Ayodhya Street Food: ਅਯੁੱਧਿਆ ਉੱਤਰ ਪ੍ਰਦੇਸ਼ ਦਾ ਇੱਕ ਮਹੱਤਵਪੂਰਨ ਅਤੇ ਧਾਰਮਿਕ ਸ਼ਹਿਰ ਹੈ। ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦਾ ਜਨਮ ਅਸਥਾਨ ਹੋਣ ਕਾਰਨ ਇਸ ਸ਼ਹਿਰ ਨੂੰ ਪਵਿੱਤਰ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ। ਲਖਨਊ ਤੋਂ ਲਗਭਗ 135 ਕਿਲੋਮੀਟਰ ਪੂਰਬ ਵਿੱਚ ਸਰਯੂ ਨਦੀ ਦੇ ਕੰਢੇ ਸਥਿਤ ਅਯੁੱਧਿਆ ਨੂੰ ਪ੍ਰਾਚੀਨ ਕਾਲ ਵਿੱਚ ਸਾਕੇਤ ਕਿਹਾ ਜਾਂਦਾ ਸੀ। ਇਸ ਸ਼ਹਿਰ ਦਾ ਜ਼ਿਕਰ ਮਹਾਂਕਾਵਿ ਰਾਮਾਇਣ ਸਮੇਤ ਕਈ ਮਿਥਿਹਾਸਕ ਗ੍ਰੰਥਾਂ ਵਿੱਚ ਕੀਤਾ ਗਿਆ ਹੈ। ਅਥਰਵਵੇਦ ਵਿਚ ਅਯੁੱਧਿਆ ਨੂੰ ਦੇਵਤਿਆਂ ਦੀ ਨਗਰੀ ਦੱਸਿਆ ਗਿਆ ਹੈ।
ਅਯੁੱਧਿਆ ਆਦਿਨਾਥ ਸਮੇਤ ਪੰਜ ਜੈਨ ਤੀਰਥੰਕਰਾਂ ਦਾ ਜਨਮ ਸਥਾਨ ਵੀ ਹੈ। ਇਸ ਪਵਿੱਤਰ ਅਸਥਾਨ ਉੱਤੇ ਆਉਣ ਤੋਂ ਬਾਅਦ ਇੱਥੋਂ ਦਾ ਪਰੰਪਰਾਗਤ ਖਾਣਾ ਵੀ ਤੁਹਾਨੂੰ ਪਸੰਦ ਆਵੇਗਾ। ਜੇ ਤੁਸੀਂ ਇਸ ਵਾਰ ਅਯੁੱਧਿਆ ਘੁੰਮਣ ਲਈ ਆ ਰਹੇ ਹੋ ਤਾਂ ਤੁਹਾਨੂੰ ਇੱਥੋਂ ਦੇ ਮਸ਼ਹੂਰ ਪਕਵਾਨ ਜ਼ਰੂਰ ਅਜ਼ਮਾਉਣੇ ਚਾਹੀਦੇ ਹਨ। ਯਕੀਨ ਮੰਨਿਓ, ਤੁਹਾਨੂੰ ਇਹ ਬਹੁਤ ਪਸੰਦ ਆਉਣਗੇ...
ਅਯੁੱਧਿਆ ਦੀ ਸਪੈਸ਼ਲ ਥਾਲੀ
ਅਯੁੱਧਿਆ ਦੀ ਸਪੈਸ਼ਲ ਥਾਲੀ ਉੱਤਰੀ ਭਾਰਤ ਦੇ ਪਕਵਾਨਾਂ ਨਾਲ ਸਜੀ ਇੱਕ ਥਾਲੀ ਹੈ ਜੋ ਤੁਹਾਨੂੰ ਇੱਥੇ ਲਗਭਗ ਹਰ ਰੈਸਟੋਰੈਂਟ ਅਤੇ ਹੋਟਲ ਵਿੱਚ ਮਿਲੇਗੀ। ਇਸ ਵਿੱਚ ਤੁਹਾਨੂੰ ਚੌਲ, ਰੋਟੀ, ਸਬਜ਼ੀ, ਦਹੀ, ਮਠਿਆਈ, ਸਲਾਦ, ਅਚਾਰ ਆਦਿ ਮਿਲਣਗੇ ਜੋ ਕਿ ਦੁਪਹਿਰ ਦੇ ਖਾਣੇ ਲਈ ਇੱਕ ਵਧੀਆ ਸ਼ਾਕਾਹਾਰੀ ਵਿਕਲਪ ਹੈ।
ਦਾਲ ਕਚੋਰੀ
ਅਯੁੱਧਿਆ ਦੀ ਕਚੋਰੀ ਵੀ ਬਹੁਤ ਖਾਸ ਹੈ। ਇਹ ਮੂੰਗੀ ਦੀ ਦਾਲ ਅਤੇ ਉੜਦ ਦੀ ਦਾਲ ਤੋਂ ਤਿਆਰ ਕੀਤਾ ਜਾਂਦਾ ਹੈ। ਜੇਕਰ ਤੁਸੀਂ ਅਯੁੱਧਿਆ ਜਾਂਦੇ ਹੋ ਤਾਂ ਦਾਲ ਕਚੋਰੀ ਦੇ ਸਟਾਲ ਤੁਹਾਨੂੰ ਇੱਥੇ ਆਮ ਹੀ ਮਿਲ ਜਾਣਗੇ, ਤੇ ਨੇੜੇ ਇਸ ਨੂੰ ਖਾਣ ਵਾਲਿਆਂ ਦੀ ਭੀੜ ਵੀ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਵੇਗੀ।
ਅਯੁੱਧਿਆ ਦੀ ਚਾਟ
ਜੇ ਤੁਸੀਂ ਅਯੁੱਧਿਆ ਆਏ ਹੋ ਤਾਂ ਤੁਹਾਨੂੰ ਆਲੂ ਟਿੱਕੀ, ਪਾਣੀ ਪੁਰੀ, ਕਚੋਰੀ, ਸਮੋਸਾ, ਪਾਪੜੀ ਚਾਟ ਦਾ ਮਜ਼ਾ ਜ਼ਰੂਰ ਲੈਣਾ ਚਾਹੀਦਾ ਹੈ। ਇੱਥੇ ਤੁਹਾਨੂੰ ਚਾਟ ਵੇਚਣ ਵਾਲੇ ਬਹੁਤ ਸਾਰੇ ਵਿਕਰੇਤਾ ਦਿਖ ਜਾਣਗੇ। ਖੱਟੀ ਮਿੱਠੀ ਚਟਨੀ ਨਾਲ ਤਿਆਰ ਇਹ ਚਾਟ ਬਹੁਤ ਹੀ ਮਸਾਲੇਦਾਰ ਅਤੇ ਸਵਾਦਿਸ਼ਟ ਹੁੰਦੀ ਹੈ।
ਰਬੜੀ
ਅਯੁੱਧਿਆ ਆਪਣੇ ਪਕਵਾਨਾਂ ਵਿੱਚ ਆਪਣੀਆਂ ਮਠਿਆਈਆਂ ਲਈ ਵੀ ਮਸ਼ਹੂਰ ਹੈ। ਇੱਥੇ ਰਬੜੀ ਖਾਸ ਤਰੀਕੇ ਨਾਲ ਬਣਾਈ ਜਾਂਦੀ ਹੈ ਤੇ ਇਸ ਵਿੱਚ ਕਈ ਤਰ੍ਹਾਂ ਦੇ ਡਰਾਈਫਰੂਟਸ ਪਾਏ ਜਾਂਦੇ ਹਨ, ਜਿਸ ਨਾਲ ਇਸ ਦਾ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਹੈ।
ਵੈਜ ਬਿਰਯਾਨੀ
ਅਯੁੱਧਿਆ ਦੇ ਸਭ ਤੋਂ ਮਸ਼ਹੂਰ ਭੋਜਨਾਂ ਵਿੱਚੋਂ ਇੱਕ ਹੈ ਵੈਜ ਬਿਰਯਾਨੀ। ਇਹ ਸਭ ਤੋਂ ਵਧੀਆ ਕਿਸਮ ਦੇ ਚਾਵਲ ਅਤੇ ਸਬਜ਼ੀਆਂ ਅਤੇ ਮਸਾਲਿਆਂ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਦੇ ਨਾਲ ਰਾਇਤਾ ਪਰੋਸਿਆ ਜਾਂਦਾ ਹੈ।
ਦਹੀ ਵੜਾ
ਦਹੀਂ ਵੜਾ ਵੀ ਅਯੁੱਧਿਆ ਵਿੱਚ ਸਭ ਤੋਂ ਵਧੀਆ ਸਟ੍ਰੀਟ ਫੂਡਸ ਵਿੱਚੋਂ ਇੱਕ ਹੈ। ਤਾਜ਼ੇ ਦਹੀਂ, ਕਈ ਤਰ੍ਹਾਂ ਦੇ ਮਸਾਲਿਆਂ, ਪੁਦੀਨੇ ਅਤੇ ਟਮਾਟਰ ਦੀ ਚਟਨੀ ਵਾਲਾ ਇਹ ਦਹੀਂ ਵੜੇ ਦਾ ਸੁਆਦ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।