾਲਾਂ ਤੱਕ ਭੇਸ ਬਦਲ ਕੇ ਜ਼ਿੰਦਗੀ ਜੀਉਣ ਦੀ ਕਲਪਨਾ ਕਰ ਸਕਦੇ ਹੋ?

ਹੋਰ ਪੜ੍ਹੋ ...
  • Share this:

ਸਾਡੇ ਸਮਾਜ ਵਿੱਚ ਕਈ ਬੁਰਾਈਆਂ ਹੌਲੀ ਹੌਲੀ ਖ਼ਤਮ ਹੋ ਗਈਆਂ ਸਨ ਪਰ ਪਿੱਤਰਸੱਤਾ ਭਾਰਤੀ ਸਮਾਜ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਹਮੇਸ਼ਾ ਆਪਣੀਆਂ ਲੜਾਈਆਂ ਲੜੀਆਂ ਹਨ। ਪਰ ਕੀ ਤੁਸੀਂ 30 ਸਾਲਾਂ ਤੱਕ ਭੇਸ ਬਦਲ ਕੇ ਜ਼ਿੰਦਗੀ ਜੀਉਣ ਦੀ ਕਲਪਨਾ ਕਰ ਸਕਦੇ ਹੋ?

ਤਾਮਿਲਨਾਡੂ ਦੀ ਇੱਕ 57 ਸਾਲਾ ਔਰਤ ਐਸ ਪੇਟਚਿਅਮਲ ਨੇ 30 ਸਾਲਾਂ ਤੱਕ ਆਪਣੇ ਆਪ ਨੂੰ ਮਰਦ ਦਾ ਭੇਸ ਬਣਾ ਕੇ ਰੱਖਿਆ। ਕਾਟੂਨਾਇਕਨਪੱਟੀ ਪਿੰਡ ਦੀ ਰਹਿਣ ਵਾਲੀ ਇਹ ਔਰਤ ਸਿਰਫ 20 ਸਾਲ ਦੀ ਸੀ ਜਦੋਂ ਉਸ ਨੇ ਆਪਣੇ ਪਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਗੁਆ ਦਿੱਤਾ। ਇਹ ਘਟਨਾ ਵਿਆਹ ਦੇ 15 ਦਿਨ ਬਾਅਦ ਹੀ ਵਾਪਰੀ। ਪਿੰਡ ਵਿੱਚ ਇੱਕ ਪੁਰਸ਼ ਪ੍ਰਧਾਨ ਸਮਾਜ ਸੀ ਅਤੇ ਆਪਣੀ ਧੀ ਦੀ ਪਰਵਰਿਸ਼ ਕਰਨ ਲਈ, ਉਸਨੇ ਆਪਣੇ ਆਪ ਨੂੰ ਇੱਕ ਆਦਮੀ ਦਾ ਭੇਸ ਬਣਾਇਆ। ਇਹ ਇਸ ਲਈ ਕਿਉਂਕਿ ਕਟੂਨਾਇਕਨਪੱਟੀ ਦੇ ਪੁਰਖ ਪ੍ਰਧਾਨ ਸਮਾਜ ਵਿੱਚ ਔਰਤਾਂ ਵੱਲੋਂ ਨੌਕਰੀ ਕੀਤੇ ਜਾਣ ਨੂੰ ਗਲਤ ਸਮਝਿਆ ਜਾਂਦਾ ਸੀ।

ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਉਸਨੇ ਦੱਸਿਆ ਕਿ ਕਿਵੇਂ ਉਸ ਦੇ ਪਤੀ ਦੇ ਦਿਹਾਂਤ ਤੋਂ ਬਾਅਦ ਉਸ ਨੂੰ 'ਮੁਥੂ' ਬਣਨਾ ਪਿਆ। ਉਸਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਉਸਾਰੀ ਵਾਲੀਆਂ ਥਾਵਾਂ ਅਤੇ ਚਾਹ ਦੀਆਂ ਦੁਕਾਨਾਂ 'ਤੇ ਕੰਮ ਕਰਦੇ ਹੋਏ ਪਰੇਸ਼ਾਨੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਹੱਲ ਵਜੋਂ, ਉਸਨੇ ਤਿਰੂਚੇਂਦੁਰ ਮੁਰੂਗਨ ਮੰਦਰ ਜਾਣ ਦਾ ਫੈਸਲਾ ਕੀਤਾ ਅਤੇ ਆਪਣੇ ਵਾਲ ਕੱਟੇ। ਉਸ ਨੇ ਆਪਣਾ ਪਹਿਰਾਵਾ ਵੀ ਕਮੀਜ਼ ਅਤੇ ਲੁੰਗੀ ਵਿੱਚ ਬਦਲ ਲਿਆ। ਉਸ ਨੇ ਕਿਹਾ, 'ਅਸੀਂ 20 ਸਾਲ ਪਹਿਲਾਂ ਕਟੂਨਾਇਕਨਪੱਟੀ ਵਿੱਚ ਮੁੜ ਵਸੇ ਸੀ। ਸਿਰਫ਼ ਮੇਰੇ ਕਰੀਬੀ ਰਿਸ਼ਤੇਦਾਰ ਤੇ ਮੇਰੀ ਧੀ ਨੂੰ ਪਤਾ ਸੀ ਕਿ ਮੈਂ ਇੱਕ ਔਰਤ ਹਾਂ। ਮੈਂ ਪੇਂਟਰ, ਟੀ ਮਾਸਟਰ, ਪਰੋਟਾ (ਪਰਾਠਾ) ਮਾਸਟਰ ਦੇ ਤੌਰ 'ਤੇ ਕਈ ਤਰੀਕਿਆਂ ਦੇ ਕੰਮ ਕਰਨ ਤੋਂ ਲੈ ਕੇ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ।'

ਉਸਨੇ ਆਪਣੀ ਧੀ ਲਈ ਚੰਗਾ, ਸੁਖੀ ਤੇ ਸੁਰੱਖਿਅਤ ਜੀਵਨ ਯਕੀਨੀ ਬਣਾਉਣ ਲਈ ਪੈਸੇ ਇਕੱਠੇ ਕੀਤੇ।ਉਸ ਨੇ ਮੁਥੂ ਨੂੰ ਆਪਣੀ ਪਛਾਣ ਵਜੋਂਅਪਣਾਇਆ ਤੇ ਇਸ ਨਾਂ ਨਾਲ ਆਧਾਰ, ਵੋਟਰ ਆਈਡੀ ਤੇ ਬੈਂਕ ਖਾਤੇ ਸਮੇਤ ਹੋਰ ਦਸਤਾਵੇਜ਼ ਬਣਾਏ। ਭਾਵੇਂ ਹੁਣ ਉਸ ਦੀ ਧੀ ਦਾ ਵਿਆਹ ਹੋ ਗਿਆ ਹੈ, ਪਰ ਇਹ ਔਰਤ ਆਪਣਾ ਪਹਿਰਾਵਾ ਬਦਲਣ ਲਈ ਤਿਆਰ ਨਹੀਂ ਹੈ। ਉਹ ਮੰਨਦੀ ਹੈ ਕਿ ਉਸ ਦੀ ਬਦਲੀ ਹੋਈ ਪਛਾਣ ਨੇ ਉਸ ਦੀ ਧੀ ਲਈ ਸੁਰੱਖਿਅਤ ਜੀਵਨ ਯਕੀਨੀ ਬਣਾਇਆ, ਇਸ ਲਈ, ਉਹ ਆਪਣੀ ਮੌਤ ਤੱਕ 'ਮੁਥੂ' ਹੀ ਰਹਿਣਾ ਚਾਹੁੰਦੀ ਹੈ।

ਅਜਿਹੀ ਹੀ ਕਹਾਣੀ ਦੁਨੀਆ ਦੇ ਇੱਕ ਵੱਖਰੇ ਹਿੱਸੇ ਸਾਹਮਣੇ ਆਈ ਹੈ- ਇਹ ਕਹਾਣੀ ਹੈ ਅਫਗਾਨਿਸਤਾਨ ਦੀ ਨਾਦੀਆ ਗੁਲਾਮ ਦੀ। ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕੀ ਨਾਦੀਆ ਨੇ 10 ਸਾਲ ਤੱਕ ਲੜਕੇ ਦਾ ਭੇਸ ਬਣਾ ਕੇ ਤਾਲਿਬਾਨ ਸੰਗਠਨ ਨੂੰ ਮੂਰਖ ਬਣਾਇਆ। ਕੁੜੀ ਹੋਣ ਦੇ ਬਾਵਜੂਦ ਉਹ ਬਿਨਾਂ ਬੁਰਕੇ ਅਤੇ ਹਿਜਾਬ ਦੇ ਘੁੰਮਦੀ ਰਹਿੰਦੀ ਸੀ। ਉਹ ਅਫਗਾਨਿਸਤਾਨ ਦੀ ਨਾਗਰਿਕ ਸੀ ਅਤੇ ਜਦੋਂ ਤਾਲਿਬਾਨ ਪਹਿਲੀ ਵਾਰ ਸੱਤਾ ਵਿੱਚ ਆਇਆ ਸੀ, ਉਸ ਨੂੰ ਪੜ੍ਹਾਈ ਜਾਂ ਕੰਮ ਕਰਨ ਦੇ ਅਧਿਕਾਰ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਲਈ, ਆਪਣੇ ਘਰ ਨੂੰ ਸੰਭਾਲਣ ਲਈ, ਨਾਦੀਆ ਨੂੰ ਇੱਕ ਝੂਠਾ ਜੀਵਨ ਬਤੀਤ ਕਰਨਾ ਪਿਆ ਜਿਸ ਨਾਲ ਹਰ ਪਲ ਉਸਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਸੀ।

Published by:rupinderkaursab
First published:

Tags: Ajab Gajab News, Tamil Nadu, Weird, Women