Dwarka Foods: ਭਾਰਤ ਇੱਕ ਬਹੁ ਸਭਿਆਚਾਰੀ ਦੇਸ਼ ਹੈ। ਇੱਥੇ ਬਹੁਤ ਤਰ੍ਹਾਂ ਦਾ ਭੋਜਨ ਮਿਲਦਾ ਹੈ। ਆਪਣੇ ਬਹੁ-ਭਾਂਤੀ ਖਾਣਿਆਂ ਕਰਕੇ ਭਾਰਤ ਬਹੁਤ ਮਸ਼ਹੂਰ ਹੈ। ਦੱਖਣੀ ਭਾਰਤ ਦਾ ਭੋਜਨ ਭਾਰਤ ਦੇ ਪ੍ਰਮੁੱਖ ਖਾਣਿਆ ਵਿੱਚ ਆਉਂਦਾ ਹੈ। ਇਸਨੂੰ ਪੂਰੇ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਹੋਰ ਕਈ ਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਦੱਖਣੀ ਭਾਰਤੀ ਭੋਜਨ ਸਵਾਦ ਭਰਪੂਰ ਹੋਣ ਦੇ ਨਾਲ ਨਾਲ ਬਹੁਤ ਪੌਸ਼ਟਿਕ ਵੀ ਹੁੰਦਾ ਹੈ। ਤੁਹਾਨੂੰ ਭਾਰਤ ਦੇ ਲਗਭਗ ਹਰ ਸ਼ਹਿਰ ਵਿੱਚ ਦੱਖਣੀ ਭਾਰਤ ਦਾ ਭੋਜਨ ਮਿਲ ਜਾਵੇਗਾ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਵਾਰਕਾ ਵਿੱਚ ਸਭ ਤੋਂ ਸਵਾਦਿਸ਼ਟ ਦੱਖਣੀ ਭਾਰਤੀ ਭੋਜਨ ਕਿੱਥੋਂ ਮਿਲੇਗਾ।
ਨਿਰਵਾਣਾ ਦੱਖਣੀ ਭਾਰਤੀ ਰੈਸਟੋਰੈਂਟ
ਜੇਕਰ ਤੁਸੀਂ ਕਦੇ ਦਵਾਰਕਾ ਜਾਓ ਤਾਂ ਤੁਹਾਨੂੰ ਇੱਥੋਂ ਦੇ ਨਿਰਵਾਣਾ ਦੱਖਣੀ ਭਾਰਤੀ ਰੈਸਟੋਰੈਂਟ ਨੂੰ ਜ਼ਰੂਰ ਵਿਜਟ ਕਰਨਾ ਚਾਹੀਦਾ ਹੈ। ਇੱਥੇ ਬਹੁਤ ਹੀ ਸਵਾਦ ਦੱਖਣੀ ਭਾਰਤੀ ਭੋਜਨ ਮਿਲਦਾ ਹੈ। ਇਥੇ ਤੁਹਾਨੂੰ ਕਈ ਤਰ੍ਹਾਂ ਦਾ ਡੋਸਾ ਖਾਣ ਨੂੰ ਮਿਲ ਜਾਵੇਗਾ। ਡੋਸੇ ਤੋਂ ਇਲਾਵਾ ਇੱਥੇ ਹੋਰ ਕਈ ਤਰ੍ਹਾਂ ਦਾ ਦੱਖਣੀ ਭਾਰਤੀ ਭੋਜਨ ਮਿਲਦਾ ਹੈ। ਇਹ ਰੈਸਟੋਰੈਂਟ ਦਵਾਰਕਾ ਦੇ ਸੈਕਟਰ 12 ਵਿੱਚ ਮੌਜੂਦ ਹੈ।
ਸਿਮਪਲੀ ਸਾਉਥੀ ਰੈਸਟੋਰੈਂਟ
ਦਵਾਰਕਾ ਦਾ ਸਿਮਪਲੀ ਸਾਊਥੀ ਰੈਸਟੋਰੈਂਟ ਬਹੁਤ ਹੀ ਮਸ਼ਹੂਰ ਹੈ। ਜੇਕਰ ਤੁਸੀਂ ਕਦੇ ਦਵਾਰਕਾ ਆਓ ਤਾਂ ਤੁਹਾਨੂੰ ਇਸ ਰੈਸਟੋਰੈਂਟ ਵਿੱਚ ਜ਼ਰੂਰ ਆਉਣਆ ਚਾਹੀਦਾ ਹੈ। ਇਸ ਰੈਸਟੋਰੈਂਟ ਦੀ ਇਡਲੀ ਬਹੁਤ ਮਸ਼ਹੂਰ ਹੈ। ਇੱਥੇ ਇੱਕ ਸਪੈਸ਼ਲ ਇਡਲੀ ਮਿਲਦੀ ਹੈ, ਇਸਨੂੰ ਵੈਜੀਟੇਬਲ ਇਡਲੀ ਕਿਹਾ ਜਾਂਦਾ ਹੈ। ਇਹ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਇੱਥੇ ਜਾ ਕੇ ਕਈ ਤਰ੍ਹਾਂ ਦਾ ਡੋਸਾ ਤੇ ਅਪੱਮ ਆਦਿ ਵੀ ਖਾ ਸਕਦੇ ਹੋ। ਇਹ ਰੈਸਟੋਰੈਂਟ ਦਵਾਰਕਾ ਦੇ ਸੈਕਟਰ 22 ਵਿੱਚ ਕਲਾਸਿਕ ਅਪਾਰਟਮੈਂਟ ਦੇ ਨੇੜੇ ਮੌਜੂਦ ਹੈ।
ਸਾਗਰ ਰਤਨ
ਸਾਗਰ ਰਤਨ ਵੀ ਦਵਾਰਕਾ ਦੇ ਮਸ਼ਹੂਰ ਰੈਸਟੋਰੈਂਟ ਵਿੱਚ ਇੱਕ ਹੈ। ਇਹ ਰੈਸਟੋਰੈਂਟ ਦੱਖਣੀ ਭਾਰਤੀ ਭੋਜਨ ਕਰਕੇ ਵਿਸ਼ੇਸ਼ ਤੌਰ ‘ਤੇ ਜਾਣਿਆ ਜਾਂਦਾ ਹੈ। ਇੱਥੇ ਕਈ ਪ੍ਰਕਾਰ ਦਾ ਸ਼ਾਕਾਹਾਰੀ ਦੱਖਣੀ ਭਾਰਤੀ ਭੋਜਨ ਮਿਲਦਾ ਹੈ। ਜੇਕਰ ਤੁਸੀਂ ਕਦੇ ਦਵਾਰਕਾ ਜਾਂਦੇ ਹੋ, ਤਾਂ ਦੱਖਣੀ ਭਾਰਤੀ ਭੋਜਨ ਖਾਣ ਲਈ ਸਾਗਰ ਰਤਨ ਰੈਸਟੋਰੈਂਟ ਨੂੰ ਵਿਜਟ ਕਰ ਸਕਦੇ ਹੋ। ਇਸ ਰੈਸਟੋਰੈਂਟ ਦਵਾਰਕਾ ਦੇ ਸੈਕਟਰ 6 ਵਿੱਚ ਮੌਜੂਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe