ਕੀ ਤੁਸੀਂ ਵਾਰ-ਵਾਰ ਉਹੀ ਪਨੀਰ ਦੀ ਰੈਸਿਪੀ ਬਣਾ ਕੇ ਥੱਕ ਗਏ ਹੋ ਤੇ ਕੁੱਝ ਨਵਾਂ ਖਾਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਆਪਣਾ ਸਵਾਦ ਬਦਲਣ ਲਈ ਜਾਂ ਮਹਿਮਾਨਾਂ ਜਾਂ ਕਿਸੇ ਖਾਸ ਮੌਕੇ ਲਈ ਪਨੀਰ ਦੀ ਨਵੀਂ ਰੈਸਿਪੀ ਅਜ਼ਮਾ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਅਚਾਰੀ ਪਨੀਰ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਸਵਾਦ 'ਚ ਲਜ਼ੀਜ਼ ਅਤੇ ਬਣਾਉਣ 'ਚ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਅਚਾਰੀ ਪਨੀਰ ਬਣਾਉਣ ਦੀ ਵਿਧੀ...
ਅਚਾਰੀ ਪਨੀਰ ਮਸਾਲਾ ਬਣਾਉਣ ਲਈ ਸਮੱਗਰੀ
4 ਚਮਚ ਸਰ੍ਹੋਂ ਦਾ ਤੇਲ, 400 ਗ੍ਰਾਮ ਪਨੀਰ, 1 ਤੇਜ਼ ਪੱਤਾ, 1 ਚਮਚ ਕਲੌਂਜੀ, 2 ਚਮਚ ਸੌਂਫ, 2 ਚਮਚ ਰਾਈ, ½ ਚਮਚ ਮੇਥੀ, 2 ਚਮਚ ਜੀਰਾ, 1¼ ਕੱਪ ਪਿਆਜ਼, 1 ਚਮਚ ਅਦਰਕ, 1 ਚਮਚ ਲਸਣ, 2 ਹਰੀਆਂ ਮਿਰਚਾਂ, 1 ਚਮਚ ਹਲਦੀ, 1 ਚਮਚ ਜੀਰਾ ਪਾਊਡਰ, 1 ਚਮਚ ਕਸ਼ਮੀਰੀ ਮਿਰਚ, 2 ਚਮਚ ਧਨੀਆ ਪਾਊਡਰ, ½ ਕੱਪ ਪਾਣੀ, 3 ਕੱਪ ਟਮਾਟਰ, ¼ ਕੱਪ ਕਾਜੂ, 1 ਚਮਚ ਲਾਲ ਮਿਰਚ ਦਾ ਅਚਾਰ, 1 ਚਮਚ ਮਿਕਸ ਅਚਾਰ, ½ ਚਮਚ ਕਸੂਰੀ ਮੇਥੀ, ਧਨੀਆ ਪੱਤੇ
ਅਚਾਰੀ ਪਨੀਰ ਮਸਾਲਾ ਬਣਾਉਣ ਦੀ ਵਿਧੀ : ਇੱਕ ਪੈਨ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ, ਇਸ ਵਿੱਚ ਸਾਰੇ ਮਸਾਲੇ ਪਾਓ ਅਤੇ ਭੁੰਨ ਲਓ। ਇਸ ਤੋਂ ਬਾਅਦ ਪਿਆਜ਼ ਪਾ ਕੇ ਫਰਾਈ ਕਰੋ ਅਤੇ ਫਿਰ ਅਦਰਕ, ਲਸਣ ਅਤੇ ਹਰੀ ਮਿਰਚ ਪਾ ਕੇ ਮਿਕਸ ਕਰ ਲਓ। ਹੁਣ ਹਲਦੀ, ਕਸ਼ਮੀਰੀ ਲਾਲ ਮਿਰਚ, ਧਨੀਆ ਅਤੇ ਜੀਰਾ ਪਾਊਡਰ ਪਾਓ ਅਤੇ ਕੁਝ ਸਕਿੰਟਾਂ ਲਈ ਹਿਲਾਓ। ਇਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਮਿਲਾਓ। ਦੂਜੇ ਪਾਸੇ ਟਮਾਟਰ ਅਤੇ ਕਾਜੂ ਦੀ ਪਿਊਰੀ ਬਣਾ ਲਓ। ਇਸ ਪਿਊਰੀ ਨੂੰ ਛਾਣ ਕੇ ਮਸਾਲੇ ਵਿਚ ਪਾ ਦਿਓ ਅਤੇ ਫਿਰ ਨਮਕ ਪਾ ਕੇ ਤੇਜ਼ ਅੱਗ 'ਤੇ ਪਕਾਓ। ਹੁਣ ਇਸ 'ਚ ਪਾਣੀ ਪਾਓ ਅਤੇ ਅਚਾਰ ਮਸਾਲਾ ਪਾਓ ਅਤੇ ਇਸ ਨੂੰ ਗ੍ਰੇਵੀ 'ਚ ਮਿਲਾਓ ਅਤੇ ਥੋੜ੍ਹੀ ਦੇਰ ਲਈ ਘੱਟ ਅੱਗ 'ਤੇ ਪਕਾਓ। ਪਨੀਰ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਗ੍ਰੇਵੀ ਵਿੱਚ ਮਿਲਾਓ। ਅੰਤ 'ਚ ਕਸੂਰੀ ਮੇਥੀ ਪਾ ਕੇ ਮਿਕਸ ਕਰ ਦਿਓ ਤੇ ਹਰਾ ਧਨੀਆ ਪਾ ਕੇ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe